ਮੈਡਮ ਐਸਐਸਪੀ ਨੇ ਧਰ ਦਬੋਚੇ 4 ਲੁਟੇਰੇ।  ਬਕਰੀ ਨੇ ਸਾਥੀਆਂ ਨਾਲ ਡੇਰਾ ਬਾਬਾ ਨਾਨਕ ਤੋਂ ਕੀਤੀ ਸੀ ਲੱਖਾਂ ਦੀ ਲੁੱਟ।  ਪਿਸਤੌਲ,ਨਗਦੀ ਅਤੇ ਸੋਨੇ-ਚਾਂਦੀ ਬਰਾਮਦ।
ਮੈਡਮ ਐਸਐਸਪੀ ਨੇ ਧਰ ਦਬੋਚੇ 4 ਲੁਟੇਰੇ।

ਬਕਰੀ ਨੇ ਸਾਥੀਆਂ ਨਾਲ ਡੇਰਾ ਬਾਬਾ ਨਾਨਕ ਤੋਂ ਕੀਤੀ ਸੀ ਲੱਖਾਂ ਦੀ ਲੁੱਟ।

ਪਿਸਤੌਲ,ਨਗਦੀ ਅਤੇ ਸੋਨੇ-ਚਾਂਦੀ ਬਰਾਮਦ।

ਬਟਾਲਾ/ਡੇਰਾ ਬਾਬਾ ਨਾਨਕ

ਦਾ ਸਟਿੰਗ ਆਪ੍ਰੇਸ਼ਨ ਟੀਵੀ

(ਬਿਊਰੋ ਚੀਫ)

ਅੱਜ ਬਟਾਲਾ ਵਿੱਚ ਖਚਾ ਖਚ ਭਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ ਐਸ ਪੀ ਬਟਾਲਾ ਮੈਡਮ ਅਸ਼ਵਨੀ ਗੁਟਿਆਲ ਦੱਸਿਆ,ਕਿ ਲੁਟੇਰਿਆਂ ਨੂੰ ਲੈ ਕੇ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ।

ਉਨ੍ਹਾਂ ਦੱਸਿਆ,ਕਿ ਬੀਤੇ ਰੋਜ਼ ਡੇਰਾ ਬਾਬਾ ਨਾਨਕ ਦੇ ਜੋੜੀਆ ਬਾਜ਼ਾਰ ਚੋਂ ਮਨਦੀਪ ਸਿੰਘ ਨਾਮੀ ਦੁਕਾਨਦਾਰ ਕੋਲੋਂ ਚਾਰ ਹਥਿਆਰਬੰਦ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਨਕਦੀ ਅਤੇ ਗਹਿਣੇ ਲੁੱਟ ਲਏ ਸਨ।

 ਜਿਸ ਤੋਂ ਬਾਅਦ ਡੀ ਆਈ ਜੀ ਬਾਡਰ ਰੇਂਜ ਦੇ ਸਖ਼ਤ ਦਿਸਾ ਨਿਰਦੇਸ਼ ਤੇ ਪੁਲਿਸ ਜਿਲ੍ਹਾ ਬਟਾਲਾ ਦੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਵੱਖ-ਵੱਖ ਟੀਮਾਂ ਬਣਾ ਕੇ ਲੁਟੇਰਿਆਂ ਦੀ ਭਾਲ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੀ ਗਈ ਸੀ।

ਐਸਐਸਪੀ ਮੈਡਮ ਨੇ ਹੋਰ ਦੱਸਿਆ,ਕਿ ਇਹਨਾਂ ਟੀਮਾਂ ਦੀ ਅਗਵਾਈ ਐੱਸ ਪੀ ਡੀ ਸ: ਗੁਰਪ੍ਰੀਤ ਸਿੰਘ ਗਿੱਲ ਅਤੇ ਡੀ ਐਸ ਪੀ ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਕਰ ਰਹੇ ਸਨ।

 ਉਨ੍ਹਾਂ ਕਿਹਾ,ਕਿ ਐੱਸ ਪੀ ਗਿੱਲ ਦੀ ਕੁਸ਼ਲ ਤੇ ਸਖਤ ਮਿਹਨਤ ਦੇ ਚੱਲਦੇ ਐਸ ਐਚ ਓ ਡੇਰਾ ਬਾਬਾ ਨਾਨਕ ਬਿਕਰਮਜੀਤ ਸਿੰਘ ਅਤੇ ਸੀ ਆਈ ਏ ਸਟਾਫ ਬਟਾਲਾ ਦੇ ਇੰਚਾਰਜ ਐਸ ਆਈ ਦਲਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਕੜੀ ਮੁਸ਼ੱਕਤ ਦੇ ਬਾਅਦ

ਪਹਿਲਾਂ ਦੋ ਲੁਟੇਰਿਆਂ ਹਰਵਿੰਦਰ ਸਿੰਘ ਉਰਫ ਬੱਕਰੀ ਅਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ,ਜਿਨ੍ਹਾਂ ਕੋਲੋਂ ਦੋ ਪਿਸਟਲ, ਦੋ ਮੈਗਜ਼ੀਨ ਅਤੇ ਛੇ ਰੌਂਦ ਬਰਾਮਦ ਕੀਤੇ ਗਏ।

ਇਸ ਤੋਂ ਬਾਅਦ ਪੁਲਸ ਦੀ ਤਫਦੀਸ਼ ਵਿੱਚ ਉਕਤ ਦੋਹਾਂ ਲੁਟੇਰਿਆਂ ਦੀ ਨਿਸ਼ਾਨਦੇਹੀ ਤੇ ਦੂਜੇ ਦੋ ਲੁਟੇਰੇ ਦਮਨ ਪ੍ਰੀਤ ਸਿੰਘ ਅਤੇ ਰਾਜਬੀਰ ਸਿੰਘ ਸਾਰੇ ਵਾਸੀਆਂ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਲਿਆ।

ਮੈਡਮ ਐਸਐਸਪੀ ਮੁਤਾਬਕ ਇਨ੍ਹਾਂ ਕੋਲੋਂ ਲੁੱਟੀ ਨਕਦੀ ਅਤੇ ਗਹਿਣੇ ਬਰਾਮਦ ਕਰ ਲਏ ਗਏ ਹਨ ਅਤੇ ਇਹਨਾਂ ਵਿਰੁੱਧ ਵੱਖ-ਵੱਖ ਧਾਰਾਂ ਤਹਿਤ ਥਾਣਾ ਡੇਰਾ ਬਾਬਾ ਨਾਨਕ ਵਿਖੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ।

ਮੈਡਮ ਐਸਐਸਪੀ ਨੇ ਹੋਰ ਦੱਸਿਆ,ਕਿ ਫੜੇ ਗਏ ਲੁਟੇਰਿਆਂ ਕੋਲੋਂ ਪੁੱਛ ਗਿੱਛ ਜਾਰੀ ਹੈ ਅਤੇ ਇਹਨਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।