ਮੈਂ ਚੈਲੇੰਜ ਨਹੀਂ,ਸੱਦਾ ਦਿੱਤਾ ਹੈ  ਹਿੰਮਤ ਹੈ ਤਾਂ ਆਓ ਮੈਦਾਨ 'ਚ-ਮਾਨ  1 ਨਵੰਬਰ ਨੂੰ ਕਰੀਏ ਸਾਰੇ ਖੁੱਲੀ ਬਹਿਸ  ਮੀਡੀਆ ਕਰੂ ਲਾਈਵ।  ਕਾਂਗਰਸ ਅਤੇ ਭਾਜਪਾ ਨੂੰ ਚੈਲੇੰਜ ਕਬੂਲ ਪਰ ਸ਼ਰਤਾਂ ਨਾਲ।  ਬਾਦਲ ਨੇ ਮਾਰੀ ਥਾਪੀ,ਕਹਿੰਦੇ 1 ਤੋਂ ਪਹਿਲਾਂ ਹੀ ਕਰਈਏ ਦੋ ਹੱਥ।
ਚੈਲੇੰਜ ਨਹੀਂ,ਸੱਦਾ ਦਿੱਤਾ ਹੈ

ਹਿੰਮਤ ਹੈ ਤਾਂ ਆਓ ਮੈਦਾਨ 'ਚ-ਮਾਨ

1 ਨਵੰਬਰ ਨੂੰ ਕਰੀਏ ਸਾਰੇ ਖੁੱਲੀ ਬਹਿਸ

ਮੀਡੀਆ ਕਰੂ ਲਾਈਵ।

ਕਾਂਗਰਸ ਅਤੇ ਭਾਜਪਾ ਨੂੰ ਚੈਲੇੰਜ ਕਬੂਲ ਪਰ ਸ਼ਰਤਾਂ ਨਾਲ।

ਬਾਦਲ ਨੇ ਮਾਰੀ ਥਾਪੀ,ਕਹਿੰਦੇ 1 ਤੋਂ ਪਹਿਲਾਂ ਹੀ ਕਰਈਏ ਦੋ ਹੱਥ।

 

ਚੰਡੀਗੜ੍ਹ ਵਿਸ਼ਵ ਟੀਵੀ

ਬਿਉਰੋ ਚੀਫ

ਮੇਰਾ ਖੁੱਲ੍ਹੀ ਬਹਿਸ ਲਈ ਚੈਲੇੰਜ ਨਹੀਂ,ਸੱਦਾ ਮਨਜ਼ੂਰ ਕਰਦੇ ਹੋਏ,ਹਿੰਮਤ ਹੈ,ਤਾਂ ਆਜੋ ਸਾਰੇ ਵਿਰੋਧੀ ਇੱਕ ਨਵੰਬਰ ਨੂੰ ਮੈਦਾਨ ਚ।

ਅੱਜ ਕਲਾਕਾਰੀ ਦਾ ਸ਼ਾਨਦਾਰ ਮੁਜ਼ਾਹਰਾ ਕਰਦਿਆਂ,ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਸਾਰੀਆਂ ਵਿਰੋਧੀ ਧਰਾਂ ਨੂੰ ਖੁੱਲਾ ਸੱਦਾ ਦਿੰਦਿਆਂ ਕਿਹਾ ਹੈ,ਕਿ ਇਕ ਨਵੰਬਰ ਨੂੰ ਪੰਜਾਬ ਡੇ ਹੈ,ਇਸ ਦਿਨ ਪੰਜਾਬ ਅਲੱਗ ਸੂਬਾ ਬਣਿਆ ਸੀ,ਇਸ ਲਈ ਮੈਂ ਸਾਰੀਆਂ ਵਿਰੋਧੀ ਧਿਰਾਂ ਦੇ ਪ੍ਰਧਾਨਾਂ ਨੂੰ ਆਖਦਾ ਹਾਂ,ਕਿ ਤੁਹਾਨੂੰ ਸਾਰਿਆਂ ਨੂੰ 25 ਦਿਨ ਦਿੱਤੇ ਜਿੰਨੀ ਤਿਆਰੀ ਕਰਨੀ ਹੈ,ਕਰ ਲਵੋ ਅਤੇ ਇੱਕ ਨਵੰਬਰ ਨੂੰ ਮੈਦਾਨ ਵਿੱਚ ਆ ਜਾਓ,ਜਿੱਥੇ ਮੀਡੀਆ ਦੇ ਸਾਹਮਣੇ ਮੇਰੇ ਤੁਹਾਡੇ ਵਿੱਚ ਖੁੱਲੀ ਬਹਿਸ ਹੋਵੇਗੀ।

ਉਨ੍ਹਾਂ ਕਿਹਾ ਕਿ ਮੇਰੇ ਸੱਦੇ ਨੂੰ ਚੈਲੇੰਜ ਦਾ ਨਾ ਦੇ ਕੇ ਵਿਰੋਧੀ ਡਰ ਕੇ ਸੱਦਾ ਮਨਜੂਰ ਕਰਨ ਦੀ ਬਜਾਏ,ਹੁਣ ਸ਼ਰਤਾਂ ਰੱਖਣ ਲੱਗੇ ਹਨ,ਜਦਕਿ ਖੁੱਲੀ ਬਹਿਸ ਵਿੱਚ ਸ਼ਰਤਾਂ ਦਾ ਕੀ ਮਤਲਬ ਹੈ।

ਸ: ਮਾਨ ਨੇ ਇਹ ਵੀ ਚੈਲੇੰਜ ਕੀਤਾ,ਕਿ ਤੁਸੀਂ ਜੋ ਕੁਝ ਹੁਣ ਤੱਕ ਪੰਜਾਬ ਵਿੱਚ ਕੀਤਾ ਹੈ,ਉਹ ਆਪਣੇ ਕਾਗਜ਼ਾਂ ਤੇ ਲਿਖ ਕੇ ਲੈ ਆਇਓ,ਮੈਂ ਬਿਨਾਂ ਕੁਝ ਲਿਖੇ ਤੁਹਾਡੇ ਨਾਲ ਮੈਦਾਨ ਵਿੱਚ ਨਿਪਟਾਗਾ।

ਉਧਰ ਮੁੱਖ ਮੰਤਰੀ ਸ: ਮਾਨ ਦੇ ਇਸ ਸੱਦੇ ਤੋਂ ਬਾਅਦ ਵਿਰੋਧੀ ਧਿਰਾਂ ਨੇ ਕੰਨ ਖੜੇ ਕਰ ਲਏ ਹਨ ਅਤੇ ਸਭ ਤੋਂ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ,ਕਿ ਅਸੀਂ ਮੁੱਖ ਮੰਤਰੀ ਨਾਲ ਬਹਿਸ ਬਾਅਦ ਵਿੱਚ ਕਰਾਂਗੇ,ਪਹਿਲਾਂ ਉਹ ਕਾਂਗਰਸ ਵੱਲੋਂ ਪੁੱਛੇ ਸੱਤ ਸਵਾਲਾਂ ਦੇ ਜਵਾਬ ਦੇਣ।

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਤੇਜ਼ ਤਰਾਰ ਅਤੇ ਦਿੱਗਜ ਆਗੂ ਸ: ਪ੍ਰਤਾਪ ਸਿੰਘ ਬਾਜਵਾ ਨੇ ਵੀ ਸੱਦਾ,ਤਾਂ ਕਬੂਲ ਕਰ ਲਿਆ ਹੈ,ਲੇਕਿਨ ਸ਼ਰਤਾਂ ਰੱਖ ਦਿੱਤੀਆਂ ਹਨ,ਕਿ ਇਹ ਬਹਿਸ ਦਾ ਪ੍ਰਬੰਧਕ ਕੋਈ ਸਾਬਕਾ ਉਹ ਜੱਜ ਜਾਂ ਅਧਿਕਾਰੀ ਹੋਣਾ ਚਾਹੀਦਾ ਹੈ,ਜਿਸ ਜਿਹੜਾ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਵੇ।

ਉਨ੍ਹਾਂ ਕਿਹਾ ਕਿ ਨਾਲੇ ਇਹ ਖੁੱਲੀ ਬਹਿਸ ਪੰਜਾਬ ਨਹੀਂ,ਬਲਕਿ ਚੰਡੀਗੜ੍ਹ ਵਿੱਚ ਹੋਣੀ ਚਾਹੀਦੀ ਹੈ,ਕਿਉਂਕਿ ਜੇ ਪੰਜਾਬ ਵਿੱਚ ਹੋਈ,ਤਾਂ ਪੰਜਾਬ ਪੁਲਿਸ,ਮੀਡੀਆ ਅਤੇ ਵਿਰੋਧੀਆਂ ਨੂੰ ਰੋਕਣ ਦਾ ਕਥਿਤ ਕੰਮ ਕਰ ਸਕਦੀ ਹੈ।

ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਵੀ ਸ: ਮਾਨ ਦਾ ਚੈਲੇੰਜ ਕਬੂਲ ਕਰਦਿਆਂ ਸ਼ਰਤਾਂ ਰੱਖ ਦਿੱਤੀਆਂ ਹਨ ਅਤੇ ਕਿਹਾ ਹੈ,ਕਿ ਪਹਿਲਾਂ ਸਾਡੀਆਂ ਸ਼ਰਤਾਂ ਮੰਨੋ ਫਿਰ ਅਸੀਂ ਬਹਿਸ ਕਰਾਂਗੇ।

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ,ਤਾਂ ਚੈਲੇੰਜ ਨੂੰ ਵੱਖਰੀ ਤਰ੍ਹਾਂ ਹੀ ਕਬੂਲ ਕੀਤਾ ਹੈ,ਉਨਾਂ ਕਿਹਾ ਕਿ 1ਨਵੰਬਰ ਬਹੁਤ ਦੂਰ ਹੈ,ਮੈਂ 10 ਅਕਤੂਬਰ ਨੂੰ ਚੰਡੀਗੜ੍ਹ ਆ ਰਿਹਾ ਹਾਂ,ਜੇ ਮੁੱਖ ਮੰਤਰੀ ਵਿੱਚ ਹਿੰਮਤ ਹੈ,ਤਾਂ ਉਹ ਮੇਰੇ ਨਾਲ ਚਿੱਟੇ ਦਿਨ ਮੈਦਾਨ ਵਿੱਚ ਆ ਕੇ ਬਹਿਸ ਕਰ ਲਵੇ।

ਸ: ਬਾਦਲ ਦੀ 10 ਅਕਤੂਬਰ ਦਾ ਜਵਾਬ ਵੀ ਮੁੱਖ ਮੰਤਰੀ ਨੇ ਨਾਲੋ-ਨਾਲ ਹੀ ਦਿੰਦਿਆਂ ਕਿਹਾ ਹੈ,ਕਿ ਅਕਾਲੀ ਦਲ ਨੂੰ ਬੰਦਾ ਪੁੱਛੇ,ਕਿ ਪੇਪਰ ਹੋਣ ਇੱਕ ਤਰੀਕ ਨੂੰ ਤੇ ਕੋਈ ਵਿਦਿਆਰਥੀ ਕਹਿ ਦੇ,ਕਿ ਮੈਨੂੰ ਸਾਰਾ ਪੇਪਰ ਆਉਂਦਾ ਹੈ,ਤਾਂ ਮੇਰੇ ਕੋਲ ਪਹਿਲਾਂ ਹੀ ਪੇਪਰ ਲੈਲੋ,ਇਹ ਕਿੱਦਾਂ ਸੰਭਵ ਹੋ ਸਕਦਾ ਹੈ,ਦਰਅਸਲ ਇਹ ਬਹਿਸ ਤੋਂ ਭੱਜ ਰਹੇ ਹਨ,ਇਸ ਲਈ ਸ਼ਰਤਾਂ ਰੱਖ ਰਹੇ ਹਨ।

ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ,ਕਿ ਅਮਰੀਕਾ ਵਰਗੇ ਵੱਡੇ ਦੇਸ਼ਾਂ ਦੇ ਪੈਟਰਨ ਤੇ ਮੁੱਖ ਮੰਤਰੀ ਨੇ ਬਹਿਸ ਲਈ ਜਿਹੜਾ ਖੁੱਲਾ ਸੱਦਾ ਦੇ ਦਿੱਤਾ ਹੈ,ਉਹ ਸਿਰੇ ਚੜਦਾ ਹੈ,ਕਿ ਜਾਂ ਸ਼ਰਤਾਂ ਦੀ ਭੇਂਟ ਚੜ ਜਾਵੇਗਾ।

ਜਾਣਕਾਰ ਵੀ ਇਸ ਵੱਡੇ ਐਲਾਨ ਨੂੰ ਲੈ ਕੇ ਜਾਗ ਚੁੱਕੇ ਹਨ ਅਤੇ ਉਨਾਂ ਦਾ ਕਹਿਣਾ ਹੈ,ਕਿ ਜੇਕਰ ਅਮਰੀਕਾ ਵਰਗੇ ਦੇਸ਼ਾਂ ਵਿੱਚ ਚੋਣਾਂ ਨੂੰ ਲੈ ਕੇ ਮੰਚਾਂ ਤੇ ਦੋਹਾਂ ਧਿਰਾਂ ਵਿੱਚ ਪਬਲਿਕ ਦੀ ਹਾਜ਼ਰੀ 'ਚ ਖੁੱਲੀਆਂ ਬਹਿਸਾਂ ਹੋ ਸਕਦੀਆਂ ਹਨ,ਤਾਂ ਇੱਥੇ ਕਿਉਂ ਨਹੀਂ।

ਕੁਝ ਜਾਣਕਾਰਾਂ ਨੇ ਇਥੋਂ ਤੱਕ ਕਿਹਾ ਹੈ,ਕਿ ਜੇਕਰ ਮੁੱਖ ਮੰਤਰੀ ਨੇ ਖੁੱਲੀ ਬਹਿਸ ਵਾਲਾ ਦਾਅ ਖੇਡਿਆ ਹੈ,ਤਾਂ ਵਿਰੋਧੀ ਧਰਾਂ ਦੇ ਨੇਤਾਵਾਂ ਨੂੰ ਵੀ ਇਸ ਚੁਣੌਤੀ ਨੂੰ ਕਬੂਲ ਕਰਨਾ ਚਾਹੀਦਾ ਹੈ ਅਤੇ ਸ਼ਰਤਾਂ ਰੱਖਣ ਦੀ ਬਜਾਏ ਸਿੱਧੇ ਤੌਰ ਤੇ ਇਸ ਵਿੱਚ ਭਾਗ ਲੈਣਾ ਚਾਹੀਦਾ ਹੈ।

ਕੁਝ ਜਾਣਕਾਰ ਇਹ ਵੀ ਮੰਨਦੇ ਹਨ,ਕਿ ਮਾਨ ਸਾਹਿਬ ਇੱਕ ਵੱਡੇ ਕਲਾਕਾਰ ਰਹੇ ਹਨ ਅਤੇ ਉਨ੍ਹਾਂ ਨੂੰ ਦੋ-ਚਾਰ ਵਿਰੋਧੀਆਂ ਨਾਲ ਨਿਪਟਨ ਵਿੱਚ ਬਹੁਤੀ ਮੁਸ਼ਕਲ ਨਹੀਂ ਆਵੇਗੀ ਅਤੇ ਉਹ ਆਪਣੇ ਲਹਿਜੇ ਅਤੇ ਤਿੱਖੇ ਸਵਾਲਾਂ ਰਾਹੀਂ ਵਿਰੋਧੀਆਂ ਦੇ ਘੋਗੇ ਚਿੱਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।

ਕੁਝ ਜਾਣਕਾਰ ਇਹ ਮੰਨਦੇ ਹਨ,ਕਿ ਕੋਈ ਕਲਾਕਾਰ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ,ਜੇਕਰ ਵਿਰੋਧੀ ਇਕੱਠੇ ਹੋ ਕੇ ਉਸ ਨੂੰ ਪੈ ਜਾਣ,ਬਸ਼ਰਤੇ ਕਿ ਉਨ੍ਹਾਂ ਕੋਲ ਬੋਲਣ ਅਤੇ ਦਿਖਾਉਣ ਲਈ ਸੱਚ ਹੋਵੇ,ਤਾਂ ਫਿਰ ਮੁੱਖ ਮੰਤਰੀ ਉਨਾਂ ਅੱਗੇ ਸ਼ਾਇਦ ਨਾ ਟਿਕ ਸਕਣ।

ਹੁਣ ਦੇਖਦੇ ਹਾਂ,ਕਿ ਵਿਰੋਧੀ ਧਿਰਾਂ ਸ਼ਰਤਾਂ ਨੂੰ ਆਧਾਰ ਬਣਾ ਕੇ ਬਹਿਸ ਤੋਂ ਕਿਨਾਰਾ ਕਰ ਜਾਣਗੇ,ਜਾਂ ਫਿਰ ਪੂਰੀ ਤਿਆਰੀ ਨਾਲ ਮੁੱਖ ਮੰਤਰੀ ਅੱਗੇ ਡਟਣਗੇ ਅਤੇ ਦੋਨਾਂ ਧਿਰਾਂ ਵਿਚੋਂ ਕੌਣ,ਬਣਾਵੇਗਾ ਨਵਾਂ ਇਤਿਹਾਸ।