ਪੜ੍ਹੋ, ਇਹਨਾਂ ਸ਼ਰਤਾਂ ਦੇ ਨਾਲ 15 ਅਕਤੂਬਰ ਤੋਂ ਖੁੱਲਣਗੇ ਸਕੂਲ। Vishav T.V | Batala News
VISHAV T.V NEWS

ਜਲੰਧਰ, 7 ਅਕਤੂਬਰ  (ਰਾਜਵਿੰਦਰ ਕੌਰ, ਰੀਚਾ ਮਹਿਰਾ)-

ਪੰਜਾਬ ਸਰਕਾਰ ਨੇ 15 ਅਕਤੂਬਰ ਨੂੰ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਸਕੂਲ ਖੋਲ੍ਹਣ ਦੀ ਇਜਾਜਤ ਦੇ ਦਿੱਤੀ ਹੈ। ਨਿਰਦੇਸ਼ ਦਿੱਤੇ ਗਏ ਹਨ ਕਿ ਜ਼ਿਆਦਾ ਬੱਚੇ ਹੋਣ ਕਰਕੇ ਦੋ ਸ਼ਿਫਟਾਂ ਵਿੱਚ ਸਕੂਲ ਖੋਲ੍ਹੇ ਜਾਣਗੇ। ਇਹ ਵੀ ਕਿਹਾ ਗਿਆ ਹੈ ਕਿ ਹੁਣ ਮਾਹੌਲ ਨੂੰ ਵੇਖਦੇ ਹੋਏ 3 ਘੰਟੇ ਹੀ ਸਕੂਲ ਵਿੱਚ ਪੜਾਇਆ ਜਾਵੇਗਾ। 

ਵਿਦਿਆਰਥੀਆਂ ਦੀ ਗਿਣਤੀ ਨੂੰ ਵੇਖਦੇ ਹੋਏ ਹੀ ਕਲਾਸ ਵਿੱਚ ਬਿਠਾਇਆ ਜਾਵੇਗਾ। ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਜਮਾਤ ਵਿੱਚ 20 ਤੋਂ ਜਿਆਦਾ ਸਟੂਡੇਂਟਸ ਨਹੀਂ ਬਿਠਾਏ ਜਾਣਗੇ।  ਇੱਕ ਡੇਸਕ ਉੱਤੇ ਦੋ ਵਿਦਿਆਰਥੀ ਵੀ ਨਹੀਂ ਬੈਠ ਸਕਣਗੇ। ਸੋਸ਼ਲ ਡਿਸਟੇਂਸਿੰਗ,  ਸੈਨਿਟਾਈਜਰ, ਮਾਸਕ ਅਤੇ ਕੋਵਿਡ 19 ਨਿਯਮਾਂ ਦਾ ਪਾਲਣ ਲਾਜ਼ਮੀ ਹੋਵੇਗਾ।