VISHAV T.V
ਨਵੀਂ ਦਿੱਲੀ/ਵਿਸ਼ਵ ਟੀ.ਵੀ ਨਿਊਜ਼, 9 ਸਤੰਬਰ - ਭਾਰਤੀ ਰੇਲਵੇ ਯਾਤਰੀਆਂ ਦੀ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਆਏ ਦਿਨ ਨਵੇਂ ਕਦਮ ਉਠਾਉਂਦਾ ਰਹਿੰਦਾ ਹੈ।

ਇਸ ਵਾਰੀ ਰੇਲਵੇ ਆਮ ਨਾਗਰਿਕਾਂ ਨੂੰ ਘੱਟ ਕਿਰਾਏ ਤੇ ਏ.ਸੀ. ਕੋਚ ਵਿਚ ਸਫਰ ਕਰਨ ਦੀ ਸਹੂਲਤ ਦੇਣਾ ਚਾਹੁੰਦਾ ਹੈ। ਇਸ ਦੇ ਲਈ ਰੇਲਵੇ ਨੇ ਸਲੀਪਰ ਕੋਚ ਨੂੰ ਏ.ਸੀ. ਕੋਚ ਵਿੱਚ ਬਦਲਣ ਦਾ ਪਲਾਨ ਤਿਆਰ ਕੀਤਾ ਹੈ।

ਰਿਪੋਰਟਸ ਦੇ ਮੁਤਾਬਿਕ ਰੇਲਵੇ ਇਸ ਦੇ ਰਾਹੀਂ ਦੇਸ਼ ਭਰ ਵਿੱਚ ਏ.ਸੀ. ਟਰੇਨਾਂ ਨੂੰ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। ਜਿਸ ਨਾਲ ਯਾਤਰੀਆਂ ਨੂੰ ਘੱਟ ਖਰਚ 'ਚ ਬਿਹਤਰ ਸਫ਼ਰ ਦੀ ਸੁਵਿਧਾ ਮਿਲੇਗੀ।