ਪੜ੍ਹੋ, ਦੋ ਦਿਨ ਬਾਅਦ ਪੰਜਾਬ ਹਨੇਰੇ ਵਿੱਚ ਡੁੱਬ ਸਕਦਾ ਹੈ। Vishav T.V | Batala News
VISHAV T.V NEWS

ਜਲੰਧਰ, 9 ਅਕਤੂਬਰ  (ਰਾਜਵਿੰਦਰ ਕੌਰ, ਰੀਚਾ ਮਹਿਰਾ)-

 ਇੱਕ ਦੋ ਦਿਨ ਵਿੱਚ ਪੰਜਾਬ ਰਾਜ ਹਨ੍ਹੇਰੇ ਵਿੱਚ ਡੁੱਬ ਸਕਦਾ ਹੈ। ਕਿਸਾਨ ਅੰਦੋਲਨ ਦੇ ਕਾਰਨ ਪਿਛਲੇ ਦਿਨਾਂ ਤੋਂ ਥਰਮਲ ਪਲਾਂਟ ਵਿੱਚ ਕੋਲਾ ਨਹੀ ਪਹੁੰਚ ਰਿਹਾ ਹੈ। ਕੋਲੇ ਦੀ ਘਾਟ ਪੂਰੀ ਨਾ ਹੋਣ ਦੇ ਕਾਰਨ ਸਰਕਾਰ ਦੁਆਰਾ ਤਿੰਨ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟ ਬੰਦ ਕਰ ਦਿੱਤੇ ਹਨ। ਦਸ ਦਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਖੇਤੀਬਾੜੀ ਬਿਲ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ।

 ਜਿਸ ਕਾਰਨ ਰੇਲ ਆਵਾਜਾਈ ਬਿਲਕੁੱਲ ਠੱਪ ਹੈ। ਇਹ ਅੰਦੋਲਨ ਫਿਲਹਾਲ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।  ਦੱਸਿਆ ਜਾ ਰਿਹਾ ਹੈ ਕਿ ਜੇਕਰ ਇੱਕ ਦੋ ਦਿਨ ਵਿੱਚ ਕੋਲਾ ਨਹੀਂ ਪਹੁੰਚਾਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਹਨ੍ਹੇਰੇ ਵਿੱਚ ਡੁੱਬ ਜਾਵੇਗਾ। ਕੇਬਨਿਟ ਮੰਤਰੀ  ਸਾਧੂ ਸਿੰਘ  ਧਰਮਸੋਤ ਨੇ ਵੀ ਇੱਕ ਇੰਟਰਵਿਯੂ ਵਿੱਚ ਇਸ ਸਚਾਈ ਦੀ ਪੁਸ਼ਟੀ ਕੀਤੀ ਹੈ। ਉੱਧਰ, ਸੂਤਰਾਂ ਨੇ ਦੱਸਿਆ ਕਿ ਥਰਮਲ ਪਲਾਂਟ ਦੇ ਕੋਲ ਹੁਣ ਸਿਰਫ 3 ਦਿਨਾਂ ਦਾ ਕੋਲਾ ਬਚਿਆ ਹੈ। 

ਜੇਕਰ ਕੋਲੇ ਦੀ ਘਾਟ ਛੇਤੀ ਪੂਰੀ ਨਹੀਂ ਹੋਈ ਤਾਂ ਪੰਜਾਬ ਵਿੱਚ ਬਲੈਕ ਆਊਟ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਸਬੰਧਤ ਵਿਭਾਗ ਦੁਆਰਾ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਹੈ।  ਸਬੰਧਤ ਅਧਿਕਾਰੀ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਪਤਾ ਚਲਿਆ ਹੈ ਕਿ ਸਰਕਾਰ ਦੁਆਰਾ ਕਿਸਾਨ ਸੰਗਠਨਾਂ ਵਲੋਂ ਗੱਲਬਾਤ ਚੱਲ ਰਹੀ ਹੈ ਕਿ ਕੋਲੇ ਨਾਲ ਲੱਦੀਆਂ ਰੇਲ ਗੱਡੀਆਂ ਨੂੰ ਨਿਕਲਣ ਦਿੱਤਾ ਜਾਉ।  ਸਰਕਾਰੀ ਪ੍ਰਵਕਤਾ  ਦੇ ਮੁਤਾਬਕ ਇਸ ਸਮੱਸਿਆ ਦਾ ਛੇਤੀ ਹੀ ਹੱਲ ਕੱਢ ਲਿਆ ਜਾਵੇਗਾ।