ਪੜ੍ਹੋ, ਰਾਜ 'ਚ ਨਹੀਂ ਖੁੱਲਣਗੇ ਸਿਨੇਮਾ ਹਾਲ, ਮਲਟੀਪਲੈਕਸ।
ਪੜ੍ਹੋ, ਰਾਜ 'ਚ ਨਹੀਂ ਖੁੱਲਣਗੇ ਸਿਨੇਮਾ ਹਾਲ, ਮਲਟੀਪਲੈਕਸ।

ਚੰਡੀਗੜ, 15 ਅਕਤੂਬਰ  (ਰਾਜਵਿੰਦਰ ਕੌਰ, ਰੀਚਾ ਮਹਿਰਾ)-

ਕੇਂਦਰ ਸਰਕਾਰ ਨੇ ਅਨਲਾਕ 5 ਵਿੱਚ 15 ਅਕਤੂਬਰ ਤੋਂ ਸਿਨੇਮਾ ਹਾਲ, ਮਲਟੀਪਲੈਕਸ ਖੋਲ੍ਹਣ ਦੀ ਛੁੱਟ ਦਿੱਤੀ ਹੈ, ਲੇਕਿਨ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਫਿਲਹਾਲ ਸਖ਼ਤ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਫਿਲਹਾਲ ਪੰਜਾਬ ਵਿੱਚ ਸਿਨੇਮਾ ਹਾਲ, ਮਲਟੀਪਲੈਕਸ, ਮਨੋਰੰਜਨ ਪਾਰਕ ਖੋਲ੍ਹਣ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ।

 ਇਹ ਜਾਣਕਾਰੀ ਮੀਡਿਆ ਸਲਾਹਕਾਰ ਰਵੀਨ ਠੁਕਰਾਲ ਦੁਆਰਾ ਟਵੀਟ ਕਰਕੇ ਦਿੱਤੀ ਗਈ ਹੈ। ਟਵੀਟ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਵਿੱਚ ਸਿਨੇਮਾ ਹਾਲ,  ਮਲਟੀਪਲੈਕਸ, ਮਨੋਰੰਜਨ ਪਾਰਕ ਨਹੀਂ ਖੋਲ੍ਹੇ ਜਾਣਗੇ। 

ਜਦਕਿ ਕੋਵਿਡ  ਦੇ ਸਖ਼ਤ ਪ੍ਰੋਟੋਕਾਲ  ਦੇ ਨਾਲ ਰਾਮਲੀਲਾ ਦੀ ਇਜਾਜਤ ਦਿੱਤੀ ਗਈ ਹੈ।  ਇਸ ਬਾਰੇ ਵੀ ਕੋਵਿਡ ਰਿਵਿਊ ਮੀਟਿੰਗ ਦੇ ਬਾਅਦ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਤੋਂ ਸਪੱਸ਼ਟ ਹੈ ਕਿ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਹੁਣ ਟਲਿਆ ਨਹੀਂ ਹੈ।  ਸੰਭਵਤ: ਅਜਿਹੇ ਸੰਕੇਤ ਮਿਲਣ ਦੇ ਬਾਅਦ ਪੰਜਾਬ ਸਰਕਾਰ ਨੇ ਇਹ ਬਹੁਤ ਫੈਸਲਾ ਲਿਆ ਹੈ।