ਦਿੱਲੀ/ਵਿਸ਼ਵ ਟੀਵੀ/ਦਾ ਸਟਿੰਗ ਟੀਵੀ
(ਬਿਊਰੋ ਚੀਫ)
ਮੋਦੀ ਜੀ ਮੈਂ,ਅੱਜ ਕਿਵੇਂ ਮਨਾਵਾਂ ਆਜ਼ਾਦੀ,
ਤੁਹਾਡੀ ਭੀੜ ਨੇ ਪਹਿਲਾਂ ਕਪੜੇ ਪਾੜੇ,
ਫਿਰ ਜ਼ਿਸਮ ਦੀ ਕਰਤੀ ਬਰਬਾਦੀ।
ਇੱਕ-ਇੱਕ ਕਰ ਮੇਰਾ,ਹਰ ਅੰਗ ਛੂਹਿਆ,
ਫਿਰ ਭੀੜ ਲੈ ਝਾੜੀਆਂ ਵੜਗੀ
ਬੁੱਚੜਾਂ ਜਦ ਮੈਨੂੰ,ਲੀਰਾ ਕਰਤਾ
ਕਿਸ਼ਮਤ ਕਹਿੰਦੀ
ਇਹੀ ਤਾਂ ਤੇਰੀ ਆਜ਼ਾਦੀ।
ਮੋਦੀ ਜੀ ਮੈਨੂੰ,ਦੱਸੋ ਖਾਂ ਜ਼ਰਾ,
ਨੰਗੇ ਜਿਸਮ ਕਿਹੜਾ ਖਫ਼ਨ ਪਾਂਵਾਂ,
ਤਾਂ ਜ਼ੋ ਅੱਜ ਤੁਸੀਂ ਮਨਾਉ ਆਜ਼ਾਦੀ।
ਮਿੱਤਰ ਪਿਆਰੇਓ,ਉਸ ਸੂਬੇ ਦਾ ਮੁੱਖ ਮੰਤਰੀ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਆਜ਼ਾਦੀ ਦੇ ਕਿਹੜੇ ਦਾਅਵੇ ਕਰੇਗਾ,ਜਿਸ ਸੂਬੇ ਅਤੇ ਦੇਸ਼ ਵਿੱਚ ਫੌਜੀ ਜਵਾਨ ਆਪਣੀ ਪਤਨੀ ਦਰਿੰਦਿਆਂ ਕੋਲੋਂ ਨਾਂ ਬਚਾ ਸਕਿਆਂ ਹੋਵੇ ਅਤੇ ਦੋ ਔਰਤਾਂ ਨੂੰ ਸ਼ਰੇ-ਬਾਜ਼ਾਰ ਨੰਗਾਂ ਕਰ ਜ਼ਿਸਮ ਨੋਚਿਆ ਗਿਆ ਹੋਵੇ।
ਬਿਨਾਂ ਸ਼ੱਕ ਮਨੀਪੁਰ ਦੀ ਬੇਹੱਦ ਭਿਆਨਕ ਅਤੇ ਦਿਲ ਕੰਬਾਉ ਘਟਨਾ ਨੇ ਕਠੋਰ ਤੋਂ ਕਠੋਰ ਹਿਰਦਾ ਵੀ ਵਲੂੰਧਰ ਦਿੱਤਾ ਹੈ,ਪਰ ਮਨੀਪੁਰ ਦੇ ਮੁੱਖ ਮੰਤਰੀ,ਦੇਸ਼ ਦੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਵੱਲੋਂ ਨਿਭਾਏ ਗਏ ਰੋਲ ਨੇ ਆਜ਼ਾਦੀ ਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗਾ ਦਿੱਤਾ ਹੈ।
ਚਲੋਂ ਮਨ ਵੀ ਲਿਆ ਜਾਵੇ,ਕਿ ਇਨ੍ਹਾਂ ਤਿੰਨਾਂ ਨੇਤਾਵਾਂ ਨੂੰ ਮਨੀਪੁਰ ਦੀ ਵੀਡੀਓ ਆਉਣ ਤੋਂ ਬਾਅਦ ਹੀ ਸਬੰਧਤ ਘਟਨਾ ਦਾ ਪਤਾ ਲੱਗਾ ਹੋਵੇਗਾ,ਤਾਂ ਵੀ ਇਨ੍ਹਾਂ ਤਿੰਨਾਂ ਦਾ ਫਰਜ਼ ਨਹੀਂ ਸੀ ਬਣਦਾ,ਕਿ ਤਰੁੰਤ ਜਾ ਕੇ ਪੀੜਤ ਪਰਿਵਾਰ ਨੂੰ ਮਿਲਕੇ, ਦੇਸ਼ ਦੀਆਂ ਬੇਟੀਆਂ ਦੇ ਨੰਗੇ ਜਿਸਮਾ ਤੇ ਹਮਦਰਦੀ ਦੀ ਮਲਮ ਲਾਉਂਦੇ।
ਮਿੱਤਰ ਪਿਆਰੇਓ ਇਹ ਤਿੰਨੋਂ ਨੇਤਾ ਲੋਕਾਂ ਦੇ ਅਤੇ ਲੋਕਾਂ ਲਈ ਚੁਣੇ ਹੋਏ ਹਨ,
ਇਹ ਕੋਈ ਮੁਗਲ ਹਕੂਮਤ ਦੇ ਜ਼ਾਲਮ ਨਹੀਂ ਸਨ,ਜਿਹੜੇ ਨੰਗੀਆਂ ਬੇਟੀਆਂ ਦਾ ਬਦਨ ਢੱਕਣ ਦੀ ਬਜਾਏ ਉਹਦਾ ਲੁਤਫ਼ ਉਠਾਉਂਦੇ।
ਖੈਰ,ਸ਼ਭ ਤੋ ਵੱਡਾ ਦੁੱਖ ਤਾਂ ਉਸ ਦਿਨ ਲੱਗਾ,ਜਦੋਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੇ ਮੰਦਰ ਵਿੱਚ ਆ ਕੇ ਮਨੀਪੁਰ ਦੀਆਂ ਧੀਆਂ ਦੇ ਨੰਗੇ ਜਿਸਮ ਢੱਕਣ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ,ਠਹਾਕੇ ਮਾਰ ਹੱਸਣ ਲੱਗੇ ਅਤੇ ਜਦੋਂ ਕਰੀਬ ਡੇਢ ਘੰਟਾ ਵਿਰੋਧੀਆਂ ਦਾ ਜਲੂਸ ਕੱਢ ਜਸ਼ਨ ਮਨਾ ਲਿਆ,ਤਾਂ ਫਿਰ ਮਨੀਪੁਰ ਦੀ ਦਰਿੰਦਗੀ ਤੇ ਚਾਰ ਅੱਖਰ ਬੋਲ ਕੇ ਚਲਦੇ ਬਣੇ।
ਮੋਦੀ ਜੀ ਦੇਸ ਦੀਆਂ ਨੰਗੀਆਂ ਪੀੜਤ ਕੁੜੀਆਂ ਦੀਆਂ ਦਾਗ਼ੀ ਰੂਹਾਂ ਚੀਕ-ਚੀਕ ਪੁਕਾਰ ਰਹੀਆਂ ਹਨ,ਕਿ ਕਾਸ਼ ਤੁਹਾਡੀ ਵੀ ਕੋਈ ਧੀ ਹੁੰਦੀ,ਤਾਂ ਸ਼ਾਇਦ ਫਿਰ ਤੁਸੀਂ 90 ਦਿਨਾਂ ਵਿੱਚ 90 ਸਕਿੰਟ ਦਾ ਸਮਾਂ ਕੱਢ ਦਰਿੰਦਿਆਂ ਨੂੰ ਸਜ਼ਾ ਦਵਾ,ਆ ਸਾਡੇ ਤਨ ਢੱਕਦੇ।
ਪਰ ਪ੍ਰਧਾਨ ਮੰਤਰੀ ਜੀ,ਦੇਸ਼ ਦੀਆਂ ਧੀਆਂ ਪੁੱਛ ਦੀਆਂ ਹਨ,ਕਿ ਇਹ ਜ਼ਰੂਰ ਸੋਚੇਉ ਕੇ ਅੱਜ ਤੁਰਲੇ ਵਾਲੀ ਪੱਗ ਬੰਨ੍ਹ ਕੇ ਕਿਸ ਜ਼ਮੀਰ ਨਾਲ ਆਜ਼ਾਦੀ ਦਿਵਸ ਮਨਾਉਂਗੇ।