ਪੜ੍ਹੋ- ਜਲੰਧਰ ਦੇ ਰੈਨਕ ਬਾਜ਼ਾਰ ਵਿੱਚ ਪੁਲਿਸ ਦਾ ਵੱਡਾ ਛਾਪਾ।
ਪੜ੍ਹੋ- ਜਲੰਧਰ ਦੇ ਰੈਨਕ ਬਾਜ਼ਾਰ ਵਿੱਚ ਪੁਲਿਸ ਦਾ ਵੱਡਾ ਛਾਪਾ।

ਜਲੰਧਰ, 29 ਨਵੰਬਰ (ਰਾਜਵਿੰਦਰ ਕੌਰ, ਹਰਿੰਦਰ ਮੁੰਡੀ, ਰੀਚਾ ਮਹਿਰਾ)-

ਮਹਾਂਨਗਰ ਜਲੰਧਰ ਤੋਂ ਵੱਡੀ ਖ਼ਬਰਾਂ ਆਈ ਹੈ। ਜਲੰਧਰ ਦੇ ਰੈਨਕ ਮਾਰਕੀਟ ਵਿੱਚ ਸਥਿਤ ਏ.ਸੀ. ਬਾਜ਼ਾਰ ਵਿਚ ਪੁਲਿਸ ਨੇ ਵੱਡਾ ਛਾਪਾ ਮਾਰਿਆ। 

ਕਮਿਸ਼ਨਰੇਟ ਦੇ ਲਗਭਗ 6 ਥਾਣਿਆਂ ਦੀ ਪੁਲਿਸ ਨੇ ਮਾਰਕੀਟ ਵਿੱਚ ਲੁਕੇ ਅੱਧੇ ਦਰਜਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਬੱਸ ਅੱਡੇ 'ਤੇ ਕੁਝ ਨੌਜਵਾਨ ਸਟੇਸ਼ਨ ਨਵੀਂ ਬਾਰਾਦਰੀ ਵਿਖੇ ਤਾਇਨਾਤ ਹੌਲਦਾਰ ਸੁਖਬੀਰ ਸਿੰਘ ਦੀ ਲੁੱਟ ਦੇ ਮਾਮਲੇ ਵਿਚ ਜਾਂਚ ਲਈ ਬੱਸ ਅੱਡੇ ਨੇੜੇ ਮਾਰਕੀਟ ਗਏ ਹੋਏ ਸਨ। 

ਉਥੇ ਮੌਜੂਦ ਲੋਕਾਂ ਨੇ ਹੌਲਦਾਰ ਸੁਖਬੀਰ ਸਿੰਘ ‘ਤੇ ਹਮਲਾ ਕਰ ਦਿੱਤਾ। ਜਿਸ ਵਿਚ ਹੌਲਦਾਰ ਸੁਖਬੀਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ।

ਘਟਨਾ ਨਾਲ ਸੰਬੰਧਤ ਥਾਣਾ ਨੰਬਰ 6 ਵਿੱਚ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ। ਪਤਾ ਲੱਗਿਆ ਹੈ ਕਿ ਸ਼ਾਮ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਰੈਨਕ ਬਾਜ਼ਾਰ ਵਿਚ ਛੁਪੇ ਹੋਏ ਹਨ।

ਜਾਣਕਾਰੀ ਮਿਲਣ 'ਤੇ ਏ.ਸੀ.ਪੀ. ਮਾਡਲ ਟਾਊਨ ਹਰਿੰਦਰ ਸਿੰਘ ਦੀ ਅਗਵਾਈ ਹੇਠ ਕਈ ਥਾਣਿਆਂ ਦੀ ਪੁਲਿਸ ਨੇ ਛਾਪਾ ਮਾਰਿਆ ਅਤੇ ਨੌਜਵਾਨਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ।

ਏ.ਸੀ.ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਦੀਪਕ ਕੁਮਾਰ ਪੁੱਤਰ ਰਤਨ ਲਾਲ ਵਾਸੀ ਜੰਮੂ, ਵਿਸ਼ਾਲ ਕੁਮਾਰ ਉਰਫ ਮਲੇਸ਼ਿਆਈ, ਦੀਪੂ ਵਾਸੀ ਪੱਕਾ ਬਾਗ, ਕਾਲਾ ਵਾਸੀ ਮੁਕੇਰੀਆਂ, ਗੋਬਿੰਦ ਸ਼ਰਮਾ ਉਰਫ ਗੋਪਾਲਾ ਨੂੰ ਗ੍ਰਿਫਤਾਰ ਕੀਤਾ ਹੈ।