ਬਾਦਲ ਸਾਬ੍ਹ ਤੱਤੀਆਂ ਵੋਟਾਂ ਦੇ ਲਾਲਚ 'ਚ  ਠੰਡੀਆਂ ਤੋਂ ਵੀ ਨਾ ਹੱਥ ਧੋਹ ਬਿਉ ?  ਪ੍ਰਧਾਨ ਜੀ,ਹੁਣ ਤੁਸੀਂ ਵਿਹਲੇ ਹੋ,ਹਲਕਿਆਂ 'ਚ ਆਪਸੀ ਫੁੱਟ ਖ਼ਤਮ ਕਰ ਲਉ ।  ਨਹੀਂ ਤਾਂ ਬੀਬੀ ਜਗੀਰ ਕੌਰ ਧੜੇ ਨੇ ਹੋਰ ਸੰਨ ਲਾ ਜਾਣੀ ਜੇ ?  1920 ਦੇ ਸ਼ਹੀਦਾਂ ਦੇ ਰੰਗ ਫਿੱਕੇ ਨਾਂ ਕਰੋ, ਵਰਕਰ
ਬਾਦਲ ਸਾਬ੍ਹ ਤੱਤੀਆਂ ਵੋਟਾਂ ਦੇ ਲਾਲਚ 'ਚ

ਠੰਡੀਆਂ ਤੋਂ ਵੀ ਨਾ ਹੱਥ ਧੋਹ ਬਿਉ ?

ਪ੍ਰਧਾਨ ਜੀ,ਹੁਣ ਤੁਸੀਂ ਵਿਹਲੇ ਹੋ,ਹਲਕਿਆਂ 'ਚ ਆਪਸੀ ਫੁੱਟ ਖ਼ਤਮ ਕਰ ਲਉ ।

ਨਹੀਂ ਤਾਂ ਬੀਬੀ ਜਗੀਰ ਕੌਰ ਧੜੇ ਨੇ ਹੋਰ ਸੰਨ ਲਾ ਜਾਣੀ ਜੇ ?

1920 ਦੇ ਸ਼ਹੀਦਾਂ ਦੇ ਰੰਗ ਫਿੱਕੇ ਨਾਂ ਕਰੋ, ਵਰਕਰਾਂ ਦੇ ਦਿਲ ਦੀ ਵੀ ਜ਼ਰੂਰ ਸੁਣੋ ।

ਚੰਡੀਗੜ੍ਹ-ਵਿਸ਼ਵ ਟੀ.ਵੀ ਨਿਊਜ਼

(ਬਿਊਰੋ ਚੀਫ਼)

ਹੁਨਰ ਹੋਵੇਗਾ ਤਾਂ,ਦੁਨੀਆਂ ਖੁਦ ਕੱਦ ਚੁੱਕੇਗੀ,

ਅੱਡੀਆਂ ਚੱਕਣ ਨਾਲ,ਕਿਰਦਾਰ ਉੱਚੇ ਨਹੀਂ ਹੁੰਦੇ।

ਜੀ,ਹਾਂ ਗੁਰੂਧਾਮਾਂ,ਮਨੱਖਤਾ ਦੀ ਨਿਸ਼ਕਾਮ ਸੇਵਾ,ਜਬਰ,ਜ਼ੁਲਮ,ਅਸੂਲਾਂ ਅਤੇ ਸਿਧਾਂਤਾਂ ਲਈ ਦਿੱਤੀਆਂ ਅਦਭੁਤ ਸ਼ਹਾਦਤਾਂ ਵਿਚੋਂ ਜਨਮੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ,ਤੇ 1920 ਦੇ ਸ਼ਹੀਦਾਂ ਦੇ ਕਿਰਦਾਰ ਏਨੇ ਉੱਚੇ ਸਨ,ਕਿ ਮੁਗਲਾਂ,ਪਠਾਨਾਂ ਅਤੇ ਅੰਗਰੇਜ਼ਾਂ ਦੀ ਜੁਰਅਤ ਨਹੀਂ ਪਈ,ਕਿ ਉਹ ਉਹਨਾਂ ਸ਼ਹੀਦਾਂ ਨੂੰ ਆਪਣਾ ਮੁਹਤਾਜ ਬਣਾ ਸਕਣ,ਤੇ ਸ਼ਾਇਦ ਏਸੇ ਕਰਕੇ ਹੀ ਇਤਿਹਾਸ ਦੇ ਸੁਨਹਿਰੀ ਪੰਨੇ ਉਨ੍ਹਾਂ ਯੋਧਿਆਂ ਦੇ ਦਮ ਦੀ ਗਵਾਹੀ ਭਰਦੇ ਹਨ।

ਅੱਜ ਵੀ ਪੰਜਾਬੀਆਂ ਦੀ ਬਹੁ-ਗਿਣਤੀ ਦਿਲੋਂ ਚਾਹੁੰਦੀ ਹੈ,ਕਿ ਜ਼ਿਆਦਾ ਨਹੀਂ ਤਾਂ,ਘੱਟੋਂ-ਘੱਟ ਹਿੰਦੋਸਤਾਨ ਦਾ ਇੱਕ ਸੂਬਾ ਐਸਾ ਜਰੂਰ ਹੋਵੇ,ਜਿਥੇ ਲਗਾਤਾਰ ਸ਼ੋਮਣੀ ਅਕਾਲੀ ਦਲ ਦਾ ਪਾਰਦਰਸ਼ੀ,ਅਸੂਲੀ ਅਤੇ ਸਿਧਾਂਤਕ ਰਾਜ਼ ਚੱਲੇ,ਤਾਂ ਜੋ ਪੁਰਾਤਨ ਅਤੇ ਮੌਜੂਦਾ ਪੰਜਾਬੀਆਂ ਦਾ ਨਾਮ ਰਹਿਦੀ ਦੁਨੀਆਂ ਤੱਕ ਰਹੇ।

ਪਰ ਅਜਿਹਾ ਕਰਨ ਲਈ ਨਿਰੋਲ ਪੰਜਾਬੀ ਹਕੂਮਤ ਦੇ ਚਾਹੁਣ ਵਾਲਿਆਂ ਨੂੰ ਨਿੱਜੀ ਮੁਫਾਦਾਂ ਦਾ ਤਿਆਗ ਕਰਦਿਆਂ ਅਵਾਮ ਵਿੱਚ ਐਸਾ ਵਿਸ਼ਵਾਸ ਪੈਦਾ ਕਰਨਾ ਪਵੇਗਾ,ਜਿਸ ਨਾਲ ਭਾਰਤੀ ਤਿਰੰਗੇ ਹੇਠ ਰਹਿ ਕੇ ਹੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਸਮੇਤ ਕੁਸ਼ਲ ਰਾਜ ਦੀ ਆਸ ਬੱਝੇ। 

ਇਹ ਨਹੀਂ ਕਿ ਐਸਾ ਰਾਜ ਸਥਾਪਿਤ ਕਰਨਾ ਕੋਈ ਜੱਗੋਂ ਬਾਹਰਾ ਵਰਤਾਰਾ ਹੈ,ਬਲਕਿ ਬਿਨਾਂ ਖੂਨ ਡੋਲਿਆਂ ਅਤੇ ਕੁਰਬਾਨੀਆਂ ਦਿੱਤਿਆਂ ਐਸਾ ਸੰਭਵ ਹੋ ਸਕਦਾ ਹੈ,ਬੱਸ ਇਸ ਲਈ ਮਾਰਨਾ ਪਵੇਗਾ,ਮੈਂ,ਹੰਕਾਰ ਅਤੇ ਖੁਦ ਦੀਆਂ ਖਵਾਇਸ਼ਾਂ ਨੂੰ।

ਅਨੇਕ ਉਨਤਾਈਆਂ ਦੇ ਬਾਵਜੂਦ ਮੋਜੂਦਾ ਅਕਾਲੀ ਦਲ ਐਸਾ ਕਰਨ ਦਾ ਮਾਦਾ ਰੱਖਦਾ ਤਾਂ ਜਰੂਰ ਹੈ,ਬੱਸ ਜ਼ਮੀਰ ਨੂੰ ਹਲੂਣਾ ਦੇਣ ਦੀ ਲੋੜ ਹੈ।

ਬਾਦਲ ਸਾਬ੍ਹ ਤੱਤੀਆਂ ਵੋਟਾਂ ਦੇ ਲਾਲਚ ਵਿੱਚ,ਠੰਡੀਆਂ ਤੋਂ ਵੀ ਨਾਂ ਹੱਥ ਧੋਹ ਬਿਉ।

..............................................

ਸ: ਸੁਖਬੀਰ ਸਿੰਘ ਬਾਦਲ ਜੀ,ਸ਼੍ਰੋਮਣੀ ਅਕਾਲੀ ਦਲ ਦੇ 25 ਸਾਲਾ ਰਾਜ ਦੇ ਦਾਵਿਆਂ ਦਾ ਦੌਰ ਹਾਲ ਦੀ ਘੜੀ ਗੁਜ਼ਰ ਚੁੱਕਾਂ ਹੈ,ਅਤੇ ਮੌਜੂਦਾ ਹਾਲਾਤ ਇਹ ਦਰਸਾ ਰਹੇ ਹਨ,ਕਿ ਤੁਹਾਡੀ ਰਹਿਣ-ਨੂਮਾਈ ਹੇਠ ਅਕਾਲੀ ਦਲ ਨੂੰ ਵਿਰੋਧੀ ਬਹੁਤ ਹੀ ਘੱਟ ਕਰਕੇ ਆਂਕਣ ਲੱਗੇ ਹਨ,ਕਿਤੇ ਨਾ ਕਿਤੇ ਇਸ ਦਾ ਅਸਰ ਤੁਹਾਡੇ ਵਰਕਰਾਂ ਅਤੇ ਸਮਰਥਕਾਂ ਤੇ ਪੈਂਦਾ ਦਿੱਸ ਰਿਹਾ ਹੈ,ਕਿਉਂਕਿ ਤੁਸੀਂ ਰਾਜ ਖੁੱਸਣ ਤੋਂ ਬਾਅਦ ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਵਾਜਿਬ ਰਿਹਾਈ ਨੂੰ ਲੈਕੇ ਕੇ ਕੱਚਾ ਅਤੇ ਅਧੂਰਾ ਹਮਲਾ ਮਾਰ ਰਹੇ ਹੋ,ਉਸ ਨਾਲ ਰਿਹਾਈ ਤਾਂ ਹੁੰਦੀ ਦਿਸ ਨਹੀਂ ਰਹੀ,ਪਰ ਚਰਚਾ ਮੁਤਾਬਕ ਵਿਰੋਧੀ ਇਹ ਭਰਮ ਜ਼ਰੂਰ ਫਲਾ ਰਹੇ ਹਨ,ਕਿ ਅਕਾਲੀ ਦਲ ਨੂੰ ਰਿਹਾਈ ਨਾਲ ਕੋਈ ਸਰੋਕਾਰ ਨਹੀਂ,ਬਲਕਿ ਇਹ ਸਿਰਫ ਰਿਹਾਈ ਲਈ ਹਾਅ ਦਾ ਫ਼ੋਕਾ ਨਾਹਰਾ ਮਾਰ ਕੇ,ਹੱਥੋਂ ਖਿਸਕ ਚੁੱਕੀਆਂ ਪੰਥਕ ਵੋਟਾਂ ਮੁੜ ਪ੍ਰਾਪਤ ਕਰਨਾ ਚਾਹੁੰਦਾ ਹੈ ।

 ਵੈਸੇ ਤਾਂ ਪ੍ਰਧਾਨ ਜੀ,ਤੁਸੀਂ ਪਾਰਟੀ ਦੇ ਹੇਠਲੇ ਵਰਕਰ ਅਤੇ ਆਮ ਪੰਜਾਬੀਆਂ ਦੀ,ਬੰਦੀ ਸਿੰਘਾਂ ਦੀ ਰਿਹਾਈ ਲਈ ਸਲਾਹ ਲੈਣਾ ਭਾਵੇਂ ਵਾਜਿਬ ਨਾ-ਸਮਝੋ,ਪਰ ਅਕਾਲੀ ਦਲ ਦੇ ਖੈਰ-ਖਵਾਹ ਚਾਹੰਦੇ ਹਨ,ਕਿ ਤੁਸੀਂ ਪਹਿਲਾਂ ਸਮੁੱਚੀ ਪਾਰਟੀ ਅਤੇ ਫਿਰ ਦੇਸ਼ ਵਿਚਲੀਆਂ ਹਮ-ਖਿਆਲੀ ਧਿਰਾਂ ਨੂੰ ਬੁਲਾ ਕੇ ਕਿਸਾਨੀ ਅੰਦੋਲਨ ਵਰਗਾ ਸਖ਼ਤ ਫੈਸਲਾ ਲੈ ਕੇ ਰਿਹਾਈ ਦਾ ਪੱਕਾ ਰਸਤਾ ਲੱਭੋ,ਨਹੀਂ,ਤਾਂ ਰਿਹਾਈ ਲਈ ਕਮਜ਼ੋਰ ਕੋਸ਼ਿਸ਼ਾਂ ਤਿਆਗ ਦਿਉ,ਕਿਉਂਕਿ ਇਸ ਨਾਲ ਅਕਾਲੀ ਦਲ ਦਾ ਅਕਸ਼ ਹੋਰ ਧੁੰਦਲਾ ਹੋ ਰਿਹਾ ਹੈ।

ਪ੍ਰਧਾਨ ਜੀ,ਹੁਣ ਤੁਸੀਂ ਵਿਹਲੇ ਹੋ,ਹਲਕਿਆਂ ਚੋਂ ਆਪਸੀ ਫੁੱਟ ਖ਼ਤਮ ਕਰ ਲਉ।

..............................................

ਸੁਖਬੀਰ ਜੀ,ਮਜੀਠੀਆ ਜੀ ਮੰਨੋ ਜਾਂ ਨਾਂ ਮੰਨੋ,ਪਰ ਪਾਰਟੀ ਦੀ ਲਗਾਤਾਰ ਦੂਜੀ ਵਾਰ ਨਮੋਸ਼ੀ-ਜਨਕ ਹਾਰ ਦਾ ਇੱਕ ਵੱਡਾ ਕਾਰਨ ਜ਼ਿਆਦਾਤਾਰ ਹਲਕਿਆਂ ਵਿਚਲੀ ਅਕਾਲੀਆਂ ਦੀ ਆਪਸੀ ਫੁੱਟ ਵੀ ਹੈ।

ਹੁਣ ਮੌਕਾ ਤੇ ਸਮਾਂ ਵੀ ਹੈ,ਇਸ ਲਈ ਤੁਸੀਂ ਦੋਵੇਂ ਆਗੂ ਜਿਨੀਂ ਜਲਦੀ ਹੋ ਸਕੇ, ਹਲਕਿਆਂ ਵਿਚਲੀ ਫੁੱਟ ਖ਼ਤਮ ਕਰੋ,ਕਿਉਂਕਿ ਚਰਚਾ ਅਨੁਸਾਰ ਜ਼ਿਆਦਾਤਰ ਹਲਕਿਆਂ ਵਿਚਲੇ ਆਗੂ ਬਾਦਲ ਅਤੇ ਮਜੀਠੀਆ ਪਰਿਵਾਰ ਵਿੱਚ ਵੰਡ ਕੇ ਰਹਿ ਗਏ ਹਨ ਅਤੇ ਪਾਰਟੀ ਵਿਚਲੇ ਚਮਚਿਆਂ ਨੇ ਦੋਹਾਂ ਪਰਿਵਾਰਾਂ ਸਮੇਤ ਹੋਰਨਾਂ ਦਿੱਗਜ਼ ਆਗੂਆਂ ਦੇ ਬੇ-ਲੋੜੇ ਤਲਵੇ ਚੱਟਦੇ ਹੋਏ,ਹੇਠਲੀ ਕਤਾਰ ਦੇ ਆਗੂਆਂ ਵਿੱਚ ਐਸੀਆਂ ਵੰਡੀਆਂ ਪਾ ਦਿੱਤੀਆਂ ਹਨ,ਜਿਸ ਦਾ ਖਮਿਆਜ਼ਾ ਨਾਂ ਸਿਰਫ਼ ਪਾਰਟੀ ਨੂੰ ਹਾਰ ਦੇ ਰੂਪ ਵਿੱਚ ਝੱਲਣਾ ਪੈ ਰਿਹਾ ਹੈ,ਬਲਕਿ ਪਾਰਟੀ ਨੂੰ ਸਮਰਪਿਤ ਸੱਚੇ-ਸੁੱਚੇ ਵਰਕਰ ਅਤੇ ਹੇਠਲੇ ਅਹੁਦੇਦਾਰ ਵਿਰੋਧੀਆਂ ਦੇ ਮਜ਼ਾਕ ਦਾ ਪਾਤਰ ਵੀ ਬਣ ਰਹੇ ਹਨ।

ਸੰਭਾਲੋ,ਨਹੀਂ ਤਾਂ ਬੀਬੀ ਜਗੀਰ ਕੌਰ ਧੜੇ ਨੇ ਹੋਰ ਸੰਨ ਲਾ ਜਾਣੀ ਜੇ।

..............................................

ਪ੍ਰਧਾਨ ਜੀ,ਖੁੰਡ ਚਰਚਾ ਤਾਂ ਇਹ ਵੀ ਹੈ,ਕਿ ਅਕਾਲੀ ਦਲ ਦੀ ਆਪਸੀ ਫੁੱਟ ਦਾ ਫਾਇਦਾ ਸਿਰਫ ਦੂਜੀਆਂ ਪਾਰਟੀਆਂ ਵਾਲੇ ਹੀ ਨਹੀਂ ਉਠਾ ਰਹੇ,ਸਗੋਂ ਪਾਰਟੀ ਵਿਚੋਂ ਹੀ ਗਏ,ਸ: ਢੀਂਡਸਾ ਅਤੇ ਬੀਬੀ ਜਗੀਰ ਕੌਰ ਵਰਗੇ ਆਗੂ ਵੀ ਹਲਕਿਆਂ ਵਿਚਲੀ ਫੁੱਟ ਦਾ ਪੂਰਾ ਲਾਹਾ ਲੈਣ 'ਚ ਦਿਨ ਰਾਤ ਲੱਗੇ ਹੋਏ ਹਨ।

1920 ਦੀਆਂ ਸ਼ਹਾਦਤਾਂ ਦੇ ਰੰਗ ਫਿੱਕੇ ਨਾਂ ਕਰੋ,ਵਰਕਰਾਂ ਦੇ ਦਿਲ ਦੀ ਵੀ ਸੁਣੋ।

...............................................

ਪ੍ਰਧਾਨ ਜੀ,ਚਰਚਾ ਤਾਂ ਇਹ ਵੀ ਹੈ,ਕਿ ਗਰਮਦਲੀਏ ਅਤੇ ਵਿਰੋਧੀ,ਤੁਹਾਡੇ ਵਰਕਰਾਂ ਨੂੰ ਚੜਾ ਰਹੇ ਹਨ,ਕਿ ਅਕਾਲੀ ਦਲ ਦੇ ਡਿਗਦੇ ਜਾ ਰਹੇ,ਗ੍ਰਾਫ ਨੇ 1920 ਦੇ ਟਕਸਾਲੀ ਅਕਾਲੀਆਂ ਦੀਆਂ ਸ਼ਹਾਦਤਾਂ ਦੇ ਰੰਗ ਫਿੱਕੇ ਪਾ ਦਿੱਤੇ ਹਨ,ਇਸ ਲਈ ਇਨ੍ਹਾਂ ਇਲਜ਼ਾਮਾਂ ਦੀ ਪੂਰਤੀ ਲਈ ਤੁਰੰਤ ਤਹਾਨੂੰ ਆਪਣੇ ਵਰਕਰਾਂ ਦੇ ਦਿਲ ਦੀ ਗੱਲ, ਬਿਨਾਂ ਕਿਸੇ ਹੌਅਲਿਆਂ ਵਿਚੋਲਿਆਂ ਨੂੰ ਪਾਇਆ ਸੁਨਣੀ ਚਾਹੀਦੀ ਹੈ।