-ਫਤਹਿਗੜ੍ਹ ਚੂੜੀਆਂ ਸ਼ਹਿਰ 'ਚ ਵੀ ਕਾਂਗਰਸ ਜਿੱਤੂ-ਬੱਬਲੂ  ਕਾਂਗਰਸ ਨੇ 5 ਸਾਲ ਕੰਮ ਕੀਤਾ,ਲਿਫਾਫੇ ਬਾਜ਼ੀ ਨਹੀਂ।  ਕਿਹਾ-ਸਾਡੇ ਹਲਕੇ 'ਚ ਕੰਮ ਅਤੇ ਚੰਮ ਦੀ ਲੜਾਈ।  ਫਤਿਹਗੜ੍ਹ ਚੂੜੀਆਂ 'ਚ ਕੱਢਿਆ ਗਿਆ,ਰੋਡ ਸ਼ੋਅ ਰਿਹਾ ਜਬਰ-ਦਸਤ।
ਫਤਹਿਗੜ੍ਹ ਚੂੜੀਆਂ ਸ਼ਹਿਰ 'ਚ ਵੀ ਕਾਂਗਰਸ ਜਿੱਤੂ-ਬੱਬਲੂ

ਕਾਂਗਰਸ ਨੇ 5 ਸਾਲ ਕੰਮ ਕੀਤਾ,ਲਿਫਾਫੇ ਬਾਜ਼ੀ ਨਹੀਂ।

ਕਿਹਾ-ਸਾਡੇ ਹਲਕੇ 'ਚ ਕੰਮ ਅਤੇ ਚੰਮ ਦੀ ਲੜਾਈ।

ਫਤਿਹਗੜ੍ਹ ਚੂੜੀਆਂ 'ਚ ਕੱਢਿਆ ਗਿਆ,ਰੋਡ ਸ਼ੋਅ ਰਿਹਾ ਜਬਰ-ਦਸਤ।

ਫਤਹਿਗੜ੍ਹ ਚੂੜੀਆਂ ਵਿਸ਼ਵ ਟੀ.ਵੀ ਨਿਊਜ਼-(ਬਿਊਰੋ ਚੀਫ਼)-ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਲੋਕਾਂ ਨਾਲ ਨੇੜੇ ਦਾ ਸਬੰਧ ਅਤੇ ਪਿਆਰ ਰੱਖਣ ਵਾਲੇ ਸੈਕਟਰੀ ਪ੍ਰਦੇਸ਼ ਕਾਂਗਰਸ ਸੁਰੇਸ਼ ਵਰਮਾ ਬੱਬਲੂ ਨੇ ਕਿਹਾ,ਕਿ ਅਸੀਂ ਸਿਰਫ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡਾਂ ਵਿੱਚ ਨਹੀਂ,ਬਲਕਿ ਸ਼ਹਿਰ ਵਿੱਚ ਵੀ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ,ਕਿਉਂਕਿ ਅਸੀਂ ਪੰਜ ਸਾਲ ਵਿਕਾਸ ਕੀਤਾ ਹੈ ਲਿਫਾਫੇ-ਬਾਜ਼ੀ ਨਹੀਂ। ਉਨ੍ਹਾਂ ਕਿਹਾ ਕਿ ਅੱਜ ਤ੍ਰਿਪਤ ਬਾਜਵਾ ਦੀ ਅਗਵਾਈ ਵਿੱਚ ਕੱਢੇ ਗਏ ਬਹੁਤ ਹੀ ਭਰਵੇਂ ਰੋਡ ਨੇ ਇਹ ਤੈਅ ਕਰ ਦਿੱਤਾ ਹੈ,ਕਿ ਸ਼ਹਿਰ ਦੇ ਲੋਕ ਸਿਰਫ ਤੇ ਸਿਰਫ ਕੀਤੇ ਗਏ ਕੰਮਾਂ ਨੂੰ ਪਿਆਰ ਕਰਦੇ ਹਨ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ,ਕਿ ਦਰਅਸਲ ਫਤਿਹਗੜ੍ਹ ਚੂੜੀਆਂ ਵਿੱਚ ਕੰਮ ਅਤੇ ਚੰਮ ਦੀ ਲੜਾਈ ਹੈ,ਜਦੋਂ ਉਨ੍ਹਾਂ ਨੂੰ ਕੰਮ ਅਤੇ ਚੰਮ ਬਾਰੇ ਵਿਸਥਾਰ ਨਾਲ ਪੁੱਛਿਆ ਗਿਆ ਤਾਂ,ਉਨ੍ਹਾਂ ਕਿਹਾ ਕਿ ਕੰਮ ਉਹ ਹੈ,ਜਿਹੜਾ ਪੰਜ ਸਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਰਾਇਆ ਹੈ ਅਤੇ ਚੰਮ ਵਿਰੋਧੀ ਹਨ,ਜਿਨ੍ਹਾਂ ਅੱਜ ਤੱਕ ਹਲਕੇ ਵਿੱਚ ਦੁਆਨੀ ਵੀ ਨਹੀਂ ਲਾਈ,ਇਸ ਲਈ ਲੋਕ ਦੇਖਣਗੇ,ਕਿ ਉਨ੍ਹਾਂ ਨੂੰ ਕੰਮ ਪਸੰਦ ਹੈ ਜਾਂ ਚੰਮ। ਉਨ੍ਹਾਂ ਹੋਰ ਕਿਹਾ ਕਿ ਫਤਿਹਗੜ੍ਹ ਸ਼ਹਿਰ ਵਿਚ ਹੁਣ ਤੱਕ ਜਿੰਨਾ ਵੀ ਵਿਕਾਸ ਹੋਇਆ ਹੈ,ਸਿਰਫ ਕਾਂਗਰਸ ਸਰਕਾਰਾਂ ਨੇ ਹੀ ਕੀਤਾ ਹੈ,ਜਦਕਿ ਵਿਰੋਧੀ ਧਿਰ ਦੀਆਂ ਸਰਕਾਰਾਂ ਨੇ ਇਥੇ ਸਵਾਏ ਧੜੇਬੰਦੀ ਤੋਂ ਹੋਰ ਕੁਝ ਨਹੀਂ ਕੀਤਾ।