ਜਲੰਧਰ, 24 ਅਕਤੂਬਰ (ਰਾਜਵਿੰਦਰ ਕੌਰ, ਹਰਿੰਦਰ ਮੁੰਡੀ, ਰੀਚਾ ਮਹਿਰਾ)-
ਮਹਾਂਨਗਰ ਜਲੰਧਰ ਵਿੱਚ ਅਪਰਾਧਿਕ ਵਾਰਦਾਤਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ।
ਅੱਜ ਦਿਨ ਦਿਹਾੜੇ ਮੋਟਰ ਸਾਈਕਲ ਸਵਾਰ ਲੁਟੇਰੇ ਗੁਜਰਾਲ ਨਗਰ ਇਲਾਕੇ ਵਿੱਚ ਮੋਬਾਈਲ ਵਿਕਰੇਤਾ ਤੇ ਹਮਲਾ ਕਰਕੇ ਸੋਨੇ ਦੀ ਚੇਨ ਖੌਹ ਕੇ ਫਰਾਰ ਹੋ ਗਏ।

ਸੂਚਨਾ ਮਿਲਦਿਆਂ ਹੀ ਥਾਨਾ ਨੰਬਰ 4 ਦੀ ਪੁਲਿਸ ਦੁਆਰਾ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਜਾਣਕਾਰੀ ਦੇ ਮੁਤਾਬਿਕ ਜਲੰਧਰ ਦੇ ਪੁਰਾਣੀ ਸਬਜ਼ੀ ਮੰਡੀ ਵਿੱਚ ਸਥਿਤ ਸਹਿਗਲ ਮੋਬਾਈਲ ਦੇ ਮਾਲਿਕ ਵਿਸ਼ੁ ਸਹਿਗਲ ਅੱਜ ਦੁਪਹਿਰ ਕਰੀਬ 4.30 ਵਜੇ ਆਪਣੇ ਨਿਜਾਤਮ ਨਗਰ ਸਥਿਤ ਨਿਵਾਸ ਤੋਂ ਦੁਕਾਨ ਤੇ ਆ ਰਹੇ ਸਨ।

ਗੁਜਰਾਲ ਨਗਰ ਵਿੱਚ ਛਾਬੜਾ ਹਸਪਤਾਲ ਦੇ ਨਜ਼ਦੀਕ ਤੋਂ ਗੁਜਰ ਰਹੇ ਸਨ ਤਾਂ ਅਚਾਨਕ ਪਿੱਛੇ ਤੋਂ ਆਏ ਦੋਪਹੀਆ ਵਾਹਨ ਸਵਾਰ ਦੋ ਲੁਟੇਰਿਆਂ ਨੇ ਚਲਦੇ ਵਾਹਨ ਤੇ ਝਪਟਾ ਮਾਰਿਆ। ਜਿਸਦੇ ਨਾਲ ਵਿਸ਼ੁ ਸਹਿਗਲ ਹੜਬੜਾ ਗਏ।
ਇਸ ਤੋਂ ਪਹਿਲਾਂ ਦੀ ਉਹ ਸੰਭਲ ਪਾਉਂਦੇ, ਲੁਟੇਰੇ ਉਨ੍ਹਾਂ ਦੇ ਗਲੇ ਤੋਂ ਸੋਨੇ ਦੀ ਚੇਨ ਖੌਹ ਕੇ ਫਰਾਰ ਹੋ ਗਏ। ਵਿਸ਼ੁ ਸਹਿਗਲ ਦੁਆਰਾ ਸੂਚਨਾ ਦਿੱਤੇ ਜਾਂਦਿਆਂ ਹੀ ਜਲੰਧਰ ਮੋਬਾਈਲ ਡੀਲਰ ਏਸੋਸਿਏਸ਼ਨ ਦੇ ਪ੍ਰਧਾਨ ਕੁੱਕੁ ਮੱਕੜ, ਜਿੰਮੀ ਸਿੰਘ, ਸੰਨੀ ਗੁਪਤਾ ਅਤੇ ਹੋਰ ਮੈਂਬਰ ਮੌਕੇ ਤੇ ਪੁੱਜੇ।
ਮੌਕੇ ਤੇ ਆਏ ਥਾਨਾ ਨੰਬਰ 4 ਦੀ ਪੁਲਿਸ ਦੁਆਰਾ ਘਟਨਾ ਦੀ ਜਾਣਕਾਰੀ ਲੈਣ ਦੇ ਬਾਅਦ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈਕ ਕਰਵਾਏ ਜਾ ਰਹੇ ਹਨ।