ਨਵੀਂ ਰੂਹ ਫੂਕਣ ਵਾਲ਼ੀ ਭਾਰਤ ਜੋੜੋ ਯਾਤਰਾ ਦੀ ਸ਼ਾਨਦਾਰ ਵਰੇਗੰਢ।  ਬਟਾਲਾ 'ਚ ਜ਼ਿਲਾ ਕਾਂਗਰਸ ਦਾ ਇੱਕ ਜੁੱਟਤਾ ਪ੍ਰਦਰਸ਼ਨ।  ਸੰਜੀਵ ਦੇ ਪ੍ਰਧਾਨ ਬਣਨ ਤੋਂ ਬਾਅਦ ਬਟਾਲਾ 'ਚ ਚਮਤਕਾਰ।
ਨਵੀਂ ਰੂਹ ਫੂਕਣ ਵਾਲ਼ੀ ਭਾਰਤ ਜੋੜੋ ਯਾਤਰਾ ਦੀ ਸ਼ਾਨਦਾਰ ਵਰੇਗੰਢ।

ਬਟਾਲਾ 'ਚ ਜ਼ਿਲਾ ਕਾਂਗਰਸ ਦਾ ਇੱਕ ਜੁੱਟਤਾ ਪ੍ਰਦਰਸ਼ਨ।

ਸੰਜੀਵ ਦੇ ਪ੍ਰਧਾਨ ਬਣਨ ਤੋਂ ਬਾਅਦ ਬਟਾਲਾ 'ਚ ਚਮਤਕਾਰ।

ਬਟਾਲਾ 6 ਸਤੰਬਰ 

ਦਾ ਸਟਿੰਗ ਟੀਵੀ

(ਬਿਊਰੋ ਚੀਫ)

ਇਹ ਦੰਦ ਕਥਾਵਾਂ ਅਤੇ ਜ਼ਬਰਦਸਤ ਚਰਚਾਵਾਂ ਪਿਛਲੇ ਲੰਬੇ ਅਰਸੇ ਤੋਂ ਸੁਣਨੀਆਂ ਜਾ ਰਹੀਆਂ ਸਨ,ਕਿ ਭਾਜਪਾ ਨੇ ਆਪਣੇ 9 ਸਾਲਾਂ ਕਾਰਜਕਾਲ ਵਿੱਚ ਲੰਬਾ ਚੌੜਾ ਜਾਲ ਵਿਛਾ ਕੇ,ਜਿਥੇ ਕਾਂਗਰਸ ਮੁਕਤ ਭਾਰਤ ਬਣਾਉਣ ਦਾ ਜੁਮਲਾ ਛੱਡਿਆ ਸੀ,ਉਥੇ ਕਾਂਗਰਸ ਦੇ ਕੱਦਾਵਰ ਨੇਤਾ ਰਾਹੁਲ ਗਾਂਧੀ ਨੂੰ ਪੱਪੂ ਦਾ ਦਰਜ਼ਾ ਦੇ ਕੇ ਹਿੰਦੋਸਤਾਨ ਦੇ ਕੋਨੇ-ਕੋਨੇ ਵਿੱਚ ਭੰਡਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ।

ਪਰ ਉਸੇ ਪੱਪੂ ਨੇ ਮਹੱਬਤ ਦੀ ਹੱਟੀ ਖੋਲ੍ਹਣ ਦਾ ਦਾਅਵਾ ਕਰਦੇ ਹੋਏ,ਭਾਰਤ ਜੋੜੋ ਯਾਤਰਾ ਵਾਲਾ ਗ਼ਜ਼ਬ ਦਾ ਤੀਰ ਛੱਡਿਆ,ਜਿਸ ਨਾਲ ਭਾਜਪਾ ਦੇ ਘੋਗੇ ਚਿੱਤ ਹੋ ਗਏ ਅਤੇ ਗੋਦੀ 'ਮੀਡੀਆ' ਦੀ ਬੇਰੁਖੀ ਦੇ ਬਾਵਜੂਦ ਇਹ ਯਾਤਰਾ ਕਾਂਗਰਸ ਵਿੱਚ ਨਵੀਂ ਰੂਹ ਫੂਕ ਗਈ।

ਅੱਜ ਮੌਕਾ ਸੀ ਇਸ ਸਫ਼ਲ ਯਾਤਰਾ ਦੀ ਵਰੇਗੰਢ ਮਨਾਉਣ ਦਾ,ਵੈਸੇ ਤਾਂ ਪੂਰੇ ਹਿੰਦੁਸਤਾਨ ਵਿੱਚ ਇਸ ਯਾਤਰਾ ਦੇ ਇੱਕ ਸਾਲ ਪੂਰਾ ਹੋਣ ਤੇ ਸ਼ਾਨਦਾਰ ਜਸ਼ਨ ਮਨਾਇਆ ਗਿਆ,ਪਰ ਬਟਾਲਾ ਵਿੱਚ ਮਨਾਈ ਗਈ ਵਰ੍ਹੇ ਗੰਢ ਖ਼ਾਸ ਚਰਚਾ ਵਿੱਚ ਰਹੀ,ਕਿਉਂਕਿ ਅਸ਼ਵਨੀ ਸੇਖੜੀ ਦੇ ਕਾਂਗਰਸ ਛੱਡਣ ਤੋਂ ਬਾਅਦ,ਇਹ ਚਰਚਾ ਸੀ,ਕਿ ਇੱਕ ਵਾਰ ਫਿਰ ਬਟਾਲਾ ਕਾਂਗਰਸ ਪੂਰੀ ਤਰ੍ਹਾਂ ਵੰਡੀ ਜਾ ਚੁੱਕੀ ਹੈ,ਲੇਕਿਨ ਪਾਰਟੀ ਵੱਲੋਂ ਪੂਰੇ ਜ਼ਿਲੇ ਦੀ ਨੁਮਾਇੰਦਗੀ ਬਟਾਲਾ ਨੂੰ ਦੇਣ ਕਰਕੇ ਇਕ ਵਾਰ ਫਿਰ ਬਟਾਲਾ ਸੁਰਖੀਆਂ 'ਚ ਰਿਹਾ। ਸੂਤਰ ਅਤੇ ਜਾਣਕਾਰ ਅਨੁਸਾਰ ਬਟਾਲਾ ਸਥਿਤ ਅੱਜ ਦੀ ਯਾਤਰਾ ਲਈ ਸਿਟੀ ਕਾਂਗਰਸ ਦੇ ਨੌਜਵਾਨ ਪ੍ਰਧਾਨ ਸੰਜੀਵ ਸ਼ਰਮਾ ਨੇ ਜੀ ਤੋੜ ਮਿਹਨਤ ਕਰਦੇ ਹੋਏ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ,ਜਿਸ ਦੇ ਸਦਕਾ ਲਗਭਗ ਸਾਰੇ ਧੜੇ ਪੂਰੇ ਜਾਹੋ-ਜਲਾਲ ਨਾਲ ਕਾਂਗਰਸ ਭਵਨ ਵਿੱਚ ਇਕੱਠੇ ਹੋਏ।

ਪਾਰਟੀ ਵੱਲੋਂ ਅੱਜ ਲਗਾਈ ਵਿਸ਼ੇਸ਼ ਡਿਊਟੀ ਕਾਰਨ ਸਾਬਕਾ ਮੰਤਰੀ ਸੰਗਤ ਸਿੰਘ ਗਿੱਲਜੀਆਂ ਅਤੇ ਗੁਰਦਾਸਪੁਰ ਦੇ ਐਮਐਲਏ ਸ: ਬਰਿੰਦਰਜੀਤ ਸਿੰਘ ਪਾਹੜਾ ਅਤੇ ਚੇਅਰਮੈਨ ਰਵੀਨੰਦਨ ਸਿੰਘ ਨਿੱਕੂ ਬਾਜਵਾ ਸਮੇਤ ਜ਼ਿਲ੍ਹੇ ਦਾ ਹਰੇਕ ਕੇਡਰ ਹੁੰਮ ਹੁਮਾ ਕੇ ਪੁੱਜਾ। 

ਇਹ ਯਾਤਰਾ ਕਾਂਗਰਸ ਭਵਨ ਬਟਾਲਾ ਤੋਂ ਸ਼ੁਰੂ ਹੋ ਕੇ ਨਹਿਰੂ ਗੇਟ ਤੱਕ ਕੱਢੀ ਗਈ,ਜਿਸ ਵਿੱਚ ਸੈਂਕੜੇ ਵਰਕਰਾਂ,ਸਮਰਥਕਾਂ ਅਤੇ ਆਗੂਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ।

ਇਸ ਯਾਤਰਾ ਤੋਂ ਬਾਅਦ ਮੀਡੀਆ ਅਤੇ ਆਏ ਹੋਏ ਸਾਰੇ ਕਾਂਗਰਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਬਟਾਲਾ ਕਾਂਗਰਸ ਦੇ ਪ੍ਰਧਾਨ ਸੰਦੀਪ ਸ਼ਰਮਾ ਨੇ ਦਾ ਸਟਿੰਗ ਟੀਵੀ ਨਾਲ ਗੱਲਬਾਤ ਕਰਦਿਆਂ,ਕਿਹਾ ਜਿਹੜੇ ਬੁਜ਼ਦਿਲ ਲੋਕ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੇ ਸਨ,ਪਰਮਾਤਮਾ ਨੇ ਉਨ੍ਹਾਂ ਦੀ ਅਜਿਹੀ ਫੱਟੀ ਪੋਚੀ ਹੈ,ਕਿ ਉਹ ਹੁਣ ਖੁਦ ਭਾਰਤ ਮੁਕਤ ਹੋਣ ਵੱਲ ਵਧ ਰਹੇ ਹਨ। ਉਹਨਾਂ ਕਿਹਾ ਕਿ ਇੰਡੀਆ ਗੱਠਜੋੜ ਬਨਣ ਨਾਲ ਭਾਜਪਾ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਚੀਕਾਂ ਨਿਕਲ ਗਈਆਂ ਹਨ ਅਤੇ ਲੋਕਾਂ ਵੱਲੋਂ ਇੰਡੀਆ ਗੱਠਜੋੜ ਨੂੰ ਮਿਲ ਰਹੇ ਸਮਰਥਨ ਦੇ ਚਲਦੇ ਮੋਦੀ ਅਤੇ ਸ਼ਾਹ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ,ਡਿਪਟੀ ਮੇਅਰ ਅਜੇ ਸਰੀਨ, ਮਨਜੀਤ ਸਿੰਘ ਹੰਸਪਾਲ,ਸਪੋਕਸਮੈਨ ਹੀਰਾ ਅੱਤਰੀ,ਸੀਨੀਅਰ ਕਾਂਗਰਸੀ ਆਗੂ ਗੁਲਜ਼ਾਰੀ ਲਾਲ ਭੱਲਾ,ਰਮੇਸ਼ ਵਰਮਾ,ਚਾਂਦ ਮਸੀਹ,ਰਕੇਸ਼ ਕੁਮਾਰ ਐਮ ਸੀ,ਬਲਵਿੰਦਰ ਭੱਲਾ ਪ੍ਰੈਸ ਸਕੱਤਰ, ਜਤਿੰਦਰ ਸਿੰਘ,ਰਜਵੰਤ ਸਿੰਘ,ਡਾ ਕੁਲਦੀਪ ਸਿੰਘ,ਅਮਨਦੀਪ ਸਿੰਘ ਬੱਲੂ,ਪਰਮਜੀਤ ਸਿੰਘ,ਗੁਰਚਰਨ ਸਿੰਘ,ਗੁਰਪ੍ਰੀਤ ਸਿੰਘ,ਗੀਤਾਸ਼ਰਮਾ,ਰਜਿੰਦਰ ਸਿੰਘ ਨਿਦਾ,ਕੋਸ਼ਲਰ ਗੁਰਪ੍ਰੀਤ ਸਾਨਾ,ਦਵਿੰਦਰ ਸਿੰਘ ਕੋਸ਼ਲਰ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ,ਵਿਜੇ ਕੁਮਾਰ ਬਿੱਲੂ,ਪਰਮਿੰਦਰ ਸਿੰਘ,ਰਜੇਸ਼ ਤੋਤੀ ਕੋਸ਼ਲਰ ਆਦਿ ਮੋਜੂਦ ਸਨ।