ਜਲੰਧਰ/ਵਿਸ਼ਵ ਟੀ.ਵੀ ਨਿਊਜ਼ | 14 ਸਤੰਬਰ (ਰਾਜਵਿੰਦਰ ਕੌਰ, ਰੀਚਾ ਮਹਿਰਾ) - ਆਮ ਪਬਲਿਕ ਸਹੂਲਤ ਦੇਣ ਅਤੇ ਏਜੰਟ ਰਾਜ ਖਤਮ ਕਰਨ ਲਈ ਟਰਾਂਸਪੋਰਟ ਵਿਭਾਗ ਰਾਹੀਂ ਸ਼ੁਰੂ ਕੀਤੀ ਗਈ parivahan.gov.in 'ਤੇ ਭੂਤਾਂ ਦਾ ਸਾਇਆ ਮੰਡਰਾ ਰਿਹਾ ਹੈ। ਵੈੱਬਸਾਈਟ ਤੇ ਭੂਤੀਆ ਐਕਟੀਵਿਟੀ ਹੋਣ ਦੇ ਕਾਰਨ ਵਿਭਾਗ ਰਾਹੀਂ ਆਮ ਪਬਲਿਕ ਨੂੰ ਦਿੱਤੀ ਜਾਣ ਵਾਲੀ ਸਹੂਲਤ ਹੁਣ ਅਸਹੂਲਤ ਅਤੇ ਪ੍ਰੇਸ਼ਾਨੀ ਤੋਂ ਜ਼ਿਆਦਾ ਕੁਝ ਨਹੀਂ ਹੈ।

ਇਸ ਭੂਤੀਆਂ ਐਕਟੀਵਿਟੀ ਨੂੰ ਰੋਕਣ ਲਈ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਵੀ ਗੰਭੀਰ ਨਹੀਂ ਦਿੱਖ ਰਹੇ। ਜਿਸਦੇ ਕਾਰਨ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸ ਦਈਏ ਕਿ ਟਰਾਂਸਪੋਰਟ ਵਿਭਾਗ ਰਾਹੀਂ ਵੈੱਬਸਾਈਟ ਸ਼ੁਰੂ ਕੀਤੀ ਗਈ। ਇਸ ਵਿੱਚ ਵਾਹਨਾਂ ਦੀ ਰਜਿਸਟਰੇਸ਼ਨ ਡਰਾਈਵਿੰਗ ਲਾਇਸੈਂਸ ਨਾਲ ਜੁੜੀ ਸਾਰੀ ਗਤੀਵਿਧੀਆਂ ਨੂੰ ਆਨਲਾਈਨ ਕਰ ਦਿੱਤਾ ਗਿਆ।

ਵਿਭਾਗ ਰਾਹੀਂ ਆਮ ਪਬਲਿਕ ਨੂੰ ਸੁਵਿਧਾ ਦਿੱਤੀ ਗਈ ਕਿ ਉਹ ਟਰਾਂਸਪੋਰਟ ਵਿਭਾਗ ਨਾਲ ਸਬੰਧਿਤ ਕਿਸੇ ਵੀ ਕੰਮ ਲਈ ਵੈੱਬਸਾਈਟ ਤੇ ਲਾਗਇਨ ਕਰਕੇ ਆਪਣੇ ਵਾਹਨ ਜਾਂ ਡਰਾਈਵਿੰਗ ਲਾਇਸੰਸ ਨਾਲ ਜੁੜੇ ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ ਕੰਮ ਕਰਵਾਉਣ ਸਬੰਧੀ ਵਿਭਾਗ ਤੋਂ ਅਪਾਇੰਟਮੈਂਟ ਲੈ ਸਕਦੇ ਹਨ। ਇਸ ਕਮਾਲ ਦੀ ਸੁਵਿਧਾ ਦੇ ਪਿੱਛੇ ਪਰਿਵਹਨ ਵਿਭਾਗ ਦਾ ਮਤਲਬ ਇਹ ਸੀ ਕਿ ਆਮ ਪਬਲਿਕ ਨੂੰ ਆਰ.ਟੀ.ਏ. ਦਫ਼ਤਰਾਂ ਦੇ ਚੱਕਰ ਨਾ ਲਗਾਉਣ ਪੈਣ ਅਤੇ ਏਜੰਟ ਰਾਜ ਖਤਮ ਹੋ।