ਪਾਪਾ ਕਹਿ ਤੇ ਥੇ ਬੜਾ ਨਾਂਮ ਕਰੇਗਾ,ਬੇਟਾ ਹਮਾਰਾ ਐਸਾ ਕਾਮ ਕਰੇਗਾ।  ਐਸ.ਪੀ ਪਿ੍ਥੀਪਾਲ ਅਤੇ ਜ਼ੱਦੀ ਪਿੰਡ ਨੇ ਸ਼ੈਰੀ ਚਾੜਿਆ ਅਸਮਾਨੀ।  ਕੋਟਲਾ ਸ਼ਾਹੀਆਂ ਦੇ ਖੇਡ ਕੰਪਲੈਕਸ 'ਚ ਕੀਤਾ ਪ੍ਰਭਾਵਸ਼ਾਲੀ ਸਨਮਾਨ।     ਪਿੰਡ ਨੂੰ ਚੜੇ-ਚਾਅ ਅਤੇ ਅਸੀਸਾਂ ਦਾ ਕਰਜ਼ ਮੈਥੋਂ ਲਾਹ ਨਹੀਂ ਹੋਣ
ਪਾਪਾ ਕਹਿ ਤੇ ਥੇ ਬੜਾ ਨਾਂਮ ਕਰੇਗਾ,ਬੇਟਾ ਹਮਾਰਾ ਐਸਾ ਕਾਮ ਕਰੇਗਾ।

ਐਸ.ਪੀ ਪਿ੍ਥੀਪਾਲ ਅਤੇ ਜ਼ੱਦੀ ਪਿੰਡ ਨੇ ਸ਼ੈਰੀ ਚਾੜਿਆ ਅਸਮਾਨੀ।

ਕੋਟਲਾ ਸ਼ਾਹੀਆਂ ਦੇ ਖੇਡ ਕੰਪਲੈਕਸ 'ਚ ਕੀਤਾ ਪ੍ਰਭਾਵਸ਼ਾਲੀ ਸਨਮਾਨ।ਪਿੰਡ ਨੂੰ ਚੜੇ-ਚਾਅ ਅਤੇ ਅਸੀਸਾਂ ਦਾ ਕਰਜ਼ ਮੈਥੋਂ ਲਾਹ ਨਹੀਂ ਹੋਣਾ-ਸੈ਼ਰੀ ਕਲਸੀ

ਬਟਾਲਾ/ਗੁਰਦਾਸਪੁਰ-ਵਿਸ਼ਵ ਟੀਵੀ ਨਿਊਜ਼ (ਸੈਂਡੀ ਗਿੱਲ, ਏਕਨੂਰ ਕੌਰ)-ਸਾਹਿਬ ਹੱਥ  ਵਡਿਆਈਆਂ,ਜਿਸ ਭਾਵੇ ਤਿਸੁ ਦੇਹਿ। ਜੀ ਹਾਂ ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਸ਼ਾਹੀਆ ਦਾ ਜੰਮਪਲ ਨਿਕੜਾ ਜਿਹਾ ਸ਼ੈਰੀ ਕਲਸੀ ਪਿਤਾ ਡਾਕਟਰ ਮਨੋਹਰ ਸਿੰਘ ਕਲਸੀ ਦੇ ਅਚਾਨਕ ਸਰੀਰਕ ਤੌਰ ਤੇ ਸਾਥ ਛੱਡਣ ਤੋਂ ਬਾਅਦ ਮਾਤਾ ਜੀ ਦੀ ਹੱਡ-ਭੰਨਵੀਂ ਮਿਹਨਤ ਦੇ ਚਲਦੇ ਐਸਾ ਨਿਖਰਿਆ ਕੇ,ਜਦੋਂ ਐਮ ਐਲ ਏ ਦੇ ਰੂਪ ਵਿੱਚ ਪਿੰਡ ਪੁੱਜਾ ਤਾਂ,ਸਾਰਾ ਕੋਟਲਾ ਸ਼ਾਹੀਆ ਪੱਬਾਂ ਭਾਰ ਹੋ ਉਠਿਆ ਅਤੇ ਆਪਣੇ ਪੁੱਤਰਾਂ ਵਰਗੇ ਸ਼ੈਰੀ ਕਲਸੀ ਦਾ ਅਦਭੁੱਤ-ਪ੍ਰਭਾਵਸ਼ਾਲੀ ਸਨਮਾਨ ਕੀਤਾ ਗਿਆ। ਪਿੰਡ 'ਚ ਬਣੇ ਪ੍ਰਸਿੱਧ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿੱਚ ਰੱਖੇ ਗਏ ਆਕਰਸ਼ਤ ਸਮਾਗਮ ਵਿੱਚ ਸ਼ੈਰੀ ਕਲਸੀ ਦਾ ਸ਼ਾਨਦਾਰ ਬੈਂਡ ਨਾਲ ਸਵਾਗਤ ਕਰਦਿਆਂ ਨਿੱਘਾ ਜੀ ਆਇਆਂ ਆਖਿਆ ਗਿਆ। ਏਥੇ ਜ਼ਿਕਰਯੋਗ ਹੈ ਕਿ ਆਪਣੇ ਸਮੇਂ 'ਚ ਸ਼ੈਰੀ ਕਲਸੀ ਦੇ ਪਿਤਾ ਡਾਕਟਰ ਕਲਸੀ ਨੂੰ ਆਪਣੇ ਬਹੁਤ ਹੀ ਮਿਲਾਪੜੇ ਸੁਭਾਅ ਦੇ ਨਾਲ-ਨਾਲ ਹੱਡੀਆਂ ਦੇ ਰੋਗਾਂ ਦੀ ਕਾਫੀ ਮੋਹਾਰਤ ਹਾਸਲ ਸੀ,ਜਿਸ ਦੇ ਚਲਦੇ ਉਨ੍ਹਾਂ ਦਾ ਮਾਝੇ 'ਚ ਚੋਖਾ ਨਾਮ ਸੀ ਅਤੇ ਅੱਜ ਵੀ ਉਨ੍ਹਾਂ ਨੂੰ ਜਿੰਦਾ ਦਿਲ ਇਨਸਾਨ ਵੱਜੋ 'ਚ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਮਿਲੇ ਸੰਸਕਾਰ ਗ੍ਰਿਹਣ ਕਰਦਿਆਂ ਸ਼ੈਰੀ ਕਲਸੀ ਨੇ ਆਪਣਾ ਰਾਜਨੀਤਿਕ ਪੈਂਡਾ ਬੜੀ ਸੂਝਬੂਝ ਅਤੇ ਲਿਆਕਤ ਨਾਲ ਤੈਅ ਕਰਕੇ ਅੱਲੜ੍ਹ ਉਮਰੇ ਐਮ ਐਲ ਏ ਬਣਨ ਦਾ ਮਾਣ ਹਾਸਿਲ ਕੀਤਾ ਹੈ,ਜੇ ਇਹ ਸਿਲਸਿਲਾ ਏਸੇ ਤਰ੍ਹਾਂ ਨਿਰੰਤਰ ਜਾਰੀ ਰਿਹਾ,ਤਾਂ ਸਿਆਸੀ ਭਵਿੱਖ ਹੋਰ ਵੀ ਬਿਹਤਰ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਸਾਂਝੇ ਤੌਰ ਤੇ ਐਸ.ਪੀ ਪ੍ਰਿਥੀਪਾਲ ਸਿੰਘ ਅਤੇ ਦਵਿੰਦਰ ਸਿੰਘ ਕਾਲਾਨੰਗਲ ਦੀ ਰਹਿਨੁਮਾਈ ਹੇਠ ਸ਼ੈਰੀ ਕਲਸੀ ਨੂੰ ਆਸ਼ੀਰਵਾਦ ਵਰਗਾ ਸਨਮਾਨ ਦਿੰਦੇ ਹੋਏ,ਫ਼ਕਰ ਮਹਿਸੂਸ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੁਬਾਰਕ ਮੌਕੇ ਦੇ ਗਵਾਹ ਬਣੇ ਪ੍ਰਸਿੱਧ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਦਵਿੰਦਰ ਸਿੰਘ, ਨਿਸ਼ਾਨ ਸਿੰਘ ਰੰਧਾਵਾ,ਪ੍ਰਿੰਸੀਪਲ ਮੁਸਤਾਕ ਗਿੱਲ,ਕੈਪਟਨ ਚੰਨਣ ਸਿੰਘ,ਸੁਰਜੀਤ ਸਿੰਘ ਸੋਢੀ,ਬਲਕਾਰ ਸਿੰਘ,ਦਿਲਬਾਗ ਸਿੰਘ,ਹਰਪਾਲ ਸਿੰਘ ਅਤੇ ਬਲਰਾਜ ਸਿੰਘ ਆਦਿ ਨੇ ਦਿਲ ਖੋਲ ਸ਼ੈਰੀ ਕਲਸੀ ਦੀ ਤਾਰੀਫ਼ ਕੀਤੀ ਅਤੇ ਪੂਰੇ ਹਲਕੇ ਨੂੰ ਬਿਨਾਂ ਭੇਦ-ਭਾਵ ਦੇ ਬੁਨਿਆਦੀ ਸਹੂਲਤਾਂ ਪੱਖੋਂ ਆਹਲਾ ਦਰਜੇ ਦਾ ਬਣਾਉਣ ਲਈ ਪ੍ਰੇਰਿਤ ਕੀਤਾ।ਇਸੇ ਹੀ ਪਿੰਡ ਦੇ ਅਤੇ ਸਨਮਾਨ ਸਮਾਰੋਹ ਦੇ ਸੰਯੋਜਕ ਐਸ.ਪੀ ਪਿਰਥੀਪਾਲ ਸਿੰਘ ਜਿਨ੍ਹਾਂ ਆਪਣੇ ਬੇਦਾਗ ਪੁਲਸ ਕੈਰੀਅਰ ਅਤੇ ਖੇਡਾਂ ਦੇ ਨਜ਼ਰੀਏ ਤੋਂ ਕੋਟਲਾ ਸ਼ਾਹੀਆ ਨੂੰ ਇਕ ਅਲੱਗ ਪਹਿਚਾਣ ਦਿਵਾਉਣ ਵਿਚ ਸਮੇਂ ਸਮੇਂ ਤੇ ਵੱਡਾ ਹੰਭਲਾ ਮਾਰਿਆ ਹੈ,ਨੇ ਸ਼ੈਰੀ ਕਲਸੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ ਦਿੰਦਿਆਂ,ਜਿੱਥੇ ਆਪਣੇ ਅਤੇ ਪਿੰਡ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਆਖੀ,ਉਥੇ ਨਾਲ ਹੀ ਕਿਹਾ ਕਿ ਸ਼ੈਰੀ ਨੇ ਇਹ ਸਾਬਤ ਕਰ ਦਿੱਤਾ ਹੈ,ਕਿ ਮੰਜਲਾਂ ਉਨ੍ਹਾਂ ਦੇ ਪੈਰ ਖੁਦ ਚੁੰਮਦੀਆਂ ਹਨ,ਜਿਨ੍ਹਾਂ ਦੇ ਇਰਾਦੇ ਨੇਕ ਅਤੇ ਮਜ਼ਬੂਤ ਹੁੰਦੇ ਹਨ। ਇਥੇ ਆਪਣੇ ਧੰਨਵਾਦੀ ਸੰਬੋਧਨ 'ਚ ਸ਼ੈਰੀ ਕਲਸੀ ਨੇ ਕਿਹਾ,ਕਿ ਮੇਰੇ ਜੱਦੀ ਪਿੰਡ ਵਾਸੀਆਂ ਨੂੰ ਐਮ ਐਮ.ਐਲ.ਏ ਬਣਨ ਤੇ ਚੜੇ ਚਾਅ 'ਚ ਮਿਲੀਆ ਢੇਰ ਸਾਰੀਆਂ ਅਸੀਸਾਂ ਦਾ ਕਰਜ਼ ਸ਼ਾਇਦ ਮੇਰੇ ਕੋਲੋਂ ਤਾਹ ਉਮਰ ਲੱਥ ਨਾ ਹੋਵੇ,ਪਰ ਮੈਂ ਫਿਰ ਵੀ ਹਰ ਸੰਭਵ ਕੋਸ਼ਿਸ਼ ਕਰਾਂਗਾ,ਕਿ ਆਪਣੇ ਪਿੰਡ ਸਮੇਤ ਪੂਰੇ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਾਂ।