ਵੇਖੋ-ਰਾਘਵ ਚੱਢਾ ਵੱਲੋਂ ਮੱਦਤ ਲਈ ਕਿਹੜਾ ਫੋਨ ਨੰਬਰ ਜਾਰੀ।  ਪੰਜਾਬੀਓ 'ਆਪ' ਨੂੰ ਜੇ ਚੁਣਿਆਂ ਹੈ,ਤਾਂ ਐਨੇ ਤੱਤੇ ਨਾਂ ਹੋਵੋ ?  ਠੰਢ ਰੱਖੋ,ਬਾਕੀਆਂ ਵੀ ਤਾਂ 75 ਸਾਲ ਖੂਨ ਚੂਸਿਆ ਹੈ ?  ਚੱਢਾ ਵਿਰੋਧੀਆਂ ਲਈ 'ਹਊਆ' ਕਿਉਂ ਬਣਿਆਂ ?
ਵੇਖੋ-ਰਾਘਵ ਚੱਢਾ ਵੱਲੋਂ ਮੱਦਤ ਲਈ ਕਿਹੜਾ ਫੋਨ ਨੰਬਰ ਜਾਰੀ।

ਪੰਜਾਬੀਓ 'ਆਪ' ਨੂੰ ਜੇ ਚੁਣਿਆਂ ਹੈ,ਤਾਂ ਐਨੇ ਤੱਤੇ ਨਾਂ ਹੋਵੋ ?

ਠੰਢ ਰੱਖੋ,ਬਾਕੀਆਂ ਵੀ ਤਾਂ 75 ਸਾਲ ਖੂਨ ਚੂਸਿਆ ਹੈ ?

ਚੱਢਾ ਵਿਰੋਧੀਆਂ ਲਈ 'ਹਊਆ' ਕਿਉਂ ਬਣਿਆਂ ?

ਚੰਡੀਗੜ੍ਹ-ਵਿਸ਼ਵ ਟੀਵੀ ਨਿਊਜ਼-(ਸੈਂਡੀ ਗਿੱਲ) ਫੈਸਲੇ ਹਮੇਸ਼ਾਂ ਹਲਾਤਾਂ ਚੋਂ ਨਿਕਲਦੇ ਹਨ,ਤੇ ਜ਼ਰਾ ਸੋਚੋ,ਕਿ ਸਾਡੇ ਇੱਕ ਘਰ ਦੇ ਹਾਲਾਤ ਬਦਤਰ ਹੋ ਜਾਂਣ ਤਾਂ ਸਾਲਾਂ ਲੱਗ ਜਾਂਦੇ ਹਨ,ਸਾਨੂੰ ਉਸ ਘਰ ਦੇ ਹਾਲਾਤ ਬਿਹਤਰ ਕਰਨ ਲਈ,ਇਹ ਤਾਂ ਫਿਰ ਇੱਕ ਉਹ ਸੂਬਾ ਹੈ,ਜਿਸ ਨੂੰ ਆਜ਼ਾਦੀ ਤੋਂ ਪਹਿਲਾਂ ਮੁਗ਼ਲਾਂ ਅਤੇ ਬਾਅਦ ਵਿੱਚ ਲਗਾਤਾਰ 75 ਸਾਲ ਵੱਖ-ਵੱਖ ਰਾਜਨੀਤਕ ਪਾਰਟੀਆਂ ਨੇ ਸਿਰਫ਼ ਲੁਟਿਆ ਹੀ ਨਹੀਂ,ਬਲਕਿ ਜੋਕਾਂ ਵਾਂਗ ਖੂਨ ਚੂਸਿਆ ਹੈ,ਜੇ ਨਹੀਂ ਯਕੀਨ ਤਾਂ ਅੰਕੜੇ ਕੱਢ ਕੇ ਵੇਖ ਲਓ,ਅੱਜ ਤੱਕ ਕੋਈ ਨੇਤਾ ਗਰੀਬੀ 'ਚ ਆਰਥਿਕ ਪੱਖੋਂ ਤੰਗ ਹੋ ਕੇ ਖੁਦਕੁਸ਼ੀ ਨਾਲ ਮਰਦਾ ਵੇਖਿਆ ਹੈ,ਤਾਂ ਦੱਸੋ,ਚਲੋਂ ਖੁਦਕੁਸ਼ੀ ਤਾਂ ਛੱਡੋ,ਇਹ ਵੀ ਵੇਖਿਆ ਜੇ ਕੋਈ ਵੱਡਾ ਨੇਤਾ ਅੱਜ ਤੱਕ ਗਰੀਬੀ 'ਚ ਜੀਆ ਹੋਵੇ,ਨਹੀਂ ਨਾਂ,ਪੰਜਾਬੀਓ ਆਹੀਂ ਕੜਵਾ ਸੱਚ ਹੈ। ਹੁਣ ਜ਼ਰਾ ਹੋਰ ਸੋਚੋ,ਕਿ ਤੁਸੀਂ ਆਪਣੇ ਬੇਸ-ਕੀਮਤੀ 75 ਸਾਲ ਉਹਨਾਂ ਪਾਰਟੀਆਂ ਨੂੰ ਦੇ ਦਿੱਤੇ,ਜਿਹੜੀਆਂ ਖ਼ੁੱਦ ਤਾਂ ਕਰੋੜਾਂ,ਅਰਬਾਪਤੀ ਹੋ ਗਈਆਂ ਅਤੇ ਆਮ ਬੰਦੇ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ,ਐਤਕੀਂ ਤੁਸੀਂ ਅੱਕ-ਥੱਕ ਕੇ ਇੱਕ ਵੱਡੇ ਭਰੋਸੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਿਆਏ ਹੋ,ਤਾਂ ਫਿਰ ਏਨੀ ਛੇਤੀ ਉਸ ਭਰੋਸੇ ਦਾ ਕਤਲ ਕਰਨ ਲਈ ਤੱਤੇ ਕਿਉਂ ਹੋ ਉੱਠੇ ਹੋ,ਇੰਨਾਂ ਨੂੰ 5 ਸਾਲ ਨਹੀਂ,ਤਾਂ ਘੱਟੋ-ਘੱਟ 2-3 ਸਾਲ ਦਾ ਸਮਾਂ ਤਾਂ ਦਿਉਂ ਅਤੇ ਦੇਖੋ,ਕਿ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਦੇ ਹਨ ਜਾਂ ਨਹੀਂ। ਪੰਜਾਬੀਓ ਜੇ 'ਆਪ' ਵਾਲੇ ਅੱਧੇ ਵੀ ਖਰੇ ਉਤਰ ਗਏ,ਤਾਂ ਫਿਰ ਦੁਬਾਰਾ ਚੁਣ ਲੇਇਉ,ਜੇ ਇਹ ਵੀ ਖ਼ੂਨ ਚੂਸਣ ਵਾਲੀਆਂ ਜੋਕਾਂ ਹੀ ਨਿਕਲੇ,ਤਾਂ ਫਿਰ ਇਹਨਾਂ ਨੂੰ ਵੀ ਧੂਲ ਚਟਾ ਦਿਉਂ,ਇਹ ਕਿਹੜਾ ਕੁੰਭ ਦਾ ਮੇਲਾ ਹੈ,ਜਿਹੜਾ 12 ਸਾਲਾਂ ਬਾਦ ਆਉਣਾ ਹੈ,2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਹੁਤ ਜ਼ਿਆਦਾ ਸਮਾਂ ਨਹੀਂ ਹੈ ਅਤੇ ਉਦੋਂ ਤੱਕ ਏਨਾਂ ਨੂੰ ਹਰ ਤਰ੍ਹਾਂ ਨਾਲ ਪਰਖ਼ ਲਉ,ਜਿਸ ਲਈ ਏਨਾ ਨੂੰ ਸਮਾਂ ਦੇਣਾ ਉਚਿਤ ਅਤੇ ਵਾਜਿਬ ਲਗਦਾ ਹੈ। ਵੈਸੇ ਤੁਸੀਂ ਏਨਾਂ ਨੂੰ ਸੰਗਰੂਰ ਲੋਕ ਸਭਾ ਚੋਣ ਵਿੱਚ ਪਹਿਲਾਂ ਝਟਕਾ ਦੇ ਕੇ ਇਸ਼ਾਰਾ,ਤਾਂ ਕਰ ਹੀ ਦਿੱਤਾ ਹੈ,ਕਿ  ਜ਼ਰਾ ਬਚ ਕੇ ਮੋੜ ਤੋਂ। 

ਬਾਕੀ ਰਹੀ ਗੱਲ ਮੈਂਬਰ ਰਾਜ ਸਭਾ ਸ੍ਰੀ ਰਾਘਵ ਚੱਢਾ ਦੀ,ਤਾਂ ਉਨ੍ਹਾਂ ਵੱਲੋਂ ਅੱਜ ਇੱਕ ਹੈਲਪ ਲਾਈਨ ਨੰਬਰ,90109-44444 ਜਾਰੀ ਕੀਤਾ ਗਿਆ ਹੈ,ਜਿਸ ਬਾਰੇ ਦਾ ਉਨ੍ਹਾਂ ਦਾਅਵਾ ਕੀਤਾ ਹੈ,ਕਿ ਇਸ ਨੰਬਰ ਤੇ ਉਹ ਅਤੇ ਉਨ੍ਹਾਂ ਦੀ ਟੀਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਸੁਝਾਵਾਂ ਨੂੰ ਸੁਣੇਗੀ ਅਤੇ ਇਸ ਦੇ ਹੱਲ ਲਈ ਉਹ ਰਾਜ ਸਭਾ ਵਿੱਚ ਹਰ ਇੱਕ ਮਸਲੇ ਨੂੰ ਸੰਜੀਦਗੀ ਅਤੇ ਈਮਾਨਦਾਰੀ ਨਾਲ ਉਠਾਉਣਗੇ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ,ਕਿ ਰਾਘਵ ਚੱਢਾ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਵਿੱਚ ਵੀ ਦੋ ਤਰ੍ਹਾਂ ਦੀ ਰਾਏ ਪਾਈ ਜਾਂਦੀ ਹੈ,ਉਥੇ ਵਿਰੋਧੀ ਧਿਰਾਂ ਚੱਢਾ ਤੋਂ ਤਿਲਮਿਲਾ ਉੱਠੀਆ ਹਨ ਅਤੇ ਚੱਢਾ,ਉਨ੍ਹਾਂ ਲਈ ਦਿਨ-ਬੇ-ਦਿਨ ਹਉਆ ਬਣਦੇ ਜਾ ਰਹੇ ਹਨ,ਵੈਸੇ ਇੱਥੇ ਇਹ ਵੀ ਦੱਸ ਦੇਈਏ,ਕਿ ਇਸਦੀ ਸ਼ੁਰੂਆਤ ਬੀਤੀਆਂ ਵਿਧਾਨ ਸਭਾ ਚੋਣਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਂਗਰਸ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ,ਸ: ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਵਿਰੁੱਧੀ ਧਿਰਾਂ ਨੇ ਸ੍ਰੀ ਚੱਢਾ ਨੂੰ ਨਿਆਣਾ ਆਦਿ ਕਹਿ ਕੇ ਲੋਕਾਂ ਵਿੱਚ ਸਿਆਣਾ ਅਤੇ ਬਹੁਤ ਮਕਬੂਲ ਕਰਵਾ ਕੇ ਕਰ ਦਿੱਤੀ ਸੀ ਅਤੇ ਸਾਰੀਆਂ ਵਿਰੋਧੀ ਧਿਰਾਂ ਸ਼ਾਇਦ ਇਹ ਭੁੱਲ ਗਈਆਂ ਸਨ,ਕੇ ਰਾਜਨੀਤੀ ਦਾ ਇਕ ਅਸੂਲ ਹੈ,ਕਿ ਉਹ ਉਸ ਛੋਟੇ ਨੇਤਾ ਨੂੰ ਵੀ ਵੱਡਾ ਨੇਤਾ ਬਣਾ ਦਿੰਦੀ ਹੈ,ਜਿਸ ਦਾ ਰੱਜ ਕੇ ਵਿਰੋਧ ਹੁੰਦਾ ਹੈ। ਰਹੀ ਗੱਲ ਚੱਢਾ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸਿਆਸੀ ਹਮਲੇ ਕਰਨ ਦੀ ਤਾਂ ਉਸ ਬਾਰੇ ਜਾਣਕਾਰਾਂ ਦਾ ਮੰਨਣਾ ਹੈ,ਕਿ ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ,ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਧਿਰਾਂ ਦੀਆਂ ਲਗਾਮਾਂ ਦਿੱਲੀ ਵਿਚਲਿਆਂ ਨੇ ਫੜੀਆਂ ਹਨ ਅਤੇ ਪੰਜਾਬ ਵਿਚਲੇ ਕਿਸੇ ਆਗੂ ਦੀ ਹਿੰਗਣ ਦੀ ਵੀ ਹਿੰਮਤ ਨਹੀਂ ਹੈ,ਫਿਰ ਇਹ ਕਿਹੜੇ ਮੂੰਹ ਨਾਲ ਆਮ ਆਦਮੀ ਪਾਰਟੀ ਅਤੇ ਰਾਘਵ ਚੱਡਾ ਤੇ ਪੰਜਾਬ ਵਿੱਚ ਸਿਆਸੀ ਦਖਲ ਦੇਣ ਦਾ ਚਿੱਕੜ ਸੁੱਟਦੇ ਹਨ। ਕੁਝ ਜਾਣਕਾਰ ਅਤੇ ਬੁੱਧੀਜੀਵੀਆਂ ਦਾ ਮੰਨਣਾ ਹੈ,ਕਿ ਜੇਕਰ ਸ੍ਰੀ ਚੱਢਾ,ਕੇਜਰੀਵਾਲ ਆਦਿ ਦੇ ਕਹਿਣ ਤੇ ਪੰਜਾਬ 'ਚ ਸਿੱਧਾ ਜਾਂ ਅਸਿੱਧਾ ਦਖ਼ਲ ਦੇ ਰਹੇ ਹਨ,ਤਾਂ ਇਸ ਵਿੱਚ ਕੀ ਹਰਜ਼ ਹੈ,ਕਿਉਂਕਿ ਪੰਜਾਬ ਦੇ ਜ਼ਿਆਦਾਤਰ 'ਆਪ' ਆਗੂ ਵੱਡਾ ਸਿਆਸੀ ਤਜਰਬਾ ਨਹੀਂ ਰੱਖਦੇ,ਇਸ ਲਈ ਹਾਈਕਮਾਂਡ ਵੱਲੋਂ ਹਰੇਕ ਦੇ ਕੰਮ-ਕਾਜ ਅਤੇ ਗਤੀਵਿਧੀਆਂ ਤੇ ਨਜ਼ਰ ਰੱਖਣਾ ਅਤੇ ਪੁਰਾਣੀਆਂ ਸਿਆਸੀ ਧਿਰਾਂ ਨਾਲ ਨਿਪਟਣਾ ਵੀ ਤਾਂ ਲਾਜ਼ਮੀ ਹੈ। ਹਾਂ ਜਾਣਕਾਰ ਅਤੇ ਬੁੱਧੀਜੀਵੀ ਇਹ ਜ਼ਰੂਰ ਮੰਨਦੇ ਹਨ,ਕਿ ਮੋਜੂਦਾ ਸਰਕਾਰ ਅਜ਼ੇ ਆਪਣੇ ਸ਼ੁਰੂਆਤੀ ਦੌਰ ਵਿੱਚ ਹੈ,ਇਸ ਲਈ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਵਰਕਰਾਂ ਨੂੰ ਤਾਜ਼ੀ-ਤਾਜ਼ੀ ਮਿਲ਼ੀ ਸਿਆਸੀ ਤਾਕਤ ਦਿਮਾਗ ਨੂੰ ਨਹੀਂ ਚੜ੍ਹਨ ਦੇਣੀ ਚਾਹੀਦੀ ਅਤੇ ਜੋਸ਼ ਵਿੱਚ ਹੋਸ਼ ਗਵਾਉਣ ਦੀ ਬਜਾਏ ਸੰਭਲ-ਸੰਭਲ ਕੇ ਪੈਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ,ਕਿਉਂਕਿ ਸਿਆਸੀ ਲਾਰਿਆਂ ਦੀ ਮਾਰੀ ਪੰਜਾਬ ਦੀ ਜਨਤਾਂ ਦਾ ਮਹਿਗਾਈ,ਬੇਰੋਜ਼ਗਾਰੀ, ਕਿਸਾਨੀ ਖ਼ੁਦਕੁਸ਼ੀਆਂ, ਭਿਰਸ਼ਟਾਚਾਰ ਅਤੇ ਨਸ਼ੇ ਦੇ ਛੇਵੇਂ ਦਰਿਆ ਨੇ ਸਬਰ ਅਤੇ ਹੋਂਸਲਾ ਇੱਕ ਵਾਰ ਪੂਰੀ ਤਰ੍ਹਾਂ ਰੋੜ ਦਿੱਤਾ ਹੈ,ਇਸ ਲਈ ਦੋਹਾਂ-ਧਿਰਾਂ ਸਰਕਾਰ ਅਤੇ ਪੰਜਾਬੀਆਂ ਨੂੰ ਰੁਕੋ,ਦੇਖੋ ਅਤੇ ਫਿਰ ਚੱਲੋਂ ਦੀ ਨੀਤੀ ਅਪਣਾਉਣੀ ਚਾਹੀਦੀ ਹੈ।