ਅੰਮ੍ਰਿਤਪਾਲ ਦਾ ਭੱਜਣਾ  ਗ਼ਦਾਰੀ ਜਾਂ ਸਮਝਦਾਰੀ ?  ਡਾ: ਉਦੋਕੇ ਦੱਸਣ ਸੁਧੀਰ ਚੌਧਰੀ ਸੱਚ ਬੋਲ ਰਿਹਾ ਹੈ ਜਾਂ ਝੂਠ ?  ਸੁਧੀਰ ਚੌਧਰੀ ਨੇ ਕਿਉਂ ਕਿਹਾ,ਅੰਮ੍ਰਿਤਪਾਲ  ਅਯਾਸ਼ ਅਤੇ ਕਰੈਕਟਰਲੈੱਸ ?  ਅੱਜ 9ਵੇਂ ਦਿਨ ਵੀ ਆਵਾਮ ਦੁਚਿੱਤੀ 'ਚ ।
ਅੰਮ੍ਰਿਤਪਾਲ ਦਾ ਭੱਜਣਾ

ਗ਼ਦਾਰੀ ਜਾਂ ਸਮਝਦਾਰੀ ?

ਡਾ: ਉਦੋਕੇ ਦੱਸਣ ਸੁਧੀਰ ਚੌਧਰੀ ਸੱਚ ਬੋਲ ਰਿਹਾ ਹੈ ਜਾਂ ਝੂਠ ?

ਸੁਧੀਰ ਚੌਧਰੀ ਨੇ ਕਿਉਂ ਕਿਹਾ,ਅੰਮ੍ਰਿਤਪਾਲ

ਅਯਾਸ਼ ਅਤੇ ਕਰੈਕਟਰਲੈੱਸ ?

ਅੱਜ 9ਵੇਂ ਦਿਨ ਵੀ ਆਵਾਮ ਦੁਚਿੱਤੀ 'ਚ ।

ਚੰਡੀਗੜ੍ਹ-ਵਿਸ਼ਵ ਟੀਵੀ ਨਿਊਜ਼

(ਬਿਊਰੋ ਚੀਫ)

ਇੰਨੀ ਦਿਨੀਂ ਹਰੇਕ ਦੇ ਜ਼ਿਹਨ ਵਿੱਚ ਬਸ ਇੱਕ ਹੀ ਸਵਾਲ ਹੈ,ਕਿ ਆਖਿਰ ਅੰਮ੍ਰਿਤਪਾਲ ਸਿੰਘ ਹੈ ਕਿੱਥੇ,ਕੀ ਉਹ ਵਾਕਿਆ ਹੀ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ ਹੈ,ਜਾਂ ਪੰਜਾਬ ਪੁਲਿਸ ਦੇ ਕੋਲ ਹੀ ਹੈ।

ਹਾਲ ਦੀ ਘੜੀ ਅੰਮ੍ਰਿਤਪਾਲ ਸਿੰਘ ਇੱਕ ਬੁਝਾਰਤ ਬਣ ਕੇ ਰਹਿ ਗਿਆ ਹੈ ਅਤੇ ਹਰ ਬੰਦਾ ਇਸ ਬੁਝਾਰਤ ਨੂੰ ਬੁੱਝਣ 'ਚ ਲੱਗਾ ਹੋਇਆ ਹੈ,ਕਿ ਆਖਰ ਉਹ ਭੱਜ ਕਿਉਂ ਰਿਹਾ ਹੈ।

ਅੰਮ੍ਰਿਤਪਾਲ ਦਾ ਭੱਜਣਾ

ਗ਼ਦਾਰੀ ਜਾਂ ਸਮਝਦਾਰੀ ?

..............................

ਏਥੇ ਜ਼ਿਕਰ ਕਰਨਾ ਬਣਦਾ ਹੈ,ਕਿ ਅੰਮ੍ਰਿਤਪਾਲ ਸਿੰਘ ਦਾ ਦੁਬਈ ਤੋਂ ਕੰਮ ਧੰਦਾ ਛੱਡ ਕੇ ਇੰਡੀਆ ਵਾਪਸ ਆਉਣਾ,ਤੇ ਫਿਰ ਦੀਪ ਸਿੱਧੂ ਦੀ ਜਥੇਬੰਦੀ 'ਵਾਰਿਸ ਪੰਜਾਬ ਦੇ' ਦਾ ਪ੍ਰਧਾਨ ਬਣਨਾ,ਆਖਰ ਇਸ ਪਿਛੇ ਉਸ ਦਾ ਅਸਲ ਮਕਸਦ ਕੀ ਸੀ।

ਇਸ ਬਾਰੇ ਇਕੱਲੇ ਸਾਡੇ ਦੇਸ਼ ਵਿੱਚ ਹੀ ਨਹੀਂ,ਬਲਕਿ ਪੂਰੇ ਵਿਸ਼ਵ ਵਿੱਚ ਇਹ ਚਰਚਾ ਜੰਗੀ ਪੱਧਰ ਤੇ ਚੱਲ ਰਹੀ ਹੈ,ਕਿ ਅੰਮ੍ਰਿਤਪਾਲ ਦੇਸ਼ੀ ਜਾਂ ਵਿਦੇਸ਼ੀ ਏਜੰਸੀਆਂ ਵੱਲੋਂ ਕਿਸੇ ਖਾਸ ਮਿਸ਼ਨ ਲਈ ਪੈਦਾ ਕੀਤਾ ਗਿਆ ਹੈ,ਜਾਂ ਵਾਕਿਆ ਹੀ ਉਹ ਨਸ਼ਿਆਂ ਦੇ ਛੇਵੇਂ ਦਰਿਆ 'ਚ ਰੁੜ੍ਹ ਰਹੀ ਜਵਾਨੀ ਨੂੰ ਅੰਮ੍ਰਿਤ ਛਕਾ,ਨਸ਼ਾ ਛੁਡਾਊ ਕੈਂਪਾਂ ਰਾਹੀਂ ਸਿੱਧੇ ਰਸਤੇ ਪਾਉਣ ਦੀ ਚਾਹਤ ਰੱਖਦਾ ਸੀਂ,ਜਾਂ ਫਿਰ ਕੱਟਰ ਪੰਥੀਆਂ ਦੀ ਜਮਾਤ ਵਿੱਚ ਖ਼ੁਦ ਸ਼ਾਮਲ ਹੋ,ਕੇ ਜ਼ਜ਼ਬਾਤੀ ਨੌਜਵਾਨਾਂ ਨੂੰ ਮੁੜ ਖਾਲਿਸਤਾਨ ਦੀ ਰਾਹਾਂ ਤੇ ਤੋਰਣਾ ਹੀ ਉਸ ਦੀ ਪ੍ਰਾਪਤੀ ਸੀ। ਇਨ੍ਹਾਂ ਤਿੰਨਾਂ ਪਚੀਦਾ ਸਵਾਲਾਂ ਵਿੱਚੋਂ ਕਿਸੇ ਇੱਕ ਦਾ ਜਵਾਬ ਲੱਭ ਪਾਉਣਾ ਹਰ ਕਿਸੇ ਲਈ ਬਹੁਤ ਮੁਸ਼ਕਲ ਹੋਇਆ ਪਿਆ ਹੈ।

ਜਾਣਕਾਰਾਂ ਦੀ ਮੰਨੀਏ,ਤਾਂ ਉਹਨਾਂ ਦਾ ਕਹਿਣਾ ਹੈ,ਕਿ ਅੰਮ੍ਰਿਤਪਾਲ ਸਿੰਘ ਦੀ ਗੁੰਮਸ਼ੁਦਗੀ ਜਾਂ ਰੂਪੋਸ਼ੀ ਲੋਕਾਂ ਦੇ ਗਲ਼ੇ ਨਹੀਂ ਉੱਤਰ ਰਹੀ,ਪਰ ਸੱਚ ਇਹ ਹੈ,ਕਿ ਉਸ ਦੇ ਕਈ ਚਾਹੁਣ ਵਾਲੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਾਗੂ ਕੀਤੀ ਗਈ ਸਰਕਾਰ ਦੀ ਖਤਰਨਾਕ ਧਾਰਾ ਐਨ.ਐਸ.ਏ ਤੋਂ ਡਰ ਗਏ ਹਨ ਅਤੇ ਬਹੁਤ ਸਾਰੇ ਲੋਕ ਇਹ ਸਮਝ ਨਹੀਂ ਪਾ ਰਹੇ,ਕਿ ਆਖਰ ਅੰਮ੍ਰਿਤਪਾਲ ਦੇ ਕੇਸ ਵਿਚ ਹੋ ਕੀ ਰਿਹਾ ਹੈ। 

ਹੋਰ ਜਾਣਕਾਰਾਂ ਮੁਤਾਬਕ,ਨਿੱਤ ਨਵੇਂ ਖੁਲਾਸੇ ਲੋਕਾਂ ਦੀ ਉਲਝਣ ਵਧਾ ਰਹੇ ਹਨ ਅਤੇ ਸ਼ਾਇਦ ਇਸੇ ਕਰਕੇ ਉਹ ਅੰਮ੍ਰਿਤਪਾਲ ਬਾਰੇ ਆਪਣੀ ਰਾਇ ਨਹੀਂ ਬਣਾ ਪਾ ਰਹੇ ਅਤੇ ਦੇਖੋ ਤੇ ਇੰਤਜ਼ਾਰ ਕਰੋ ਦੀ ਸਥਿਤੀ ਨੂੰ ਹੀ ਬਿਹਤਰ ਵਿਕਲਪ ਸਮਝ ਕੇ ਚੱਲ ਰਹੇ ਹਨ।

ਡਾਕਟਰ ਉਦੋਕੇ ਦੱਸਣ ਕੇ ਸੁਧੀਰ ਚੌਧਰੀ ਝੂਠ ਬੋਲ ਰਿਹਾ ਹੈ ਜਾਂ ਸੱਚ ?

.........................................

ਸਾਡੇ ਅੱਜ ਦੇ ਬਹੁਤ ਵੱਡੇ ਇਤਿਹਾਸਕਾਰਾਂ ਵਿੱਚ ਸ਼ੁਮਾਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਤੋਂ ਅਵਾਮ ਨੂੰ ਇਕ ਵੱਡੀ ਉਮੀਦ ਹੈ,ਕਿ ਉਹ ਜਿੰਨੀ ਜਲਦੀ ਹੋ ਸਕੇ ਆਪਣੇ ਤੁਜ਼ਰਬੇ ਅਤੇ ਸੂਤਰਾਂ ਰਾਹੀਂ ਆਵਾਮ ਨੂੰ ਇਹ ਸਪਸ਼ਟ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨ,ਕਿ ਆਖਿਰ ਅੰਮ੍ਰਿਤਪਾਲ ਹੈ ਕਿੱਥੇ ਅਤੇ ਉਸ ਦਾ ਅਸਲ ਮਕਸਦ ਕੀ ਹੈ। ਡਾਕਟਰ ਉਦੋਕੇ ਜੀ ਨਾਲ਼ ਹੀ ਇਹ ਵੀ ਖੋਜ਼ ਕਰ ਕੇ ਦੱਸੋਂ ਕੇ,ਆਜ ਤੱਕ' ਦੇ ਪੱਤਰਕਾਰ ਸੁਧੀਰ ਚੌਧਰੀ ਵੱਲੋਂ ਬੀਤੇ ਰੋਜ਼,ਰਾਤ 10 ਵਜੋਂ ਨਸ਼ਰ ਹੁੰਦੇ ਪ੍ਰੋਗਰਾਮ 'ਬਲੈਕ ਐਂਡ ਵਾਈਟ' ਵਿੱਚ ਅੰਮ੍ਰਿਤਪਾਲ ਸਿੰਘ ਬਾਰੇ ਤਰਕ ਅਤੇ ਤੱਥ ਪੇਸ਼ ਕਰਦਿਆਂ ਜੋ ਖੁਲਾਸੇ ਕੀਤੇ ਗਏ ਹਨ, ਉਨ੍ਹਾਂ ਵਿੱਚ ਕਿੰਨੀ ਕੁ ਸੱਚਿਆਈ ਹੈ। 

ਹਾਂ ਪਰ ਇੱਕ ਗੱਲ ਦੀ ਕੋਸ਼ਿਸ਼ ਜ਼ਰੂਰ ਕਰੇਉ,ਕਿ ਤੁਹਾਡੀ ਖੋਜ ਦੀ ਸਚਿਆਈ ਦੇ ਮਾਪਦੰਡ ਉੱਚੇ ਅਤੇ ਸੁੱਚੇ ਹੋਣ।

ਸੁਧੀਰ ਚੌਧਰੀ ਨੇ ਕਿਉਂ ਕਿਹਾ,ਅੰਮ੍ਰਿਤਪਾਲ ਅੱਯਾਸ਼ ਅਤੇ ਕਰੈਕਟਰਲੈਸ ?

….............................................

ਜ਼ਿਕਰਯੋਗ ਹੈ ਕਿ 'ਆਜ ਤੱਕ' ਦੇ ਪੱਤਰਕਾਰ ਸੁਧੀਰ ਚੌਧਰੀ ਨੇ ਵੱਡਾ ਦਾਅਵਾ ਕੀਤਾ ਸੀ,ਕਿ ਉਹ ਅਸਲ ਰਿਕਾਰਡ ਕੱਢ ਕੇ ਲਿਆਇਆ ਹੈ,ਜਿਸ ਤੋਂ ਕਥਿਤ ਤੌਰ ਤੇ ਸਪੱਸ਼ਟ ਹੁੰਦਾ ਹੈ,ਕਿ ਅੰਮ੍ਰਿਤਪਾਲ ਇੱਕ ਅੱਯਾਸ਼ ਅਤੇ ਕਰੈਕਟਰਲੈਸ ਵਿਅਕਤੀ ਸੀ। ਸੁਧੀਰ ਚੌਧਰੀ ਵੱਲੋਂ ਸਨੈਪਚੈਟ ਅਤੇ ਕੁਝ ਆਡੀਓ ਸਮੇਤ ਅਜਿਹੇ ਦਸਤਾਵੇਜ਼ ਵੀ ਟੀਵੀ ਤੇ ਨਸ਼ਰ ਕੀਤੇ ਗਏ ਹਨ,ਜਿਸ ਵਿਚ ਅੰਮ੍ਰਿਤਪਾਲ ਵਿਦੇਸ਼ ਜਾਣ ਦੀ ਪੂਰੀ ਤਿਆਰੀ ਕਰ ਚੁੱਕਾ ਸੀ। ਪਰ ਜਿਹੜੀ ਸਨੈਪਚੈਟ ਚੈਟ ਅਤੇ ਆਡੀਓ ਨੈਸ਼ਨਲ ਚੈਨਲ ਦਿਖਾ ਰਿਹਾ ਸੀ,ਉਸ ਵਿਚ ਅੰਮ੍ਰਿਤਪਾਲ ਸਿੰਘ ਦੇ ਕਿਰਦਾਰ ਤੇ ਨਾ-ਸਿਰਫ ਵੱਡੇ ਪ੍ਰਸ਼ਨ-ਚਿੰਨ੍ਹ ਲੱਗਦੇ ਹਨ,ਬਲਕਿ ਉਸ ਦਾ ਮੌਜੂਦਾ ਸਿੱਖੀ ਸਰੂਪ ਵੀ ਸ਼ੱਕ ਦੇ ਘੇਰੇ ਵਿੱਚ ਦਿਖਾਈ ਦਿੰਦਾ ਹੈ। ਅਸੀਂ ਵਿਸ਼ਵ ਟੀ.ਵੀ ਰਾਹੀਂ ਉਨ੍ਹਾਂ ਸਬੰਧਤ ਬੁੱਧੀਜੀਵੀਆਂ ਅਤੇ ਅੰਮ੍ਰਿਤਪਾਲ ਦੇ ਖੈਰਖੁਆਹਾਂ ਨੂੰ ਅਪੀਲ ਕਰਦੇ ਹਾਂ,ਕਿ ਜੇਕਰ ਤੁਸੀਂ ਸੁਧੀਰ ਚੌਧਰੀ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦੇ ਹੋ,ਤਾਂ ਉਸ ਨੂੰ ਮਾਨਯੋਗ ਅਦਾਲਤ ਵਿੱਚ ਚੈਲੰਜ ਕਰ ਕੇ ਸੱਚ ਸਾਹਮਣੇ ਲਿਆਉਣ ਵਿੱਚ ਅਹਿਮ ਰੋਲ ਅਦਾ ਕਰੋ।

 ਜੇਕਰ ਸੁਧੀਰ ਚੌਧਰੀ ਝੂਠ ਬੋਲ ਰਿਹਾ ਹੈ,ਤਾਂ ਉਸ ਨੂੰ ਕਾਨੂੰਨ ਰਾਹੀਂ ਠੋਕੋ ਅਤੇ ਜੇਕਰ ਵਾਕਿਆ ਹੀ ਉਸ ਦੇ ਕਥਿਤ ਇਲਜ਼ਾਮ ਸੱਚੇ ਹਨ,ਤਾਂ ਫੇਰ ਅੰਮ੍ਰਿਤਪਾਲ ਸਿੰਘ ਦੀ ਅੰਨ੍ਹੀ ਹਮਾਇਤ ਕਰਨ ਬਾਰੇ ਗੰਭੀਰਤਾ ਨਾਲ ਸੋਚੋ।

ਅੱਜ 9ਵੇਂ ਦਿਨ ਵੀ ਆਵਾਮ ਦੁਚਿੱਤੀ 'ਚ ਹੈ,

ਅਤੇ ਸੋਚ ਨਹੀਂ ਪਾ ਰਹੀ,ਕਿ ਅੰਮ੍ਰਿਤਪਾਲ ਦਾ ਭੱਜਣਾ ਗ਼ਦਾਰੀ ਹੈ ਜਾਂ ਸਮਝਦਾਰੀ।