ਜੀਰਾ ਤੇ ਹੋਵੇ ਪਰਚਾ - ਮਜੀਠੀਆ - ਕਿਹਾ ਸਰਕਾਰ ਦਾ ਮਿਸ਼ਨ ਫਤਿਹ ਨਹੀਂ, ਮਿਸ਼ਨ ਝੂਠ | Vishav T.V | Batala News
ਜੀਰਾ ਤੇ ਹੋਵੇ ਪਰਚਾ - ਮਜੀਠੀਆ - ਕਿਹਾ ਸਰਕਾਰ ਦਾ ਮਿਸ਼ਨ ਫਤਿਹ ਨਹੀਂ, ਮਿਸ਼ਨ ਝੂਠ | Vishav T.V | Batala News

ਚੰਡੀਗੜ/ਵਿਸ਼ਵ ਟੀ.ਵੀ 29 ਅਗਸਤ (ਬਿਊਰੋ ਚੀਫ਼ ਰਾਜਵਿੰਦਰ ਕੌਰ, ਰਿਪੋਰਟਰ ਰਿਚਾ ਮਹਿਰਾ)- ਸਾਬਕਾ ਕੈਬਨਿਟ ਮੰਤਰੀ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ 'ਤੇ ਤਾਬੜ ਤੋੜ ਹਮਲਾ ਕਰਦਿਆਂ ਕਿਹਾ ਕਿ ਸਪੀਕਰ ਵਿਧਾਨ ਸਭਾ ਨੂੰ ਤੁਰੰਤ ਵਿਧਾਇਕ ਕੁਲਬੀਰ ਸਿੰਘ ਜੀਰਾ 'ਤੇ ਪਰਚਾ ਦਰਜ ਕਰਵਾਉਣਾਂ ਚਾਹੀਦਾ ਹੈ, ਕਿਉਂਕਿ ਉਨਾਂ ਕੋਰੋਨਾ ਪੋਜ਼ੀਟਿਵ ਦੀ ਰਿਪੋਰਟ ਨੂੰ ਛਿਪਾ ਕੇ ਵਿਧਾਨ ਸਭਾ 'ਚ ਦਾਖਿਲ ਹੋ ਕੇ ਕਾਨੂੰਨ ਦੀ ਘੋਰ ਉਲੰਘਣਾ ਕੀਤੀ ਹੈ। ਉਨਾਂ ਸਰਕਾਰੀ ਪ੍ਰਬੰਧਾਂ 'ਤੇ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਦਾ ਕੋਰੋਨਾ ਨੂੰ ਲੈ ਕੇ ਮਿਸ਼ਨ ਫਤਿਹ ਅਸਲ ਵਿਚ ਮਿਸ਼ਨ ਝੂਠ ਹੈ, ਕਿਉਂਕਿ ਸਰਕਾਰੀ ਕੋਰੋਨਾ ਪ੍ਰਬੰਧ ਝੂਠ ਦਾ ਪੁਲੰਦਾ ਹਨ ਅਤੇ ਟੈਸਟਿੰਗ ਤੋਂ ਲੈ ਕੇ ਕੋਰੋਨਾ ਮਰੀਜ਼ਾ ਦੇ ਰਹਿਣ ਸਹਿਣ ਆਦਿ ਪ੍ਰਬੰਧ ਬਦ ਨਾਲੋਂ ਵੀ ਬਦਤਰ ਹਨ।