ਸ਼ੈਰੀ ਕਲਸੀ ਨੂੰ ਗੁਰਦਾਸਪੁਰ ਤੋਂ ਮਿਲੀ ਟਿਕਟ ਵਰਕਰਾਂ 'ਚ ਜਬਰਦਸਤ ਖੁਸ਼ੀ ਦੀ ਲਹਿਰ ਕਲਸੀ,ਚੀਮਾ ਅਤੇ ਬੱਬੂ 'ਚ ਹੋਵੇਗਾ ਗਹਿ ਗੱਚ ਮੁਕਾਬਲਾ ? ਵਿਸ਼ਵ ਟੀਵੀ ਦੀ ਖਬਰ ਤੇ ਲੱਗੀ ਮੋਹਰ।

ਸ਼ੈਰੀ ਕਲਸੀ ਨੂੰ ਗੁਰਦਾਸਪੁਰ ਤੋਂ ਮਿਲੀ ਟਿਕਟ

ਵਰਕਰਾਂ 'ਚ ਜਬਰਦਸਤ ਖੁਸ਼ੀ ਦੀ ਲਹਿਰ

ਕਲਸੀ,ਚੀਮਾ ਅਤੇ ਬੱਬੂ 'ਚ ਹੋਵੇਗਾ ਗਹਿ ਗੱਚ ਮੁਕਾਬਲਾ ?

ਵਿਸ਼ਵ ਟੀਵੀ ਦੀ ਖਬਰ ਤੇ ਲੱਗੀ ਮੋਹਰ।

ਵਿਸ਼ਵ ਟੀਵੀ ਦਿੱਲੀ/ਗੁਰਦਾਸਪੁਰ 

(ਸੈਂਡੀ ਗਿੱਲ)

ਪੰਜਾਬ ਵਿੱਚ 13-0 ਦਾ ਸੰਕਲਪ ਲੈ ਚੁੱਕੀ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਵੀ ਆਪਣੀ ਜ਼ਬਰਦਸਤ ਲਹਿਰ ਦਾ ਦਮ ਭਰਦਿਆਂ ਆਪਣੇ ਮੰਤਰੀਆਂ ਸਮੇਤ ਵਿਧਾਇਕਾਂ ਨੂੰ ਵੀ ਮੈਦਾਨ ਵਿੱਚ ਉਤਾਰ ਦਿੱਤਾ ਹੈ।

ਹੁਣੇ-ਹੁਣੇ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਤੋਂ ਸ਼ੈਰੀ ਕਲਸੀ ਨੂੰ ਟਿਕਟ ਦੇ ਦਿੱਤੀ ਹੈ।

 ਵਿਸ਼ਵ ਟੀਵੀ ਦੇ ਬਹੁਤ ਹੀ ਅਹਿਮ ਸੂਤਰਾਂ ਦੇ ਹਵਾਲੇ ਤੋਂ ਦਿੱਲੀ ਤੋਂ ਆਈ ਖਬਰ ਨੂੰ ਅਸੀਂ ਰਾਤ ਨੂੰ ਹੀ ਨਸ਼ਰ ਕਰ ਦਿੱਤਾ ਸੀ,ਕਿ ਹਲਕੇ ਗੁਰਦਾਸਪੁਰ ਤੋਂ ਪਾਰਟੀ ਨੇ ਜੁਝਾਰੂ ਅਤੇ ਨਿਰਧੜਕ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੈਦਾਨ ਵਿੱਚ ਉਤਾਰਨ ਦਾ ਮਨ ਬਣਾ ਲਿਆ ਹੈ।

ਜਿਸ ਤੋਂ ਬਾਅਦ ਉਹਨਾਂ ਦੇ ਖਾਸਮ-ਖਾਸ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਗਜ਼ਬ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 

ਇੱਥੇ ਦੱਸ ਦਈਏ,ਕਿ ਜ਼ਿਲਾ ਗੁਰਦਾਸਪੁਰ ਵਿੱਚ ਹੁਣ ਤੱਕ ਬੀਜੇਪੀ ਨੇ ਦਿਨੇਸ਼ ਬੱਬੂ,ਜਦਕਿ ਅਕਾਲੀ ਦਲ ਨੇ ਡਾ: ਦਲਜੀਤ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਨੇ ਸ਼ੈਰੀ   ਕਲਸੀ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ ਅਤੇ ਹੁਣ ਸਿਰਫ ਕਾਂਗਰਸ ਦਾ ਉਮੀਦਵਾਰ ਆਉਣਾ ਹੀ ਬਾਕੀ ਹੈ।

ਸ਼ੈਰੀ ਕਲਸੀ ਦੇ ਮੈਦਾਨ ਵਿੱਚ ਡਟਣ ਨਾਲ ਜਿਲਾ ਗੁਰਦਾਸਪੁਰ ਵਿੱਚ ਪਹਿਲੀ ਵਾਰ ਬਿਨਾਂ ਕਿਸੇ ਫਿਲਮੀ ਸਿਤਾਰੇ ਦੇ ਗਹਿ-ਗੱਚ ਮੁਕਾਬਲਾ ਹੋਵੇਗਾ। ਸ਼ੈਰੀ ਕਲਸੀ ਦੀ ਟਿਕਟ ਐਲਾਨ ਹੋਣ ਨਾਲ ਉਨਾਂ ਦੇ ਮੂੰਹ ਤੇ ਜ਼ੋਰਦਾਰ ਚਪੇੜ ਵੱਜੀ ਹੈ,ਜਿਹੜੇ ਵਿਸ਼ਵ ਟੀਵੀ ਦੀ ਖਬਰ ਨੂੰ ਝੂਠੀ ਖਬਰ ਦੱਸ ਰਹੇ ਸਨ।