ਸੁਖਬੀਰ ਜੀ-ਮਜੀਠੀਆ ਜੀ ਦੀ ਸੈਣੀ ਦੇ ਇਲਜ਼ਾਮਾਂ ਤੇ ਚੁੱਪ ਚੰਗੀ ਨਹੀਂ ?  ਜੇ ਪੱਤਰਕਾਰ ਪ੍ਰੀਤ ਸਿੰਘ ਸੈਣੀ ਝੂਠਾ ਹੈ,ਤਾਂ ਉਸ ਨੂੰ ਪੁੱਠਾ ਟੰਗੋਂ।  ਨਹੀਂ,ਤਾਂ ਸ਼੍ਰੋਮਣੀ ਕਮੇਟੀ ਵਿੱਚਲੇ ਭ੍ਰਿਸ਼ਟਾਚਾਰੀ ਅਤੇ ਬਲਾਤਕਾਰੀ ਨੰਗੇ ਕਰੋ।  ਪੱਤਰਕਾਰ ਸੈਣੀ ਵਿਰੁੱਧ ਅੰਮ੍ਰਿਤਸਰ ਥਾਣੇ '
ਸੁਖਬੀਰ ਜੀ-ਮਜੀਠੀਆ ਜੀ ਦੀ ਸੈਣੀ ਦੇ ਇਲਜ਼ਾਮਾਂ ਤੇ ਚੁੱਪ ਚੰਗੀ ਨਹੀਂ ?

ਜੇ ਪੱਤਰਕਾਰ ਪ੍ਰੀਤ ਸਿੰਘ ਸੈਣੀ ਝੂਠਾ ਹੈ,ਤਾਂ ਉਸ ਨੂੰ ਪੁੱਠਾ ਟੰਗੋਂ।

ਨਹੀਂ,ਤਾਂ ਸ਼੍ਰੋਮਣੀ ਕਮੇਟੀ ਵਿੱਚਲੇ ਭ੍ਰਿਸ਼ਟਾਚਾਰੀ ਅਤੇ ਬਲਾਤਕਾਰੀ ਨੰਗੇ ਕਰੋ।

ਪੱਤਰਕਾਰ ਸੈਣੀ ਵਿਰੁੱਧ ਅੰਮ੍ਰਿਤਸਰ ਥਾਣੇ 'ਚ ਪਹਿਲਾਂ ਕੇਸ ਦਰਜ।

ਚੰਡੀਗੜ੍ਹ/ਅਮ੍ਰਿੰਤਸਰ-ਵਿਸ਼ਵ ਟੀਵੀ/ਦਾ ਸਟਿੰਗ ਟੀਵੀ

(ਬਿਊਰੋ ਚੀਫ)

ਸ: ਸੁਖਬੀਰ ਸਿੰਘ ਬਾਦਲ,ਸ: ਬਿਕਰਮ ਸਿੰਘ ਮਜੀਠੀਆ,ਬੀਬਾ ਹਰਸਿਮਰਤ ਕੌਰ ਬਾਦਲ ਅਤੇ ਭਾਈ ਹਰਜਿੰਦਰ ਸਿੰਘ ਧਾਮੀ ਜੀ,

ਸਾਨੂੰ ਸਭ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ,ਕਿ ਜੇਕਰ ਇਤਿਹਾਸ ਕੁਰਬਾਨੀਆਂ ਅਤੇ ਸ਼ਹਾਦਤਾਂ ਨੂੰ ਸੁਨਹਿਰੀ ਅੱਖਰਾਂ ਨਾਲ ਨਿਵਾਜ਼ਦਾ ਹੈ,

ਤਾਂ ਗਦਾਰਾਂ ਅਤੇ ਭ੍ਰਿਸ਼ਟਾਚਾਰੀਆਂ ਨੂੰ ਕਾਲੇ ਅੱਖਰਾਂ ਨਾਲ ਹੀ,'ਦੁਰ-ਕਾਰਦਾ' ਵੀ ਹੈ।

ਇਸ ਲਈ ਪੰਜਾਬੀ ਚਾਹੁੰਦੇ ਹਨ,ਕਿ ਅੱਤ ਗੰਭੀਰ ਅਤੇ ਸੰਵੇਦਨਸ਼ੀਲ ਇਲਜ਼ਾਮਾਂ ਲਈ,ਨਾਸੂਰ ਬਣਦੇ ਜਾ ਰਹੇ ਪੱਤਰਕਾਰ ਸੈਣੀ ਦੇ ਮਸਲੇ ਬਾਰੇ,ਬੇਹੱਦ ਸਖ਼ਤ ਫੈਸਲਾ ਲਿਆ ਜਾਵੇ,ਤਾਂ ਜੋ ਲੋਕ ਮਨਾਂ ਵਿੱਚ ਪਨਪ ਰਹੀ,ਕ੍ਰੋਧ ਦੀ ਚੰਗਿਆੜੀ,ਲਾਵਾ ਬਣ ਕੇ ਫੁੱਟਦੀ ਹੋਈ,ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਮੁਖੀਆਂ ਦੇ ਚਿੱਥੜੇ ਨਾਂ ਉਡਾ ਦੇਵੇ।

ਸ਼ਾਇਦ ਬਹੁਤ ਸਾਰੇ,ਪੰਜਾਬੀ ਇਹ ਜਾਣਦੇ ਹੋਣਗੇ,ਕਿ ਸ਼ੋਸ਼ਲ ਮੀਡੀਆ ਤੇ ਇੱਕ ਨਿਧੜਕ ਪੱਤਰਕਾਰ ਕਮਲਪ੍ਰੀਤ ਸਿੰਘ ਸੈਣੀ,ਹਰ ਰੋਜ਼ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਸਮੇਤ ਬਹੁਤ ਸਾਰੇ ਆਗੂਆਂ ਅਤੇ ਮੁਲਾਜ਼ਮਾਂ ਤੇ ਕਥਿਤ ਭ੍ਰਿਸ਼ਟਾਚਾਰ,ਬਲਾਤਕਾਰ,ਜ਼ਮੀਨਾਂ ਹੜਪਣ, ਨਸ਼ੇ ਆਦਿ ਦੇ ਅਨੇਕਾਂ ਆਰੋਪ ਲਗਾ,ਪੋਤੜੇ ਫ਼ਰੋਲ ਕੇ ਵੰਗਾਰ ਰਹੇ ਹਨ,

ਕਿ ਜੇ ਮੈਂ ਝੂਠਾ ਤੇ ਬੇਬੁਨਿਆਦ ਗੰਦ ਬੱਕ ਰਿਹਾ ਹਾਂ,ਤਾਂ ਮੇਰੇ ਨਾਲ ਸਬੂਤਾਂ ਸਹਿਤ ਟੱਕਰ ਲਵੋਂ,ਜਾਂ ਫਿਰ ਮੇਰੇ ਤੇ ਠੋਕ ਕੇ ਕਾਨੂੰਨੀ ਕਾਰਵਾਈ ਕਰੋ।

ਪਰ ਬੜੇ ਦੁੱਖ ਦੀ ਗੱਲ ਹੈ ਕਿ,ਸ਼ਭ ਕੁੱਝ ਦੇਖਣ-ਸੁਣਨ ਦੇ ਬਾਵਜੂਦ,ਉਹ ਬਾਦਲ ਅਤੇ ਮਜੀਠੀਆ ਪ੍ਰੀਵਾਰ,ਜਿਹੜਾ ਨਿੱਕੇ-ਨਿੱਕੇ ਮਸਲੇ ਤੇ ਫੋਟੋਵਾਂ ਅਤੇ ਵਿਡੀਉ ਲੈ ਕੇ ਪ੍ਰੈਸ ਕਾਨਫਰੰਸ ਕਰ ਦਿੰਦਾ ਹੈ,ਨੂੰ ਸੈਣੀ ਦੇ ਖੁਲਾਸਿਆਂ ਨਾਲ,ਕਿਹੜਾ ਐਸਾ ਡਰ ਖਾ ਸਕਦਾ,ਜਿਹੜਾ ਸੈਣੀ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਬਜਾਏ,ਮਹਿਜ ਇੱਕ ਨੋਟਿਸ ਭੇਜਣ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੰਦਰ ਬਣੇ ਥਾਣੇ ਵਿੱਚ ਐਫ ਆਈ ਆਰ ਨੰਬਰ 84 ਧਾਰਾ 295 ਏ ਤਹਿਤ ਅੱਜ ਕੇਸ ਦਰਜ ਕਰਵਾਉਣ ਤੱਕ ਸੀਮਤ ਹੋ ਕੇ ਰਹਿਣਾ ਪੈ ਰਿਹਾ ਹੈ।

ਬਾਦਲ,ਮਜੀਠੀਆ ਅਤੇ ਧਾਮੀ ਸਾਬ,

ਜੇਕਰ ਵਾਕਿਆ ਹੀ ਪੱਤਰਕਾਰ ਸੈਣੀ ਕੁਫ਼ਰ ਤੋਲਦਾ ਹੋਇਆ,ਇਜੰਸੀਆਂ ਜਾਂ ਵਿਰੋਧੀ ਧਿਰਾਂ ਦਾ ਪਿੱਠੂ ਬਣ ਕੇ ਪੰਥ ਅਤੇ ਕੌਮ ਦੀਆਂ ਦੋ ਸਿਰਮੌਰ ਜਥੇਬੰਦੀਆਂ ਤੇ ਬੇਬੁਨਿਆਦ ਚਿੱਕੜ ਸੁੱਟ ਰਿਹਾ ਹੈ,

ਤਾਂ ਸਬੂਤਾਂ ਨਾਲ ਸਾਹਮਣੇ ਆ ਕੇ ਪੰਜਾਬੀਆਂ ਨੂੰ ਜਵਾਬ ਦਿਉਂ,ਕੇ ਅਸਲ ਸੱਚ ਆਹ ਹੈ,ਜਦਕਿ ਪੱਤਰਕਾਰ ਸੈਣੀ ਸਿਰਫ ਤੇ ਸਿਰਫ ਗੰਦ ਘੋਲ ਰਿਹਾ ਹੈ।

ਹਾਂ,ਜੇਕਰ ਸੈਣੀ ਸੱਚ ਬੋਲ ਰਿਹਾ ਹੈ,ਤਾਂ ਤੁਸੀਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਚੋਂ ਇੱਕ-ਇੱਕ ਇਮਾਨਦਾਰ ਮੈਂਬਰ ਲੈ ਕੇ ਸਾਬਕਾ ਜੱਜ ਸਮੇਤ,ਦੋ ਹੋਰ ਬਾਹਰੀ ਸਿੱਖ ਬੁੱਧੀਜੀਵੀਆਂ ਨਾਲ,ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰੋ,ਜਿਹੜੀ ਸਮਾਂਬੱਧ ਜਾਂਚ ਕਰਕੇ ਸੱਚ ਸਭ ਦੇ ਸਾਹਮਣੇ ਰੱਖੇ।

ਜੇਕਰ ਨਿਰਪੱਖ ਜਾਂਚ ਵਿੱਚ ਸ਼੍ਰੋਮਣੀ ਕਮੇਟੀ ਦੇ ਬੰਦੇ ਭ੍ਰਿਸ਼ਟ ਤੇ ਬਲਾਤਕਾਰੀ ਨਿਕਲਦੇ ਹਨ,ਤਾਂ ਸ਼ਹੀਦ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਅਸੂਲਾਂ ਅਤੇ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ,ਅਜਿਹੇ ਮਸੰਦ ਸ਼ਰੇਆਮ ਸ਼ੋਧ ਦਿਉਂ।

ਲੇਕਿਨ,ਜੇਕਰ ਜਾਂਚ ਵਿੱਚ ਪੱਤਰਕਾਰ ਸੈਣੀ ਝੂਠੇ ਨਿਕਲਦੇ ਹਨ,ਤਾਂ ਉਨ੍ਹਾਂ ਨੂੰ ਵੀ ਚੌਕ 'ਚ ਖੜ੍ਹਾ ਕਰ ਸੋਧਾ ਲਾ ਦਿਉਂ,ਕਿਉਂਕਿ ਜਿਨਾਂ ਗੰਦ ਉਹ ਦੱਸ ਅਤੇ ਬੋਲ ਰਹੇ ਹਨ,ਜ਼ੇਕਰ ਉਹ ਸ਼ਭ ਝੂਠ ਨਿਕਲਦਾ ਹੈ,ਤਾਂ ਫਿਰ ਉਸ ਨੂੰ ਸੋਧਣਾ ਤਾਂ ਬਣਦਾ ਹੀ ਹੈ।

ਦੋਨੋਂ ਪ੍ਰਧਾਨ ਜੀਉ,

ਪ੍ਰੀਤ ਸਿੰਘ ਸੈਣੀ ਕਹਿ ਰਹੇ ਹਨ,ਕਿ ਉਨ੍ਹਾਂ ਨੂੰ ਕੜਵਾ ਸੱਚ ਬੋਲਣ ਤੇ ਸ਼੍ਰੋਮਣੀ ਕਮੇਟੀ ਅਹੁਦੇਦਾਰ,ਕਥਿਤ ਗੁੰਡਿਆਂ ਰਾਹੀਂ ਜਾਨੀ ਨੁਕਸਾਨ ਪਹੁੰਚਾ ਸਕਦੀ ਹੈ।

ਇਸ ਬਾਰੇ ਵੀ ਜ਼ਿਆਦਾ ਤਰ ਪੰਜਾਬੀਆਂ ਦਾ ਤਰਕ ਹੈ,ਕਿ ਕਿਤੇ ਗਲਤੀ ਨਾਲ ਵੀ ਤੁਹਾਡੇ ਕਿਸੇ ਬੰਦੇ ਨੇ ਸੈਣੀ ਨੂੰ ਜਾਨੀ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਕੀਤੀ,ਤਾਂ ਇਸ ਦਾ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਅਕਸ ਤੇ ਵੱਡਾ ਅਸਰ ਪੈ ਸਕਦਾ ਹੈ।

ਸੁਖਬੀਰ ਜੀ,ਮਜੀਠੀਆ ਇਹ ਵੀ ਨਹੀਂ ਕੇ ਦੋਨਾਂ ਜਥੇਬੰਦੀਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ,ਬਲਕਿ ਅਸਲੀਅਤ ਇਹ ਹੈ,ਕਿ ਕੋਈ ਵੀ ਪੰਜਾਬੀ ਦਿਲੋਂ ਇਹ ਨਹੀਂ ਚਾਹੁੰਦਾ,ਕਿ ਪੰਜਾਬ ਦਾ ਰਾਜ ਸ਼ਹਾਦਤਾਂ ਵਾਲੇ ਸ੍ਰੋਮਣੀ ਅਕਾਲੀ ਦਲ ਦੀ ਬਜਾਏ ਕਿਸੇ ਹੋਰ ਦੇ ਹੱਥ ਜਾਵੇ।

ਪਰ ਬਿਨਾਂ ਸ਼ੱਕ ਪਿਛਲੇ ਕੁਝ ਸਮੇਂ ਤੋਂ,ਬੇਅਦਬੀਆਂ,ਨਸ਼ਿਆਂ,ਆਪਸੀ ਫੁੱਟ ਨੇ ਅਕਾਲੀ ਦਲ ਦਾ ਗ੍ਰਾਫ ਮੁਦੇ ਮੂੰਹ ਜ਼ਰੂਰ ਸੁੱਟਿਆਂ ਹੈ,ਪਰ ਉਸ ਨਾਲ ਸ਼ਭ ਕੁੱਝ ਖਤਮ ਨਹੀਂ ਹੋ ਗਿਆ,ਸਗੋਂ ਆਪ ਦੋਨਾਂ ਲੀਡਰਾਂ ਨੂੰ ਮਿਲ ਕੇ,ਸੂਬੇ ਵਿੱਚ ਮੁੜ ਪੰਥਕ ਰਾਜ ਸਥਾਪਿਤ ਕਰਨ ਲਈ ਸੁਥਰੇ ਢੰਗ ਨਾਲ ਉਪਰਾਲੇ ਕਰਨੇ ਚਾਹੀਦੇ ਹਨ।

ਬਾਕੀ ਅਸੀਂ ਇਹ ਨਹੀਂ ਆਖਦੇ,ਕਿ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਨਾਲ ਜੁੜੇ ਵਰਕਰ,ਆਗੂ,ਪਾਰਟੀ ਜਾਂ ਸ਼੍ਰੋਮਣੀ ਕਮੇਟੀ ਵਿਰੁੱਧ ਬਗਾਵਤ ਕਰ ਦੇਣ।

ਪਰ ਗੁਰੂ ਘਰਾਂ ਨੂੰ ਲੁੱਟ ਰਹੇ ਕਥਿਤ ਲੁਟੇਰਿਆਂ ਅਤੇ ਬਲਾਤਕਾਰੀ ਮਸੰਦਾਂ,ਜਾਂ ਪੱਤਰਕਾਰ ਸੈਣੀ ਨੂੰ ਨੰਗਿਆਂ ਕਰਨ ਲਈ,ਸ: ਬਾਦਲ ਅਤੇ ਸ: ਮਜੀਠੀਆ ਨੂੰ ਇੱਕ-ਇੱਕ ਚਿੱਠੀ ਪਾ ਕੇ,ਜਾਂ ਪਾਰਟੀ ਪਲੇਟਫਾਰਮ ਤੇ,ਇਹ ਅੱਤ ਸੰਗੀਨ ਮੁੱਦਾ ਚੁੱਕਣ ਲਈ,ਇਖਲਾਕੀ ਫਰਜ਼ ਤਾਂ ਨਿਭਾ ਹੀ ਸਕਦੇ ਹਾਂ।

ਯਾਦ ਰੱਖਣਾ,ਜੇ ਅਸੀਂ ਸਾਰੇ ਮਜਬੂਰੀ ਅਤੇ ਅਹੁਦਿਆਂ ਦੇ ਲਾਲਚ ਵੱਸ,ਇਸ ਅਹਿਮ ਤੇ ਜ਼ਰੂਰੀ ਮਸਲੇ ਤੇ 'ਹਾਅ ਦਾ ਨਾਅਰਾ' ਤੱਕ ਵੀ ਨਾ ਮਾਰ ਸਕੇ,ਤਾਂ ਗੁਰੂ ਘਰਾਂ ਦੀ ਰਾਖੀ ਲਈ,ਜੰਡਾਂ ਨਾਲ ਬੰਨ ਕੇ ਸਾੜੇ ਗਏ ਸ਼ਹੀਦਾਂ ਦੀਆਂ ਰੂਹਾਂ ਤਾਂ ਸਾਨੂੰ ਲਾਹਨਤਾਂ ਪਾਉਣਗੀਆਂ ਹੀ,ਨਾਲੇ ਅਸੀਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਕਿਹੜੇ ਮੂੰਹ ਨਾਲ ਟੇਕਾਂਗੇ।