ਫਤਹਿਗੜ੍ਹ ਚੂੜੀਆਂ ਸ਼ਹਿਰ 'ਚ ਯੁੱਧ ਹੋਇਆ ਇੱਕ ਪਾਸੜ ?   ਵੋਟਰ ਕਾਂਗਰਸ ਦੇ ਵਿਕਾਸ ਦੇ ਹੱਕ 'ਚ ਭੁਗਤਣ ਨੂੰ ਤਿਆਰ।  ਰੋਡ ਸ਼ੋਅ ਦੌਰਾਨ ਲੋਕਾਂ ਕਾਂਗਰਸ ਨੂੰ ਹੱਥਾਂ ਤੇ ਚੁੱਕਿਆ।  ਵਿਰੋਧੀ ਦੰਦਾਂ ਥੱਲੇ ਜੀਭਾਂ ਲੈਣ ਲਈ ਹੋਏ ਮਜਬੂਰ ?
ਫਤਹਿਗੜ੍ਹ ਚੂੜੀਆਂ ਸ਼ਹਿਰ 'ਚ ਯੁੱਧ ਹੋਇਆ ਇੱਕ ਪਾਸੜ ?

ਵੋਟਰ ਕਾਂਗਰਸ ਦੇ ਵਿਕਾਸ ਦੇ ਹੱਕ 'ਚ ਭੁਗਤਣ ਨੂੰ ਤਿਆਰ।

ਰੋਡ ਸ਼ੋਅ ਦੌਰਾਨ ਲੋਕਾਂ ਕਾਂਗਰਸ ਨੂੰ ਹੱਥਾਂ ਤੇ ਚੁੱਕਿਆ।

ਵਿਰੋਧੀ ਦੰਦਾਂ ਥੱਲੇ ਜੀਭਾਂ ਲੈਣ ਲਈ ਹੋਏ ਮਜਬੂਰ ?

ਫਤਹਿਗੜ੍ਹ ਚੂੜੀਆਂ ਵਿਸ਼ਵ ਟੀਵੀ ਨਿਊਜ਼ (ਬਿਊਰੋ ਚੀਫ਼)-ਪੰਥਕ ਹਲਕੇ ਦੇ ਸ਼ਹਿਰ ਫਤਿਹਗੜ੍ਹ ਚੂੜੀਆਂ ਵਿੱਚ ਕਾਂਗਰਸ ਵੱਲੋਂ ਕੱਢੇ ਗਏ ਰੋਡ ਸ਼ੋਅ ਨੇ ਵਿਰੋਧੀਆਂ ਦੇ ਵੱਟ ਕੱਡ ਕੇ ਰੱਖ ਦਿੱਤੇ ਹਨ ਅਤੇ ਲਗਭਗ ਸਾਰਾ ਸ਼ਹਿਰ ਹੀ ਕਾਂਗਰਸ ਵੱਲ ਹੋ ਤੁਰਿਆ ਹੈ,ਜਿਸ ਤੋਂ ਬਾਅਦ ਵੱਡੀ ਚਰਚਾ ਛਿੜ ਗਈ ਹੈ,ਕਿ ਫਤਹਿਗੜ੍ਹ ਚੂੜੀਆਂ ਵਿੱਚ ਕਾਂਗਰਸ ਵੱਲੋਂ ਕਰਾਏ ਵਿਕਾਸ ਨੂੰ ਮੁੱਖ ਰੱਖਦੇ ਹੋਏ ਵੋਟਰਾਂ ਵੱਲੋਂ ਸਿਆਸੀ ਯੁੱਧ ਨੂੰ ਇੱਕ ਪਾਸੜ ਕਰ ਦਿੱਤਾ ਹੈ,ਜਿਸ ਦੇ ਚੱਲਦੇ ਵਿਰੋਧੀ ਦੰਦਾਂ ਥੱਲੇ ਜੀਭਾਂ ਲੈਣ ਲਈ ਮਜਬੂਰ ਹੋ ਗਏ ਹਨ। ਇਹ ਵੀ ਪਤਾ ਲੱਗਾ ਹੈ,ਕਿ ਰੋਡ ਸ਼ੋਅ ਦੌਰਾਨ ਲੋਕ ਆਪ ਮੁਹਾਰੇ ਕਾਂਗਰਸ ਆਗੂਆਂ ਦਾ ਧੜਾਧੜ ਸੁਆਗਤ ਕਰ ਰਹੇ ਸਨ ਅਤੇ ਆਪਣੇ ਮਹਿਬੂਬ ਨੇਤਾ ਨੂੰ ਫੁੱਲਾਂ ਦੇ ਹਾਰਾਂ ਅਤੇ ਸਿਰੋਪਿਆਂ ਨਾਲ ਲੱਦ ਰਹੇ ਸਨ। ਇਸ ਰੋਡ ਸ਼ੋਅ ਤੋਂ ਬਾਅਦ ਸ਼ਹਿਰ ਦੀ ਹਰ ਗਲੀ ਹਰ ਕੋਨੇ ਵਿਚ ਇਹੀ ਚਰਚਾ ਛਿੜ ਪਈ ਹੈ,ਕੇ ਏਥੋਂ ਕਾਂਗਰਸ ਸਾਰੇ ਵਿਰੋਧੀਆਂ ਦਾ ਸੁਪੜਾ ਸਾਫ ਕਰ ਦੇਵੇਗੀ ਅਤੇ ਕਾਂਗਰਸ ਦਾ ਏਥੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਰਿਹਾ। ਇਥੇ ਇਹ ਵੀ ਦੱਸਣਾ ਬਣਦਾ ਹੈ,ਕਿ ਫਤਹਿਗੜ੍ਹ ਚੂੜੀਆਂ ਸ਼ਹਿਰ ਜ਼ਿਆਦਾਤਰ ਮੌਕਿਆਂ ਤੇ ਕਾਂਗਰਸ ਨਾਲ ਨਿਭਿਆ ਹੈ,ਇਸੇ ਲਈ ਕਾਂਗਰਸ ਨੇ ਪੰਜ ਸਾਲ ਇਥੇ ਦਿਲ ਖੋਲ੍ਹ ਕੇ ਵਿਕਾਸ ਕਰਾਇਆ,ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰਾ ਸ਼ਹਿਰ ਕੱਲ੍ਹ ਵੀ ਫਰਵਰੀ ਨੂੰ ਆਪਣਾ ਇੱਕ-ਇੱਕ ਕੀਮਤੀ ਵੋਟ ਕਾਂਗਰਸ ਨੂੰ ਪਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ।