ਮਾਝੇ 'ਚ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ। ਵੱਡੇ ਟਕਸਾਲੀ ਅਕਾਲੀ ਨੇ ਦਿੱਤਾ ਅਸਤੀਫਾ। ਲੋਕ ਸਭਾ ਦੀਆਂ ਕਈ ਸੀਟਾਂ ਤੇ ਕਢਵਾਉ ਚੀਕਾਂ ?

ਮਾਝੇ 'ਚ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ।

ਵੱਡੇ ਟਕਸਾਲੀ ਅਕਾਲੀ ਨੇ ਦਿੱਤਾ ਅਸਤੀਫਾ।

ਲੋਕ ਸਭਾ ਦੀਆਂ ਕਈ ਸੀਟਾਂ ਤੇ ਕਢਵਾਉ ਚੀਕਾਂ ?

ਵਿਸ਼ਵ ਟੀਵੀ 

(ਸੈਂਡੀ ਗਿੱਲ,ਪੱਖੋਕੇ)

ਅੱਜ ਮਾਝੇ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਾ,ਜਦੋਂ ਉਸ ਦੇ ਇੱਕ ਤਗੜੇ ਟਕਸਾਲੀ ਆਗੂ ਨੇ ਆਪਣਾ ਅਸਤੀਫਾ ਪਾਰਟੀ ਨੂੰ ਲਿਖਤੀ ਰੂਪ ਵਿੱਚ ਭੇਜ ਦਿੱਤਾ।

ਇੱਥੇ ਦੱਸ ਦਈਏ,ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਵੱਡੇ ਦਿੱਗਜ ਅਕਾਲੀ ਆਗੂਆਂ ਨਾਲ ਔਖੀ ਘੜੀ ਖੜ੍ਹਨ ਵਾਲੇ ਅਤੇ ਖਾਸ ਕਰਕੇ ਕਾਲੇ ਦੌਰ ਦੌਰਾਨ ਪਾਰਟੀ ਲਈ ਸ਼ਹਾਦਤ ਦੇਣ ਵਾਲੇ ਉੱਘੇ ਅਤੇ ਟਕਸਾਲੀ ਆਗੂ ਸਰਦਾਰ ਧਰਮ ਸਿੰਘ ਨੇ ਪਾਰਟੀ ਲਈ ਬੜਾ ਜਫਰ ਘਾਲਿਆ ਸੀ ਅਤੇ ਉਨਾਂ ਦੀ ਅਕਾਲੀ ਦਲ ਨੂੰ ਕਾਫੀ ਵੱਡੀ ਦੇਣ ਸੀ,ਜਿਸ ਦੀ ਕਦਰ ਮਰਹੂਮ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸਿਰਕੱਢ ਅਕਾਲੀ ਆਗੂ ਕਰਦੇ ਰਹੇ ਹਨ। 

ਉਸ ਤੋਂ ਬਾਅਦ ਜਥੇਦਾਰ ਧਰਮ ਸਿੰਘ ਦੀ ਵਿਰਾਸਤ,ਉਨਾਂ ਦੀ ਪਤਨੀ ਅਤੇ ਹੋਣਹਾਰ ਪੁੱਤਰ ਸ: ਬਲਬੀਰ ਸਿੰਘ ਬਿੱਟੂ ਨੇ ਸੰਭਾਲੀ ਅਤੇ  ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 

ਸਰਦਾਰ ਬਿੱਟੂ ਨੇ ਹੱਡ-ਭੰਨਵੀ ਮਿਹਨਤ ਕਰਦੇ ਹੋਏ,ਨਾ ਸਿਰਫ ਅਕਾਲੀ ਦਲ ਦੇ ਹਲਕਾ ਬਟਾਲਾ ਵਿੱਚ ਪੈਰ ਜਮਾਉਣ ਵਿੱਚ ਅਹਿਮ ਰੋਲ ਅਦਾ ਕੀਤਾ,ਬਲਕਿ ਉਹਨਾਂ ਨੇ ਪਹਿਲੀ ਵਾਰ ਇਥੋਂ ਅਕਾਲੀ ਦਲ ਦੇ ਉਮੀਦਵਾਰ ਸ: ਲਖਬੀਰ ਸਿੰਘ ਲੋਧੀ ਨੰਗਲ ਨੂੰ ਜਿੱਤ ਦਵਾ ਕੇ ਪਾਰਟੀ ਦਾ ਝੰਡਾ ਬੁਲੰਦ ਕੀਤਾ।

ਪਾਰਟੀ ਨੇ ਉਨਾਂ ਦੀ ਇਸ ਮਿਹਨਤ ਅਤੇ ਵਫਾਦਾਰੀ ਨੂੰ ਵੇਖਦੇ,ਉਨ੍ਹਾਂ ਨੂੰ ਜ਼ਿਲਾ ਸ਼ਹਿਰੀ ਪ੍ਰਧਾਨ ਜਰੂਰ ਥਾਪਿਆ,ਪਰ ਉਹ ਸਤਿਕਾਰ ਅਤੇ ਸਥਾਨ ਪਾਰਟੀ ਉਨਾਂ ਦੇ ਪਰਿਵਾਰ ਨੂੰ ਕਦੇ ਵੀ ਨਹੀਂ ਦੇ ਸਕੀ,ਜਿਸ ਤੇ ਉਹ ਹੱਕਦਾਰ ਸਨ। 

ਹੁਣ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਉਨਾਂ ਨੂੰ ਵਿਸਾਰਦੀ ਆ ਰਹੀ ਸੀ ਅਤੇ ਖਾਸ ਕਰਕੇ,ਜਦੋਂ ਪਾਰਟੀ ਨੇ ਦਿੱਗਜ ਆਗੂ ਸੁੱਚਾ ਸਿੰਘ ਛੋਟੇਪੁਰ ਨੂੰ ਬਟਾਲਾ ਹਲਕੇ ਵਿੱਚੋ ਇੰਚਾਰਜੀ ਤੋਂ ਬਿਨਾਂ ਦੱਸੇ-ਪੁੱਛੇ ਉਤਾਰਿਆ,ਤਾਂ ਜਥੇਦਾਰ ਛੋਟੇਪੁਰ ਤੋਂ ਬਾਅਦ,ਸਰਦਾਰ ਬਿੱਟੂ ਦੇ ਕੱਟੜ ਸਿਆਸੀ ਸਮਰਥਕ ਸਮਝੇ ਜਾਂਦੇ ਸ੍ਰੀ ਨਰੇਸ਼ ਮਹਾਜਨ ਨੂੰ ਬਟਾਲਾ ਦਾ ਇੰਚਾਰਜ ਥਾਪ ਦਿੱਤਾ।

ਜਿਸ ਤੋਂ ਬਾਅਦ ਸਰਦਾਰ ਬਿੱਟੂ ਦਾ ਪਾਰਾ ਕਾਫੀ ਹਾਈ ਹੋ ਗਿਆ ਅਤੇ ਉਨ੍ਹਾਂ ਨੇ ਉਸ ਦਿਨ ਤੋਂ ਹੀ ਅਕਾਲੀ ਦਲ ਨਾਲ ਵੱਡੀ ਨਰਾਜ਼ਗੀ ਜਾਹਿਰ ਕਰਦਿਆਂ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। 

 ਸਾਡੇ ਅਹਿਮ ਸੂਤਰ ਇਹ ਵੀ ਦੱਸਦੇ ਹਨ,ਕਿ ਸਰਦਾਰ ਬਿੱਟੂ ਲੋਹਾ ਗਰਮ ਹੋਣ ਦੀ ਫਰਾਕ ਵਿੱਚ ਸਨ ਅਤੇ ਹੁਣ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਲੋਹਾ ਗਰਮ ਦੇਖ ਉਨ੍ਹਾਂ ਪਾਰਟੀ ਨੂੰ ਵੱਡੀ ਸੱਟ ਮਾਰ ਦਿੱਤੀ ਹੈ। 

ਅੱਜ ਉਨ੍ਹਾਂ,ਉਸ ਵਕਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ,ਜਦੋਂ ਪਾਰਟੀ ਸਮੁੱਚੇ ਪੰਜਾਬ ਵਿੱਚ ਬਹੁਤ ਨਿਘਾਰ ਵੱਲ ਜਾਣ ਦੇ ਕਥਿਤ ਚਰਚੇ ਸਨ ਅਤੇ ਪਾਰਟੀ ਨੂੰ ਇੱਕ-ਇੱਕ ਵੋਟਰ-ਸਪੋਰਟਰ ਦੀ ਸਖਤ ਜਰੂਰਤ ਸੀ।

ਅਸਤੀਫੇ ਬਾਬਤ ਜਦੋਂ ਸਰਦਾਰ ਬਿੱਟੂ ਨਾਲ ਵਿਸ਼ਵ ਟੀਵੀ ਦੀ ਗੱਲਬਾਤ ਹੋਈ,ਤਾਂ ਉਹਨਾਂ ਕਿਹਾ,ਕਿ ਉਹ ਬੜੇ ਭਰੇ ਮਨ ਨਾਲ ਅਕਾਲੀ ਦਲ ਛੱਡ ਰਹੇ ਹਨ ਅਤੇ ਜਲਦ ਆਪਣੇ ਸਾਥੀਆਂ ਨਾਲ ਫੈਸਲਾ ਕਰਨਗੇ,ਕਿ ਉਹ ਨਵੀਂ ਪਾਰੀ ਕਿੱਥੇ ਅਤੇ ਕਦੋਂ ਖੇਡਣਗੇ। 

ਇੱਥੇ ਇਹ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ,ਕਿ ਸਰਦਾਰ ਬਿੱਟੂ ਦਾ ਨਾਂ ਸਿਰਫ ਆਪਣੀ ਰਾਮਗੜੀਆ ਬਿਰਾਦਰੀ ਵਿੱਚ ਕਾਫੀ ਆਧਾਰ ਸੀ,ਬਲਕਿ ਪੂਰੇ ਮਾਝੇ ਵਿੱਚ ਉਨ੍ਹਾਂ ਦੀਆਂ ਰਿਸ਼ਤੇਦਾਰੀਆਂ ਅਤੇ ਉਨ੍ਹਾਂ ਦੀ ਬਿਰਾਦਰੀ ਦਾ ਵੱਡਾ ਪਸਾਰਾ ਹੋਣ ਕਰਕੇ, ਉਨ੍ਹਾਂ ਦਾ ਕਾਫੀ ਲੋਕ ਆਧਾਰ ਸੀ ਅਤੇ ਇਸ ਤੋਂ ਇਲਾਵਾ,ਉਨਾਂ ਦਾ ਪੂਰੇ ਮਾਝੇ ਦੇ ਬਹੁਤ ਸਾਰੇ ਹਲਕਿਆਂ ਵਿੱਚ ਚੰਗਾ ਅਸਰ ਰਸੂਕ ਸੀ,ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲੱਗਦਾ ਹੈ,ਕਿ ਸਰਦਾਰ ਬਿੱਟੂ ਦੇ ਅਕਾਲੀ ਦਲ ਛੱਡਣ ਨਾਲ ਪਾਰਟੀ ਨੂੰ ਬਹੁਤ ਵੱਡਾ ਘਾਟਾ ਪੈ ਸਕਦਾ ਹੈ ਅਤੇ ਉਸਦੇ ਮਾਝੇ ਵਿਚਲੇ ਕਈ ਲੋਕ ਸਭਾ ਦੇ ਉਮੀਦਵਾਰਾਂ ਦੀ ਜਿੱਤ ਹਾਰ ਤੇ ਵੱਡਾ ਅਸਰ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।