ਪੜ੍ਹੋ- 1 ਦਸੰਬਰ ਤੋਂ ਹੋਣ ਜਾ ਰਹੇ ਹਨ ਇਹ ਬਦਲਾਵ।
ਪੜ੍ਹੋ- 1 ਦਸੰਬਰ ਤੋਂ ਹੋਣ ਜਾ ਰਹੇ ਹਨ ਇਹ ਬਦਲਾਵ।

ਨਵੀਂ ਦਿੱਲੀ, 30 ਨਵੰਬਰ (ਰਾਜਵਿੰਦਰ ਕੌਰ, ਹਰਿੰਦਰ ਮੁੰਡੀ, ਰੀਚਾ ਮਹਿਰਾ)-

1 ਦਸੰਬਰ 2020 ਤੋਂ ਆਮ ਆਦਮੀ ਦੇ ਜੀਵਨ ਨਾਲ ਜੁੜੀਆਂ ਬਹੁਤ ਸਾਰੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ।

ਇਸ ਵਿਚ ਆਰ.ਟੀ.ਜੀ.ਐਸ., ਰੇਲਵੇ ਅਤੇ ਗੈਸ ਸਿਲੰਡਰ ਨਾਲ ਜੁੜੇ ਬਹੁਤ ਸਾਰੇ ਨਿਯਮ ਬਦਲੇ ਜਾਣਗੇ, ਜਿਸਦਾ ਸਿੱਧਾ ਅਸਰ ਤੁਹਾਡੀ ਜ਼ਿੰਦਗੀ 'ਤੇ ਪਵੇਗਾ।

ਦੱਸ ਦੇਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਨੇ ਰੀਅਲ ਟਾਈਮ ਗਰੋਸ ਸੈਟਲਮੈਂਟ (ਆਰ.ਟੀ.ਜੀ.ਐਸ.) ਦੇ ਨਿਯਮਾਂ ਵਿਚ ਤਬਦੀਲੀ ਕੀਤੀ ਹੈ।

ਇਹ ਨਿਯਮ ਨਕਦ ਤਬਾਦਲੇ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਗੈਸ ਦੀਆਂ ਦਰਾਂ ਨੂੰ ਅਪਡੇਟ ਕਰਦੀਆਂ ਹਨ।

ਆਰ.ਟੀ.ਜੀ.ਐਸ. ਸਹੂਲਤ ਦਾ ਲਾਭ

ਸਾਲ ਦੇ ਆਖਰੀ ਮਹੀਨੇ ਮਤਲਬ. ਦਸੰਬਰ ਤੋਂ ਤੁਹਾਡਾ ਬੈਂਕ ਪੈਸੇ ਦੇ ਲੈਣ-ਦੇਣ ਨਾਲ ਜੁੜੇ ਇਸ ਨਿਯਮ ਨੂੰ ਬਦਲਣ ਜਾ ਰਿਹਾ ਹੈ।

ਇਸ ਸਮੇਂ ਆਰ.ਟੀ.ਜੀ.ਐਸ. ਪ੍ਰਣਾਲੀ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ਹਫਤੇ ਦੇ ਸਾਰੇ ਕਾਰਜਕਾਰੀ ਦਿਨਾਂ ਵਿਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬੱਧ ਹੈ।

ਹੁਣ 5 ਸਾਲਾਂ ਬਾਅਦ, ਬੀਮਾਯੁਕਤ ਵਿਅਕਤੀ ਪ੍ਰੀਮੀਅਮ ਦੀ ਰਕਮ ਨੂੰ 50% ਘਟਾ ਸਕਦਾ ਹੈ, ਉਹ ਅੱਧੀ ਕਿਸ਼ਤ ਦੇ ਨਾਲ ਵੀ ਪਾਲਿਸੀ ਜਾਰੀ ਰੱਖ ਸਕੇਗਾ।

1 ਦਸੰਬਰ ਤੋਂ ਕਈ ਨਵੀਆਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ,

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਰੇਲਵੇ 1 ਦਸੰਬਰ ਤੋਂ ਬਹੁਤ ਸਾਰੀਆਂ ਨਵੀਆਂ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਕੋਰੋਨਾ ਸੰਕਟ ਦੇ ਬਾਅਦ ਤੋਂ ਰੇਲਵੇ ਕਈ ਨਵੀਆਂ ਵਿਸ਼ੇਸ਼ ਟ੍ਰੇਨਾਂ ਨੂੰ ਲਗਾਤਾਰ ਚਲਾ ਰਿਹਾ ਹੈ।

ਹੁਣ 1 ਦਸੰਬਰ ਤੋਂ ਕੁਝ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰਨ ਜਾ ਰਹੀਆਂ ਹਨ। ਇਸ ਵਿੱਚ ਜੇਹਲਮ ਐਕਸਪ੍ਰੈਸ ਅਤੇ ਪੰਜਾਬ ਮੇਲ ਦੋਵੇਂ ਸ਼ਾਮਲ ਹਨ।

ਦੋਵੇਂ ਗੱਡੀਆਂ ਆਮ ਸ਼੍ਰੇਣੀ ਦੇ ਅਧੀਨ ਚੱਲ ਰਹੀਆਂ ਹਨ।

ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਰਕਾਰ ਐਲ.ਪੀ.ਜੀ. ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ।

ਮਤਲਬ 1 ਦਸੰਬਰ ਨੂੰ ਰਸੋਈ ਗੈਸ ਦੀ ਕੀਮਤ ਸਾਰੇ ਦੇਸ਼ ਵਿਚ ਬਦਲੇਗੀ। ਪਿਛਲੇ ਮਹੀਨਿਆਂ ਤੋਂ ਇਨ੍ਹਾਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।