ਨੰਗੇ ਪੈਰੀ ਫਿਰ ਰਹੇ ਤੁਲੀ ਦੇ ਸ਼ੈਰੀ ਨੇ ਚੋਬਤਾ ਕੰਡਾ । ਕੀ ਹੁਣ ਸ਼ੈਰੀ ਹੁਰੀਂ ਤੁਲੀ ਦੇ ਪੈਰੀਂ ਪਾਉਣਗੇ ਜੁੱਤੀ ? ਕੀ ਤੁਲੀ ਹੁਣ ਵੀ ਕਰੂ ਨੰਗੇ ਪੈਰੀਂ ਪ੍ਰਚਾਰ....ਜਾਂ

ਨੰਗੇ ਪੈਰੀ ਫਿਰ ਰਹੇ ਤੁਲੀ ਦੇ ਸ਼ੈਰੀ ਨੇ ਚੋਬਤਾ ਕੰਡਾ ।

ਕੀ ਹੁਣ ਸ਼ੈਰੀ ਹੁਰੀਂ ਤੁਲੀ ਦੇ ਪੈਰੀਂ ਪਾਉਣਗੇ ਜੁੱਤੀ ?

ਕੀ ਤੁਲੀ ਹੁਣ ਵੀ ਕਰੂ ਨੰਗੇ ਪੈਰੀਂ ਪ੍ਰਚਾਰ....ਜਾਂ

ਪੜ੍ਹੋ ਵਿਸ਼ਵ ਟੀਵੀ ਨੂੰ ਕੀ ਕਿਹਾ ਤੁਲੀ ਨੇ......

ਬਟਾਲਾ/ਗੁਰਦਾਸਪੁਰ 

(ਸੈਂਡੀ ਗਿੱਲ,ਪੱਖੋਕੇ, ਸਰਬਜੀਤ ਦੀ ਵਿਸ਼ੇਸ਼ ਰਿਪੋਰਟ)

ਦਿਲ ਕੇ ਅਰਮਾਂ 

ਆਂਸੂਓਂ ਮੇ ਬਹਿ ਗਏ 

 ਹਮ ਵਫਾ ਕਰਕੇ ਬੀ ਤਨਹਾ ਰਹਿ ਗਏ। 

ਜੀ ਹਾਂ,ਆਮ ਆਦਮੀ ਪਾਰਟੀ ਦੇ ਉਸ ਵਰਕਰ ਵਰਕਰ ਤੇ ਵਿਸ਼ੇਸ਼ ਰਿਪੋਰਟ ਹੈ,ਜਿਸ ਨੇ ਨਾ ਸਿਰਫ ਨੰਗੀ ਪੈਰੀ ਰਹਿਣ ਦਾ ਪ੍ਰਣ ਲਿਆ,ਬਲਕਿ ਹੁਣ ਤੱਕ ਪੂਰੀ ਵਫਾਦਾਰੀ ਨਾਲ ਪਾਰਟੀ ਦੀ ਨਿਸ਼ਕਾਮ ਸੇਵਾ ਕੀਤੀ ਹੈ।

ਪਿਆਰੇ ਸਰੋਤਿਓ ਤੁਹਾਨੂੰ ਸਭ ਨੂੰ ਯਾਦ ਹੋਵੇਗਾ,ਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਅਣਥੱਕ ਮਿਹਨਤੀ ਆਗੂ ਕਹੇ ਜਾਂਦੇ,ਰਾਕੇਸ਼ ਤੁਲੀ ਨੇ ਗੁਰਦਾਸਪੁਰ ਦੀ ਲੋਕ ਸਭਾ ਦੀ ਟਿਕਟ ਲਈ,ਨਾ ਸਿਰਫ ਮੰਗ ਕੀਤੀ ਸੀ,ਬਲਕਿ ਉਨ੍ਹਾਂ ਇਹ ਵੱਡਾ ਦਾਅਵਾ ਕੀਤਾ ਸੀ,ਕਿ ਜੇਕਰ ਪਾਰਟੀ ਗੁਰਦਾਸਪੁਰ ਦੀ ਸੀਟ ਉਹਨਾਂ ਦੀ ਝੋਲੀ ਪਾਉਂਦੀ ਹੈ,ਤਾਂ ਉਹ ਇੰਨੇ ਵੱਡੇ ਰਿਕਾਰਡ ਨਾਲ ਜਿੱਤ ਪ੍ਰਾਪਤ ਕਰਨਗੇ,ਕਿ ਇੱਕ ਇਤਿਹਾਸ ਬਣ ਜਾਵੇਗਾ। 

ਫਿਰ ਕੁਝ ਦਿਨ ਹੋਰ ਬੀਤੇ ਤਾਂ ਤੁਲੀ ਨੇ ਆਪਣਾ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਸੀ ਅਤੇ ਇਸੇ ਦੌਰਾਨ ਜਦੋਂ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਜੇਲ ਵਿੱਚ ਗਏ,ਤਾਂ ਤੁਲੀ ਨੇ ਪਾਰਟੀ ਨੂੰ ਅਤੇ ਕੇਜਰੀਵਾਲ ਨੂੰ ਸਮਰਪਿਤ ਹੁੰਦਿਆਂ,ਇਹ ਸੋਂਹ ਖਾਂਧੀ,ਕਿ ਉਹ ਉਨੀ ਦੇਰ ਪੈਰੀ ਜੁੱਤੀ ਨਹੀਂ ਪਾਉਣਗੇ,ਜਿੰਨੀ ਦੇਰ ਕੇਜਰੀਵਾਲ ਜੇਲ ਚੋਂ ਬਾਹਰ ਨਹੀਂ ਆਉਂਦੇ

 ਅਤੇ ਨਾਲ ਹੀ ਉਹਨਾਂ ਇਹ ਵੀ ਕਿਹਾ,ਕਿ ਉਹ ਲੋਕ ਸਭਾ ਚੋਣਾਂ ਵਿੱਚ ਪਾਰਟੀ ਦਾ ਚੋਣ ਪ੍ਰਚਾਰ ਨੰਗੀ ਪੈਰੀ ਹੀ ਕਰਨਗੇ ।

ਇਹ ਵੀ ਦੇਖਣ ਵਿੱਚ ਆਇਆ,ਕਿ ਤੁਲੀ ਆਪਣੀ ਟਿਕਟ ਦੀ ਦਾਅਵੇਦਾਰੀ ਨੂੰ ਪੁਖਤਾ ਕਰਨ ਲਈ ਕਾਫੀ ਦਿਨਾਂ ਤੋਂ ਨੰਗੇ ਪੈਰੀ ਹੀ ਆਪਣੇ ਹੱਕ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਸਨ ਅਤੇ ਪਾਰਟੀ ਕੋਲੋਂ ਟਿਕਟ ਮੰਗ ਰਹੇ ਸਨ,ਜਿਹੜਾ ਕਿ ਕਿਸੇ ਵੀ ਵਰਕਰ ਦਾ ਜਮਹੂਰੀ ਹੱਕ ਹੈ।

ਜਿਸ ਤਰ੍ਹਾਂ ਤੁਲੀ ਨੇ ਆਪਣੇ ਚੋਣ ਪ੍ਰਚਾਰ ਨੂੰ ਮੀਡੀਆ ਰਾਹੀਂ ਪ੍ਰਸਾਰਿਆ,ਉਸਦੇ ਚਲਦਿਆਂ ਨਾ ਸਿਰਫ ਉਨ੍ਹਾਂ ਤੇ ਤੰਜ ਕੱਸੇ ਜਾਣ ਲੱਗੇ,ਬਲਕਿ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਹਮਦਰਦੀ ਦੀ ਨਜ਼ਰ ਤੋਂ ਵੇਖਣ ਲੱਗੇ ਅਤੇ ਇਹ ਵੀ ਚਰਚਾ ਹੋਣ ਲੱਗੀ ਸੀ,ਕਿ ਸ਼ਾਇਦ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਆਮ ਵਰਕਰਾਂ ਤੇ ਆਪਣਾ ਹੱਥ ਰੱਖਦੀ ਹੈ,ਠੀਕ ਉਸੇ ਤਰ੍ਹਾਂ ਤੁਲੀ ਨੂੰ ਵੀ ਲੋਕ ਸਭਾ ਦੀ ਟਿਕਟ ਦੇ ਕੇ ਨਵਾਜ ਦੇਵੇ। 

ਪਰ ਅਹਿਮ ਸੂਤਰ ਅਤੇ ਜਾਣਕਾਰ ਦੱਸਦੇ ਹਨ,ਕਿ ਜਦੋਂ ਮੁਕਾਬਲਾ ਵੱਡਾ ਹੋਵੇ ਅਤੇ ਉਹ ਵੀ ਉਸ ਵੇਲੇ ਜਦੋਂ ਪਾਰਟੀ ਦਾ ਸੁਪਰੀਮੋ ਹੀ ਵਿਰੋਧੀਆਂ ਨੇ ਜੇਲ ਵਿੱਚ ਡੱਕ ਦਿੱਤਾ ਹੋਏ ਤਾਂ,ਉਸ ਵੇਲੇ ਪਾਰਟੀ ਨੂੰ ਹਰ ਕਦਮ ਬੜਾ ਫੂਕ-ਫੂਕ ਕੇ ਰਖਨਾ ਪੈਂਦਾ ਹੈ,ਤੇ ਸ਼ਾਇਦ ਇਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਰਟੀ ਨੇ ਜ਼ਿਲਾ ਗੁਰਦਾਸਪੁਰ ਤੋਂ ਤੁਲੀ ਦੀ ਜਗ੍ਹਾ ਮੌਜੂਦਾ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਟਿਕਟ ਦਿੱਤੀ ਹੈ। 

ਹੁਣ ਜਦੋਂ ਟਿਕਟ ਐਲਾਨੀ ਗਈ ਹੈ,ਤਾਂ ਤੁਲੀ ਬਾਰੇ ਇੱਕ ਵਾਰ ਫਿਰ ਚਰਚਾ ਛਿੜ ਗਈ ਅਤੇ ਲੋਕ ਘੁਸਰ-ਮੁਸਰ ਕਰਨ ਲੱਗੇ,ਕਿ ਆਖਰ ਹੁਣ ਤੁਲੀ ਦਾ ਕੀ ਹੋਵੇਗਾ। 

ਇੱਕ ਕਥਿਤ ਚਰਚਾ ਤਾਂ ਇਹ ਵੀ ਹੈ,ਕਿ ਤੁਲੀ ਦੇ ਨੰਗੇ ਪੈਰਾਂ ਵਿੱਚ ਕੰਡਾ ਕਲਸੀ ਨੇ ਚੋਭ ਦਿੱਤਾ ਹੈ ਅਤੇ ਹੁਣ ਸ਼ਾਇਦ ਤੁਲੀ ਢਿੱਡੋਂ ਸ਼ੈਰੀ ਕਲਸੀ ਨਾਲ ਨਾ ਤੁਰੇ। 

ਪਰ ਕੁਝ ਪਾਰਟੀ ਦੇ ਖੈਰ-ਖਵਾਹ ਆਗੂਆਂ ਨੇ ਕਿਹਾ,ਕਿ ਨਹੀਂ ਤੁਲੀ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹੈ ਅਤੇ ਉਹ ਐਸਾ ਕੋਈ ਕਦਮ ਨਹੀਂ ਪੁੱਟੇਗਾ,ਜਿਸ ਨਾਲ ਪਾਰਟੀ ਦੀ ਪਿੱਠ ਵਿੱਚ ਛੁਰਾ ਵੱਜੇ।

ਹਾਂ ਇਹ ਚਰਚਾ ਜਰੂਰ ਹੈ,ਕਿ ਤੁਲੀ ਹੁਣ ਨੰਗੀ ਪੈਰੀ ਹੀ ਸ਼ੈਰੀ ਕਲਸੀ ਲਈ ਪ੍ਰਚਾਰ ਕਰਨਗੇ,ਜਾਂ ਫਿਰ ਘਰ ਬੈਠਣਾ ਬੇਹਤਰ ਸਮਝਣਗੇ। 

ਆਮ ਲੋਕਾਂ ਦੇ ਜਿਹਨ ਵਿੱਚ ਇੱਕ ਸਵਾਲ ਇਹ ਵੀ ਹੈ,ਕਿ ਸ਼ੈਰੀ ਕਲਸੀ ਪੁਰਾਣੇ ਗਿਲੇ ਸ਼ਿਕਵੇ ਮਿਟਾ ਕੇ ਤੁਲੀ ਦੇ ਪੈਰੀ ਆਪ ਜਾ ਕੇ ਜੁੱਤੀ ਪਾਉਣਗੇ ਅਤੇ ਗਲਵੱਕੜੀ 'ਚ ਲੈ ਕੇ ਨਾਲ ਤੋਰਨਗੇ 

ਜਾਂ ਫਿਰ ਧੌਣ 'ਚ ਸਰੀਏ ਵਾਂਗ ਆਕੜੇ ਰਹਿਣਗੇ। 

ਕੁਝ ਜਾਣਕਾਰ ਇਹ ਵੀ ਮੰਨਦੇ ਹਨ,ਕਿ ਤੁਲੀ ਦਾ ਟਿਕਟ ਮੰਗਣਾ ਵਾਜਿਬ ਸੀ,ਲੇਕਿਨ ਆਉਣ ਵਾਲੇ ਦਿਨਾਂ ਵਿੱਚ ਤੁਲੀ ਹੁਰੀਂ ਸ਼ੈਰੀ ਕਲਸੀ ਲਈ ਡਟ ਕੇ ਚੌਣ ਪ੍ਰਚਾਰ ਕਰਨਗੇ ਅਤੇ ਸ਼ੈਰੀ ਕਲਸੀ ਵੀ ਉਨ੍ਹਾਂ ਨੂੰ ਨਾਲ ਲੈ ਕੇ ਚੱਲਣਗੇ,ਕਿਉਂਕਿ ਬਿਨਾਂ ਵਰਕਰਾਂ ਤੋਂ ਕੋਈ ਵੀ ਲੀਡਰ ਹੀਰੋ ਨਹੀਂ ਜ਼ੀਰੋ ਹੁੰਦਾ ਹੈ।

ਜਦੋਂ ਇਸ ਵਿਸ਼ੇਸ਼ ਮਾਮਲੇ ਸਬੰਧੀ ਰਾਕੇਸ਼ ਤੁਲੀ ਨਾਲ ਵਿਸ਼ਵ ਟੀਵੀ ਵੱਲੋਂ ਗੱਲ ਬਾਤ ਕੀਤੀ ਗਈ,ਤਾਂ ਉਨ੍ਹਾਂ ਕਿਹਾ ਕਿ ਟਿਕਟ ਮੰਗਣਾ ਮੇਰਾ ਹੱਕ ਸੀ,ਜੋ ਮੈਂ ਅਦਾ ਕੀਤਾ ਅਤੇ ਪੈਰੀ ਜੁੱਤੀ ਮੈਂ ਟਿਕਟ ਕਰਕੇ ਨਹੀਂ ਲਾਈ ਸੀ,ਬਲਕਿ ਕੇਜਰੀਵਾਲ ਜੀ ਦੇ ਜੇਲ ਜਾਣ ਦੇ ਰੋਸ਼ ਵੱਜੋਂ ਲਾਹੀ ਸੀ ਅਤੇ ਹੁਣ ਜੁੱਤੀ ਕੇਜਰੀਵਾਲ ਦੇ ਬਾਹਰ ਆਉਣ ਤੱਕ ਪਾਈ ਵੀ ਨਹੀਂ ਜਾਏਗੀ।

 ਬਾਕੀ ਰਹੀ ਗੱਲ ਚੋਣ ਪ੍ਰਚਾਰ ਦੀ,ਤਾਂ ਜਿਸ ਤਰ੍ਹਾਂ ਮੈਂ ਆਪਣੇ ਲਈ ਜੁੱਤੀ ਤੋਂ ਬਗੈਰ ਚੋਣ ਪ੍ਰਚਾਰ ਕਰ ਰਿਹਾ ਸੀ,ਉਸੇ ਤਰ੍ਹਾਂ  ਕਲਸੀ ਦੇ ਹੱਕ ਵਿੱਚ ਡੱਟ ਕੇ ਪਾਰਟੀ ਲਈ ਚੋਣ ਪ੍ਰਚਾਰ ਕਰਾਂਗਾ।

ਬਾਕੀ ਰਾਜਨੀਤੀ ਵਿੱਚ ਵਿਰੋਧੀਆਂ ਨੂੰ ਤਾਂ ਮੌਕਾ ਚਾਹੀਦਾ ਹੁੰਦਾ ਹੈ ਅਤੇ ਉਹ ਤੁਲੀ ਨੂੰ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਨਗੇ ਹੀ

ਅਤੇ ਨਾਲ ਹੀ ਸ਼ੈਰੀ ਕਲਸੀ ਤੇ ਵੀ ਤੰਜ ਕੱਸ ਰਹੇ ਹਨ,ਕਿ ਐਮਐਲਏ ਬਣਨ ਤੋਂ ਬਾਅਦ ਸ਼ੈਰੀ ਸਾਬ ਵੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਸਨ,ਹੁਣ ਪਤਾ ਲੱਗੂ ਚਾਂਦੀ ਵਿਕੇ ਕਿਹੜੇ ਭਾਅ ਵੇ।