ਪਟਿਆਲਾ /ਵਿਸ਼ਵ ਟੀ.ਵੀ ਨਿਊਜ਼| 9 ਸਤੰਬਰ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਹਲਕਾ ਦੇ ਵਿਧਾਇਕ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੈ, ਜਦਕਿ ਦੁਪਹਿਰ ਦੇ ਸਮੇਂ ਜਲੰਧਰ ਵਿੱਚ ਕੋਰੋਨਾ ਪਾਜ਼ੀਟਿਵ ਦੇ 82 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਲੰਧਰ ਵਿੱਚ 2 ਮਰੀਜ਼ਾਂ ਦੀ ਮੌਤ ਦੀ ਵੀ ਸੂਚਨਾ ਹੈ।

ਜਾਣਕਾਰੀ ਮਿਲੀ ਹੈ ਕਿ ਸਵੇਰੇ ਪਟਿਆਲਾ ਦੇ ਸਮਾਣਾ ਵਿਧਾਨ ਸਭਾ ਹਲਕਾ ਦੇ ਵਿਧਾਇਕ ਰਾਜਿੰਦਰ ਸਿੰਘ ਦੀ ਰਿਪੋਰਟ ਪਾਜ਼ੀਟਿਵ ਮਿਲੀ। ਵਿਧਾਇਕ ਦੁਆਰਾ ਕੋਰੋਨਾ ਰਿਪੋਰਟ ਪਾਜੀਟਿਵ ਮਿਲਣ ਸਬੰਧੀ ਖੁਦ ਹੀ ਸੋਸ਼ਲ ਮੀਡੀਆ ਦੇ ਰਾਹੀਂ ਸਭ ਦੱਸਿਆ।

ਸਿਹਤ ਵਿਭਾਗ ਤੋਂ ਜਾਣਕਾਰੀ ਮਿਲੀ ਹੈ ਕਿ ਸ਼ਾਮ ਤੱਕ ਫਰੀਦਕੋਟ ਲੈਬ ਤੋਂ ਦੂਸਰੀ ਸੂਚੀ ਆਏਗੀ। ਜਿਸ ਦੇ ਵਿੱਚ ਵੱਡੀ ਸੰਖਿਆ 'ਚ ਕੋਰੋਨਾ ਮਰੀਜ਼ ਸਾਹਮਣੇ ਆ ਸਕਦੇ ਹੈਂ। ਦਸ ਦੇਈਏ ਕਿ ਬੀਤੇ ਦਿਨ ਜਲੰਧਰ ਵਿੱਚ 245 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ।