ਭਗਵੰਤ ਮਾਨ ਕੈਬਨਿਟ 'ਚ ਹੋ ਸਕਦੇ ਹਨ 18 ਮੰਤਰੀ ?             1 ਹਿੰਦੂ ਅਤੇ 1 ਦਲਿਤ ਬਣ ਸਕਦੇ ਹਨ ਉਪ ਮੁੱਖ ਮੰਤਰੀ।             ਪੜੋ-ਕੌਣ-ਕੌਣ ਬਣ ਸਕਦੇ ਹਨ ਮੰਤਰੀ ?            ਇਹ ਵੀ ਪੜ੍ਹੋ-ਦੌੜ ਵਿਚ ਹੋਰ ਕੌਣ-ਕੌਣ ਸ਼ਾਮਲ
ਭਗਵੰਤ ਮਾਨ ਕੈਬਨਿਟ 'ਚ ਹੋ ਸਕਦੇ ਹਨ 18 ਮੰਤਰੀ ? 1 ਹਿੰਦੂ ਅਤੇ 1 ਦਲਿਤ ਬਣ ਸਕਦੇ ਹਨ ਉਪ ਮੁੱਖ ਮੰਤਰੀ। ਪੜੋ-ਕੌਣ-ਕੌਣ ਬਣ ਸਕਦੇ ਹਨ ਮੰਤਰੀ ? ਇਹ ਵੀ ਪੜ੍ਹੋ-ਦੌੜ ਵਿਚ ਹੋਰ ਕੌਣ-ਕੌਣ ਸ਼ਾਮਲ ?

  ਦਿੱਲੀ/ਚੰਡੀਗੜ੍ਹ-ਵਿਸ਼ਵ ਟੀਵੀ ਨਿਊਜ਼-(ਸੈਂਡੀ ਗਿੱਲ,ਅਭੀਤੇਜ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੀ ਆਈ ਸੁਨਾਮੀ ਦੇ ਚਲਦੇ ਵਿਰੋਧੀਆਂ ਦੇ ਚੀਥੜੇ ਉਡਾਉਣ ਤੋਂ ਬਾਅਦ ਹੁਣ 'ਆਪ' ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਆਪਣੀ ਕੈਬਨਿਟ ਨੂੰ ਨਵਾਂ ਰੂਪ ਦੇਣ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਆਸ਼ੀਰਵਾਦ ਲੈਣ ਲਈ ਦਿੱਲੀ ਗਏ ਹਨ। ਉਨ੍ਹਾਂ ਉਥੇ ਪੁੱਜ ਕੇ ਸਭ ਤੋਂ ਪਹਿਲਾਂ ਆਪਣੇ ਆਕਾ ਕੇਜਰੀਵਾਲ ਦੇ ਪੈਰ ਛੂਹੇ ਅਤੇ ਘੁੱਟ ਕੇ ਜੱਫੀ ਪਾਈ। ਇਸ ਦੌਰਾਨ ਮਨੀਸ਼ ਸਿਸੋਦੀਆ ਅਤੇ ਰਾਘਵ ਚੱਡਾ ਯਾਦਗਾਰ ਜੱਫੀ ਦੇ ਗਵਾਹ ਬਣੇ। ਅਹਿਮ ਸੂਤਰ ਦੱਸਦੇ ਹਨ,ਕਿ ਭਗਵੰਤ ਮਾਨ ਨੇ ਆਸ਼ੀਰਵਾਦ ਲੈਣ ਤੋਂ ਬਾਅਦ ਪੰਜਾਬ ਵਿੱਚ ਨਵੇਂ ਕੈਬਨਿਟ ਅਤੇ ਰਾਜ ਮੰਤਰੀਆਂ ਬਾਰੇ ਖੁੱਲ੍ਹ ਕੇ ਪਾਰਟੀ ਹਾਈਕਮਾਂਡ ਨਾਲ ਵਿਚਾਰਾਂ ਕੀਤੀਆਂ,ਅਤੇ ਮੰਤਰੀ ਬਣਨ ਵਾਲੇ ਕੁੱਝ ਚਿਹਰੇ ਫਾਈਨਲ ਵੀ ਕੀਤੇ। ਅਹਿਮ ਸੂਤਰ ਦੀ ਮੰਨੀਏ ਤਾਂ 'ਆਪ' ਇਕ ਹਿੰਦੂ ਨੂੰ ਅਤੇ ਇੱਕ ਦਲਿਤ ਨੂੰ ਉਪ ਮੁੱਖ ਮੰਤਰੀ ਬਣਾ ਸਕਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਚਿਹਰਿਆਂ ਨੂੰ ਮੰਤਰੀ ਬਣਾਉਣ ਦੀ ਚਰਚਾ ਜੰਗੀ ਪੱਧਰ ਤੇ ਚਰਚਾ ਛਿੜ੍ਹੀ ਪਈ ਹੈ,ਉਨ੍ਹਾਂ ਵਿੱਚ ਪ੍ਰੋਫੈਸਰ ਬਲਜਿੰਦਰ ਕੌਰ,ਅਮਨ ਅਰੋੜਾ,ਡਾ: ਚਰਨਜੀਤ ਸਿੰਘ,ਅਨਮੋਲ ਗਗਨ ਮਾਨ,ਗੁਰਮੀਤ ਸਿੰਘ ਖੁੱਡੀਆਂ,ਗੁਲਾਬ ਸਿੰਘ ਉਗੋਕੇ,ਜਗਦੀਪ ਕੰਬੋਜ,ਕੁਲਤਾਰ ਸਿੰਘ ਸੰਧਵਾਂ,ਗੁਰਦੇਵ ਸਿੰਘ ਮਾਨ, ਅਜੀਤਪਾਲ ਸਿੰਘ ਕੋਹਲੀ,ਡਾ: ਜੀਵਨਜੋਤ ਕੌਰ,ਮੀਤ ਹੇਅਰ,ਮਨਜੀਤ ਸਿੰਘ,ਸਰਬਜੀਤ ਕੌਰ ਮਾਣੂਕੇ,ਹਰਪਾਲ ਸਿੰਘ ਚੀਮਾ,ਗੁਰਪ੍ਰੀਤ ਬੱਸੀ ਨਰਿੰਦਰ ਕੌਰ ਭਰਾਜ ਦੇ ਨਾਮ ਸਭ ਤੋਂ ਅੱਗੇ ਚੱਲ ਰਹੇ ਹਨ। ਇਸ ਤੋਂ ਅਲਾਵਾ ਅਹਿਮ ਸੂਤਰ ਦੱਸਦੇ ਹਨ,ਕਿ ਜਿਹੜੇ ਹੋਰ ਨਾਮ ਮੰਤਰੀ ਪਦ ਦੀ ਦੌੜ ਵਿੱਚ ਸ਼ਾਮਲ ਹਨ,ਉਨ੍ਹਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ,ਡਾ: ਇੰਦਰਬੀਰ ਸਿੰਘ ਨਿੱਝਰ,ਅਮਨ ਸ਼ੇਰ ਸਿੰਘ ਸ਼ੈਰੀ ਕਲਸੀ,ਐਡਵੋਕੇਟ ਅਮਰਪਾਲ ਸਿੰਘ ਸਮੇਤ ਅੱਧੀ ਦਰਜਨ ਹੋਰ ਨਾਮ ਸ਼ਾਮਲ ਹਨ।