ਲੋਕ ਇਨਸਾਫ਼ ਪਾਰਟੀ ਨੇ ਸਾਧੂ ਸਿੰਘ ਧਰਮਸੋਤ ਦਾ ਸਾੜਿਆ ਪੁਤਲਾ।Batala News | Vishav T.V
ਲੋਕ ਇਨਸਾਫ਼ ਪਾਰਟੀ ਨੇ ਸਾਧੂ ਸਿੰਘ ਧਰਮਸੋਤ ਦਾ ਸਾੜਿਆ ਪੁਤਲਾ।

ਬਟਾਲਾ/ਵਿਸ਼ਵ ਟੀ.ਵੀ, 1 ਸਤੰਬਰ (ਬਿਉਰੋ ਚੀਫ਼ ਰਾਜਵਿੰਦਰ ਕੌਰ, ਰਿਪੋਰਟਰ ਰੀਚਾ ਮਹਿਰਾ)- ਕੈਪਟਨ ਸਰਕਾਰ ਦੇ ਮੰਤਰੀ ਦੇ ਕਥਿਤ ਘੁਟਾਲੇ ਵਿੱਚ ਅੱਜ ਲੋਕ ਇਨਸਾਫ਼ ਪਾਰਟੀ ਵੀ ਵਿਰੋਧ ਵਿੱਚ ਉਤਰ ਆਈ, ਇਸ ਪਾਰਟੀ ਦੇ ਹਲਕਾ ਬਟਾਲਾ ਦੇ ਅਹੁਦੇਦਾਰਾਂ ਨੇ ਪਹਿਲਾਂ ਗਾਂਧੀ ਚੌਕ ਵਿੱਚ ਪੁਤਲਾ ਸਾੜਿਆ ਅਤੇ ਬਾਅਦ ਵਿੱਚ ਮੌਜੂਦਾ ਸਰਕਾਰ ਦੇ ਕਥਿਤ ਘੁਟਾਲੇ ਦਾ ਰੱਜ ਕੇ ਵਿਰੋਧ ਕੀਤਾ ਇੱਥੇ ਬੋਲਦਿਆਂ ਅਹੁਦੇਦਾਰਾਂ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਸੇਵਾ ਭਲਾਈ ਮੰਤਰੀ ਨੇ ਜੋ 63.91 ਕਰੋੜ ਰਾਸ਼ੀ ਦਾ ਜੋ ਘੁਟਾਲਾ ਕੀਤਾ ਹੈ, ਉਸਦੀ ਘੋਰ ਨਿੰਦਿਆਂ ਕਰਦਿਆਂ ਲੋਕ ਇਨਸਾਫ ਪਾਰਟੀ ਬਟਾਲਾ ਦੇ ਹਲਕਾ ਪ੍ਰਧਾਨ ਵਿਜੇ ਤ੍ਰੇਹਨ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਦਾ ਘਾਣ ਕਰਨ ਵਾਲੇ ਭ੍ਰਿਸ਼ਟ ਮੰਤਰੀ ਨੂੰ ਕੈਪਟਨ ਸਾਹਿਬ ਬਰਖਾਸਤ ਕਰਕੇ ਸੀ.ਬੀ.ਆਈ. ਦੀ ਜਾਂਚ ਕਰਵਾ ਕੇ ਇਸ ਉਪਰ ਬਣੀ ਕਾਨੂੰਨੀ ਕਾਰਵਾਈ ਕਰਾਉਣ। ਅਗਰ ਕਾਰਵਾਈ ਨਹੀਂ ਹੁੰਦੀ ਤਾਂ ਲੋਕ ਇਨਸਾਫ ਪਾਰਟੀ ਪਟਿਆਲਾ ਵਿਖੇ ਸੋਮਵਾਰ 7 ਸਤੰਬਰ 2020 ਨੂੰ ਮੋਤੀ ਮਹਿਲ ਦੇ ਬਾਹਰ ਸੰਘਰਸ਼ ਕਰੇਗੀ। ਇਸ ਮੌਕੇ ਬਟਾਲਾ ਸਿਟੀ ਪ੍ਰਧਾਨ ਸ਼ਮੀ ਕੁਮਾਰ, ਹਲਕਾ ਮੀਤ ਪ੍ਰਧਾਨ ਸ. ਨਰਿੰਦਰ ਸਿੰਘ, ਜਨਰਲ ਸੈਕਟਰੀ ਸਿਵਲ ਮੰਡਲ ਪ੍ਰਧਾਨ ਸ. ਭਗਵੰਤ ਸਿੰਘ, ਸਿਵਲ ਮੰਡਲ ਵਾਈਸ ਪ੍ਰਧਾਨ ਸ. ਸੁਖਵੰਤ ਸਿੰਘ ਬਸਰਾ ਆਦਿ ਹਾਜ਼ਿਰ ਸਨ।