ਸੇਖੜੀ-ਕਲਸੀ-'ਆਪ' ਸਮਰਥਕ ਭਿੜੇ,ਹੋਈ ਹੱਥੋਪਾਈ।
ਸੇਖੜੀ-ਕਲਸੀ-'ਆਪ' ਸਮਰਥਕ ਭਿੜੇ,ਹੋਈ ਹੱਥੋਪਾਈ।

, 14 ਫ਼ਰਵਰੀ (ਸੈਂਡੀ ਗਿੱਲ,ਅਭਿਤੇਜ ਸਿੰਘ ਗਿੱਲ,ਰਾਜੇਸ਼ ਸੰਧੂ)-

ਬਟਾਲਾ-ਗੁਰਦਾਸਪੁਰ-ਵਿਸ਼ਵ ਟੀ ਵੀ ਨਿਊਜ਼(ਸੈਂਡੀ ਗਿੱਲ,ਅਭੀਤੇਜ ਸਿੰਘ ਗਿੱਲ,ਰਾਜੇਸ਼ ਸੰਧੂ)ਵਕਤ ਨੇ ਕੀਆ,ਕਿਆ ਹਸੀਨ ਸਿਤਮ,ਤੁਮ ਰਹੇ ਨਾ ਤੁਮ,ਹਮ ਰਹੇ ਨਾ ਹਮ।ਜੀ ਹਾਂ ਕਰੀਬ 35 ਸਾਲ ਸਾਬਕਾ ਵਿਧਾਇਕ ਸ੍ਰੀ ਅਸ਼ਵਨੀ ਸੇਖੜੀ ਨਾਲ ਜੁੜੇ ਰਹਿਣ ਵਾਲੇ ਨਗਰ ਕੌਂਸਲ ਬਟਾਲਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ: ਹਰਵਿੰਦਰ ਸਿੰਘ ਕਲਸੀ ਜਿਨ੍ਹਾਂ ਨੂੰ ਪਾਰਟੀ ਨੇ ਇਸ ਵਾਰ ਟਿਕਟ ਨਹੀਂ ਦਿੱਤੀ ਸੀ ਅਤੇ ਉਨ੍ਹਾਂ ਦੀ ਟਿਕਟ ਕੱਟ ਕੇ ਸ੍ਰੀ ਅਸ਼ਵਨੀ ਸੇਖੜੀ ਦੀ ਭੈਣ ਨੂੰ ਦੇ ਦਿੱਤੀ ਸੀ, ਜਿਸ ਤੋਂ ਬਾਅਦ ਸ:ਕਲਸੀ ਤਲਖ਼ ਹੋ ਉੱਠੇ ਸਨ ਅਤੇ ਸੇਖੜੀ 

ਵਿਰੁੱਧ ਬਗ਼ਾਵਤ ਦਾ ਬਿਗਲ ਵਜਾਉਂਦਿਆਂ ਉਨ੍ਹਾਂ ਦੀ ਭੈਣ ਖ਼ਿਲਾਫ਼ ਵਾਰਡ ਨੰ:34 ਤੋਂ ਆਜ਼ਾਦ ਲੜਨ ਦਾ ਐਲਾਨ ਕੀਤਾ ਸੀ ਅਤੇ ਆਪਣੀ ਕੰਪੇਨ ਦੌਰਾਨ ਸਿਰਫ਼ ਤੇ ਸਿਰਫ਼ ਸ੍ਰੀ ਸੇਖੜੀ ਤੇ ਬੁਰੀ ਤਰ੍ਹਾਂ ਵਰ੍ਹਦੇ ਦਿਖੇ ਸਨ ਅਤੇ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਜਿਸ ਤਰ੍ਹਾਂ ਸ:ਕਲਸੀ ਸੇਖੜੀ ਵਿਰੁੱਧ ਜ਼ਹਿਰ ਉਗਲਦੇ ਹੋਏ ਉਨ੍ਹਾਂ ਨੂੰ ਲਲਕਾਰ ਰਹੇ ਹਨ,ਉਸ ਦੇ ਚੱਲਦੇ ਇਨ੍ਹਾਂ ਦੋਵਾਂ ਧਿਰਾਂ ਵਿਚ ਕਿਸੇ ਵੇਲੇ ਵੇਲੇ ਵੀ ਤਕਰਾਰ ਹੋ ਸਕਦੀ ਹੈ।ਜ਼ਿਕਰਯੋਗ ਹੈ ਕਿ ਇਕ ਵੀਡੀਓ ਕੁਝ ਦਿਨ ਪਹਿਲਾਂ ਵਾਇਰਲ ਹੋਈ ਸੀ,ਜਿਸ ਵਿੱਚ 34 ਨੰਬਰ ਵਾਰਡ ਸੇਖੜੀ ਅਤੇ ਕਲਸੀ ਵਿਚ ਤੂੰ-ਤੂੰ ਮੈਂ-ਮੈਂ ਵੀ ਹੋਈ ਸੀ,ਪਰ ਉਸ ਵਕਤ ਮਾਮਲਾ ਠੰਢਾ ਪੈ ਗਿਆ,

ਲੇਕਿਨ ਅੱਜ ਜਿਉਂ ਹੀ ਚੋਣ ਵੋਟਾਂ ਦਾ ਕੰਮ ਸ਼ੁਰੂ ਹੋਇਆ ਕਲਸੀ ਸਮਰਥਕ ਕਿਸੇ ਗੱਲੋਂ ਭੜਕ ਪਏ ਅਤੇ ਉਨ੍ਹਾਂ ਸੇਖੜੀ ਦੇ ਖ਼ਾਸਮ-ਖ਼ਾਸ ਹਰਮਿੰਦਰ ਸਿੰਘ ਸੈਡੀ ਪਾਪੜਾਂ ਵਾਲੇ ਨਾਲ  ਤਕਰਾਰ ਹੋ ਗਈ ਅਤੇ ਵੇਖਦੇ ਹੀ ਵੇਖਦੇ ਗੱਲ-ਗਾਲੀ ਗਲੋਚ ਅਤੇ ਹੱਥੋਪਾਈ ਤੱਕ ਪਹੁੰਚ ਗਈ,ਉੱਥੇ ਮੌਜੂਦ ਲੋਕਾਂ ਨੇ ਵਿਚ ਪੈ ਕੇ ਬਚਾਅ ਕੀਤਾ,ਲੇਕਿਨ ਇਸੇ ਦੌਰਾਨ ਇਹ ਵੀ ਚਰਚਾ ਹੈ ਕਿ ਉਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਵੀ ਕਲਸੀ ਨਾਲ ਮਿਲ ਕੇ ਸੇਖਡ਼ੀ ਸਮਰਥਕਾਂ ਨਾਲ ਉਲਝਦੇ ਦੇਖੇ ਗਏ।ਹਾਲ ਦੀ ਘੜੀ ਪੁਲਸ ਨੇ ਵੱਡੀ ਗਿਣਤੀ ਚ ਮੌਕੇ ਤੇ ਪੁੱਜ ਕੇ ਸਥਿਤੀ ਨੂੰ ਕਾਬੂ ਕਰ ਲਿਆ ਹੈ ਲੇਕਿਨ ਤਣਾਅ ਬਰਕਰਾਰ ਹੈ।