ਐਸ.ਐਸ.ਪੀ ਮੈਡਮ ਦੀ ਆਮਦ ਕਰਤੀ 'ਖੱਟੀ' ?   ਐਸ.ਪੀ,ਪ੍ਰੈਸ ਨਾਲ ਖਹਿਬੇ,ਮਿਲਿਆ ਕਰਾਰਾ ਜਵਾਬ।  ਕਿਹਾ-ਜਨਾਬ ਨੋਕਰੀ ਛੱਡ ਕੇ ਪੱਤਰਕਾਰ ਬਣ ਜਾਉ।!
ਐਸ.ਐਸ.ਪੀ ਮੈਡਮ ਦੀ ਆਮਦ ਕਰਤੀ 'ਖੱਟੀ' ?

ਐਸ.ਪੀ,ਪ੍ਰੈਸ ਨਾਲ ਖਹਿਬੇ,ਮਿਲਿਆ ਕਰਾਰਾ ਜਵਾਬ।

ਕਿਹਾ-ਜਨਾਬ ਨੋਕਰੀ ਛੱਡ ਕੇ ਪੱਤਰਕਾਰ ਬਣ ਜਾਉ।

ਬਟਾਲਾ/ਚੰਡੀਗੜ੍ਹ-ਵਿਸਵ ਟੀ.ਵੀ ਨਿਊਜ਼

(ਬਿਊਰੋ ਚੀਫ)-ਅਕਸਰ ਕਿਹਾ ਤੇ ਸਮਝਿਆ ਜਾਂਦਾ ਹੈ,ਕਿ ਪੁਲਿਸ ਕ੍ਰਾਈਮ ਨੂੰ ਲੈਕੇ ਭਾਵੇਂ ਕਿੰਨੀ ਵੀ ਵੱਡੀ ਪ੍ਰਾਪਤੀ ਕਿਉਂ ਨਾ ਕਰ ਲਵੋ,ਲੇਕਿਨ ਜਿਨੀਂ ਦੇਰ ਉਸ ਦੀ ਪ੍ਰਾਪਤੀ ਮੀਡੀਆ ਵਿੱਚ ਨਸ਼ਰ ਨਾਂ ਹੋਵੇ, ਉਹ ਅਧੂਰੀ ਹੀ ਸਮਝੀਂ ਜਾਂਦੀ,ਤੇ ਸ਼ਾਇਦ ਏਸੇ ਲਈ ਪੁਲਿਸ ਅਤੇ ਪ੍ਰੈਸ ਦੇ ਰਿਸ਼ਤੇ ਨੂੰ ਨਹੂੰ-ਮਾਸ ਦੇ ਰਿਸ਼ਤੇ ਦਾ ਨਾਮ ਦਿੱਤਾ ਜਾਂਦਾ ਹੈ। ਲੇਕਿਨ ਕਈ ਪੁਲਿਸ ਅਧਿਕਾਰੀ ਵਰਦੀ ਨੂੰ ਦਹਿਸ਼ਤ ਦਾ ਰੂਪ ਦੇਂਦੇ ਹੋਏ,ਸ਼ਾਇਦ ਇਹ ਭੁੱਲ ਜਾਂਦੇ ਹਨ,ਕਿ ਕੋਈ ਵੀ ਰਿਸ਼ਤਾ ਕਦੀਂ ਇੱਕ ਤਰਫਾ ਨਹੀਂ ਨਿੱਬ ਸਕਦਾ। ਇੱਕ ਅਧਿਕਾਰੀ ਦੀ ਬੇਰੁੱਖੀ ਦਾ ਜੋ ਮਾਮਲਾ ਸਾਹਮਣੇ ਆਇਆ ਹੈ,ਉਹ ਹੈ ਤਾਂ ਮੁਬਾਰਕ ਮੌਕੇ ਦਾ,ਲੇਕਿਨ ਉਸ ਨੂੰ ਇੱਕ ਐਸ.ਪੀ ਵੱਲੋਂ ਪਹਿਰਾਵਾ ਆਕੜ ਦਾ ਪਹਿਣਾ ਦਿੱਤਾ ਗਿਆ,ਜੀ ਹਾਂ ਬਟਾਲਾ ਦੇ ਨਵੇਂ ਹੋਣਹਾਰ ਐਸ.ਐਸ.ਪੀ ਮੈਡਮ ਅਸ਼ਵਨੀ ਗਟਿਆਲ ਦੀ ਆਮਦ ਤੇ ਸਵਾਗਤੀ ਸਮਾਗਮ ਦੀ ਕਵਰੇਜ ਕਰਕੇ ਪੱਤਰਕਾਰ,ਪੁਲਿਸ ਜ਼ਿਲ੍ਹਾ ਬਟਾਲਾ ਦੀ ਅਵਾਮ ਨੂੰ ਯਾਦਗਾਰੀ ਪਲਾਂ ਬਾਰੇ ਜਾਣਕਾਰੀ ਦੇਣ ਲਈ ਉਚੇਚੇ ਤੌਰ ਤੇ ਪਹੁੰਚੇ ਸਨ,ਜਿਉਂ ਹੀ ਮੈਡਮ ਦੀ ਆਮਦ ਹੋਈ,ਤਾਂ ਕਵਰੇਜ ਕਰਨ ਤੋਂ ਚੰਦ ਮਿੰਟ ਪਹਿਲਾਂ ਉਥੇ ਮੌਜੂਦ ਐਸ.ਪੀ ਹੈਡਕੁਆਟਰ ਨੇ ਪੱਤਰਕਾਰਾਂ ਨੂੰ ਇਹ ਕਹਿ ਕਵਰੇਜ ਕਰਨ ਤੋਂ ਮਨ੍ਹਾ ਕਰ ਦਿੱਤਾ,ਕਿ ਤੁਸੀਂ ਏਥੋਂ ਜਾਉ, ਤਹਾਨੂੰ ਕਿੰਨੇ ਸੱਦਿਆ ਹੈ,ਤਹਾਨੂੰ ਸਵਾਗਤੀ ਸਮਾਗਮ ਦੀਆਂ ਤਸਵੀਰਾਂ ਭੇਜ ਦਿੱਤੀਆਂ ਜਾਣਗੀਆਂ। ਬੱਸ ਫਿਰ ਕੀ ਸੀ ਪੱਤਰਕਾਰ ਰਸਮੀ ਜਹੀ ਬਹਿਸ-ਬਸਾਈ ਤੋਂ ਬਾਅਦ ਉਥੇ ਭਰੇ ਮਨ ਨਾਲ ਚਲੇ ਗਏ,ਲੇਕਿਨ ਉਨ੍ਹਾਂ ਜਿਹੜਾ ਜਵਾਬ ਐਸ.ਪੀ ਹੈਡਕੁਆਟਰ ਨੂੰ ਦਿੱਤਾ,ਉਹ ਲਾ-ਜਵਾਬ ਸੀ,ਪੱਤਰਕਾਰਾਂ ਕਿਹਾ ਸਰ ਜੇ ਸਾਡੀ ਕਵਰੇਜ ਤਹਾਨੂੰ ਇਨੀਂ ਹੀ ਚੁੱਭ ਰਹੀ ਹੈ,ਤਾਂ ਸਾਨੂੰ ਸਮਾਗਮ ਦੀਆਂ ਫੋਟੋਆਂ ਵੀ ਭੇਜਣ ਦੀ ਖੇਚਲ ਕਿਉਂ ਕਰਦੇ ਹੋ,ਬਲਕਿ ਨੋਕਰੀ ਛੱਡ ਕੇ ਪੱਤਰਕਾਰੀ ਵੀ ਖੁੱਦ ਹੀ ਕਰ ਲਉ। ਸ਼ਾਮ ਹੁੰਦੇ-ਹੁੰਦੇ ਇਹ ਮਾਮਲਾ ਤੂਲ ਫੜ ਗਿਆ,ਤੇ ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਗੁਸਤਾਖੀ ਜਨਰਲਿਸਟ ਐਸੋਸੀਏਸ਼ਨ ਰਜਿ ਪੰਜਾਬ ਸਮੇਤ ਬਹੁਤ ਸਾਰੇ ਪੱਤਰਕਾਰਾਂ ਨੂੰ ਨਾ-ਗਵਾਰਾ ਗੁਜ਼ਰੀ ਤੇ,ਉਨ੍ਹਾਂ ਮੀਡੀਆ ਰਾਹੀਂ ਆਪਣਾ ਗੁੱਸਾ ਪ੍ਰਗਟ ਕਰਦਿਆਂ ਜਲਦ,ਇਹ ਮਾਮਲਾ ਨਵੇਂ ਪੁਲਿਸ ਮੁਖੀ ਅੱਗੇ ਰੱਖਣ ਦਾ ਐਲਾਨ ਕੀਤਾ ਹੈ,ਤੇ ਨਾਲ ਹੀ ਇਹ ਵੀ ਵਿਚਾਰਿਆਂ ਗਿਆ ਕੇ,ਜੇ ਨਵੇਂ ਪੁਲਿਸ ਮੁਖੀ ਨੇ ਆਪਣੇ ਅਧਿਕਾਰੀ ਦਾ ਇੱਕ ਤਰਫਾ ਪੱਖ ਲੈਣ ਦੀ ਕੋਸ਼ਿਸ਼ ਕੀਤੀ,ਤਾਂ ਆਉਂਦੇ ਦਿਨਾਂ ਵਿੱਚ ਪ੍ਰੈਸ ਵੱਲੋਂ ਬਟਾਲਾ ਪੁਲਿਸ ਦਾ ਮੁਕੰਮਲ ਬਾਈਕਾਟ ਦਾ ਪ੍ਰੋਗਰਾਮ ਵੀ ਉਲੀਕਨ ਤੇ ਮਜਬੂਰ ਹੋਣਾ ਪੈ ਸਕਦਾ ਹੈ। ਉਧਰ ਇਸ ਮਾਮਲੇ ਨੂੰ ਗੰਭੀਰਤਾ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਇਹ ਚਰਚਾ ਜੰਗੀ ਪੱਧਰ ਤੇ ਛਿੜ ਹੋਈ ਹੈ,ਕਿ ਆਖਰ ਐਸ ਪੀ ਹੈਡਕੁਆਟਰ ਪੱਤਰਕਾਰਾਂ ਤੋਂ ਕਿਸੇ ਕਾਰਨ ਔਖੇ ਹਨ,ਜਾਂ ਕਥਿਤ ਤੌਰ ਤੇ ਉਨ੍ਹਾਂ ਨੂੰ ਇੱਕ ਇਮਾਨਦਾਰ ਕਹੇ ਤੇ ਸਮਝੇ ਜਾਂਦੇ ਮਹਿਲਾ ਪੁਲਿਸ ਮੁਖੀ ਦੇ ਅਧੀਨ ਕੰਮ ਕਰਨਾ ਗਵਾਰਾ ਨਹੀਂ ਹੈ।