ਬਠਿੰਡਾ/ਚੰਡੀਗੜ੍ਹ
ਦਾ ਸਟਿੰਗ ਆਪ੍ਰੇਸ਼ਨ ਟੀਵੀ
(ਬਿਊਰੋ ਚੀਫ)
ਭਾਰਤੀ ਸਰਹੱਦਾਂ ਤੇ ਫੌਜ ਅਤੇ ਬੀ ਐਸ ਐਫ ਅਤੇ ਦੇਸ਼ ਦੇ ਅੰਦਰੂਨੀ ਖੇਤਰਾਂ ਵਿਚ ਹਰ ਸੂਬੇ ਦੀ ਪੁਲਿਸ ਸਾਡੀ ਸਭਨਾਂ ਦੀ ਜਾਣ ਮਾਲ ਦੀ ਰਾਖੀ ਦੀ ਪ੍ਰਤੀਕ ਹੈ।
ਇਹ ਵੀ ਅਟੱਲ ਸਚਾਈ ਹੈ,ਕਿ ਪੁਲਿਸ ਦਾ ਇੱਕ ਵੱਡਾ ਹਿੱਸਾ ਆਪਣੀਆਂ ਸੇਵਾਵਾਂ ਬਿਹਤਰ ਢੰਗ ਨਾਲ ਨਿਭਾ ਰਿਹਾ ਹੈ।
ਪਰ ਕੁੱਝ ਕੁ ਛੋਟੇ ਅਤੇ ਵੱਡੇ ਪੱਧਰ ਦੇ ਅਧਿਕਾਰੀ ਲਾਲਚ ਵੱਸ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੰਦੇ ਹਨ,ਜਿਸ ਦੇ ਚਲਦੇ ਸਾਰਾ ਮਹਿਕਮਾ ਬਦਨਾਮ ਹੁੰਦਾ ਹੈ।
ਐਸੀ ਹੀ ਅੱਜ ਇੱਕ ਨਿੰਦਣਯੋਗ ਘਟਨਾ ਹੋਰ ਸਾਹਮਣੇ ਆਈ ਹੈ,ਜਿਸ ਵਿੱਚ ਇੱਕ ਡੀਐਸਪੀ ਪੱਧਰ ਦਾ ਅਧਿਕਾਰੀ ਮਹਿਜ਼ 30,000 ਨਾਲ ਆਪਣਾ ਮੂੰਹ ਕਾਲਾ ਕਰਦਾ ਰੰਗੇਂ ਹੱਥੀ ਫੜਿਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ,ਕੇ ਰਵਿੰਦਰ ਸਿੰਘ ਨਾਮੀ ਵਾਸੀ ਮੋੜ ਮੰਡੀ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ,ਕਿ ਬਠਿੰਡਾ ਦੇ ਮੋੜ ਮੰਡੀ ਚ ਤਨਾਇਤ ਡੀ ਐਸ ਪੀ ਬਲਜੀਤ ਸਿੰਘ ਬਰਾੜ ਕੋਲ ਉਨ੍ਹਾਂ ਦੇ ਲੜਕੇ ਤੇ ਦਰਜ ਕੇਸ ਦੀ ਇਨਕਵਾਰੀ ਚੱਲ ਰਹੀ ਸੀ।
ਜਿਸ ਨੂੰ ਲੈ ਕੇ ਉਨ੍ਹਾਂ ਨੇ ਆਪਣੇ ਪੱਖ ਵਿੱਚ ਵੀਡੀਓ ਵੀ ਪੇਸ਼ ਕੀਤੀ ਸੀ ਅਤੇ ਸਚਿਆਈ ਨੂੰ ਦੇਖਦੇ ਹੋਏ ਇਨਸਾਫ਼ ਦੀ ਮੰਗ ਕੀਤੀ ਸੀ।
ਜੱਦ ਕੇ ਡੀਐਸਪੀ ਬਰਾੜ ਨੇ ਉਹਨਾਂ ਦੇ ਬੇਟੇ ਨੂੰ ਜਾਂਚ ਵਿਚੋਂ ਕਲੀਨ ਚਿੱਟ ਦੇਣ ਲਈ ਪੰਜਾਹ ਹਜ਼ਾਰ ਰੁਪਏ ਦੀ ਮੰਗ ਕੀਤੀ।
ਇਸ ਤੋਂ ਬਾਅਦ ਰਵਿੰਦਰ ਸਿੰਘ ਨੇ ਇਹ ਸਾਰਾ ਮਾਮਲਾ ਜਦੋਂ ਵਿਜੀਲੈਂਸ ਅੱਗੇ ਰੱਖਿਆ,ਤਾਂ ਵਿਜੀਲੈਂਸ ਨੇ ਮੌਕੇ ਤੇ ਪਲੈਨਿੰਗ ਕਰਕੇ ਡੀ ਐਸ ਪੀ ਬਲਜੀਤ ਸਿੰਘ ਬਰਾੜ ਨੂੰ 30 ਹਜਾਰ ਰੁਪਏ ਨਾਲ ਰੰਗੇ ਹੱਥੀ ਕਾਬੂ ਕਰ ਲਿਆ। ਵਿਜੀਲੈਂਸ ਦੇ ਅਧਿਕਾਰੀਆਂ ਨੇ ਹੋਰ ਦੱਸਿਆ,ਕਿ ਇਸੇ ਦੌਰਾਨ ਡੀ ਐੱਸ ਪੀ ਬਰਾੜ ਦੇ ਰੀਡਰ ਮਨਪ੍ਰੀਤ ਸਿੰਘ ਕੋਲੋਂ ₹1 ਲੱਖ ਦੀ ਰਕਮ ਬਰਾਮਦ ਕੀਤੀ ਗਈ ਹੈ,ਜਿਸ ਬਾਰੇ ਜਾਂਚ ਅਲੱਗ ਤੋਂ ਚੱਲ ਰਹੀ ਹੈ।