ਜੇ ਅਸੀਂ ਕੰਮ ਕੀਤਾ ਹੈ,ਤਾਂ ਸਾਨੂੰ ਵੋਟ ਜ਼ਰੂਰ ਦਿਓ-ਨਿੱਕੂ ਬਾਜਵਾ  ਕਿਹਾ-ਵੋਟ ਦੇਣ ਲੱਗੇ,ਸਾਡਾ ਅਤੇ ਵਿਰੋਧੀਆਂ ਦਾ ਪੰਜ ਸਾਲ ਦਾ ਹਿਸਾਬ ਜ਼ਰੂਰ ਕਰ ਲਿਓ।  ਅਸੀਂ ਹਲਕੇ 'ਚ ਠੋਕ ਕੇ ਵਿਕਾਸ ਕੀਤਾ,ਵਿਰੋਧੀਆਂ ਕੱਖ ਭੰਨ ਕੇ ਦੋਹਰਾ ਨਹੀਂ ਕੀਤਾ।  ਵੋਟ ਦੇਣ ਦਾ ਫੈਸਲਾ ਸੂਝਵਾਨ ਵੋਟਰ
ਜੇ ਅਸੀਂ ਕੰਮ ਕੀਤਾ ਹੈ,ਤਾਂ ਸਾਨੂੰ ਵੋਟ ਜ਼ਰੂਰ ਦਿਓ-ਨਿੱਕੂ ਬਾਜਵਾ

ਕਿਹਾ-ਵੋਟ ਦੇਣ ਲੱਗੇ,ਸਾਡਾ ਅਤੇ ਵਿਰੋਧੀਆਂ ਦਾ ਪੰਜ ਸਾਲ ਦਾ ਹਿਸਾਬ ਜ਼ਰੂਰ ਕਰ ਲਿਓ।

ਅਸੀਂ ਹਲਕੇ 'ਚ ਠੋਕ ਕੇ ਵਿਕਾਸ ਕੀਤਾ,ਵਿਰੋਧੀਆਂ ਕੱਖ ਭੰਨ ਕੇ ਦੋਹਰਾ ਨਹੀਂ ਕੀਤਾ।

ਵੋਟ ਦੇਣ ਦਾ ਫੈਸਲਾ ਸੂਝਵਾਨ ਵੋਟਰਾਂ ਹੱਥ।

ਫਤਿਹਗੜ੍ਹ ਚੂੜੀਆਂ ਵਿਸ਼ਵ ਟੀਵੀ ਨਿਊਜ਼ (ਬਿਊਰੋ ਚੀਫ਼)-ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਅਤੇ ਹਲਕਾ ਫਤਹਿਗੜ੍ਹ ਚੂੜੀਆਂ ਵਿੱਚ ਕਾਂਗਰਸ ਨੂੰ ਜਿਤਾਉਣ ਲਈ ਜੀ ਤੋੜ ਮਿਹਨਤ ਕਰ ਰਹੇ ਸ: ਰਵੀ ਨੰਦਨ ਸਿੰਘ ਬਾਜਵਾ ਨੇ ਵਿਸ਼ੇਸ਼ ਵਾਰਤਾਲਾਪ ਕਰਦਿਆਂ ਕਿਹਾ,ਕਿ ਜੇਕਰ ਅਸੀਂ ਪੰਜ ਸਾਲ ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਵਿਕਾਸ ਕੀਤਾ ਹੈ,ਤਾਂ ਸੂਝਵਾਨ ਵੋਟਰਾਂ ਸਾਨੂੰ ਵੋਟ ਜ਼ਰੂਰ ਦੇਣ। ਉਨ੍ਹਾਂ ਕਿਹਾ ਕਿ ਹਲਕੇ ਦੇ ਸਾਰੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਝਾਤੀ ਜਰੂਰ ਮਾਰ ਲੈਣ,ਕਿ ਪਿਛਲੇ ਪੰਜ ਸਾਲ ਵਿਚ ਕਾਂਗਰਸ ਨੇ ਹਲਕੇ ਵਿਚ ਕਿੰਨਾ ਕੰਮ ਕੀਤਾ ਅਤੇ ਵਿਰੋਧੀਆਂ ਨੇ ਕੱਖ ਭੰਨ ਕੇ ਵੀ ਦੋਹਰਾ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਪੂਰੇ ਪੰਜ ਸਾਲ ਹਲਕੇ ਵਿਚ ਬਿਨਾਂ ਕਿਸੇ ਭੇਦ-ਭਾਵ ਦੇ ਪਿੰਡਾਂ ਅਤੇ ਕਸਬਿਆਂ ਦਾ ਰੱਜ ਕੇ ਵਿਕਾਸ ਕਰਵਾਇਆ ਹੈ,ਜਦਕਿ ਇਸ ਦੇ ਠੀਕ ਉਲਟ ਵਿਰੋਧੀਆਂ ਨੇ ਸਿਰਫ ਤੇ ਸਿਰਫ ਰਾਜਨੀਤਕ ਰੋਟੀਆਂ ਸੇਕੀਆਂ ਹਨ,ਅਤੇ ਸਾਡੇ ਵੱਲੋਂ ਕਰਵਾਏ ਵਿਕਾਸ ਕਾਰਜਾਂ ਵਿੱਚ ਹਰ ਵੇਲੇ ਅੜਿੱਕਾ ਹੀ ਡਾਹਿਆ ਹੈ।