ਕੈਪਟਨ ਦੀ ਆਖਰੀ ਚਾਲ,ਕਾਂਗਰਸ ਕਰ ਦਿਆਂਗਾ ਟੋਟੇ-ਟੋਟੇ।               ਚੰਨੀ,ਜਿੱਤਣ ਵਾਲੇ ਵਿਧਾਇਕ ਰਾਜਸਥਾਨ ਭੇਜਣ ਦੀ ਤਿਆਰੀ 'ਚ।             ਭਗਵੰਤ ਮਾਨ ਦੇ ਘਰ ਲੱਗੇ ਟੈਂਟ ਅਤੇ ਡੀ ਜੇ,ਵਧੀ ਸਕਿਉਰਟੀ।          ਬਾਦਲ ਭੜ੍ਹ
ਕੈਪਟਨ ਦੀ ਆਖਰੀ ਚਾਲ,ਕਾਂਗਰਸ ਕਰ ਦਿਆਂਗਾ ਟੋਟੇ-ਟੋਟੇ। ਚੰਨੀ,ਜਿੱਤਣ ਵਾਲੇ ਵਿਧਾਇਕ ਰਾਜਸਥਾਨ ਭੇਜਣ ਦੀ ਤਿਆਰੀ 'ਚ। ਭਗਵੰਤ ਮਾਨ ਦੇ ਘਰ ਲੱਗੇ ਟੈਂਟ ਅਤੇ ਡੀ ਜੇ,ਵਧੀ ਸਕਿਉਰਟੀ। ਬਾਦਲ ਭੜ੍ਹਕੇ,ਐਗਜਿਟ ਪੋਲ ਝੂਠੇ,ਲੱਗੇ ਪਾਬੰਦੀ।

 ਚੰਡੀਗੜ੍ਹ-ਵਿਸ਼ਵ ਟੀ.ਵੀ ਨਿਊਜ਼-(ਸੈਂਡੀ ਗਿੱਲ, ਏਕਨੂਰ ਕੌਰ)-ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਾਰਾ ਜਿਹਾ ਪੈੱਗ ਲਗਾ ਕੇ ਕਾਂਗਰਸ ਨੂੰ ਦਿੱਤੀ ਪੋਲੀ ਜਿਹੀ ਧਮਕੀ ਨੇ ਪਾਰਟੀ ਵਿਚ ਹੜਕੰਪ ਮਚਾ ਦਿੱਤਾ ਹੈ। ਜੇਕਰ ਅਹਿਮ ਸੂਤਰਾਂ ਦੀ ਮੰਨੀਏ,ਤਾਂ ਉਨ੍ਹਾਂ ਦਾ ਕਹਿਣਾ ਹੈ,ਕਿ ਨਤੀਜਿਆਂ ਤੋਂ ਠੀਕ ਦੋ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਖਰੀ ਚਾਲ ਚਲਦੇ ਹੋਏ ਆਪਣੇ ਆਲੀਸ਼ਾਨ ਸਿਸਵਾਂ ਫਾਰਮ ਹਾਊਸ 'ਚ ਸ਼ਾਨਦਾਰ ਪਾਰਟੀ ਆਯੋਜਿਤ ਕੀਤੀ ਅਤੇ ਉੱਥੇ ਮਸ਼ਕਰੀਆਂ ਮਾਰਨ ਤੋਂ ਬਾਅਦ ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਟ ਕੱਢਦਿਆਂ ਖਾਧੀ-ਪੀਤੀ 'ਚ ਕਹਿ ਦਿੱਤਾ,ਕਿ ਚੋਣ ਨਤੀਜਿਆਂ ਤੋਂ ਠੀਕ ਬਾਅਦ ਕਾਂਗਰਸ ਦੇ ਟੋਟੇ-ਟੋਟੇ ਕਰ ਦਿਆਂਗਾ ਅਤੇ ਝਾੜੂ ਖਲਾਰ ਦਿਆਂਗਾ। ਕੈਪਟਨ ਦੇ ਇਸ ਦਬਕੇ ਨੂੰ ਕੁਝ ਜਾਣਕਾਰ ਹਲਕੇ 'ਚ ਲੈਂਦੇ ਹੋਏ,ਇਹ ਕਹਿ ਰਹੇ ਹਨ,ਕਿ ਦਰਅਸਲ ਕੈਪਟਨ ਆਪਣੀ ਚਮੜੀ ਬਚਾਉਣਾ ਹਨ,ਕਿਉਂਕਿ ਕੱਲ ਪੂਰੀ ਸੰਭਾਵਨਾ ਹੈ,ਕੇ ਕੈਪਟਨ ਦਾ ਮੱਕੂ ਠੱਪਿਆ ਜਾ ਸਕਦਾ ਹੈ,ਲੇਕਿਨ ਕੁੱਝ ਜਾਣਕਾਰ ਮੰਨਦੇ ਹਨ,ਕਿ ਕੈਪਟਨ ਸਿਆਸਤ ਦੇ ਪੁਰਾਣੇ ਖਿਡਾਰੀ ਹਨ,ਇਸ ਲਈ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਪਚਾਉਣ ਲਈ ਭਾਜਪਾ ਨਾਲ ਕਥਿਤ ਤੌਰ ਤੇ ਮਿਲ ਕੇ ਕੋਈ ਵੀ ਵੱਡੀ ਚਾਲ-ਚੱਲ ਸਕਦੇ ਹਨ। ਓਧਰ ਅਹਿਮ ਸੂਤਰ ਦੱਸ ਰਹੇ ਹਨ,ਕਿ ਕਾਂਗਰਸ ਕੈਪਟਨ ਦੀ ਧਮਕੀ ਤੋਂ ਬਾਅਦ ਚੌਕੰਨੀ ਹੋ ਗਈ ਹੈ ਅਤੇ ਉਸ ਨੇ ਅੱਜ ਆਪਣੀ ਆਹਲਾਕਮਾਨ ਅਤੇ ਪੰਜਾਬ ਲੀਡਰਸ਼ਿਪ ਨੂੰ ਲੈ ਕੇ ਇੱਕ ਅਹਿਮ ਤੇ ਜ਼ਰੂਰੀ ਮੀਟਿੰਗ ਚੰਡੀਗੜ੍ਹ ਦੇ ਇਕ ਹੋਟਲ ਵਿਚ ਕੀਤੀ,ਜਿਸ ਬਾਰੇ ਕਿਆਸ ਲੱਗ ਰਹੇ ਹਨ,ਕੇ ਸ਼ਾਇਦ ਕੱਲ੍ਹ ਨਤੀਜਿਆਂ ਤੋਂ ਬਾਅਦ ਕਾਂਗਰਸ ਹੰਗ ਅਸੰਬਲੀ ਦੀ ਸੰਭਾਵਨਾ ਪ੍ਰਗਟਾਉਂਦੀ ਹੋਈ ਆਪਣੇ ਜਿੱਤਣ ਵਾਲੇ ਵਿਧਾਇਕਾਂ ਦੇ ਟੁੱਟਣ ਦੇ ਡਰੋਂ ਉਨ੍ਹਾਂ ਨੂੰ ਰਾਜਸਥਾਨ ਦੇ ਵੱਡੇ ਹੋਟਲ ਵਿੱਚ ਸ਼ਿਫਟ ਕਰ ਦੇਵੇ। ਓਧਰ 'ਆਪ' ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਟੈਂਟ ਅਤੇ ਡੀ.ਜੇ ਲੱਗ ਚੁੱਕੇ ਹਨ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਸਕਿਓਰਿਟੀ ਵਧਾ ਦਿੱਤੀ ਗਈ ਹੈ,ਕਿਉਂਕਿ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਦੀ ਸਪਸ਼ਟ ਬਹੁਮਤ ਵਾਲੀ ਸਰਕਾਰ ਬਣਾ ਰਹੇ ਹਨ,ਜਿਸ ਨੂੰ ਦੇਖਦੇ ਹੋਏ 'ਆਪ' ਦਾ ਹਰ ਵਰਕਰ ਅਸਲ ਨਤੀਜਿਆਂ ਤੋਂ ਪਹਿਲਾਂ ਆਏ ਐਗਜ਼ਿਟ ਪੋਲਾਂ ਨੂੰ ਲੈਕੇ ਅੱਡੀਆਂ ਨੂੰ ਥੁੱਕ ਲਾ ਕੇ ਬੜ੍ਹਕਾਂ ਮਾਰ ਰਿਹਾ ਹੈ।ਓਧਰ ਪੇਸ਼ੀ ਤੋਂ ਬਾਅਦ ਜੇਲ੍ਹ ਜਾਂਦੇ ਸਮੇਂ ਮਜੀਠੀਆ ਮੁੱਛਾਂ ਨੂੰ ਵੱਟ ਚਾੜ੍ਹਦੇ ਹੋਏ ਚੰਨੀ ਕੋਲੋਂ ਬਦਲਾ ਲੈਣ ਦਾ ਇਸ਼ਾਰਾ ਕਰ ਰਹੇ ਸਨ,ਉਥੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਗਜ਼ਿਟ ਪੋਲਾਂ ਤੇ ਭੜਕ ਉੱਠੇ ਅਤੇ ਕਿਹਾ,ਕਿ ਇਹ ਸਭ ਝੂਠੇ ਹਨ,ਇਸ ਲਈ ਸਾਰੇ ਐਗਜ਼ਿਟ ਪੋਲਾਂ ਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ।