ਸੇਖੜੀ ਵਿਰੁੱਧ 6 ਧਰਾਵਾਂ ਨਾਲ ਕੇਸ ਦਰਜ।  ਪੱਪੂ ਜੈਂਤੀਪੁਰੀਆ ਨੇ ਕਰਵਾਇਆ ਮਾਮਲਾ ਦਰਜ।  ਸੇਖੜੀ ਉਤੇ ਪੱਪੂ ਦੀਆਂ ਗੱਡੀਆਂ ਭੰਨ੍ਹਣ ਦੇ ਲੱਗੇ ਦੋਸ਼।  ਚਰਚਾ ਕੇ ਪੱਪੂ ਨੇ ਚੋਣਾਂ 'ਚ ਸੇਖੜੀ ਨੂੰ ਨਾ ਦਿੱਤੀ ਸ਼ਰਾਬ,ਨਾਲੇ ਚੋਣਾਂ 'ਚ ਕੀਤਾ ਵਿਰੋਧ ?
ਸੇਖੜੀ ਵਿਰੁੱਧ 6 ਧਰਾਵਾਂ ਨਾਲ ਕੇਸ ਦਰਜ।

ਪੱਪੂ ਜੈਂਤੀਪੁਰੀਆ ਨੇ ਕਰਵਾਇਆ ਮਾਮਲਾ ਦਰਜ।

ਸੇਖੜੀ ਉਤੇ ਪੱਪੂ ਦੀਆਂ ਗੱਡੀਆਂ ਭੰਨ੍ਹਣ ਦੇ ਲੱਗੇ ਦੋਸ਼।

ਚਰਚਾ ਕੇ ਪੱਪੂ ਨੇ ਚੋਣਾਂ 'ਚ ਸੇਖੜੀ ਨੂੰ ਨਾ ਦਿੱਤੀ ਸ਼ਰਾਬ,ਨਾਲੇ ਚੋਣਾਂ 'ਚ ਕੀਤਾ ਵਿਰੋਧ ?

ਬਟਾਲਾ/ਗੁਰਦਾਸਪੁਰ-ਵਿਸ਼ਵ ਟੀਵੀ ਨਿਊਜ਼ (ਬਿਊਰੋ ਚੀਫ਼)-ਲਓ ਜੀ ਚੋਣਾਂ ਖਤਮ ਹੁੰਦਿਆਂ ਹੀ ਅਸ਼ਵਨੀ ਸੇਖੜੀ ਤੇ ਬਟਾਲਾ ਪੁਲਿਸ ਨੇ ਲਗਭਗ ਅੱਧੀ ਦਰਜਨ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਦਿੱਤਾ ਹੈ। ਬੀਤੀ 18 ਫਰਵਰੀ ਦੀ ਰਾਤ ਨੂੰ ਬਟਾਲਾ ਪੁਲਿਸ ਨੂੰ ਬਖਸ਼ੀਸ਼ ਸਿੰਘ ਇੰਚਾਰਜ ਰਾਜਿੰਦਰਾ ਵਾਇਨ  ਬਟਾਲਾ ਨੇ ਦਿੱਤੀ ਦਰਖ਼ਾਸਤ ਵਿਚ ਕਿਹਾ,ਕਿ ਉਹ ਲੈਕਸਨ ਕਮਿਸ਼ਨ ਦੇ ਹੁਕਮਾਂ ਅਨੁਸਾਰ ਆਪਣੇ ਠੇਕੇ ਬੰਦ ਕਰਵਾ ਰਿਹਾ ਸੀ, ਜਦੋਂ ਉਹ ਆਪਣੇ ਸਾਥੀਆਂ ਨਾਲ ਗੱਡੀ ਵਿਚ ਸਰਕੂਲਰ ਰੋਡ ਬਟਾਲਾ ਪਹੁੰਚਿਆ ਤਾਂ ਅੱਗੋਂ ਅਸ਼ਵਨੀ ਸੇਖੜੀ 15/20 ਬੰਦਿਆਂ ਨਾਲ ਗੱਡੀਆਂ ਤੇ ਆਇਆ ਅਤੇ ਉਹਨੇ ਸਾਡੇ ਤੇ ਜਾਨਲੇਵਾ ਹਮਲਾ ਕਰਦਿਆਂ ਸਾਡੀ ਗੱਡੀ ਭੰਨ ਦਿੱਤੀ,ਜਿਸ ਤੋਂ ਬਾਅਦ ਪੁਲਸ ਮੌਕੇ ਤੇ ਪਹੁੰਚੀ ਅਤੇ ਪੁਲਸ ਨੇ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਬਖਸ਼ੀਸ਼ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਨੰਬਰ 0024,ਧਾਰਾਂ  341/327/506/323 148/149 ਅਧੀਨ ਕੇਸ ਦਰਜ ਕਰ ਲਿਆ ਹੈ। ਇੱਥੇ ਇਹ ਵੀ ਦੱਸ ਦੇਈਏ,ਕਿ ਬਾਈ ਨੇਮ ਅਸ਼ਵਨੀ ਸੇਖੜੀ ਤੇ ਐਫ ਆਈ ਆਰ ਦਰਜ ਹੋਈ ਹੈ,ਜਦਕਿ ਬਾਕੀ 15,20 ਅਣਪਛਾਤੇ ਬੰਦੇ ਦੱਸੇ ਗਏ ਹਨ। ਇਸ ਝਗੜੇ ਨੂੰ ਲੈ ਕੇ ਇੱਕ ਚਰਚਾ ਬਟਾਲੇ ਵਿੱਚ ਚੱਲ ਰਹੀ ਸੀ,ਕਿ ਚੋਣਾਂ ਦੌਰਾਨ ਪੱਪੂ ਜੈਂਤੀਪੁਰੀਏ ਵੱਲੋਂ ਸੇਖੜੀ ਧੜੇ ਨੂੰ ਸ਼ਰਾਬ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ,ਅਤੇ ਸੇਖੜੀ ਧੜੇ ਮੁਤਾਬਕ ਪੱਪੂ ਧੜੇ ਨੇ ਕਾਂਗਰਸੀ ਹੋਣ ਦੇ ਬਾਵਜੂਦ ਚੋਣਾਂ ਵਿੱਚ ਉਨ੍ਹਾਂ ਦਾ ਵੱਡਾ ਵਿਰੋਧ ਕੀਤਾ,ਜਿਸ ਦੇ ਚਲਦੇ ਦੋਹਾਂ ਧਿਰਾਂ ਵਿਚ ਅੰਦਰੋ-ਅੰਦਰੀ ਟੱਸਰ ਵੀ ਚੱਲ ਰਹੀ ਸੀ। ਅਸ਼ਵਨੀ ਸੇਖੜੀ ਵਿਰੁੱਧ ਕੇਸ ਦਰਜ ਹੋ ਗਿਆ ਹੈ,ਪਰ ਉਹ ਅਗੋਂ ਕਿਹੜੀ ਕਾਨੂੰਨੀ ਕਾਰਵਾਈ ਕਰਦੇ ਹਨ,ਜਾਂ ਇਸ ਝਗੜੇ ਨੂੰ ਨਜਾਇਜ ਦੱਸਦੇ ਹਨ,ਇਸ ਬਾਰੇ ਅਜੇ ਪਤਾ ਨਹੀਂ ਲੱਗਾ।