'ਆਪ' ਦਾ ਅੰਮ੍ਰਿਤਸਰ 'ਚ ਵੱਡਾ ਧਮਾਕਾ।          ਕਾਂਗਰਸ ਦੇ 16 ਕੌਂਸਲਰ ਤੋੜੇ।                ਸਿਰਫ ਭਗਵੰਤ ਮਾਨ ਹੀ 16 ਨੂੰ ਖਟਕੜਕਲਾਂ ਚੁੱਕਣਗੇ ਸਹੁੰ।         ਬਾਕੀ ਮੰਤਰੀ ਮੰਡਲ ਬਾਅਦ ਵਿੱਚ ਚੱਕੂ ਸਹੁੰ।
'ਆਪ' ਦਾ ਅੰਮ੍ਰਿਤਸਰ 'ਚ ਵੱਡਾ ਧਮਾਕਾ। ਕਾਂਗਰਸ ਦੇ 16 ਕੌਂਸਲਰ ਤੋੜੇ। ਸਿਰਫ ਭਗਵੰਤ ਮਾਨ ਹੀ 16 ਨੂੰ ਖਟਕੜਕਲਾਂ ਚੁੱਕਣਗੇ ਸਹੁੰ। ਬਾਕੀ ਮੰਤਰੀ ਮੰਡਲ ਬਾਅਦ ਵਿੱਚ ਚੱਕੂ ਸਹੁੰ।

               ਅੰਮ੍ਰਿਤਸਰ-ਵਿਸ਼ਵ ਟੀ.ਵੀ ਨਿਊਜ਼-(ਸੈਂਡੀ ਗਿੱਲ,ਅਭੀਤੇਜ ਸਿੰਘ ਗਿੱਲ) ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਆਮ ਆਦਮੀ ਪਾਰਟੀ ਦਾ ਸਿੱਕਾ ਅਤੇ ਜਾਦੂ ਦੋਨੋਂ ਖੁੱਲ੍ਹ ਕੇ ਚੱਲੇ,ਕਿਉਂਕਿ ਇਕ ਤਾਂ ਉਨ੍ਹਾਂ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਵਿਚ ਇਤਿਹਾਸਕ ਰੋਡ ਸ਼ੋਅ ਕੱਢਿਆ,ਦੂਜਾ ਸ੍ਰੀ ਹਰਿਮੰਦਰ ਸਾਹਿਬ,ਸ੍ਰੀ ਦੁਰਗਿਆਣਾ ਮੰਦਰ, ਜਲਿਆਂਵਾਲਾ ਬਾਗ ਅਤੇ ਬਾਲਮੀਕੀ ਮੰਦਰ ਵਿੱਚ ਮੱਥਾ ਟੇਕਿਆ ਅਤੇ ਨਾਲ ਹੀ  ਵੱਡਾ ਸਿਆਸੀ ਧਮਾਕਾ ਕਰਦੇ ਹੋਏ ਅੰਮ੍ਰਿਤਸਰ 'ਚ ਕਾਂਗਰਸ ਦੇ 16 ਕੌਂਸਲਰ ਤੋੜ ਦਿੱਤੇ। ਇੱਥੇ ਦੱਸ ਦੇਈਏ ਕਿ ਚੋਣਾਂ ਤੋਂ ਠੀਕ ਪਹਿਲਾਂ ਅੰਮ੍ਰਿਤਸਰ ਦਾ ਮੇਅਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ ਅਤੇ ਹੁਣ 16 ਕੌਂਸਲਾਂ ਦੇ ਕਾਂਗਰਸ ਛੱਡਣ ਨਾਲ ਆਮ ਆਦਮੀ ਪਾਰਟੀ ਨੇ ਜਿਥੇ ਕਾਂਗਰਸ ਦਾ ਲੱਕ ਤੋੜਕੇ ਰੱਖ ਦਿੱਤਾ ਹੈ,ਉਥੇ ਕਾਰਪੋਰੇਸ਼ਨ ਵਿੱਚ 'ਆਪ' ਪੂਰੀ ਤਰ੍ਹਾਂ ਮਜ਼ਬੂਤ ਹੋ ਗਈ ਹੈ। ਉਧਰ ਅੱਜ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ,ਕਿ ਸਿਰਫ ਉਹੀ 16 ਮਾਰਚ ਨੂੰ ਖਟਕੜ ਕਲਾਂ ਵਿਚ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ,ਜਦਕਿ ਬਾਕੀ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਕੁਝ ਦਿਨ ਬਾਅਦ ਹੋਵੇਗਾ।