ਬਟਾਲਾ ਪੁਲਿਸ ਵਲੋਂ ਗੈਂਗਸਟਰ ਅਤੇ ਵਿਦੇਸ਼ੀ ਹਥਿਆਰ ਕਾਬੂ। ਫੜੇ ਗਏ ਹੈਰੀ ਚੱਠਾ ਗੈਂਗਸਟਰ ਦੇ ਸਾਥੀ-ਐਸਐਸਪੀ ਵੱਖ-ਵੱਖ ਫਿਰੌਤੀ ਆਦਿ ਦੀ ਕਰਦੇ ਸਨ ਮੰਗ। ਇਕ ਰੈਸਟੋਰੈਂਟ ਦੇ ਬਾਹਰ ਵੀ ਕੀਤੀ ਸੀ ਫਾਇਰਿੰਗ ਵੀ ਕੀਤੀ ਗਈ ਸੀ |!

ਬਟਾਲਾ ਪੁਲਿਸ ਵਲੋਂ ਗੈਂਗਸਟਰ ਅਤੇ ਵਿਦੇਸ਼ੀ ਹਥਿਆਰ ਕਾਬੂ।

ਫੜੇ ਗਏ ਹੈਰੀ ਚੱਠਾ ਗੈਂਗਸਟਰ ਦੇ ਸਾਥੀ-ਐਸਐਸਪੀ

ਵੱਖ-ਵੱਖ ਫਿਰੌਤੀ ਆਦਿ ਦੀ ਕਰਦੇ ਸਨ ਮੰਗ।

ਇਕ ਰੈਸਟੋਰੈਂਟ ਦੇ ਬਾਹਰ ਵੀ ਕੀਤੀ ਸੀ ਫਾਇਰਿੰਗ ਵੀ ਕੀਤੀ ਗਈ ਸੀ |

 ਬਟਾਲਾ

ਵਿਸ਼ਵ ਟੀਵੀ

(ਬਿਊਰੋ ਚੀਫ)

ਅੱਜ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ,ਜਦੋਂ ਉਸ ਦੇ ਹੱਥ ਨਾਮਵਰ ਗੈਂਗਸਟਰ ਅਤੇ ਵਿਦੇਸ਼ੀ ਹਥਿਆਰ ਲੱਗੇ।

ਜ਼ਿਕਰਯੋਗ ਹੈ ਕਿ ਬੀਤੀ ਜਨਵਰੀ ਨੂੰ ਬਟਾਲਾ ਦੇ ਇਕ ਰੈਸਟੂਰੈਂਟ ਦੇ ਬਾਹਰ ਅਣਪਛਾਤੇ ਨੌਜਵਾਨਾਂ ਵਲੋਂ ਫਾਇਰਿੰਗ ਕਰ ਫਰਾਰ ਹੋਣ ਅਤੇ ਨਾਮਵਰ ਗੈਂਗਸਟਰ ਹੈਰੀ ਚੱਠਾ ਵਲੋਂ ਉਸ ਰੈਸਟੂਰੈਂਟ ਮਾਲਕ ਤੋਂ ਫਿਰੌਤੀ ਮੰਗਣ ਦੇ ਮਾਮਲੇ ਦਰਜ ਕੀਤੇ ਗਏ ਸਨ ਅਤੇ ਉਸ ਦੀ ਜਾਂਚ ਚਲ ਰਹੀ ਸੀ,ਜਿਸ ਤੇ ਕਾਰਵਾਈ ਕਰਦੇ ਪੁਲਿਸ ਵਲੋਂ ਫਾਇਰਿੰਗ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਪੁਲਿਸ ਲਾਈਨ ਬਟਾਲਾ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਮੈਡਮ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਦੀ ਪਹਿਚਾਣ ਜਗਮੀਤ ਸਿੰਘ ਜੱਗੀ ਵਾਸੀ ਪਿੰਡ ਭਾਗੋਵਾਲ ਅਤੇ ਵਰਿੰਦਰ ਸਿੰਘ ਉਰਫ ਫਤਿਹ ਵਾਸੀ ਪਿੰਡ ਕਿਲਾ ਲਾਲ ਸਿੰਘ ਵਜੋਂ ਹੋਈ ਹੈ ਅਤੇ ਇਹਨਾਂ ਦੋਵਾਂ ਦੇ ਸੰਬੰਧ ਗੈਂਗਸਟਰ ਹੈਰੀ ਚੱਠਾ ਨਾਲ ਹਨ।  

ਐਸਐਸਪੀ ਮੈਡਮ ਨੇ ਦੱਸਿਆ,ਕਿ ਇਹਨਾਂ ਦੋਵਾਂ ਦੇ ਖਿਲਾਫ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ,ਜਿਹਨਾਂ 'ਚ ਇਹ ਲੋੜੀਂਦਾ ਸਨ ਅਤੇ ਇਹਨਾਂ ਵਲੋਂ ਕਈ ਕਾਰੋਬਾਰੀਆਂ ਕੋਲੋਂ ਫਿਰੋਤੀ ਦੀ ਮੰਗ ਕੀਤੀ ਗਈ ਸੀ,ਉਥੇ ਹੀ ਇਹਨਾਂ ਗ੍ਰਿਫਤਾਰ ਨੌਜਵਾਨਾਂ ਕੋਲੋਂ ਵਿਦੇਸ਼ੀ ਪਿਸਤੌਲ ਅਤੇ ਇਕ 32 ਬੋਰ ਪਿਸਤੌਲ ਅਤੇ ਦੋ 30 ਬੋਰ ਪਿਸਤੌਲ ਸਮੇਤ ਜਿੰਦਾ ਕਾਰਤੂਸ ਬਰਾਮਦ ਹੋਏ ਹਨ | 

ਇਸਦੇ ਨਾਲ ਹੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀਆਂ ਦੋ ਗੱਡੀਆਂ ਜਿਹਨਾਂ ਚੋਂ ਇਕ ਗੱਡੀ ਹਰਿਦਵਾਰ ਤੋਂ ਖੋਹ ਕੀਤੀ ਗਈ ਸੀ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਪੁਲਿਸ ਅਧਕਾਰੀਆਂ ਦਾ ਕਹਿਣਾ ਹੈ ਕਿ ਅਗਲੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।

https://we.tl/t-ky2eW2XXFU