ਪੜ੍ਹੋ- ਮਸ਼ਹੂਰ ਹਸਤੀ ਭਾਰਤੀ ਸਿੰਘ ਦੇ ਘਰ NCB ਦੀ ਰੇਡ।
ਪੜ੍ਹੋ- ਮਸ਼ਹੂਰ ਹਸਤੀ ਭਾਰਤੀ ਸਿੰਘ ਦੇ ਘਰ NCB ਦੀ ਰੇਡ।

ਮੁੰਬਈ, 22 ਨਵੰਬਰ (ਰਾਜਵਿੰਦਰ ਕੌਰ, ਹਰਿੰਦਰ ਮੁੰਡੀ, ਰੀਚਾ ਮਹਿਰਾ)-

ਐਨ.ਸੀ.ਬੀ. ਦੀ ਟੀਮ ਨੇ ਸ਼ਨੀਵਾਰ ਨੂੰ ਇਕ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਛਾਪਾ ਮਾਰਿਆ ਹੈ।

ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ, ਐਨ.ਸੀ.ਬੀ. ਦੀ ਟੀਮ ਨੇ ਟੀ.ਵੀ ਅਭਿਨੇਤਰੀ ਭਾਰਤੀ ਸਿੰਘ ਦੇ ਘਰੋਂ ਕੁਝ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ।

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨਸ਼ਿਆਂ ਦੀ ਕਿੰਨੀ ਮਾਤਰਾ ਮਿਲੀ ਹੈ, ਪਰ ਐਨ.ਸੀ.ਬੀ. ਦੀ ਟੀਮ ਨੇ ਟੀ.ਵੀ ਅਭਿਨੇਤਰੀ ਭਾਰਤੀ ਸਿੰਘ ਅਤੇ ਉਸਦੇ ਪਤੀ ਨੂੰ ਸੰਮਨ ਭੇਜਿਆ ਹੈ।

ਜਾਣਕਾਰੀ ਦੇ ਅਨੁਸਾਰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਨੇ ਸ਼ਨੀਵਾਰ ਨੂੰ ਭਾਰਤੀ ਸਿੰਘ ਦੇ ਅੰਧੇਰੀ ਖੇਤਰ ਵਿੱਚ ਇੱਕ ਘਰ ਵਿੱਚ ਛਾਪਾ ਮਾਰਿਆ ਅਤੇ ਉਥੋਂ ਨਸ਼ੇ ਬਰਾਮਦ ਕੀਤੇ।

ਜਿਸ ਸਮੇਂ ਐਨ.ਸੀ.ਬੀ. ਦੀ ਟੀਮ ਨੇ ਇਹ ਕਾਰਵਾਈ ਕੀਤੀ, ਉਸ ਸਮੇਂ ਭਾਰਤੀ ਸਿੰਘ ਅਤੇ ਉਸਦਾ ਪਤੀ ਹਰਸ਼ ਘਰ ਵਿੱਚ ਮੌਜੂਦ ਸਨ।

ਹੁਣ ਵੇਖਣਾ ਇਹ ਹੈ ਕਿ ਭਾਰਤੀ ਸਿੰਘ ਅਤੇ ਉਸ ਦਾ ਪਤੀ ਐਨ.ਸੀ.ਬੀ. ਦਫ਼ਤਰ ਪਹੁੰਚਦੇ ਹਨ।