ਗੁਰਦਾਸਪੁਰ ਲੋਕ ਸਭਾ ਤੋਂ ਸ਼ੈਰੀ ਕਲਸੀ ਨੂੰ ਮਿਲੀ ਟਿਕਟ ਵਰਕਰਾਂ 'ਚ ਜਬਰਦਸਤ ਖੁਸ਼ੀ ਦੀ ਲਹਿਰ ਕਲਸੀ,ਚੀਮਾ ਅਤੇ ਬੱਬੂ 'ਚ ਹੋਵੇਗਾ ਗਹਿ ਗੱਚ ਮੁਕਾਬਲਾ ? ਬੱਸ ਹੁਣ ਕਾਂਗਰਸੀ ਉਮੀਦਵਾਰ ਦਾ ਆਉਣਾ ਬਾਕੀ।

ਗੁਰਦਾਸਪੁਰ ਲੋਕ ਸਭਾ ਤੋਂ ਸ਼ੈਰੀ ਕਲਸੀ ਨੂੰ ਮਿਲੀ ਟਿਕਟ

ਵਰਕਰਾਂ 'ਚ ਜਬਰਦਸਤ ਖੁਸ਼ੀ ਦੀ ਲਹਿਰ

ਕਲਸੀ,ਚੀਮਾ ਅਤੇ ਬੱਬੂ 'ਚ ਹੋਵੇਗਾ ਗਹਿ ਗੱਚ ਮੁਕਾਬਲਾ ?

ਬੱਸ ਹੁਣ ਕਾਂਗਰਸੀ ਉਮੀਦਵਾਰ ਦਾ ਆਉਣਾ ਬਾਕੀ।

ਵਿਸ਼ਵ ਟੀਵੀ ਦਿੱਲੀ/ਗੁਰਦਾਸਪੁਰ 

(ਸੈਂਡੀ ਗਿੱਲ)

ਪੰਜਾਬ ਵਿੱਚ 13-0 ਦਾ ਸੰਕਲਪ ਲੈ ਚੁੱਕੀ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਵੀ ਆਪਣੀ ਜ਼ਬਰਦਸਤ ਲਹਿਰ ਦਾ ਦਮ ਭਰਦਿਆਂ ਆਪਣੇ ਮੰਤਰੀਆਂ ਸਮੇਤ ਵਿਧਾਇਕਾਂ ਨੂੰ ਵੀ ਮੈਦਾਨ ਵਿੱਚ ਉਤਾਰ ਦਿੱਤਾ ਹੈ।

ਹੁਣੇ-ਹੁਣੇ ਆਮ ਆਦਮੀ ਪਾਰਟੀ ਵਿਚਲੇ ਵਿਸ਼ਵ ਟੀਵੀ ਦੇ ਬਹੁਤ ਹੀ ਅਹਿਮ ਸੂਤਰਾਂ ਦੇ ਹਵਾਲੇ ਤੋਂ ਦਿੱਲੀ ਤੋਂ ਆਈ ਖਬਰ ਮੁਤਾਬਕ ਚਰਚਿਤ ਹਲਕੇ ਗੁਰਦਾਸਪੁਰ ਤੋਂ ਪਾਰਟੀ ਨੇ ਜੁਝਾਰੂ ਅਤੇ ਨਿਰਧੜਕ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੈਦਾਨ ਵਿੱਚ ਉਤਾਰਨ ਦਾ ਮਨ ਬਣਾ ਲਿਆ ਹੈ।

ਸੂਤਰਾਂ ਮੁਤਾਬਕ ਸ਼ੈਰੀ ਕਲਸੀ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ,ਜਿਸ ਤੋਂ ਬਾਅਦ ਉਹਨਾਂ ਦੇ ਖਾਸਮ-ਖਾਸ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਗਜ਼ਬ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 

ਇੱਥੇ ਦੱਸ ਦਈਏ,ਕਿ ਜ਼ਿਲਾ ਗੁਰਦਾਸਪੁਰ ਵਿੱਚ ਹੁਣ ਤੱਕ ਬੀਜੇਪੀ ਨੇ ਦਿਨੇਸ਼ ਬੱਬੂ,ਜਦਕਿ ਅਕਾਲੀ ਦਲ ਨੇ ਡਾ: ਦਲਜੀਤ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਨੇ ਸ਼ੈਰੀ ਕਲਸੀ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ ਅਤੇ ਹੁਣ ਸਿਰਫ ਕਾਂਗਰਸ ਦਾ ਉਮੀਦਵਾਰ ਆਉਣਾ ਹੀ ਬਾਕੀ ਹੈ।

ਸ਼ੈਰੀ ਕਲਸੀ ਦੇ ਨਾਮ ਦਾ ਐਲਾਨ ਕਿਸੇ ਵਕਤ ਵੀ ਪਾਰਟੀ ਫੋਰਮ ਤੋਂ ਹੋ ਸਕਦਾ ਹੈ,ਜਦਕਿ ਉਨਾਂ ਦੇ

ਦਾ ਨਾਮ ਐਲਾਾਨਣ ਤੋਂ ਪਹਿਲਾਂ ਹੀ ਜ਼ਬਰਦਸਤ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ,ਕਿ ਸ਼ੈਰੀ ਕਲਸੀ ਦੇ ਮੈਦਾਨ ਵਿੱਚ ਡਟਣ ਨਾਲ ਜਿਲਾ ਗੁਰਦਾਸਪੁਰ ਵਿੱਚ ਪਹਿਲੀ ਵਾਰ ਬਿਨਾਂ ਕਿਸੇ ਫਿਲਮੀ ਸਿਤਾਰੇ ਦੇ ਗਹਿ-ਗੱਚ ਮੁਕਾਬਲਾ ਹੋਵੇਗਾ। ਇੱਥੇ ਇਹ ਵੀ ਦੱਸ ਦਈਏ ਕਿ ਪਹਿਲਾਂ ਇਹ ਵੀ ਜ਼ਬਰਦਸਤ ਚਰਚਾ ਸੀ,ਕਿ ਸ਼ਾਇਦ ਸਵਰਨ ਸਲਾਰੀਆ ਜਾਂ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਆਮ ਆਦਮੀ ਪਾਰਟੀ ਵਿੱਚ ਆ ਕੇ ਟਿਕਟ ਪ੍ਰਾਪਤ ਕਰ ਸਕਦੇ ਹਨ,ਪਰ ਹਾਲ ਦੀ ਘੜੀ ਸਾਰੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ ਦੱਸੀਆਂ ਜਾ ਰਹੀਆਂ ਹਨ।