ਵਿਸ਼ਵ ਟੀਵੀ/ਦਾ ਸਟਿੰਗ ਟੀਵੀ
(ਬਿਊਰੋ ਚੀਫ)
ਅੱਜ ਉਸ ਵੇਲੇ ਸਾਰੀਆਂ ਧਿਰਾਂ ਨੇ ਸੁੱਖ ਦਾ ਸਾਹ ਲਿਆ,ਜਦੋਂ ਇੱਕ ਚੋਟੀ ਦੀ ਧਾਰਮਿਕ ਜਥੇਬੰਦੀ ਅਤੇ ਪੱਤਰਕਾਰ ਵਿੱਚ ਚੱਲ ਰਿਹਾ ਵੱਡਾ ਅਤੇ ਟਕਰਾਓ ਵਾਲਾ ਵਿਵਾਦ ਸੁਲਝ ਗਿਆ।
ਜ਼ਿਕਰਯੋਗ ਹੈ,ਕਿ ਕੁਝ ਦਿਨ ਪਹਿਲਾਂ ਇੱਕ ਨਾਮਵਰ ਨੈਸ਼ਨਲ ਅਖ਼ਬਾਰ ਦੇ ਪੱਤਰਕਾਰ ਵੱਲੋਂ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ,ਜਿਸ ਨੂੰ ਲੈ ਕੇ ਅਚਾਨਕ ਵਿਵਾਦ ਭੱਖ ਗਿਆ ਸੀ।
ਏਸੇ ਦੌਰਾਨ ਇੱਕ ਚੋਟੀ ਦੀ ਧਾਰਮਿਕ ਜਥੇਬੰਦੀ ਗੁਰਮਤਿ ਵਿਦਿਆਲਾ ਗੁਰਦੁਆਰਾ ਗੁਰ ਪ੍ਰਸਾਦਿ ਸਾਹਿਬ ਤਲਵੰਡੀ ਬਖਤਾਂ ਦੇ ਮੁੱਖੀ ਬਾਬਾ ਲਹਿਣਾ ਸਿੰਘ ਜੀ ਦੀ ਅਗਵਾਈ ਵਿੱਚ ਹੋਰਨਾਂ ਜਥੇਬੰਦੀਆਂ ਨੇ ਸਬੰਧਤ ਖ਼ਬਰ ਨੂੰ ਲੈ ਕੇ ਵੱਡਾ ਇਤਰਾਜ਼ ਜਤਾਇਆ ਸੀ।
ਇਸ ਤੋਂ ਬਾਅਦ ਬਾਬਾ ਲਹਿਣਾ ਜੀ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਐਸ ਐਸ ਪੀ ਬਟਾਲਾ ਨੂੰ ਮਿਲ ਕੇ ਸਬੰਧਤ ਖ਼ਬਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ,ਉਪਰੰਤ ਐਸ ਐਸ ਪੀ ਬਟਾਲਾ ਵੱਲੋਂ ਦਰਖਾਸਤ ਡੀ ਐਸ ਪੀ ਨੂੰ ਮਾਰਕ ਕਰ ਦਿੱਤੀ ਗਈ ਸੀ।
ਜਦੋਂ ਉਕਤ ਵਿਵਾਦ ਦੇ ਬਹੁਤ ਜ਼ਿਆਦਾ ਵਧਣ ਦੀਆਂ ਸੰਭਾਵਨਾਵਾਂ ਸਾਹਮਣੇ ਆਈਆਂ,ਤਾਂ ਮੀਡੀਆ ਪਾਵਰ ਕਲੱਬ ਵੱਲੋਂ ਪਹਿਲ ਕਦਮੀ ਕਰਦੇ ਹੋਏ,ਬਾਬਾ ਲਹਿਣਾ ਜੀ ਨਾਲ ਸੰਪਰਕ ਕੀਤਾ,ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਰਕਲ ਰੰਗੜ ਨੰਗਲ ਦੇ ਇੰਚਾਰਜ ਸ: ਹਰਜਿੰਦਰ ਸਿੰਘ ਯਾਦਪੁਰ,ਸ: ਸੁਲਵਿੰਦਰ ਪਾਲ ਸਿੰਘ ਬਲਾਕ ਪ੍ਰਧਾਨ,ਸਰਪੰਚ ਆਤਮਾ ਸਿੰਘ ਤਲਵੰਡੀ ਬਖਤਾਂ,ਸਤਨਾਮ ਸਿੰਘ ਸੇਖਵਾਂ,ਕਿਰਪਾਲ ਸਿੰਘ ਤਲਵੰਡੀ ਬਖਤਾਂ ਅਤੇ ਸ੍ਰੀ ਅੱਚਲ ਸਾਹਿਬ ਤੋਂ ਜਗਬਾਣੀ ਦੇ ਪੱਤਰਕਾਰ ਗੋਰਾ ਚਾਹਲ ਨੇ ਬਹੁਤ ਅਹਿਮ ਅਤੇ ਸ਼ਲਾਘਾਯੋਗ ਰੋਲ਼ ਅਦਾ ਕੀਤਾ ਅਤੇ ਬਾਬਾ ਜੀ ਨੂੰ ਟਕਰਾ ਟਾਲਣ ਲਈ ਕਿਹਾ। ਬਾਬਾ ਜੀ ਨੇ ਬੜੇ ਚੰਗੇ ਲਹਿਜੇ 'ਚ ਮੀਡੀਆ ਪਾਵਰ ਕਲੱਬ ਦੀ ਗੱਲ ਸੁਣਦਿਆਂ ਆਪਣੀਆਂ,ਬਾਕੀ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਸੁਚਾਰੂ ਢੰਗ ਹੱਲ ਲੱਭਣ ਦਾ ਭਰੋਸਾ ਦਿੰਦਿਆਂ ਅੱਜ ਦੁਬਾਰਾ ਆਉਣ ਲਈ ਕਿਹਾ ਸੀ।
ਅੱਜ ਦੁਬਾਰਾ ਬਾਬਾ ਜੀ ਦੇ ਡੇਰੇ ਤੇ ਮੀਡੀਆ ਪਾਵਰ ਕਲੱਬ ਅਤੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਯਾਦਪੁਰ ਸਮੇਤ ਕਾਫ਼ੀ ਸੱਜਣ ਪੁੱਜੇ ਅਤੇ ਬਾਬਾ ਜੀ ਨੂੰ ਇੱਕ ਵਾਰ ਫਿਰ ਨਿਮਰਤਾ ਸਹਿਤ ਬੇਨਤੀ ਕੀਤੀ,ਕਿ ਪ੍ਰੈੱਸ ਸਮਾਜ ਦਾ ਚੌਥਾ ਥੰਮ ਹੈ ਅਤੇ ਵਿਸ਼ੇਸ਼ ਕਰ ਧਾਰਮਿਕ ਜਥੇਬੰਦੀਆਂ ਨਾਲ ਪ੍ਰੈਸ ਦਾ ਹਮੇਸ਼ਾ ਬਹੁਤ ਬਿਹਤਰ ਅਤੇ ਨੇੜਲਾ ਰਿਸ਼ਤਾ ਰਿਹਾ ਹੈ,ਜ਼ੋ ਅੱਗੇ ਵੀ ਚਲਦਾ ਰਹੇਗਾ।
ਇਸ ਬੇਨਤੀ ਤੋਂ ਬਾਅਦ ਬਾਬਾ ਲਹਿਣਾ ਜੀ ਨੇ ਦਰਿਆ ਦਿਲੀ ਦਿਖਾਉਂਦਿਆਂ ਕਿਹਾ,ਕਿ ਅਸੀਂ ਵੀ ਕਦੀ ਪ੍ਰੈਸ ਨਾਲ ਟਕਰਾ ਨਹੀਂ ਚਾਹੁੰਦੇ,ਪਰ ਜਦੋਂ ਕੋਈ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਣ ਵਾਲੀ ਗੱਲ ਸਾਹਮਣੇ ਆਉਂਦੀ ਹੈ,ਤਾਂ ਸਾਡਾ ਖਫਾ ਅਤੇ ਕ੍ਰੋਧਿਤ ਹੋਣਾ ਸੁਭਾਵਿਕ ਹੈ।
ਸੋ ਅੱਜ ਜਦੋਂ ਤੁਹਾਡੀਆਂ ਤਿੰਨ ਯੂਨੀਅਨਾਂ ਮੀਡੀਆ ਪਾਵਰ ਕਲੱਬ,ਪ੍ਰੈਸ ਕਲੱਬ ਬਟਾਲਾ ਲੀਜੈਂਡ ਅਤੇ ਜਨਰਲਇਟ ਐਸੋਸੀਏਸ਼ਨ (ਰਜਿ) ਪੰਜਾਬ ਦੇ ਸਾਥੀ ਆ,ਕੇ ਇਹ ਵਿਸ਼ਵਾਸ ਦਵਾ ਰਹੇ ਹੋ,ਕੇ ਅੱਗੇ ਤੋਂ ਐਸਾ ਕੋਈ ਮੌਕਾ ਨਹੀਂ ਆਉਣ ਦਿੱਤਾ ਜਾਵੇਗਾ,ਜਿਸ ਨਾਲ ਪ੍ਰੈਸ ਦਾ ਪੰਥ ਦੀਆਂ ਸਿਰਮੌਰ ਧਾਰਮਿਕ ਜਥੇਬੰਦੀਆਂ ਕੋਈ ਟਕਰਾ ਹੋਵੇ ਅਤੇ ਕਿਸੇ ਵਿਸ਼ੇਸ਼ ਧਰਮ ਦੀਆਂ ਭਾਵਨਾਵਾਂ ਆਹਤ ਹੋਣ।
ਇਸ ਲਈ ਅੱਜ ਤੋਂ ਸਾਡਾ,ਤੁਹਾਡਾ ਸਬੰਧਤ ਵਿਵਾਦ ਖ਼ਤਮ ਅਤੇ ਅੱਗੇ ਤੋਂ ਅਸੀਂ ਪਹਿਲਾਂ ਵਾਂਗ ਹੀ ਇੱਕ ਦੂਜੇ ਨਾਲ ਗੂੜ੍ਹੇ ਰਿਸ਼ਤੇ ਰੱਖਾਂਗੇ।
ਇਸ ਤੋਂ ਤੁਰੰਤ ਬਾਅਦ ਮੀਡੀਆ ਪਾਵਰ ਕਲੱਬ ਦੀ ਪਹਿਲਾਂ,ਜਾਂਚ ਕਰਨ ਵਾਲੇ ਅਧਿਕਾਰੀ ਸ: ਰਵਿੰਦਰ ਸਿੰਘ ਡੀਐਸਪੀ ਹੁਰਾਂ ਨਾਲ਼ ਗੱਲ ਹੋਈ ਅਤੇ ਫਿਰ ਮੀਡੀਆ ਪਾਵਰ ਕਲੱਬ ਵੱਲੋਂ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੁਟਿਆਲ ਹੁਰਾਂ ਨੂੰ ਉਕਤ ਸਮਝੋਤੇ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਗਈ।
ਜਿਸ ਤੇ ਮੈਡਮ ਐਸਐਸਪੀ ਨੇ,ਇਸ ਸਮਝੌਤੇ ਨੂੰ ਬਹੁਤ ਅੱਛੀ ਗੱਲ ਦੱਸਦਿਆਂ ਕਿਹਾ,ਕਿ ਇਹ ਸਮਾਜ ਸਾਡਾ ਸਭ ਦਾ ਸਾਂਝਾ ਹੈ ਅਤੇ ਇਥੇ ਕਿਸੇ ਵੀ ਤਰ੍ਹਾਂ ਦਾ ਆਪਸੀ ਟਕਰਾਅ,ਹਰ ਕਿਸੇ ਲਈ ਨੁਕਸਾਨ ਦੇਹ ਹੈ।
ਇਸ ਮੌਕੇ ਤੇ ਪ੍ਰੈਸ ਵੱਲੋਂ ਪੱਤਰਕਾਰ ਸੈਂਡੀਗਿੱਲ,ਯੋਗੇਸ਼ ਬੇਰੀ,ਰਛਪਾਲ ਸਿੰਘ ਬਿੱਟੂ,ਰਾਕੇਸ਼ ਰੇਖੀ,ਰਮੇਸ਼ ਬਹਿਲ,ਅਜੇ ਰੇਖੀ,ਗੋਰਾ ਚਾਹਲ ਅਤੇ ਗੁਰਚਰਨ ਸਿੰਘ ਚੰਨ ਨੇ ਬਾਬਾ ਲਹਿਣਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ,ਕਿ ਪਹਿਲਾਂ ਵਾਂਗ ਹੀ ਪ੍ਰੈੱਸ ਤੁਹਾਡੇ ਹਰ ਚੰਗੇ ਕਾਰਜ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰੇਗੀ।