ਬਟਾਲਾ 'ਚ ਸ਼ੈਰੀ ਕਲਸੀ ਨੇ ਤੋੜਿਆ ਸੇਖੜੀ ਦਾ 2012 ਦਾ ਰਿਕਾਰਡ। 28472 ਵੋਟਾਂ ਨਾਲ ਬਣਾਇਆ ਨਵਾਂ ਰਿਕਾਰਡ।ਕੇਜਰੀਵਾਲ ਨੇ ਕਿਹਾ ਸੀ,ਤੂੰ ਛੋਟੇਪੁਰ ਢਾਹ ਮੰਤਰੀ ਬਣਾ ਦਓਂ। ਜ਼ਿਲ੍ਹਾ ਗੁਰਦਾਸਪੁਰ ਚੋਂ ਸ਼ੈਰੀ ਮੰਤਰੀ ਬਣਨ ਦੀ ਦੌੜ 'ਚ
ਬਟਾਲਾ 'ਚ ਸ਼ੈਰੀ ਕਲਸੀ ਨੇ ਤੋੜਿਆ ਸੇਖੜੀ ਦਾ 2012 ਦਾ ਰਿਕਾਰਡ। 28472 ਵੋਟਾਂ ਨਾਲ ਬਣਾਇਆ ਨਵਾਂ ਰਿਕਾਰਡ। ਕੇਜਰੀਵਾਲ ਨੇ ਕਿਹਾ ਸੀ,ਤੂੰ ਛੋਟੇਪੁਰ ਢਾਹ ਮੰਤਰੀ ਬਣਾ ਦਓਂ। ਜ਼ਿਲ੍ਹਾ ਗੁਰਦਾਸਪੁਰ ਚੋਂ ਸ਼ੈਰੀ ਮੰਤਰੀ ਬਣਨ ਦੀ ਦੌੜ 'ਚ ਸਭ ਤੋਂ ਅੱਗੇ।

       ਬਟਾਲਾ/ਗੁਰਦਾਸਪੁਰ-ਵਿਸ਼ਵ ਟੀ.ਵੀ ਨਿਊਜ਼-(ਸੈਂਡੀ ਗਿੱਲ,ਅਭੀਤੇਜ ਸਿੰਘ ਗਿੱਲ)-ਜਿੱਥੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਚੱਲੇ ਝਾੜ ਨੇ ਸਾਰੀਆ ਸਿਆਸੀ ਧਿਰਾਂ ਦੇ ਤੱਪੜ ਰੋਲ ਕੇ ਰੱਖ ਦਿੱਤੇ ਹਨ,ਉਥੇ ਚਰਚਿੱਤ ਅਤੇ ਹੌਟ ਸੀਟ ਰਹੀ ਬਟਾਲਾ ਤੋਂ ਵੀ 'ਆਪ' ਨੇ ਨਵਾਂ ਰਿਕਾਰਡ ਬਣਾਇਆ ਹੈ। ਇੱਥੇ ਨੌਜਵਾਨ ਆਗੂ ਅਮਨਸੇ਼ਰ ਸਿੰਘ ਸ਼ੈਰੀ ਕਲਸੀ ਨੇ ਕਾਂਗਰਸ ਦੇ ਅਸ਼ਵਨੀ ਸੇਖੜੀ ਦਾ 2012 ਵਾਲਾ 18,700 ਦਾ ਪੁਰਾਣਾ ਰਿਕਾਰਡ ਤੋੜਦੇ ਹੋਏ ਪਹਿਲੀ ਵਾਰ 28472ਵੋਟਾਂ ਨਾਲ ਜੇਤੂ ਹੋ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਓਧਰ ਅਹਿਮ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ,ਕਿ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਕੇਜਰੀਵਾਲ ਨੇ ਕਥਿਤ ਤੌਰ ਤੇ ਸ਼ੈਰੀ ਨੂੰ ਕਿਹਾ ਸੀ,ਕਿ ਜੇ ਤੂੰ ਸਾਡੇ ਕਥਿਤ ਵਿਰੋਧੀ ਛੋਟੇਪੁਰ ਨੂੰ ਢਾਹ ਦੇਵੇਗਾ,ਤਾਂ ਮੈਂ ਤੈਨੂੰ ਮੰਤਰੀ ਬਣਾਵਾਂਗਾ। ਜਾਣਕਾਰ ਮੰਨਦੇ ਹਨ ਕਿ ਜੇ ਇਹ ਗੱਲ ਸੋਚੀ ਹੋਈ ਤਾਂ ਫਿਰ ਸ਼ੈਰੀ ਕਲਸੀ ਦਾ ਮੰਤਰੀ ਬਣਨਾ ਲਗਭਗ ਤੈਅ ਹੈ। ਵੈਸੇ ਵੀ ਇੱਥੇ ਦੱਸ ਦੇਈਏ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਸਿਰਫ ਦੋ ਹੀ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ ਇੱਕ ਬਟਾਲਾ ਅਤੇ ਦੂਜੀ ਸ੍ਰੀ ਹਰਗੋਬਿੰਦਪੁਰ,ਇਸ ਲਈ ਪੂਰੇ ਜ਼ਿਲ੍ਹੇ ਵਿੱਚੋਂ ਮੰਤਰੀ ਦੀ ਦੌੜ ਵਿਚ ਸ਼ੈਰੀ ਕਲਸੀ ਅਤੇ ਐਡਵੋਕੇਟ ਅਮਰਪਾਲ ਸਿੰਘ ਹੀ ਸ਼ਾਮਲ ਹਨ। ਕੁੱਝ ਜਾਣਕਾਰ ਇਹ ਵੀ ਮੰਨਦੇ ਹਨ,ਕਿ ਸ਼ੈਰੀ ਕਲਸੀ ਦੀ ਏਨੀ ਵੱਡੀ ਲੀਡ ਦਾ ਆਉਣਾ,ਇਕ ਆਮ ਆਦਮੀ ਪਾਰਟੀ ਦੀ ਹਨੇਰੀ,ਦੂਜਾ ਸ਼ੈਰੀ ਦੀ ਬਹੁਤ ਹੀ ਜ਼ਿਆਦਾ ਸਖ਼ਤ ਮਿਹਨਤ ਅਤੇ ਤੀਜਾ ਕਾਰਨ ਤ੍ਰਿਪਤ ਧੜੇ ਵੱਲੋਂ ਸ਼ੇਖੜੀ ਦੀ ਜਬਰਦਸਤ ਮੁਖਾਲਫ਼ਤ ਕਰਨਾ ਮੰਨਿਆ ਜਾ ਰਿਹਾ ਹੈ।