6 ਇੰਸਪੈਕਟਰਾਂ ਅਤੇ 2 ਡੀਐਸਪੀਜ ਨੂੰ ਠੁਮਕੇ ਲਾਉਣੇ ਪਏ ਬਹੁਤ ਮਹਿੰਗੇ।   ਸੱਟੇਬਾਜ਼ੀ ਵਾਲੇ ਦੇ ਸਮਾਗਮ 'ਚ ਨੱਚਣ ਦਾ ਮਿਲਿਆ ਇਨਾਮ।  ਪੜੋ-ਡੀਜੀਪੀ ਪੰਜਾਬ ਨੇ ਲਿਆ ਕੀ ਐਕਸ਼ਨ।
6 ਇੰਸਪੈਕਟਰਾਂ ਅਤੇ 2 ਡੀਐਸਪੀਜ ਨੂੰ ਠੁਮਕੇ ਲਾਉਣੇ ਪਏ ਬਹੁਤ ਮਹਿੰਗੇ।

ਸੱਟੇਬਾਜ਼ੀ ਵਾਲੇ ਦੇ ਸਮਾਗਮ 'ਚ ਨੱਚਣ ਦਾ ਮਿਲਿਆ ਇਨਾਮ।

ਪੜੋ-ਡੀਜੀਪੀ ਪੰਜਾਬ ਨੇ ਲਿਆ ਕੀ ਐਕਸ਼ਨ।

ਚੰਡੀਗੜ੍ਹ/ਅਮ੍ਰਿੰਤਸਰ

ਦਾ ਸਟਿੰਗ ਆਪ੍ਰੇਸ਼ਨ ਟੀਵੀ

(ਬਿਊਰੋ ਚੀਫ)

ਅੱਜ ਦੇ ਤੇਜ ਰਫਤਾਰ ਅਤੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਹਰ ਕਦਮ ਫੂਕ-ਫੂਕ ਕੇ ਰੱਖਣਾ ਚਾਹੀਦਾ ਹੈ,ਤੇ ਉਹ ਵੀ ਉਦੋਂ,ਜਦੋਂ ਤੁਸੀਂ ਕਿਸੇ ਜਿੰਮੇਵਾਰ ਕੁਰਸੀ ਤੇ ਬੈਠੇ ਹੋਵੋ।

ਪਰ ਕਈ ਵਾਰ ਕੁਝ ਅਧਿਕਾਰੀ ਜਾਣੇਂ-ਅਨਜਾਣੇ ਵਿੱਚ ਐਸੀ ਗਲਤੀ ਕਰ ਜਾਂਦੇ ਹਨ,ਜਿਸ ਦਾ ਖਮਿਆਜ਼ਾ ਉਹਨਾਂ ਨੂੰ ਬੜੇ ਲੰਮੇ ਸਮੇਂ ਤੱਕ ਭੋਗਣਾ ਪੈਂਦਾ ਹੈ ਅਤੇ ਅਜਿਹੇ ਵਿੱਚ ਅਹੁਦੇ ਦਾ ਰੋਹਬ ਤੇ ਅਕਸ ਵੀ ਪ੍ਰਭਾਵਿਤ ਹੁੰਦਾ ਹੈ,ਉਹ ਅਲੱਗ।

ਐਸਾ ਹੀ ਕੁੱਝ ਵਾਪਰਿਆ ਅੰਮ੍ਰਿਤਸਰ ਵਿੱਚ,ਜਿਥੇ ਬੀਤੇ ਰੋਜ਼ ਇੱਕ ਕਥਿਤ ਸੱਟੇਬਾਜ਼ ਆਰੋਪੀ ਵਲੋਂ ਸੱਦੀ ਗਈ ਪਾਰਟੀ ਵਿੱਚ ਪੁਲਿਸ ਦੇ ਅਧਿਕਾਰੀ ਜ਼ਜ਼ਬਾਤੀ ਹੋ ਉੱਠੇ ਅਤੇ ਉਸ ਦੇ ਸਮਾਗਮ ਵਿੱਚ ਠੁਮਕੇ ਲਾ ਬੈਠੇ,ਜਿਸ ਦੀ ਵੀਡੀਓ ਵਾਇਰਲ ਹੋ ਗਈ।

ਜਦੋਂ ਇਸ ਦੀ ਜਾਣਕਾਰੀ ਡੀਜੀਪੀ ਪੰਜਾਬ ਸ਼੍ਰੀ ਗੁਪਤਾ ਕੋਲ਼ ਪੁੱਜੀ,ਤਾਂ ਉਨ੍ਹਾਂ ਸਖ਼ਤੀ ਵਰਤਦਿਆਂ ਸਾਰੇ ਅਧਿਕਾਰੀਆਂ ਤੇ ਐਕਸ਼ਨ ਲਿਆ।

ਮਿਲੀ ਜਾਣਕਾਰੀ ਅਨੁਸਾਰ ਪਹਿਲਾਂ 6 ਇੰਸਪੈਕਟਰਾਂ ਨੂੰ ਲਾਈਨ ਹਾਜਰ ਕਰ,ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਬਠਿੰਡਾ ਅਤੇ ਪਟਿਆਲਾ ਰੇਂਜ ਸੁੱਟਿਆਂ ਗਿਆ। 

ਅੱਜ ਸੰਬੰਧਤ ਦੋਨਾਂ ਡੀਐਸਪੀਜ ਨੂੰ ਵੀ ਬਠਿੰਡਾ ਅਤੇ ਮਾਨਸਾ ਬਦਲ ਦਿੱਤਾ ਗਿਆ ਹੈ।