ਖਲੀ ਨੇ ਮਚਾਈ ਵਿਰੋਧੀਆਂ 'ਚ ਖਲਬਲੀ ?  ਫ਼ਤਿਹ ਬਾਜਵਾ ਦੇ ਹੱਕ ਵਿੱਚ ਕੀਤਾ ਜੇਤੂ ਰੋਡ ਸ਼ੋਅ।  ਕਿਹਾ-ਬਾਜਵਾ ਨੂੰ ਜਿਤਾਓ ਬਹੁਤ ਗੁੱਡ ਬੰਦਾ ਹੈ।!  ਹੁਣ ਫਤਿਹ ਬਾਜਵਾ ਦੀ ਜਿੱਤ ਅਤੇ ਵਿਰੋਧੀਆਂ ਦੀ ਹਾਰ ਪੱਕੀ-ਮਧੂਮੀਤ
ਖਲੀ ਨੇ ਮਚਾਈ ਵਿਰੋਧੀਆਂ 'ਚ ਖਲਬਲੀ ?

ਫ਼ਤਿਹ ਬਾਜਵਾ ਦੇ ਹੱਕ ਵਿੱਚ ਕੀਤਾ ਜੇਤੂ ਰੋਡ ਸ਼ੋਅ।

ਕਿਹਾ-ਬਾਜਵਾ ਨੂੰ ਜਿਤਾਓ ਬਹੁਤ ਗੁੱਡ ਬੰਦਾ ਹੈ।

ਹੁਣ ਫਤਿਹ ਬਾਜਵਾ ਦੀ ਜਿੱਤ ਅਤੇ ਵਿਰੋਧੀਆਂ ਦੀ ਹਾਰ ਪੱਕੀ-ਮਧੂਮੀਤ

ਬਟਾਲਾ-ਵਿਸ਼ਵ ਟੀ.ਵੀ ਨਿਊਜ਼ (ਬਿਊਰੋ ਚੀਫ਼)-ਅੱਜ ਬਟਾਲਾ ਵਿੱਚ ਭਾਜਪਾ,ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ (ਯੂਨਾਈਟਿਡ) ਦੇ ਸਾਂਝੇ ਉਮੀਦਵਾਰ ਸ: ਫਤਿਹ ਜੰਗ ਸਿੰਘ ਬਾਜਵਾ ਦੀ ਜਿੱਤ ਤੇ ਮੋਹਰ,ਉਸ ਵੇਲੇ ਲੱਗਦੀ ਦਿਖਾਈ ਦਿੱਤੀ,ਜਦੋਂ ਵਿਸ਼ਵ ਪ੍ਰਸਿੱਧ ਪਹਿਲਵਾਨ ਗਰੇਟ ਖਲੀ ਨੇ ਵੱਡੇ ਰੋਡ-ਸੋ 'ਚ ਫਤਿਹ ਬਾਜਵਾ ਦੀ ਬੱਲੇ-ਬੱਲੇ ਕਰਵਾ ਦਿੱਤੀ। ਬਟਾਲਾ ਸਥਿਤ ਸਮਾਧ ਰੋਡ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚੋਂ ਗੁਜ਼ਰਦਾ ਹੋਇਆ ਸ਼ੇਰਾ ਵਾਲੇ ਦਰਵਾਜ਼ੇ ਜਾ ਕੇ ਸਮਾਪਤ ਹੋਇਆ, ਇਸ ਦੋਰਾਨ ਲੋਕਾਂ ਦੇ ਬੇਤਹਾਸ਼ਾ ਪਿਆਰ ਦਿੱਤਾ,ਜਿਸ ਤੋਂ ਮੁਤਾਸਰ ਹੋ ਕੇ ਖਲੀ ਨੇ ਬਟਾਲਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ,ਇਸ ਵਾਰ ਫਤਿਹਜੰਗ ਸਿੰਘ ਬਾਜਵਾ ਨੂੰ ਆਪਣਾ ਕੀਮਤੀ ਵੋਟ ਦਿਓ,ਕਿਉਂਕਿ ਉਹ ਇੱਕ ਚੰਗਾ ਅਤੇ ਸਾਫ਼-ਸੁਥਰਾ ਬੰਦਾ ਹੈ। ਇੱਥੇ ਦੱਸ ਦੇਈਏ ਕਿ ਖਲੀ ਦੇ ਰੋਡ ਸ਼ੋਅ ਤੋਂ ਬਾਅਦ ਰਹਿੰਦ,ਖੂੰਹਦੀ ਕਸਰ ਵੀ ਨਿਕਲ ਗਈ ਹੈ ਅਤੇ ਹੁਣ ਬਟਾਲਾ ਵਿੱਚ ਫਤਿਹ ਬਾਜਵਾ ਦੀ ਜਿੱਤ ਯਕੀਨੀ ਬਣਦੀ ਜਾ ਰਹੀ ਹੈ। ਖਲੀ ਦੇ ਬਹੁਤ ਹੀ ਸਫ਼ਲ ਰੋਡ ਸ਼ੋਅ ਤੋਂ ਬਾਅਦ ਏਡੀਸੀ ਮਧੂਮੀਤ ਕੌਰ ਨੇ ਕਿਹਾ,ਕਿ ਬਟਾਲਾ ਵਾਸੀਆਂ ਵੱਲੋਂ ਮਿਲਿਆ ਬੇ-ਹਿਤਾਸਾ਼ ਪਿਆਰ ਹੀ ਸ: ਬਾਜਵਾ ਨੂੰ ਜਿਤਾਉ। ਮਧੂਮੀਤ ਜਿਹੜੇ ਕੇ ਦਿਨ ਰਾਤ ਭਾਜਪਾ ਲਈ ਪ੍ਰਚਾਰ ਵਿਚ ਜੁਟੇ ਹਨ ਨੇ ਅੱਗੇ ਕਿਹਾ,ਕਿ ਉਨ੍ਹਾਂ ਸ਼ਹਿਰ ਦੇ ਲਗਭਗ ਹਰ ਹਿੱਸੇ ਵਿਚ ਚੋਣ ਪ੍ਰਚਾਰ ਕੀਤਾ ਹੈ,ਅਤੇ ਜਿਸ ਤਰ੍ਹਾਂ ਦਾ ਜੋਸ਼ ਲੋਕਾਂ ਵੱਲੋਂ ਭਾਜਪਾ ਪ੍ਰਤੀ ਦਿਸਿਆ ਹੈ,ਉਸ ਤੋਂ ਸਪੱਸ਼ਟ ਹੋ ਚੁੱਕਾ ਹੈ,ਕਿ ਬਟਾਲਾ ਵਿੱਚ ਇਸ ਵਾਰ ਕਮਲ ਦਾ ਫੁੱਲ ਹੀ ਖਿੜੇਗਾ।