ਬਟਾਲਾ/ਚੰਡੀਗੜ੍ਹ ਵਿਸ਼ਵ ਟੀਵੀ/ਦਾ
ਸਟਿੰਗ ਟੀਵੀ
(ਬਿਊਰੋ ਚੀਫ)
ਪੰਜਾਬ ਦੀਆਂ ਪਹਿਲੀਆਂ 5 ਵਿਵਾਦਤ ਅਤੇ ਹੌਟ ਸੀਟਾਂ ਵਿੱਚ ਸ਼ੁਮਾਰ ਰਹੀ ਬਟਾਲਾ ਸੀਟ ਇੱਕ ਵਾਰ ਫਿਰ ਜ਼ਬਰਦਸਤ ਚਰਚਾ ਵਿੱਚ ਹੈ।
ਸ਼ਭ ਨੂੰ ਯਾਦ ਹੋਵੇਗਾ,ਕਿ ਪਹਿਲਾਂ ਬਟਾਲਾ ਦੀ ਟਿਕਟ ਲਈ ਲੱਗੇ ਅੱਡੀ ਚੋਟੀ ਦੇ ਜ਼ੋਰ ਅਤੇ ਫਿਰ ਕਾਂਗਰਸੀ ਉਮੀਦਵਾਰ ਦੀ ਹੀ ਫ਼ੱਟੀ ਪੋਚਣ ਲਈ ਕਿੱਦਾਂ ਗੋਟੀਆਂ ਫਿੱਟ ਕੀਤੀਆਂ ਗਈਆਂ ਸਨ।
ਪਰ ਬਟਾਲਾ ਸੀਟ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਅਸ਼ਵਨੀ ਸੇਖੜੀ ਸਮਝ ਗਏ ਸਨ,ਕਿ ਹੁਣ ਕਾਂਗਰਸ ਵਿੱਚ ਰਹਿ ਕੇ ਬਟਾਲਾ ਜਿੱਤਣਾ ਔਖਾ ਹੈ,ਕਿਉਂਕਿ ਰਾਜਨੀਤੀ ਆਖਦੀ ਹੈ,ਮੈਂ ਤੁਹਾਡੀਆਂ ਵਿਰੋਧੀ ਧਿਰਾਂ ਨਾਲ਼,ਤਾਂ ਨਜਿੱਠ ਸਕਦੀ ਹਾਂ,ਪਰ ਪਾਰਟੀ ਵਿੱਚ ਆਪਣਿਆਂ ਦੀ ਗ਼ਦਾਰੀ ਦਾ ਮੇਰੇ ਕੋਲ ਕੋਈ ਤੋੜ ਨਹੀਂ ਹੈ।
ਹੁਣ ਜਦੋਂ,ਕਿ ਸੇਖੜੀ ਜਾ ਚੁੱਕੇ ਹਨ ਅਤੇ ਉਨ੍ਹਾਂ ਦੇ ਜਾਣ ਤੇ,ਜਿਸ ਤਰ੍ਹਾਂ ਖੁਸ਼ੀ ਵਿੱਚ ਲੱਡੂ ਵੰਡ ਕਿਹਾ ਗਿਆ ਸੀ,ਕਿ ਕਾਂਗਰਸ ਦਾ ਗੰਦ ਸਾਫ ਹੋ ਗਿਆ ਹੈ ਅਤੇ ਅਬਜਰਵਰ ਸਮੇਤ ਪੂਰੇ ਮੀਡੀਆ ਅੱਗੇ ਇਹ ਦ੍ਰਿਸ਼ ਪੇਸ਼ ਕੀਤਾ ਗਿਆ ਸੀ,ਕਿ ਹੁਣ ਕਾਂਗਰਸ ਦੀ ਬਟਾਲਾ ਅਕਾਈ ਬਿਲਕੁਲ ਇੱਕ ਜੁੱਟ ਹੋ ਗਈ ਹੈ ਅਤੇ ਸ਼ਭ ਚਹੁੰਦੇ ਹਨ,ਕਿ ਇਸ ਹਲਕੇ ਦੀ ਅਗਵਾਈ ਤ੍ਰਿਪਤ ਬਾਜਵਾ ਖੁਦ ਕਰਨ ਜਾਂ ਆਪਣੇ ਕਿਸੇ ਖਾਸ ਅਜ਼ੀਜ਼ ਕੋਲੋਂ ਕਰਵਾਉਣ।
ਪਰ ਸਿਆਸੀ ਪੰਡਿਤਾਂ ਦਾ ਤਰਕ ਹੈ,ਕਿ ਇੱਕ ਤਾਂ ਸਿਆਸਤ ਵਿੱਚ ਆਏ ਹਰ ਬੰਦੇ ਨੂੰ ਹੱਕ ਹੈ,ਕਿ ਉਹ ਕਿਸੇ ਵੀ ਅਹੁਦੇ ਜਾਂ ਟਿਕਟ ਲਈ ਆਪਣਾ ਦਾਅਵਾ ਠੋਕ ਸਕਦਾ ਹੈ,ਤੇ ਦੂਜਾ ਸਿਆਸਤ ਵਿੱਚ ਕੁਰਸੀ ਦੀ ਲਾਲਸਾ ਚਾਹ ਕੇ ਵੀ ਛੱਡ ਨਹੀਂ ਹੁੰਦੀ।
ਕਥਿਤ ਚਰਚਾ ਮੁਤਾਬਿਕ ਇਸ ਵਕ਼ਤ ਬਟਾਲਾ ਵਿੱਚ ਫਿਰ ਤਿੰਨ ਧੜੇ ਸਰਗਰਮ ਹੋ ਗਏ ਹਨ,ਜਿਨ੍ਹਾਂ ਵਿਚੋਂ ਦੋ ਨੇ ਤਾਂ ਵੱਖ-ਵੱਖ ਆਜ਼ਾਦੀ ਦਿਵਸ ਮਨਾ ਕੇ ਆਪਣੀ ਰਣਨੀਤੀ ਦਾ ਬਿਗੁਲ ਵਜ਼ਾ ਦਿੱਤਾ ਹੈ,ਜਦਕਿ ਤੀਜਾ ਧੜਾ ਅਜੇ ਤੇਲ ਅਤੇ ਤੇਲ ਦੀ ਧਾਰ ਦੇਖ ਰਿਹਾ ਹੈ।
ਅਹਿਮ ਸੂਤਰਾਂ ਮੁਤਾਬਕ ਇੱਕ ਧੜੇ ਨੂੰ ਵਾਈਟ ਅਲਰਟ ਜਾਰੀ ਕਰਦਿਆਂ,ਉਨ੍ਹਾਂ ਦੇ ਆਕਾ ਅਤੇ ਦਿਗਜ ਆਗੂ ਪ੍ਰਤਾਪ ਬਾਜਵਾ ਹੁਰਾਂ ਨੇ ਕਿਹਾ ਹੈ,ਕਿ ਅਜੇ ਦਿੱਲੀ ਬਹੁਤ ਦੂਰ ਹੈ,ਇਸ ਲਈ ਤੁਸੀਂ ਕੋਈ ਵੀ ਐਸੀ ਗਤੀਵਿਧੀ ਨਾਂ ਕਰਨਾ,ਜਿਸ ਦੇ ਚਲਦੇ ਪਾਰਟੀ ਅਤੇ ਉਨ੍ਹਾਂ ਦਾ ਅਕਸ਼ ਖ਼ਰਾਬ ਹੋਵੇ,ਹਾਂ ਚੁਕੰਨੇ ਜ਼ਰੂਰ ਰਹੋ।
ਇਹ ਵੀ ਚਰਚਾ ਹੈ,ਕਿ ਬੀਬੇ ਬੱਚਿਆਂ ਵਾਂਗ ਪ੍ਰਤਾਪ ਬਾਜਵਾ ਧੜੇ ਨੇ ਇਹ ਹੁਕਮ ਸਿਰ ਮੱਥੇ ਮੰਨ ਲਿਆ ਹੈ।
ਹੁਣ ਗੱਲ ਕਰਦੇ ਹਾਂ,ਦੂਜੇ ਧੜੇ ਦੀ,ਜਿਨ੍ਹਾਂ ਵੱਲੋਂ ਇੱਕ ਹੋਰ ਦਿਗਜ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਆਸ਼ੀਰਵਾਦ ਲੈ,ਯੈਲੋ ਅਲਰਟ ਜਾਰੀ ਕਰਦਿਆਂ ਕਾਂਗਰਸ ਭਵਨ ਤੋਂ ਵੱਖ ਆਜ਼ਾਦੀ ਦਿਵਸ ਮਨਾ ਦਿੱਤਾ।
ਜਿਸ ਦੀ ਖਾਸ ਗੱਲ ਇਹ ਰਹੀ,ਕਿ ਬਟਾਲਾ ਦੇ ਪੁਰਾਣੇ ਅਤੇ ਵੋਟ ਆਧਾਰ ਰੱਖਣ ਵਾਲੇ ਆਗੂਆਂ ਕੌਂਸਲਰ ਹਰਿੰਦਰ ਸਿੰਘ,ਕੌਂਸਲਰ ਬੱਬੀ ਸੇਖੜੀ,ਕੌਂਸਲਰ ਰਾਣੂ ਸੇਖੜੀ,ਗੁਲਸ਼ਨ ਪੱਥਰਵਾਲੇ,ਜੋਗਰਾਜ ਸ਼ਰਮਾ ਆਦਿ ਕਾਂਗਰਸੀਆਂ ਨੇ ਮੀਡੀਆ ਰਾਹੀਂ ਹਾਈਕਮਾਂਡ ਕੋਲੋਂ ਜ਼ੋਰ-ਸੋ਼ਰ ਨਾਲ ਮੰਗ ਕਰ ਦਿੱਤੀ ਹੈ,ਕਿ ਬਟਾਲਾ ਦੀ ਵਾਗਡੋਰ ਦਲੇਰ ਅਤੇ ਨਿਰਧੜਕ ਆਗੂ ਪੱਪੂ ਜੈਂਤੀਪੁਰੀਆ ਦੇ ਹਵਾਲੇ ਕੀਤੀ ਜਾਵੇ।
ਉਕਤ ਦਾਅਵੇ ਤੋਂ ਬਾਅਦ ਇਹ ਵੀ ਕਥਿਤ ਚਰਚਾ ਛਿੜ ਗਈ ਹੈ,ਕਿ ਤੀਜ਼ੇ ਤ੍ਰਿਪਤ ਬਾਜਵਾ ਧੜੇ ਨੇ ਵੀ ਰੈਡ ਅਲਰਟ ਜਾਰੀ ਕਰਦਿਆਂ,ਆਪਣੇ ਸਾਰੇ ਸਾਥੀਆਂ ਤੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ,ਤਾਂ ਜ਼ੋ ਤ੍ਰਿਪਤ ਧੜੇ ਦਾ ਹੋਰ ਕੋਈ ਸਾਥੀ ਉੱਡ ਪੱਪੂ ਜੈਂਤੀਪੁਰੀਆ ਦੀ ਛੱਤਰੀ ਤੇ,ਨਾ ਜਾ ਬਵੇ।
ਉਧਰ ਜਿਹੜੇ ਟਕਸਾਲੀ ਕਾਂਗਰਸੀ ਇਹ ਸਮਝਦੇ ਹਨ,ਕਿ ਬਟਾਲਾ ਕਾਂਗਰਸ ਦੀ ਪੱਕੀ ਜੇਤੂ ਅਤੇ ਸੁਰੱਖਿਅਤ ਸੀਟ ਸੀ,ਪਰ ਆਪਸੀ ਫੁੱਟ ਦੇ ਚਲਦੇ ਦੋ ਵਾਰ,ਤਾਂ ਹੱਥੋਂ ਨਿਕਲ ਗਈ ਹੈ ਅਤੇ ਜੇ ਇਹੀ ਲੱਤਾਂ ਖਿੱਚਣ ਵਾਲਾ ਕੁੱਤਖਾਨਾ ਬਾਦਸਤੂਰ ਜਾਰੀ ਰਿਹਾ,ਤਾਂ ਪੱਕੀ ਵੀ ਹੱਥੋਂ ਨਿਕਲ ਸਕਦੀ ਹੈ।
ਇਸ ਲਈ ਉਨ੍ਹਾਂ ਦਾ ਮੰਨਣਾ ਹੈ,ਕਿ ਜਿੰਨੀ ਜਲਦੀ ਹੋ ਸਕੇ ਪ੍ਰਤਾਪ ਸਿੰਘ ਬਾਜਵਾ,ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲ ਬੈਠ ਕੇ ਬਟਾਲਾ ਸੀਟ ਦਾ ਸਮੇਂ ਤੋਂ ਪਹਿਲਾਂ ਹੱਲ ਕੱਢ ਕੇ,ਨਾਂ ਸਿਰਫ ਸੁਥਰੀ ਅਤੇ ਸੁਲਝੀ ਰਾਜਨੀਤੀ ਦੀ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ,ਬਲਕਿ ਵਿਰੋਧੀਆਂ ਨੂੰ ਵੀ ਕੱਛਾਂ ਵਿੱਚ ਬਾਹਾਂ ਲੈ ਕੇ ਹੱਸਣ ਦਾ ਮੌਕਾ ਨਹੀਂ ਦੇਣਾ ਚਾਹੀਦਾ।
ਪਰ ਕਈ ਜਾਣਕਾਰ ਅਤੇ ਸੂਤਰ ਮੰਨਦੇ ਹਨ,ਕਿ ਅਜੋਕੀ ਰਾਜਨੀਤੀ ਸਿਧਾਂਤਾਂ ਅਤੇ ਅਸੂਲਾਂ ਨੂੰ ਬਹੁਤਾ ਮੂੰਹ ਨਹੀਂ ਲਾਉਂਦੀ,ਇਸ ਲਈ ਥੋੜੀ ਕੀਤਿਆਂ,ਇਹ ਪਤਾ ਚੱਲਣਾ ਮੁਸ਼ਕਲ ਹੈ,ਕਿ ਪ੍ਰਤਾਪ ਬਾਜਵਾ,ਤ੍ਰਿਪਤ ਬਾਜਵਾ ਅਤੇ ਰੰਧਾਵਾ ਬਟਾਲਾ ਵਿੱਚ ਧੜੇਬੰਦੀ ਵਧਾਉਣ ਜਾਂ ਖ਼ਤਮ ਕਰਨ ਨੂੰ ਤਰਜੀਹ ਦੇਣਗੇ।
ਬਾਕੀ ਇੱਕ ਉੱਘੇ ਕਾਂਗਰਸੀ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ,ਕਿ ਜੇ ਬਟਾਲਾ ਟਿਕਟ ਲਈ ਧੜਿਆਂ ਵਾਲਾ ਫੁੱਟ ਦਾ ਗੰਦ ਹੀ ਘੋਲਣਾ ਸੀ,ਤਾਂ ਫਿਰ ਲੱਡੂ ਵੰਡਦਿਆਂ ਕਿਉਂ ਕਿਹਾ ਗਿਆ,ਕਿ ਸੇਖੜੀ ਗੰਦ ਸੀ,ਤੇ ਉਹਦੇ ਜਾਣ ਨਾਲ ਫੁੱਟ ਵਾਲਾ ਸਾਰਾ ਗੰਦ ਸਾਫ ਹੋ ਗਿਆ ਹੈ,ਪਰ ਖੋਤੀ ਤਾਂ ਅਜੇ ਵੀ ਬੋਹੜ ਥੱਲੇ ਹੀ ਖਲੋਤੀ ਦਿਸ ਰਹੀ ਹੈ।