ਸ਼ੈਰੀ ਕਲਸੀ ਦੀ ਪਤਨੀ ਕਰੂ ਕਮਾਲ।  ਸਮਾਜ ਸੇਵੀ ਕਾਰਜਾਂ 'ਚ ਲੈਣ ਲੱਗੀ ਹਿੱਸਾ।  ਕਿਹਾ-ਸਾਨੂੰ ਚੰਮ ਨਹੀਂ ਕੰਮ ਪਿਆਰਾ।
ਸ਼ੈਰੀ ਕਲਸੀ ਦੀ ਪਤਨੀ ਕਰੂ ਕਮਾਲ।

ਸਮਾਜ ਸੇਵੀ ਕਾਰਜਾਂ 'ਚ ਲੈਣ ਲੱਗੀ ਹਿੱਸਾ।

ਕਿਹਾ-ਸਾਨੂੰ ਚੰਮ ਨਹੀਂ ਕੰਮ ਪਿਆਰਾ।

ਬਟਾਲਾ/ਗੁਰਦਾਸਪੁਰ-ਵਿਸ਼ਵ ਟੀ.ਵੀ ਨਿਊਜ਼-(ਸੈਂਡੀ ਗਿੱਲ, ਏਕਨੂਰ ਕੌਰ)-ਅਕਸਰ ਚਰਚਾ ਰਹਿੰਦੀ ਹੈ,ਕਿ ਕਿਸੇ ਵੀ ਰਾਜ ਨੇਤਾ ਦੀ ਚੋਣ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਖਾਸ ਕਰ ਉਨ੍ਹਾਂ ਦੀ ਧਰਮ ਪਤਨੀ ਦਾ ਨਜ਼ਰੀਆ ਕਾਫੀ ਹੱਦ ਤੱਕ ਬਦਲ ਜਾਂਦਾ ਹੈ ਅਤੇ ਲੋਕਾਂ ਨਾਲ ਉਹ ਰਿਸ਼ਤਾ ਕਾਇਮ ਨਹੀਂ ਰੱਖ ਪਾਉਂਦੀ,ਜਿਹੜਾ ਵੋਟ ਲੈਣ ਤੋਂ ਪਹਿਲਾਂ ਹੁੰਦਾ ਹੈ,ਲੇਕਿਨ ਬਟਾਲਾ ਤੋਂ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲੇ ਨੌਜਵਾਨ ਅਤੇ ਜੋਸ਼ੀਲੇ ਐਮ.ਐਲ.ਏ ਸ਼ੈਰੀ ਕਲਸੀ ਦੀ ਧਰਮ ਪਤਨੀ ਨੇ ਇਨ੍ਹਾਂ ਦਾਅਵਿਆਂ ਨੂੰ ਝੁਠਲੋਦਿਆਂ ਸਮਾਜ ਵਿਚ ਰਾਜਨੀਤਕ ਪਰਿਵਾਰਾਂ ਦੀ ਨਵੀਂ ਸੋਚ ਦਾ ਯਤਨ ਆਰੰਭਿਆ ਹੈ,ਜਿਹੜਾ ਕਿ ਇੱਕ ਵੱਡਾ ਸ਼ਲਾਘਾਯੋਗ ਕਦਮ ਮੰਨਿਆ ਜਾ ਸਕਦਾ ਹੈ।ਇੱਥੇ ਖਾਸ ਜ਼ਿਕਰ ਕਰਨਾ ਬਣਦਾ ਹੈ,ਕਿ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਕਲਸੀ ਨੇ ਆਪਣੇ ਪਤੀ ਦੇਵ ਨਾਲ ਜੀਅ ਤੋੜ ਮਿਹਨਤ ਕਰਦੇ ਹੋਏ ਔਰਤਾਂ ਨੂੰ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਨਾਲ ਜੋੜਨ ਵਿਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਸੀ,ਜੇ ਇਹ ਕਹਿ ਲਿਆ ਜਾਵੇ,ਕਿ ਸ਼ੈਰੀ ਦੀ ਜਿੱਤ ਵਿੱਚ ਉਨ੍ਹਾਂ ਦੀ ਪਤਨੀ ਦਾ ਬਹੁਤ ਵੱਡਾ ਹੱਥ ਹੈ,ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। ਆਪਣੀ ਉਸੇ ਮਿਹਨਤ ਨੂੰ ਬਾ-ਦਸੂਰਤ ਜਾਰੀ ਰੱਖਦੇ ਹੋਏ ਅੱਜ ਉਸ ਬੱਸ ਨੂੰ ਬੜੇ ਅਦਬ-ਸਤਿਕਾਰ ਨਾਲ ਚੰਡੀ ਦੇ ਕੇ ਰਵਾਨਾ ਕੀਤਾ,ਜਿਹੜੀ ਬੱਸ ਪਿਆਰੀ ਸਾਧ ਸੰਗਤ ਨੂੰ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਏਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਲਈ ਹਲਕੇ ਦਾ ਇੱਕ-ਇੱਕ ਜੀਅ ਅਹਿਮੀਅਤ ਰੱਖਦਾ ਹੈ ਅਤੇ ਸਾਨੂੰ ਚੰਮ ਨਹੀਂ,ਬਲਕਿ ਕੰਮ ਪਿਆਰਾ ਹੈ,ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ,ਅਸੀਂ ਆਪਣੇ ਪੰਜ ਸਾਲਾਂ ਕਾਰਜਕਾਲ ਵਿਚ ਠੀਕ ਉਸੇ ਤਰ੍ਹਾਂ ਹੀ ਲੋਕ ਸੇਵਾ ਦਾ ਇਤਿਹਾਸ ਸਿਰਜਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ,ਜਿਸ ਤਰ੍ਹਾਂ ਬਟਾਲਾ ਹਲਕੇ ਦੇ ਲੋਕਾਂ ਨੇ ਸਾਨੂੰ ਵੋਟਾਂ ਦੇ ਕੇ ਸਿਰਜਿਆ ਹੈ,ਹਾਂ ਇੱਕ ਗੱਲ ਹੋਰ,ਸਾਡੇ ਦਰਵਾਜੇ ਅਵਾਮ ਲਈ 24 ਘੰਟੇ ਖੁੱਲ੍ਹੇ ਰਹਿਣਗੇ। ਸ਼ਿਵ ਆਡੀਟੋਰੀਅਮ ਬਟਾਲਾ ਤੋਂ ਬੱਸ ਤੋਰਨ ਮੌਕੇ ਹੋਰਨਾਂ ਤੋਂ ਇਲਾਵਾ 'ਆਪ' ਦੇ ਕੌਂਸਲਰ ਰਜੇਸ਼ ਤੁੱਲੀ,ਸਰਦੂਲ ਸਿੰਘ,ਰਾਕੇਸ਼ ਤੁੱਲੀ,ਬਲਵਿੰਦਰ ਸਿੰਘ,ਕੁਲਵਿੰਦਰ ਸਿੰਘ ਜੋਗਿੰਦਰ ਸਿੰਘ ਅੱਚਲੀਗੇਟ,ਹਰਪਾਲ ਸਿੰਘ,ਜਗਦੀਪ ਸਿੰਘ,ਸੁੱਖਵਿੰਦਰ ਸਿੰਘ,ਸੰਨੀ,ਵਿਜੈ,ਰਜ਼ੇਸ਼ ਅਤੇ ਕਿਰਪਾਲ ਸਿੰਘ ਖਾਲਸਾ ਮੋਜੂਦ ਸਨ।