ਸ਼ੈਰੀ ਕਲਸੀ ਵੱਲੋਂ ਵਿਰੋਧੀ ਖੇਮਿਆਂ 'ਚ ਸੰਨ ਲਾਉਣੀ ਸ਼ੁਰੂ ।  ਤਰੇਹਨ ਨੂੰ 'ਆਪ' 'ਚ ਲਿਆ,ਮੁੱਖ ਮੰਤਰੀ ਕੋਲੋਂ ਦਵਾਇਆ ਥਾਪੜਾ,ਲੋਕ ਇਨਸਾਫ ਪਾਰਟੀ ਦਾ ਤੋੜਿਆਂ ਲੱਕ ?  ਜਲਦ ਹੀ ਹੋਵੇਗੀ ਹੋਰ ਵੱਡੀ ਸਿਆਸੀ ਟੁੱਟ-ਭੱਜ ?  ਕੀ ਵਿਜੇ ਤਰੇਹਨ ਕਰੂ ਕੋਈ ਜਲਵਾ,ਜਾਂ ਫਿਰ............
ਸ਼ੈਰੀ ਕਲਸੀ ਵੱਲੋਂ ਵਿਰੋਧੀ ਖੇਮਿਆਂ 'ਚ ਸੰਨ ਲਾਉਣੀ ਸ਼ੁਰੂ ।

ਤਰੇਹਨ ਨੂੰ 'ਆਪ' 'ਚ ਲਿਆ,ਮੁੱਖ ਮੰਤਰੀ ਕੋਲੋਂ ਦਵਾਇਆ ਥਾਪੜਾ,ਲੋਕ ਇਨਸਾਫ ਪਾਰਟੀ ਦਾ ਤੋੜਿਆਂ ਲੱਕ ?

ਜਲਦ ਹੀ ਹੋਵੇਗੀ ਹੋਰ ਵੱਡੀ ਸਿਆਸੀ ਟੁੱਟ-ਭੱਜ ?

ਕੀ ਵਿਜੇ ਤਰੇਹਨ ਕਰੂ ਕੋਈ ਜਲਵਾ,ਜਾਂ ਫਿਰ............

ਬਟਾਲਾ/ਚੰਡੀਗੜ੍ਹ-ਵਿਸ਼ਵ ਟੀਵੀ ਨਿਊਜ਼ (ਬਿਊਰੋ ਚੀਫ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਇਤਿਹਾਸਕ ਜਿੱਤ ਨਾਲ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਸ: ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਹੁਣ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖ ਦੇ ਹੋਏ ਅਗਾਉਂ ਤਿਆਰੀਆਂ ਨੂੰ ਆਰੰਭਦਿਆਂ ਵਿਰੋਧੀਆਂ ਖੇਮਿਆਂ ਵਿੱਚ ਸੰਨ ਲਾਉਣੀ ਸ਼ੁਰੂ ਕਰ ਦਿੱਤੀ ਹੈ।

ਤਰੇਹਨ ਨੂੰ ਆਪ 'ਚ ਲਿਆ,ਮੁੱਖ ਮੰਤਰੀ ਕੋਲੋਂ ਦਵਾਇਆ ਥਾਪੜਾ,ਲੋਕ ਇਨਸਾਫ ਪਾਰਟੀ ਦਾ ਤੋੜਿਆਂ ਲੱਕ ?

ਸ਼ੈਰੀ ਕਲਸੀ ਵੱਲੋਂ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਕੋਲੋ ਥਾਪੜਾ ਦਵਾ ਕੇ ਆਮ ਆਦਮੀ ਪਾਰਟੀ ਵਿੱਚ ਲਿਆਂਦੇ ਗਏ,ਹਲਕਾ ਇੰਚਾਰਜ ਅਤੇ ਤੇਜ਼-ਤਰਾਰ,ਅਗਾਂਹ ਵਧੂ ਆਗੂ ਵਿਜੇ ਤਰੇਹਨ ਦੇ ਆਉਣ ਨਾਲ ਜਿਹੜੀ ਨਵੀਂ ਚਰਚਾ ਛਿੜ ਗਈ ਹੈ,ਉਹ ਬੜੀ ਦਿਲਚਸਪ ਹੈ,ਕਿਉਂਕਿ ਵਿਜੇ ਤਰੇਹਨ ਨੇ ਪਹਿਲੀ ਬੜਕ ਹੀ ਇਹ ਮਾਰੀ ਹੈ,ਕੇ ਮੈਂ ਆਪਣੇ ਕੁਝ ਸਾਥੀਆਂ ਸਮੇਤ ਵਿਧਾਇਕ ਸ਼ੈਰੀ ਕਲਸੀ ਦੀ ਰਹਿਨੁਮਾਈ ਹੇਠ 'ਆਪ' ਵਿੱਚ ਆ ਹੀ ਗਿਆ ਹਾਂ,ਪਰ ਬਹੁਤ ਜਲਦ ਪਾਰਟੀ ਅਤੇ ਆਪਣੇ ਹਰਮਨ ਪਿਆਰੇ ਵਿਧਾਇਕ ਨੂੰ ਸਿਆਸੀ ਤੌਰ ਤੇ ਹੋਰ ਮਜ਼ਬੂਤ ਕਰਨ ਲਈ ਕਈ ਹੋਰ ਨਾਮਵਰ ਚਿਹਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਵਾਂਗਾ।

ਉਧਰ ਇਸ ਚਰਚਾ ਤੇ ਸਿਆਸੀ ਪੰਡਤਾਂ ਦਾ ਮੰਨਣਾ ਹੈ,ਕਿ ਭਾਵੇਂ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਦੀ ਇੱਕ ਤਰਫਾ ਹਨੇਰੀ 'ਚ ਲੋਕ ਇਨਸਾਫ ਪਾਰਟੀ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਉੱਡ-ਪੁੱਡ  ਗਈਆਂ ਸਨ,ਪਰ ਬਾਵਜੂਦ ਇਸ ਦੇ ਸਿਮਰਜੀਤ ਸਿੰਘ ਬੈਂਸ ਦੇ ਖਾਸਮਖਾਸ ਰਹੇ ਵਿਜੇ ਤਰੇਹਨ ਵਰਗੇ ਧੜੱਲੇਦਾਰ ਆਗੂ ਦੇ 'ਆਪ' 'ਚ ਆਉਣ ਨਾਲ,ਨਾਂ ਸਿਰਫ਼ ਸ਼ੈਰੀ ਕਲਸੀ ਦੀ ਸਿਆਸੀ ਤਾਕਤ ਵਧੇਗੀ,ਬਲਕਿ ਹਲਕੇ ਵਿੱਚ ਪਾਰਟੀ ਵੀ ਹੋਰ ਮਜ਼ਬੂਤ ਹੋਵੇਗੀ।

ਜਲਦ ਹੀ ਹੋਵੇਗੀ ਹੋਰ ਵੱਡੀ ਸਿਆਸੀ ਟੁੱਟ-ਭੱਜ ?

ਇਹ ਵੀ ਕਿਆਸ ਲੱਗ ਰਹੇ ਹਨ,ਕਿ ਸ਼ੈਰੀ ਕਲਸੀ ਇਸ ਜਦੋਜਹਿਦ ਵਿੱਚ ਲੱਗੇ ਹਨ,ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਪੱਖ 'ਚ ਪਹਿਲਾਂ ਵਰਗੀ ਹਵਾ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇ,ਜਿਸਦਾ ਆਗਾਜ਼ ਉਨ੍ਹਾਂ ਵਿਜੇ ਤਰੇਹਨ ਤੋਂ ਕਰ ਦਿੱਤਾ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਸਿਆਸੀ ਵਿਰੋਧੀਆਂ ਨੂੰ ਝਟਕੇ ਤੇ ਝਟਕਾ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

 

ਜਦੋਂ ਵਿਜੇ ਤਰੇਹਨ ਨੂੰ ਵਿਸ਼ਵ ਟੀਵੀ ਨਿਊਜ਼ ਵੱਲੋਂ 'ਆਪ' 'ਚ ਆਉਣ ਦਾ ਖ਼ਾਸ ਕਾਰਨ ਪੁੱਛਿਆ ਗਿਆ,ਤਾਂ ਉਨ੍ਹਾਂ ਕਿਹਾ ਕਿ ਇੱਕ ਤਾਂ ਮੌਜੂਦਾ ਹਕੂਮਤ ਵੱਲੋਂ ਬਿਜਲੀ ਦੇ ਮਾਫ ਕੀਤੇ ਗਏ ਬਿੱਲਾਂ ਸਮੇਤ ਹੋਰ ਲੋਕ ਪੱਖੀ ਨੀਤੀਆਂ ਅਤੇ ਦੂਜਾ ਹਲਕੇ ਵਿਚਲੇ ਸ਼ਹਿਰ ਬਟਾਲਾ ਦੇ ਚੌਕਾਂ ਨੂੰ ਖੁੱਲਾ ਕਰਨ,ਬੱਸ ਸਟੈਂਡ ਵਿਚਲੇ ਬਾਥਰੂਮ,ਖੰਡਰ ਬਣੀ ਸਮਾਧ ਰੋਡ ਸਥਿਤ ਲਾਇਬ੍ਰੇਰੀ ਸਮੇਤ ਕਈ ਹੋਰ ਮੁਸ਼ਕਲਾਂ ਆਦਿ ਨੂੰ ਪਹਿਲੀਆਂ ਸਰਕਾਰਾਂ ਅਤੇ ਆਗੂਆਂ ਨੇ ਬੁਰੀ ਤਰ੍ਹਾਂ ਅਣਗੌਲਿਆ ਕੀਤਾ ਸੀ,ਪਰ ਸ਼ੈਰੀ ਕਲਸੀ ਨੇ ਵਿਰੋਧੀਆਂ ਦੀ ਪਹਿਲੀ ਗੇਂਦ ਤੇ ਹੀ ਛੱਕਾ ਮਾਰਦਿਆਂ,ਉਪਰੋਕਤ ਸਾਰੀਆਂ ਸਮੱਸਿਆਵਾਂ ਨੂੰ ਜੜੋਂ ਪੁੱਟਣ ਲਈ ਸ਼ਾਨਦਾਰ ਕੰਮ ਅਰੰਭਿਆ ਹੈ,ਜੋ ਸ਼ਹਿਰ ਵਿੱਚ ਸਾਫ ਦਿਖ ਰਿਹਾ ਹੈ,ਬੱਸ ਇਸੇ ਕਰਕੇ ਮੈਂ ਸ਼ੈਰੀ ਕਲਸੀ ਦੀ ਅਗਵਾਈ ਕਬੂਲੀ ਹੈ।

ਬਾਕੀ ਰਹੀ ਗੱਲ ਆਉਣ ਵਾਲੇ ਸਮੇਂ ਦੀ ਤਾਂ,ਤੁਸੀਂ ਦੇਖਿਉ ਐਸੇ ਕੜਾਕੇ ਕੱਢਾਂਗੇ,ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਅਤੇ ਬਟਾਲਾ ਹਲਕੇ 'ਚ ਸ਼ੈਰੀ ਕਲਸੀ ਦੀ ਚੜ੍ਹਤ ਦੇਖਕੇ,ਦੋ ਨੰਬਰ ਦਾ ਪੈਸਾ ਕਮਾ ਕੇ ਮੌਜਾਂ ਕਰ ਰਹੇ ਸਿਆਸੀ ਵਿਰੋਧੀ ਅੰਦਰ ਤੱਕ ਹਿੱਲ ਜਾਣਗੇ।

'ਆਪ' 'ਚ ਵਿਜੇ ਤਰੇਹਨ ਨਾਲ ਸ਼ਾਮਲ ਹੋਣ ਵਾਲੇ ਸਾਥੀਆਂ ਵਿੱਚ ਸੂਰਜ ਸ਼ਰਮਾ,ਭਗਵੰਤ ਸਿੰਘ,ਹੇਮੰਤ ਖੁਲਰ,ਸੂਰਜ ਲਖੋਤਰਾ,ਸਤਵੰਤ ਸਿੰਘ,ਬਿੱਟਾ ਪ੍ਰਧਾਨ,ਮੁਨੀਸ਼ ਕੁਮਾਰ,ਸੋਨੂੰ ਕੁਮਾਰ,ਅਮਨ ਪ੍ਰਧਾਨ ਕੈਂਪ,ਸਾਹਿਲ ਲੂਥਰਾ, ਪਰਮਦੀਪ ਸਿੰਘ ਕਾਹਲੋ,ਜਤਿੰਦਰ ਸ਼ਰਮਾ,ਉਪਕਾਰ ਸਿੰਘ,ਕਵਲਜੀਤ ਸਿੰਘ,ਰਕੇਸ਼ ਕੁਮਾਰ, ਕੁੰਦਨ ਸ਼ਰਮਾ,ਅਜ਼ੀਤ ਕੁਮਾਰ, ਕੁਲਦੀਪ ਸਿੰਘ,ਸੁੱਖ ਮੱਲੀ ਮਾਰਕੀਟ,ਰਵਿੰਦਰ ਸਿੰਘ,ਹਰਦੇਵ ਸਿੰਘ,ਸ਼ੇਰਾ,ਦਿਲਬਾਗ ਸਿੰਘ,ਕਾਬਲ ਸਿੰਘ,ਜੈ ਗੋਪਾਲ ਤਰੇਹਨ, ਅਰਜਨ ਕੁਮਾਰ,ਰਵੀ ਬਾਂਸਲ,ਬਿਕਰਮਜੀਤ ਪੂੰਦਰ ਆਦਿ ਦੇ ਨਾਮ ਵਰਣਨਯੋਗ ਹਨ।

ਇਹ ਵੀ ਚਰਚਾ ਹੈ,ਕਿ ਜੇ ਵਿਜੇ ਤਰੇਹਨ ਅਤੇ ਵਿਧਾਇਕ ਸ਼ੈਰੀ ਕਲਸੀ ਆਮ ਆਦਮੀ ਪਾਰਟੀ ਵਿਚਲੇ ਕੁੱਝ ਸ਼ਰਾਰਤੀ ਅਨਸਰਾਂ ਦੀ ਚੁੱਕ ਚੋਂ ਬਚੇ ਰਹੇ,ਤਾਂ ਫਿਰ ਜਲਦ ਹੀ ਕੋਈ ਹੋਰ ਜਲਵਾ ਜ਼ਰੂਰ ਦਿਸੂ।

ਪਰ ਹਾਲ ਦੀ ਘੜੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਟਾਲਾ ਸ੍ਰੀ ਨਰੇਸ਼ ਗੋਇਲ ਅਤੇ 'ਆਪ' ਦੇ ਜ਼ਿਲ੍ਹਾ ਜਨਰਲ ਸਕੱਤਰ ਸੂਬੇਦਾਰ ਹਰਜੀਤ ਸਿੰਘ ਨੇ ਵਿਜੇ ਤਰੇਹਨ ਅਤੇ ਸਾਥੀਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਹੈ।