ਦਿੱਲੀ ਹਿੱਲੀ,ਕਾਂਗਰਸ 'ਚ ਵੱਡੀ ਫੁੱਟ ਪੜੋ-ਭਾਜਪਾ ਕਿਥੋਂ ਬਦਲੂ ਆਪਣਾ ਉਮੀਦਵਾਰ ? ਮਾਨ-ਅੰਮ੍ਰਿਤਪਾਲ ਅਤੇ ਬਾਜਵਾ ਦੇ ਹੱਕ ਨਿੱਤਰੇ। ਅਕਾਲੀਆਂ 'ਚ ਚੱਲੀਆਂ ਕੁਰਸੀਆਂ,ਪਾੜਤੇ ਸਿਰ ?

ਦਿੱਲੀ ਹਿੱਲੀ,ਕਾਂਗਰਸ 'ਚ ਵੱਡੀ ਫੁੱਟ

ਪੜੋ-ਭਾਜਪਾ ਕਿਥੋਂ ਬਦਲੂ ਆਪਣਾ ਉਮੀਦਵਾਰ ?

ਮਾਨ-ਅੰਮ੍ਰਿਤਪਾਲ ਅਤੇ ਬਾਜਵਾ ਦੇ ਹੱਕ ਨਿੱਤਰੇ।

ਅਕਾਲੀਆਂ 'ਚ ਚੱਲੀਆਂ ਕੁਰਸੀਆਂ,ਪਾੜਤੇ ਸਿਰ ?

ਦਿੱਲੀ/ਸੰਗਰੂਰ/ਗੁਰਦਾਸਪੁਰ।

ਵਿਸ਼ਵ ਟੀਵੀ 

(ਸੈਂਡੀ ਗਿੱਲ,ਪੱਖੋਕੇ)

ਦਿੱਲੀ ਸਿਆਸੀ ਤੌਰ ਤੇ ਉਸ ਵੇਲੇ ਹਿੱਲੀ,ਜਦੋਂ ਉਥੋਂ ਦੇ ਮੌਜੂਦਾ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਆਪਣਾ ਅਸਤੀਫਾ ਦੇ ਕੇ ਹੜਕੰਮ ਮਚਾ ਦਿੱਤਾ ਅਤੇ ਸਾਰੇ ਦੋਸ਼ ਇੰਚਾਰਜ ਬਰਾਬਰੀਆਂ ਤੇ ਮੜ ਦਿੱਤੇ। 

ਸਰਦਾਰ ਲਵਲੀ ਪਹਿਲਾਂ ਤਾਂ ਆਮ ਆਦਮੀ ਪਾਰਟੀ ਨਾਲ ਦਿੱਲੀ ਵਿੱਚ ਕਾਂਗਰਸ ਦਾ ਸਮਝੌਤਾ ਹੋਣ ਵੇਲੇ ਅਤੇ ਟਿਕਟਾਂ ਵੰਡਣ ਵੇਲੇ ਖਾਮੋਸ਼ ਰਹੇ ਅਤੇ ਪਾਰਟੀ ਦੇ ਚੌਧਰੀ ਬਣ ਸਭ ਕੁਝ ਕਰਨ ਚ ਮਸ਼ਰੂਫ ਰਹੇ ਲੇਕਿਨ ਜਿਉਂ ਹੀ ਪੂਰਬੀ ਦਿੱਲੀ ਦੀ ਟਿਕਟ ਉਹਨਾਂ ਨੂੰ ਗਵਾਰਾ ਨਹੀਂ ਹੋਈ ਤਾਂ ਉਹਨਾਂ ਨੇ ਦਿੱਲੀ ਦੇ ਇੰਚਾਰਜ ਦੀਪਕ ਬਾਬਰੀਆ ਵਿਰੁੱਧ ਕਈ ਤਰ੍ਹਾਂ ਦੇ ਕਥਤ ਦੋਸ਼ ਮੜਦੇ ਹੋਏ ਆਪਣਾ ਅਸਤੀਫਾ ਦੇ ਦਿੱਤਾ ਅਤੇ ਇਸ ਨੂੰ ਨੈਤਿਕ ਦਾ ਤੇ ਆਧਾਰ ਤੇ ਲਿਆ ਫੈਸਲਾ ਦੱਸਦਿਆਂ ਕਿਹਾ,ਕਿ ਦਰਅਸਲ ਦਿੱਲੀ ਦਾ ਵਰਕਰ ਅਤੇ ਮੈਂ ਹਿਤਾਸ ਸੀ,ਕਿ ਸਾਨੂੰ ਉਸ ਪਾਰਟੀ ਨਾਲ ਸਮਝੌਤਾ ਕਰਨਾ ਪੈ ਰਿਹਾ ਹੈ,ਜਿਸ ਨੇ ਸਾਡਾ ਪਿਛਲੇ 10 ਸਾਲ ਤੋਂ ਲਗਾਤਾਰ ਵਿਰੋਧ ਕੀਤਾ ਹੈ ਅਤੇ ਸਾਡਾ ਸਿਆਸੀ ਤੌਰ ਤੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਅਤੇ ਮਰਹੂਮ ਸ਼ੀਲਾ ਦੀਕਸ਼ਤ ਸਮੇਂਤ ਕਾਂਗਰਸ ਨੂੰ ਖੂਬ ਭੰਡਿਆ ਸੀ। 

ਉਧਰ ਲਵਲੀ ਦੇ ਅਸਤੀਫੇ ਤੋਂ ਬਾਅਦ ਕਥਿਤ ਚਰਚਾ ਛਿੜ ਗਈ ਹੈ,ਕਿ ਸ਼ਾਇਦ ਲਵਲੀ ਹੁਰੀ ਭਾਜਪਾ ਨਾਲ ਹੱਥ ਮਿਲਾ ਸਕਦੇ ਹਨ। ਵੈਸੇ ਸੂਤਰ ਦੱਸਦੇ ਹਨ,ਕਿ ਲਵਲੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ,ਲੇਕਿਨ ਇਸ ਦੇ ਬਾਵਜੂਦ ਕਾਂਗਰਸ ਦੇ ਆਲਾ ਲੀਡਰ, ਉਨ੍ਹਾਂ ਦੇ ਘਰ ਜਾ ਕੇ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਕੀ ਭਾਜਪਾ ਬਦਲੂ ਆਪਣਾ ਉਮੀਦਵਾਰ।

ਕਥਿਤ ਸੂਤਰ ਦੱਸਦੇ ਹਨ,ਕਿ ਚੱਲ ਰਹੀ ਗੱਲਬਾਤ ਦੇ ਸਿਰੇ ਲੱਗ ਗਈ,ਤਾਂ ਭਾਜਪਾ ਸ: ਲਵਲੀ ਨਾਲ ਗੋਟੀਆਂ ਫਿੱਟ ਕਰਕੇ ਪੂਰਬੀ ਦਿੱਲੀ ਤੋਂ ਆਪਣੇ ਉਮੀਦਵਾਰ ਦਾ ਨਾਂ ਵਾਪਸ ਲੈ ਕੇ,ਉਥੋਂ ਸ: ਲਵਲੀ ਨੂੰ ਭਾਜਪਾ ਆਪਣਾ ਨਵਾਂ ਉਮੀਦਵਾਰ ਬਣਾ ਸਕਦੀ ਹੈ।

ਮਾਨ ਉਤਰੇ,ਅੰਮ੍ਰਿਤਪਾਲ ਅਤੇ ਬਾਜਵਾ ਦੇ ਹੱਕ 'ਚ।

ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ,ਕਿ ਉਹਨਾਂ ਦੀ ਪਾਰਟੀ ਸ੍ਰੀ ਖੰਡੂਰ ਸਾਹਿਬ ਤੋਂ ਜੇਕਰ ਅੰਮ੍ਰਿਤ ਪਾਲ ਸਿੰਘ ਆਪਣੇ ਕਾਗਜ ਦਾਖਲ ਕਰਦੇ ਹਨ,ਤਾਂ ਉਹ ਆਪਣਾ ਉਮੀਦਵਾਰ ਵਾਪਸ ਲੈ ਲੈਣਗੇ ਅਤੇ ਸਿੱਧੀ ਹਿਮਾਇਤ ਅੰਮ੍ਰਿਤਪਾਲ ਨੂੰ ਦੇਣਗੇ,ਇਸ ਦੇ ਨਾਲ ਹੀ ਉਨ੍ਹਾਂ ਜਿਲਾ ਗੁਰਦਾਸਪੁਰ ਤੋਂ ਚੋਣ ਲੜ ਰਹੇ ਪੰਥਕ ਆਗੂ ਅਤੇ ਨਵੀਂ ਬਣੀ ਪਾਰਟੀ ਬੇਗਮਪੁਰਾ ਰਾਜ ਖਾਲਸਾ ਦੇ ਪ੍ਰਮੁੱਖ ਆਗੂ ਸ: ਗੁਰਿੰਦਰ ਸਿੰਘ ਬਾਜਵਾ ਨੂੰ ਅੰਮ੍ਰਿਤਸਰ ਅਕਾਲੀ ਦਲ ਵੱਲੋਂ ਆਪਣੀ ਹਮਾਇਤ ਦਾ ਐਲਾਨ ਕੀਤਾ ਹੈ।

ਅਕਾਲੀਆਂ ਦੇ ਆਗੂਆਂ ਇੱਕ-ਦੂਜੇ ਨੂੰ ਮਾਰੀਆਂ ਕੁਰਸੀਆਂ।

ਦੱਸਿਆ ਜਾ ਰਿਹਾ ਹੈ,ਕਿ ਬਠਿੰਡਾ ਤੋਂ ਚੋਣ ਲੜ ਰਹੇ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਲਈ ਯੂਥ ਅਕਾਲੀ ਦਲ ਵਾਲਿਆਂ ਇੱਕ ਪ੍ਰੋਗਰਾਮ ਰੱਖਿਆ ਸੀ,ਜਿੱਥੇ ਬੀਬੀ ਹੁਰਾਂ ਦੇ ਪੁੱਜਣ ਤੋਂ ਪਹਿਲਾਂ ਹੀ ਅਕਾਲੀ ਆਪਸ ਵਿੱਚ ਉਲਝ ਗਏ ਅਤੇ ਉੱਥੇ ਖਲਾਰਾ ਪੈ ਗਿਆ। ਨੌਜਵਾਨਾਂ ਨੇ ਆਪੇ ਤੋਂ ਬਾਹਰ ਹੁੰਦੇ ਹੋਏ,ਇੱਕ ਦੂਜੇ ਨੂੰ ਖੂਬ ਗਾਲੀ ਗਲੋਚ ਕੀਤਾ ਅਤੇ ਕੁਰਸੀਆਂ ਸਿਰਾਂ ਤੇ ਮਾਰ,ਮਾਰ ਕੇ ਅਕਾਲੀ ਦਲ ਦਾ ਖੂਬ ਤਮਾਸ਼ਾ ਬਣਾਇਆ ਹੈ। 

ਉਕਤ ਤਮਾਸ਼ੇ ਨਾਲ ਅਕਾਲੀ ਇਹ ਝਲਕ ਦਿਖਾ ਰਹੇ ਹਨ,ਕਿ ਪਾਰਟੀ ਵਿੱਚ ਸਭ ਠੀਕ ਨਹੀਂ ਅਤੇ ਆਪੋ-ਧਾੜ ਪਈ ਹੋਈ ਹੈ,ਜੋ ਪਾਰਟੀ ਦੀ ਸਿਹਤ ਲਈ ਬਹੁਤ ਹਾਨੀ ਕਾਰਕ ਸਿੱਧ ਹੋ ਸਕਦੀ ਹੈ।