ਪੜ੍ਹੋ- ਕਿਸਾਨ ਸੰਗਠਨ ਆਪਣੇ ਹਿੱਤਾਂ ਲਈ ਪਿੱਛੇ ਹੱਟਣ ਲਈ ਨਹੀਂ ਤਿਆਰ।
ਪੜ੍ਹੋ- ਕਿਸਾਨ ਸੰਗਠਨ ਆਪਣੇ ਹਿੱਤਾਂ ਲਈ ਪਿੱਛੇ ਹੱਟਣ ਲਈ ਨਹੀਂ ਤਿਆਰ।

ਨਵੀਂ ਦਿੱਲੀ, 30 ਨਵੰਬਰ (ਰਾਜਵਿੰਦਰ ਕੌਰ, ਹਰਿੰਦਰ ਮੁੰਡੀ, ਰੀਚਾ ਮਹਿਰਾ)-

ਸੰਘਰਸ਼ਸ਼ੀਲ ਕਿਸਾਨ ਸੰਗਠਨ ਆਪਣੇ ਹਿੱਤਾਂ ਲਈ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਪਿਛਲੇ ਦਿਨ ਬੁੜਾਰੀ ਵਿਖੇ ਪ੍ਰਦਰਸ਼ਨਾਂ ਤੋਂ ਬਾਅਦ ਅਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ, ਸ਼ਾਮ ਨੂੰ ਕਿਸਾਨ ਜੱਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਦਿੱਲੀ ਵੱਲ ਆਉਣ ਵਾਲੇ 5 ਰਾਸ਼ਟਰੀ ਮਾਰਗਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।

ਕਿਸਾਨਾਂ ਦਾ ਸੰਘਰਸ਼ ਸਿੰਘੂ ਬਾਰਡਰ ਅਤੇ ਹੋਰ ਕੌਮੀ ਮਾਰਗਾਂ 'ਤੇ ਚੱਲੇਗਾ। ਕਿਸਾਨਾਂ ਨੇ ਇੱਥੋਂ ਤਕ ਐਲਾਨ ਕੀਤਾ ਹੈ ਕਿ ਬੁੜਾਰੀ ਗਰਾਉਂਡ ਵਿਖੇ ਪਹੁੰਚੇ ਕਿਸਾਨਾਂ ਨੂੰ ਵੀ ਵਾਪਸ ਬੁਲਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਪਿਛਲੇ ਤਿੰਨ ਦਿਨਾਂ ਤੋਂ ਹਜ਼ਾਰਾਂ ਕਿਸਾਨ ਰਾਸ਼ਟਰੀ ਰਾਜ ਮਾਰਗ 'ਤੇ ਅੜੇ ਹੋਏ ਹਨ। ਕਿਸਾਨਾਂ ਨੇ ਦਿੱਲੀ ਦੇ ਬੁੜਾਰੀ ਮੈਦਾਨ ਵਿਚ ਪ੍ਰਦਰਸ਼ਨ ਕਰਨ ਦੀ ਸਰਕਾਰ ਦੀ ਇਜਾਜ਼ਤ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਕਿਸਾਨ ਜੱਥੇਬੰਦੀਆਂ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਦਿੱਲੀ ਜਾ ਰਹੇ ਰਾਸ਼ਟਰੀ ਰਾਜਮਾਰਗਾਂ ’ਤੇ ਪ੍ਰਦਰਸ਼ਨ ਕੀਤੇ ਜਾਣਗੇ। ਸੋਨੀਪਤ ਰੋਡ, ਟਕਰੀਵਾਲਾ, ਜੈਪੁਰ ਦਿੱਲੀ ਹਾਈਵੇ, ਮਥੁਰਾ ਤੋਂ ਦਿੱਲੀ ਅਤੇ ਪੰਜਵੇਂ ਗਾਜ਼ੀਆਬਾਦ ਆਉਣ ਵਾਲੇ ਰਸਤੇ ਨੂੰ ਰੋਕ ਕੇ ਦਿੱਲੀ ਨੂੰ ਪੂਰੀ ਤਰ੍ਹਾਂ ਘੇਰਿਆ ਜਾਵੇਗਾ।

ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਉਹ ਕਿਸੇ ਵੀ ਸਥਿਤੀ ਵਿੱਚ ਪਿੱਛੇ ਹੱਟਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕੋਲ 4 ਮਹੀਨਿਆਂ ਦਾ ਰਾਸ਼ਨ ਹੈ।