ਸਿੱਧੂ ਮੂਸੇਵਾਲਾ ਵੱਲੋਂ ਬਟਾਲਾ 'ਚ ਆਪਣੇ ਚਹੇਤਿਆਂ ਨੂੰ ਵੱਡੀ ਅਪੀਲ।  ਕਿਹਾ-ਅਸ਼ਵਨੀ ਸੇਖੜੀ ਨੂੰ ਜਿਤਾਓ,ਕਰਨ ਆਵਾਂਗਾ ਧੰਨਵਾਦ।  ਬਟਾਲਾ ਹਲਕੇ ਵਿਚ ਹਨ,ਮੂਸੇਵਾਲਾ ਦੇ ਕਾਫੀ ਫੈਨ।  ਫ਼ੈਨ ਕਹਿੰਦੇ ਮੂਲੇਵਾਲਾ ਕਰਕੇ ਸੇਖੜੀ ਨੂੰ ਪਾਵਾਂਗੇ ਵੋਟ।
ਸਿੱਧੂ ਮੂਸੇਵਾਲਾ ਵੱਲੋਂ ਬਟਾਲਾ 'ਚ ਆਪਣੇ ਚਹੇਤਿਆਂ ਨੂੰ ਵੱਡੀ ਅਪੀਲ।

ਕਿਹਾ-ਅਸ਼ਵਨੀ ਸੇਖੜੀ ਨੂੰ ਜਿਤਾਓ,ਕਰਨ ਆਵਾਂਗਾ ਧੰਨਵਾਦ।

ਬਟਾਲਾ ਹਲਕੇ ਵਿਚ ਹਨ,ਮੂਸੇਵਾਲਾ ਦੇ ਕਾਫੀ ਫੈਨ।

ਫ਼ੈਨ ਕਹਿੰਦੇ ਮੂਲੇਵਾਲਾ ਕਰਕੇ ਸੇਖੜੀ ਨੂੰ ਪਾਵਾਂਗੇ ਵੋਟ।

ਬਟਾਲਾ/ਗੁਰਦਾਸਪੁਰ-ਵਿਸ਼ਵ ਟੀ.ਵੀ ਨਿਊਜ਼ (ਬਿਊਰੋ ਚੀਫ਼)-ਵਿਸ਼ਵ ਪ੍ਰਸਿੱਧ ਗਾਇਕ ਅਤੇ ਪੰਜਾਬੀ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਸਿੱਧੂ ਮੂਸੇਵਾਲਾ ਨੇ ਵਿਧਾਨ ਸਭਾ ਹਲਕਾ ਬਟਾਲਾ ਵਿਚਲੇ ਆਪਣੇ ਚਹੇਤਿਆਂ ਨੂੰ ਵੱਡੀ ਅਪੀਲ ਕਰਦਿਆਂ ਕਿਹਾ,ਕਿ ਤੁਸੀਂ ਮੇਰੇ ਕਰਕੇ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਨੂੰ ਆਪਣਾ ਕੀਮਤੀ ਵੋਟ ਪਾਓ ਅਤੇ ਅਸੀਂ ਸੇਖੜੀ ਦੀ ਜਿੱਤ ਤੋਂ ਬਾਅਦ ਤੁਹਾਡਾ ਧੰਨਵਾਦ ਕਰਨ ਆਵਾਂਗੇ। ਇੱਥੇ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ,ਕਿ ਸਿੱਧੂ ਮੂਸੇਵਾਲਾ ਦੇ ਪੂਰੇ ਪੰਜਾਬ ਸਮੇਤ ਹਿੰਦੋਸਤਾਨ ਨਹੀਂ,ਬਲਕਿ ਵਿਸ਼ਵ ਪੱਧਰ ਤੇ ਚਹੁੰਣ ਵਾਲੇ ਹਨ ਅਤੇ ਉਹ ਸਿੱਧੂ ਮੂਸੇਵਾਲਾ ਨੂੰ ਬਹੁਤ ਪਸੰਦ ਕਰਦੇ ਹਨ,ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਆਸੀ ਪੰਡਤਾਂ ਦਾ ਕਹਿਣਾ ਹੈ,ਕਿ ਜਿਸ ਕਦਰ ਨੌਜੁਆਨ ਸਿੱਧੂ ਮੂਸੇਵਾਲਾ ਦੇ ਨਾਲ ਜੁੜੇ ਹਨ,ਉਹ ਮੂਸੇਵਾਲਾ ਦੇ ਕਹਿਣ ਤੇ ਸ਼ਾਇਦ ਇੱਕ ਵੋਟ 

ਤਾਂ ਪਾ ਹੀ ਦੇਣ। ਇਧਰ ਉਧਰ ਜਦੋਂ ਵਿਸ਼ਵ ਟੀ ਵੀ ਨਿਊਜ਼ ਵੱਲੋਂ ਸਿੱਧੂ ਮੂਸੇਵਾਲਾ ਦੇ ਕੁਝ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋਈਏ ਪਰ ਸਿੱਧੂ ਮੂਸੇ ਵਾਲਾ ਦੀ ਉਸ ਅਪੀਲ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਨੂੰ ਦੇਵਾਂਗੇ। ਕੁਝ ਨੌਜੁਆਨ ਕੁਝ ਨੌਜਵਾਨ ਤਾਂ ਗੱਲਬਾਤ ਕਰਦੇ ਜੱਜ ਬਾਗੀ ਹੋ ਗਏ ਅਤੇ ਕਹਿਣ ਲੱਗੇ ਕੇ ਮੂਸੇਵਾਲਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਜੇਕਰ ਮੂਸੇਵਾਲਾ ਦੇ ਚਹੇਤੇ ਵਾਕਿਆ ਹੀ ਜਨੂੰਨੀ ਹਨ,ਤਾਂ ਹੋ ਸਕਦਾ ਹੈ,ਕਿ ਉਹ ਸੇਖੜੀ ਨੂੰ ਹਮਾਇਤ ਦੇ ਦੇਣ‌।