ਜਾਖੜ ਵੱਲੋਂ ਪੰਜਾਬ ਕਾਰਜਕਾਰਨੀ ਦਾ ਐਲਾਨ।  ਸੇਖੜੀ ਅਤੇ ਲਾਡੀ ਨੂੰ ਨਹੀਂ ਮਿਲੀ ਲਿਸਟ ਵਿੱਚ ਜਗ੍ਹਾ।  ਕਾਂਗਰਸ ਚੋਂ ਭਾਜਪਾ ਵਿੱਚ ਆਏ ਬਹੁਤੇ ਨੇਤਾ ਅਡਜਸਟ। .
ਜਾਖੜ ਵੱਲੋਂ ਪੰਜਾਬ ਕਾਰਜਕਾਰਨੀ ਦਾ ਐਲਾਨ।

ਸੇਖੜੀ ਅਤੇ ਲਾਡੀ ਨੂੰ ਨਹੀਂ ਮਿਲੀ ਲਿਸਟ ਵਿੱਚ ਜਗ੍ਹਾ।

ਕਾਂਗਰਸ ਚੋਂ ਭਾਜਪਾ ਵਿੱਚ ਆਏ ਬਹੁਤੇ ਨੇਤਾ ਅਡਜਸਟ।

ਚੰਡੀਗੜ੍ਹ

ਦਾ ਸਟਿੰਗ ਆਪ੍ਰੇਸ਼ਨ

(ਬਿਊਰੋ ਚੀਫ)

ਜਿਸ ਤਰ੍ਹਾਂ ਸ੍ਰੀ ਸੁਨੀਲ ਜਾਖੜ ਦੇ ਪ੍ਰਦੇਸ਼ ਭਾਜਪਾ ਬਣਨ ਤੋਂ ਬਾਅਦ ਕਿਆਸ ਲੱਗ ਰਹੇ ਸਨ,ਕਿ ਹੋ ਸਕਦਾ ਹੈ, ਕਿ ਅਹੁਦੇਦਾਰੀਆਂ ਵੰਡਣ ਵੇਲੇ,ਉਨ੍ਹਾਂ ਦਾ ਝੁਕਾਅ ਕਾਂਗਰਸ ਵਿੱਚੋਂ ਭਾਜਪਾ ਵਿੱਚ ਆਏ ਕਾਂਗਰਸੀਆਂ ਵੱਲ ਜਿਆਦਾ ਰਹੇ।

ਉਨ੍ਹਾਂ ਵੱਲੋਂ ਐਲਾਨ ਕੀਤੀ ਗਈ ਕਾਰਜ ਕਾਰਨੀ ਦੀ ਪਹਿਲੀ ਲਿਸਟ ਵਿੱਚ ਇਹ ਦਿਖ ਰਿਹਾ ਹੈ,ਕਿ ਜ਼ਿਆਦਾਤਰ ਕਾਂਗਰਸੀਆਂ ਨੂੰ ਅਡਜਸਟ ਕਰ ਲਿਆ ਗਿਆ ਹੈ।

ਇਸ ਲਿਸਟ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਮੰਤਰੀ,ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਮੰਤਰੀ ਸ: ਕਾਂਗੜ,ਮਨਪ੍ਰੀਤ ਸਿੰਘ ਬਾਦਲ, ਡਾਕਟਰ ਵੇਰਕਾ ਆਦਿ ਨੂੰ ਜਗ੍ਹਾ ਮਿਲੀ ਹੈ।

ਇਸ ਦੇ ਨਾਲ ਹੀ ਲਿਸਟ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਹੈ,ਕਿ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਸਾਬਕਾ ਸੰਸਦੀ ਸਕੱਤਰ ਅਸ਼ਵਨੀ ਸੇਖੜੀ ਅਤੇ ਸਾਬਕਾ ਵਿਧਾਇਕ ਹਲਕਾ ਸ੍ਰੀ ਹਰਗੋਬਿੰਦ ਸ ਬਲਵਿੰਦਰ ਸਿੰਘ ਲਾਡੀ ਨੂੰ ਕਿਸੇ ਵੀ ਕਮੇਟੀ ਜਾਂ ਅਹੁਦੇਦਾਰੀ ਲਿਸਟ ਵਿੱਚ ਹਾਲ ਦੀ ਘੜੀ ਜਗ੍ਹਾ ਨਹੀਂ ਮਿਲੀ ਹੈ।

ਇਸ ਲਿਸਟ ਦੇ ਜਾਰੀ ਹੋਣ ਦੇ ਤੁਰੰਤ ਬਾਅਦ ਇਹ ਕਿਆਸ ਵੀ ਲੱਗਣੇ ਸ਼ੁਰੂ ਹੋ ਜਾਣਗ,ਕਿ ਆਖ਼ਰ ਅਮਿਤ ਸ਼ਾਹ ਦੇ ਨੇੜੇ ਹੋਣ ਦਾ ਦਾਅਵਾ ਕਰਨ ਵਾਲੇ ਅਸ਼ਵਨੀ ਸੇਖੜੀ ਨੂੰ ਲਿਸਟ ਵਿੱਚ ਕਿਉਂ ਜਗਾ ਨਹੀਂ ਮਿਲੀ ਅਤੇ ਫਹਿਤਜੰਗ ਸਿੰਘ ਬਾਜਵਾ ਦੇ ਸੱਜੇ ਹੱਥ ਸਮਝੇ ਜਾਂਦੇ ਬਲਵਿੰਦਰ ਸਿੰਘ ਲਾਡੀ ਨੂੰ  ਵਾਂਜਿਆਂ ਕਿਉਂ ਰੱਖਿਆ ਗਿਆ ਹੈ।

Link text

ਨਵੀਆਂ ਜਿੰਮੇਵਾਰੀਆਂ ਦੀ ਸੂਚੀ

State Vice President 

Surjit kumar jyani

Kd bhandari

Subash sharma

Rajesh bagga

Arvind khanna 

Jagdeep singh nakal

S. Balbir singh sidhu

S. Fateh jung singh bajwa

S. Bikramjit singh cheema

S. Gurpreet kangar

Smt. Mona jaiswal

Smt. Jasmine sandha walia

State General Secretary 

Rakesh rathore

Dyal singh sodhi

Anil sareen 

Jagmohan singh raju

Parminder singh brar

State Secretary

Harjot kamal

Shivraj Chaudhry 

Sanjeev khanna

Daman thind bajwa

Renu kashyap

Renu thapar

Bhanu partap singh

Meenu sethi 

Karanveer singh tohra

Durgesh sharma

Vandana sangwan

Rakesh sharma

Other Office bearers 

Gurdev sharma (treasurer)

Sukhwinder singh (joint treasurer)

Sunil dutt (office secretary)

Darshan singh (kisan morcha)

Jai inder kaur (mahila morcha)

Sucha ram ladhar (Sc morcha)

Thomas masih (Minority morcha)

Amarpal singh (obc morcha)

Jaibans singh (spokesman)

Khushwant rai (protocol secretary)

Hardev singh (press secretary)

Core group committee 

Sunil jakhar

Capt. Amarinder singh

Som parkash

Ashwani sharma

Vijay sampla

Manorajna kalia

Avinash rai khanna

Charanjit atwal

Rana gurmeet singh sodhi

Amanjot kaur ramuwalia

Trikshan sood

Manpreet badal

Harjeet s garewal

Kewal dhillon

Jangi lal mahajan

Raj kumar verka

Dinesh singh babu 

Jiwan gupta

Sarabjit singh virk

Awinash chander

S.P.S GILL

Special Invitee core committee bjp

Sudan singh (national vice president)

Tarun chug (national gen sec.)

Iqbal singh lalpura (parliamentary board member)

Vijay rupani (state Incharge)

Narinder raina (state co Incharge)

Manthri srinivasullu(gen sec. Org)