ਪੀ.ਐਚ.ਸੀ ਰਣਜੀਤ ਬਾਗ ਤੋਂ ਡਾ: ਰਾਜਨ ਰੁਖਸਤ।   ਡਾ: ਅਮਨ ਨਿਭਾਉਣਗੇ ਆਰਜੀ ਸੇਵਾਵਾਂ।..
ਪੀ.ਐਚ.ਸੀ ਰਣਜੀਤ ਬਾਗ ਤੋਂ ਡਾ: ਰਾਜਨ ਰੁਖਸਤ।

ਡਾ: ਅਮਨ ਨਿਭਾਉਣਗੇ ਆਰਜੀ ਸੇਵਾਵਾਂ।

ਗੁਰਦਾਸਪੁਰ-ਵਿਸ਼ਵ ਟੀ.ਵੀ ਨਿਊਜ਼ (ਅਭੀਤੇਜ ਸਿੰਘ ਗਿੱਲ)-ਆਪਣੇ ਕਾਰਜਕਾਲ ਦੌਰਾਨ ਡਾਕਟਰ ਸੁਦੇਸ਼ ਰਾਜਨ ਸ਼ਰਮਾ ਨੇ ਬਤੌਰ ਐਸ ਐਮ ਓ ਪੀ ਐਚ ਸੀ ਰਣਜੀਤ ਬਾਗ ਵਿੱਚ ਆਪਣੇ ਸਾਥੀ ਅਫਸਰਾਂ ਅਤੇ ਮੁਲਾਜ਼ਮਾਂ ਨਾਲ ਬਿਹਤਰ ਤਾਲਮੇਲ ਦੇ ਚੱਲਦੇ ਢੁਕਵਾਂ ਸਮਾਂ ਗੁਜ਼ਰਨ ਤੋਂ ਬਾਅਦ ਨਵਾਂ ਪਦ ਸੰਭਾਲਣ ਤੋਂ ਪਹਿਲਾਂ 22 ਜੁਲਾਈ ਵੀਰਵਾਰ ਨੂੰ ਪੀ ਐਸ ਸੀ ਰਣਜੀਤ ਬਾਗ ਤੋਂ ਰਸਮੀ ਰੁਖ਼ਸਤੀ ਲਈ ਅਤੇ ਆਪਣੇ ਕਾਰਜਕਾਲ ਦੌਰਾਨ ਦਿੱਤੇ ਸਹਿਯੋਗ ਦੇ ਬਦਲੇ ਪੀਐਚਸੀ ਅਧੀਨ ਆਉਂਦੇ ਸਮੂਹ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੀ ਐਚ ਸੀ 'ਚ ਤਨਾਇਤ ਮੈਡੀਕਲ ਅਫਸਰ ਸ੍ਰੀ ਗਗਨ,ਬਲਾਕ ਐਜੂਕੇਟਰ ਸ੍ਰੀਮਤੀ ਸੰਦੀਪ ਕੌਰ ਅਤੇ ਹੈਲਥ ਇੰਸਪੈਕਟਰ ਸ: ਰਾਜਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ,ਕਿ ਐਸ ਐਮ ਓ ਸ੍ਰੀ ਰਾਜਨ ਦਾ ਇਥੇ ਕਾਰਜਕਾਲ ਸ਼ਾਨਦਾਰ ਅਤੇ ਯਾਦਗਾਰੀ ਰਿਹਾ ਹੈ ਅਤੇ ਹੁਣ ਉਹ ਡੀ੍ ਐਚ ਓ ਹੁਸ਼ਿਆਰਪੁਰ ਨਿਯੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਡਾਕਟਰ ਰਾਜਨ ਦੇ ਕੰਮ-ਕਾਜ ਅਤੇ ਸੁਭਾਅ ਤੋਂ ਸਾਰੀ ਪੀ ਐਚ ਸੀ ਨੇ,ਉਨ੍ਹਾਂ ਦੇ ਮੋਡੇ ਨਾਲ ਮੋਡਾ ਡਾਹ ਕੇ ਅਵਾਮ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਹਰ ਸੰਭਵ ਯਤਨ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਚਾਹੇ ਹਾਲ ਦੀ ਘੜੀ ਪੰਜਾਬ ਸਰਕਾਰ ਵੱਲੋਂ ਏਥੇ ਐਸਐਮਓ ਦੀ ਨਵੀਂ ਨਿਯੁਕਤੀ ਨਹੀਂ ਕੀਤੀ ਗਈ,ਜਿਸ ਦੇ ਚੱਲਦੇ ਡਾਕਟਰ ਰਾਜਨ ਵੱਲੋਂ ਜਾਣ ਤੋਂ ਪਹਿਲਾਂ ਕੰਮ-ਕਾਜ ਦੀ ਆਰਜ਼ੀ ਜ਼ਿਮੇਵਾਰੀ ਮੈਡੀਕਲ ਅਫਸਰ ਸ: ਅਮਨਦੀਪ ਸਿੰਘ ਨੂੰ ਸੌਂਪੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੀ ਐਚ ਸੀ ਦੇ ਸਮੁੱਚੇ ਮੈਡੀਕਲ ਅਫਸਰ,ਸੀ ਐਚ ਓਜ,ਹੈਲਥ ਇੰਸਪੈਕਟਰਜ,ਫਾਰਮਾਸਿਸਟ,ਸਟਾਫ਼ ਨਰਸਜ,ਲੈਬਾਰਟਰੀ ਟੈਕਨੀਸ਼ਨਜ,ਐਲ ਐਚ ਵੀਜ,ਏ ਐਨਮਜ,ਆਸ਼ਾ ਵਰਕਰਜ,ਚੌਥਾ ਦਰਜਾ ਮੁਲਾਜ਼ਮ ਅਤੇ ਸਾਰਾ ਕਲੈਰੀਕਲ ਸਟਾਫ ਹਰ ਤਰ੍ਹਾਂ ਦਾ ਜਤਨ ਕਰਦਾ ਹੋਇਆ ਡਾ: ਅਮਨ ਨੂੰ ਪੂਰਾ ਸਹਿਯੋਗ ਦੇਵੇਗਾ ਅਤੇ ਪਹਿਲਾਂ ਦੀ ਤਰ੍ਹਾਂ ਹੀ ਪੀ ਐਸ ਸੀ ਰਣਜੀਤ ਬਾਗ ਜ਼ਿਲ੍ਹਾ ਗੁਰਦਾਸਪੁਰ ਵਿੱਚੋ ਅੱਵਲ ਰਹਿਣ ਦਾ ਹਰ ਯਤਨ ਕਰੇਗੀ।