ਪੜ੍ਹੋ- ਟੀ.ਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਸ਼ੀਸ਼ ਰਾਏ ਦੀ ਮੌਤ।
ਪੜ੍ਹੋ- ਟੀ.ਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਸ਼ੀਸ਼ ਰਾਏ ਦੀ ਮੌਤ।

ਮੁੰਬਈ, 25 ਨਵੰਬਰ (ਰਾਜਵਿੰਦਰ ਕੌਰ, ਹਰਿੰਦਰ ਮੁੰਡੀ, ਰੀਚਾ ਮਹਿਰਾ)-

ਟੀ.ਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਸ਼ੀਸ਼ ਰਾਏ ਦੀ ਅੱਜ ਗੁਰਦਾ ਫੇਲ੍ਹ ਹੋਣ ਕਾਰਨ ਮੌਤ ਹੋ ਗਈ ਹੈ। ਅਸ਼ੀਸ਼ ਰਾਏ ਲੰਬੇ ਸਮੇਂ ਤੋਂ ਬਿਮਾਰ ਸਨ।

ਉਸਨੇ 'ਸਸੁਰਾਲ ਸਿਮਰ ਕਾ', 'ਬਨੇਗੀ ਅਪਨੀ ਬਾਤ', 'ਯੈਸ ਬੌਸ', 'ਮੇਰੇ ਅੰਗਨੇ ਮੈਂ', 'ਕੁਛ ਰੰਗ ਪਿਆਰੇ ਕੇ ਐਸੀ ਭੀ' ਅਤੇ 'ਸਟਾਰਟ' ਵਰਗੇ ਕਈ ਕੰਮ ਕੀਤੇ ਹਨ।

ਅਸ਼ੀਸ਼ ਰਾਏ ਕਈ ਸਾਲਾਂ ਤੋਂ ਕਿਡਨੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। 55 ਸਾਲਾ ਅਦਾਕਾਰ ਅਸ਼ੀਸ਼ ਰਾਏ ਨੇ ਆਪਣੇ ਘਰ 'ਚ ਆਖਰੀ ਸਾਹ ਲਿਆ।

ਰਿਪੋਰਟਾਂ ਅਨੁਸਾਰ, ਅਸ਼ੀਸ਼ ਆਰਥਿਕ ਤੰਗੀ ਕਾਰਨ ਆਪਣਾ ਇਲਾਜ ਸਹੀ ਤਰ੍ਹਾਂ ਨਹੀਂ ਕਰਵਾ ਸਕਿਆ।

ਉਸਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਮਦਦ ਦੀ ਅਪੀਲ ਵੀ ਕੀਤੀ। ਉਹ ਕਿਡਨੀ ਦੀ ਸਮੱਸਿਆ ਕਾਰਨ ਡਾਇਲਸਿਸ ਕਰ ਰਿਹਾ ਸੀ, ਜਿਸ ਦੇ ਲਈ ਉਸਨੂੰ ਪੈਸੇ ਦੀ ਸਖ਼ਤ ਜ਼ਰੂਰਤ ਸੀ।

ਇਸ ਤੋਂ ਪਹਿਲਾਂ ਸ਼ੀਸ਼ ਨੂੰ ਦੋ ਵਾਰ ਸਟਰੋਕ ਦਾ ਸਾਹਮਣਾ ਵੀ ਕਰਨਾ ਪਿਆ ਸੀ। ਪਿਛਲੇ ਸਾਲ ਤੋਂ, ਉਸਦੀ ਸਿਹਤ ਨੂੰ ਲੈ ਕੇ ਮੁਸ਼ਕਿਲਾਂ ਆ ਰਹੀਆਂ ਸਨ।

ਪਰ ਇਸ ਸਾਲ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਬਾਲੀਵੁੱਡ ਅਤੇ ਟੀ.ਵੀ ਇੰਡਸਟਰੀ ਅਸ਼ੀਸ਼ ਰਾਏ ਦੀ ਮੌਤ ਨਾਲ ਸੋਗ ਕਰ ਰਿਹਾ ਹੈ।

ਟੀ.ਵੀ ਤੋਂ ਇਲਾਵਾ ਸ਼ੀਸ਼ ਰਾਏ ਨੇ ਹਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਵੀ ਕੀਤੀ ਹੈ। ਉਹ ਵੌਇਸ ਓਵਰ ਕਲਾਕਾਰ ਵੀ ਸੀ।