ਗੁੱਗੂ ਅਮ੍ਰਿੰਤਸਰ 'ਚ ਖੋਲਣ ਜਾ ਰਿਹਾ ਦੁਨੀਆਂ ਦਾ ਅਜੂਬਾ।  ਬਹੁਤ ਹੀ ਵੱਡੇ ਅਧੁਨਿਕ ਹਸਪਤਾਲ ਦਾ ਰੱਖਿਆ ਨੀਂਹ ਪੱਥਰ।   ਇੱਕ ਬਜ਼ੁਰਗ ਵੱਲੋਂ 1 ਕਰੋੜ ਦਾ ਅਦਭੁੱਤ ਸਹਿਯੋਗ।  ਗੁੱਗੂ ਨੇ ਕੀਤੇ ਹੈਰਾਨੀਜਨਕ ਐਲਾਨ,ਪੜ੍ਹੋ ਖਬਰ ਅਤੇ ਵੇਖੋ ਵੀਡੀਓ।
👉ਗੁੱਗੂ ਅਮ੍ਰਿੰਤਸਰ 'ਚ ਖੋਲਣ ਜਾ ਰਿਹਾ ਦੁਨੀਆਂ ਦਾ ਅਜੂਬਾ।

👉ਬਹੁਤ ਹੀ ਵੱਡੇ ਅਧੁਨਿਕ ਹਸਪਤਾਲ ਦਾ ਰੱਖਿਆ ਨੀਂਹ ਪੱਥਰ।

👉ਇੱਕ ਬਜ਼ੁਰਗ ਵੱਲੋਂ 1 ਕਰੋੜ ਦਾ ਅਦਭੁੱਤ ਸਹਿਯੋਗ।

👉ਗੁੱਗੂ ਨੇ ਕੀਤੇ ਹੈਰਾਨੀਜਨਕ ਐਲਾਨ,ਪੜ੍ਹੋ ਖਬਰ ਅਤੇ ਵੇਖੋ ਵੀਡੀਓ।

ਬਟਾਲਾ/ਅੰਮ੍ਰਿਤਸਰ (ਸੈਂਡੀ ਗਿੱਲ,ਅਭੀਤੇਜ ਸਿੰਘ ਗਿੱਲ,ਏਕਨੂਰ)-ਅਸੀਂ ਭਾਵੇਂ ਤਰੱਕੀ ਦੇ ਲੱਖ ਦਾਅਵੇ ਕਰੀਏ ਪਰ ਹਕੀਕਤ ਇਹ ਹੈ,ਕਿ ਅੱਜ ਵੀ ਸਾਡੇ ਸਮਾਜ ਦਾ ਇਕ ਵੱਡਾ ਹਿੱਸਾ ਮੈਡੀਕਲ ਸਹੂਲਤਾਂ ਤੋਂ ਨਾ ਸਿਰਫ ਵਾਂਝਾ ਹੈ,ਬਲਕਿ ਹਲਾਤ ਇਨੇ ਬੱਦਤਰ ਹਨ,ਕੇ ਕਈ ਪਰਵਾਰਾਂ ਵਿੱਚ ਇਕ ਮਹੀਨੇ ਦਾ ਉਨ੍ਹਾਂ ਰਾਸ਼ਨ ਨਹੀਂ ਲੱਗਦਾ,ਜਿੰਨਾ ਖਰਚ ਦਵਾਈਆਂ ਦਾ ਆ ਜਾਂਦਾ ਹੈ ਅਤੇ ਇਨ੍ਹਾਂ ਦੀ ਪੂਰਤੀ ਲਈ ਲੋਕਾਂ ਨੂੰ ਆਪਣਾ-ਆਪ ਗਹਿਣੇ ਅਤੇ ਗਿਰਵੀ ਰੱਖ ਕੇ ਆਪਣੇ ਜੀਆਂ ਦਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ,ਕਿਉਂਕਿ ਸਾਡੇ ਸਮਾਜ ਵਿਚ ਕਿਸੇ ਬਿਮਾਰ ਦਾ ਇਲਾਜ ਕਰਵਾਉਣਾ ਗਰੀਬ ਪਰਿਵਾਰ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ,ਭਾਵੇਂ ਕਿ ਕਈ ਦਾਨੀ ਸੱਜਣ,ਸਰਕਾਰੀ ਹਸਪਤਾਲ ਅਤੇ ਲੋਕ ਪੱਖੀ ਸੰਸਥਾਵਾਂ ਸਮੇਂ-ਸਮੇਂ ਤੇ ਉਪਰਾਲੇ ਕਰ ਰਹੀਆਂ ਹਨ,ਲੇਕਿਨ ਬਿਮਾਰੀਆਂ ਅਤੇ ਬੀਮਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਅਜਿਹੀਆਂ ਸੰਸਥਾਵਾਂ ਆਟੇ ਵਿੱਚ ਲੂਣ ਦੇ ਬਰਾਬਰ ਹੀ ਸਾਬਤ ਹੋ ਰਹੀਆਂ ਹਨ। ਅਜਿਹੇ ਵਿੱਚ ਚਾਹੀਦਾ ਤਾਂ,ਇਹ ਹੈ ਕਿ ਭਵਿੱਖ ਦੇ ਮਸੀਹਾ ਵਜੋਂ ਦੇਖੇ ਜਾਂਦੇ ਨਵਤੇਜ ਗੁੱਗੂ ਵੱਲੋਂ ਬਟਾਲਾ ਵਿੱਚ ਖੋਲ੍ਹਿਆ ਅਧੁਨਿਕ ਹਸਪਤਾਲ ਪੰਜਾਬ ਦੇ ਹਰ ਜ਼ਿਲੇ ਵਿੱਚ ਖੁੱਲ੍ਹੇ,ਪਰ ਐਸਾ ਹੋਣਾ ਇੰਨਾ ਆਸਾਨ ਨਹੀਂ,ਕਿਉਂਕਿ ਅਜਿਹੇ ਆਧੁਨਿਕ ਹਸਪਤਾਲ ਖੋਲ੍ਹਣ ਲਈ ਸਮਾਂ,ਸਥਾਨ,ਪ੍ਰਬੰਧ, ਜਿਗਰਾ ਅਤੇ ਗੁੱਗੂ ਵਰਗੀ ਸੋਚ ਹੋਣਾ ਲਾਜ਼ਮੀ ਹੈ,ਵਰਨਾ ਅਸੀਂ ਅਕਸਰ ਦੇਖਦੇ-ਸੁਣਦੇ ਹਾਂ,ਕਿ ਦੁਨੀਆਂ ਦੇ ਵੱਡੇ-ਵੱਡੇ ਲੋਕਪੱਖੀ ਪ੍ਰਾਜੈਕਟ ਰਾਹ ਵਿੱਚ ਹੀ ਦਮ ਤੋੜ ਜਾਂਦੇ ਹਨ। ਹਾਂ ਹਾਲੇ ਪੂਰੇ ਪੰਜਾਬ ਦੇ ਹਰ ਜ਼ਿਲੇ ਵਿੱਚ ਤਾਂ ਨਹੀਂ,ਲੇਕਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਨਵਤੇਜ ਸਿੰਘ ਗੁੱਗੂ ਵੱਲੋਂ ਵਿਸ਼ਵ ਦਾ ਇੱਕ ਐਸਾ ਅਜੂਬਾ ਸਥਾਪਤ ਕਰਨ ਦਾ ਮਨ ਵਿੱਚ ਫੁਰਨਾ ਫੁਰਿਆ ਹੈ,ਜਿਸ ਦੀ ਕਾਮਯਾਬੀ ਤੋਂ ਬਾਅਦ ਉਸ ਅਜੂਬੇ ਦਾ ਫਾਇਦਾ ਸਮੁੱਚੇ ਪੰਜਾਬ ਨੂੰ ਨਹੀਂ,ਬਲਕਿ ਨਾਲ ਲੱਗਦੇ ਸੂਬਿਆਂ ਹਰਿਆਣਾ,ਹਿਮਾਚਲ,ਰਾਜਸਥਾਨ,ਜੰਮੂ-ਕਸ਼ਮੀਰ ਇਥੋਂ ਤੱਕ ਕੇ ਦਿੱਲੀ ਦੇ ਲੋਕਾਂ ਨੂੰ ਵੀ ਹੋ ਸਕਦਾ ਹੈ,ਕਿਉਂਕਿ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਇਸ ਅੱਤ-ਅਧੁਨਿਕ ਹਸਪਤਾਲ ਵਿਚ ਦੁਨੀਆਂ ਦੇ ਮਹਿੰਗੇ ਤੋਂ ਮਹਿੰਗੇ ਅਤੇ ਬਿਹਤਰੀਨ ਇਲਾਜ ਦਾ ਪ੍ਰਬੰਧ ਕੀਤਾ ਜਾਣਾ ਹੈ। ਸਿਫਤੀ ਦੇ ਘਰ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਅੱਜ ਇਸ ਅਜੂਬੇ ਦਾ ਸ਼ਾਨਦਾਰ ਆਗਾਜ਼ ਕਰਦਿਆਂ,ਗੁਰੂ ਮਹਾਰਾਜ ਦਾ ਓਟ-ਆਸਰਾ ਲੈ ਕੇ ਨਵਤੇਜ ਸਿੰਘ ਗੁੱਗੂ ਨੇ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਆਪਣੇ ਮਿੱਤਰ ਪਿਆਰਿਆਂ ਦੇ ਸਹਿਯੋਗ ਨਾਲ ਮੁਬਾਰਕ ਮੌਕੇ ਅਰਦਾਸ ਉਪਰੰਤ,ਇਸ ਅਜੂਬੇ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਉਜਾਗਰ ਕੀਤੀਆਂ। ਇਸ ਮੌਕੇ ਤੇ ਇਕ ਅਚੰਭਿਤ ਗੱਲ ਇਹ ਵੇਖਣ ਨੂੰ ਮਿਲੀ,ਕਿ ਕਰੀਬ ਚਾਰ-ਪੰਜ ਸਾਲ ਪਹਿਲਾਂ ਇਕ ਬਜੁਰਗ ਸ: ਅਮਰਜੀਤ ਸਿੰਘ ਕੰਗ ਜਿਹੜੇ,ਕਿ ਵੱਡੇ ਦਿਲ ਦੇ ਮਾਲਕ ਨੇ,ਗੁੱਗੂ ਨੂੰ ਕਿਹਾ ਸੀ,ਕਿ ਜਦੋਂ ਉਹ ਸ੍ਰੀ ਗੁਰੂ ਰਾਮ ਦਾਸ ਜੀ ਦੀ ਨਗਰੀ ਵਿੱਚ ਬਟਾਲਾ ਤੋਂ ਬਾਅਦ ਦੂਜਾ ਵੱਡਾ ਹਸਪਤਾਲ ਖੁਲਣ ਦਾ ਸੁਪਨਾ ਸਾਕਾਰ ਕਰੇਗਾ,ਤਾਂ ਉਹ ਉਸਦੀ 10 ਤੋਂ 15 ਲੱਖ ਰੁਪਏ ਮਦਦ ਕਰਨਗੇ,ਪਰ ਕਹਿੰਦੇ ਨੇ ਕਿ ਜਦੋਂ ਗੁਰੂ ਬਖਸ਼ਿਸ਼ਾਂ ਕਰਦਾ ਹੈ ਤਾਂ ਸ: ਕੰਗ ਵਰਗੇ ਦਾਨੀਆਂ ਦਾ ਦਿਲ-ਦਰਿਆ ਹੁੰਦਿਆਂ ਜ਼ਰਾ ਜਿੰਨੀ ਦੇਰ ਵੀ ਨਹੀਂ ਲਗਦੀ,ਸੋ ਇਥੇ ਵੀ ਕੁਝ ਐਸਾ ਹੀ ਦੇਖਣ ਨੂੰ ਮਿਲਿਆ ਹੈ,ਜਿਹੜੇ ਬਜ਼ੁਰਗ ਸ: ਕੰਗ 10-15 ਲੱਖ ਦੀ ਮਦਦ ਕਰਨ ਦੀ ਗੱਲ ਕਰਿਆ ਕਰਦੇ ਸਨ,ਉਨ੍ਹਾਂ ਨੇ ਅੱਜ ਗੁੱਗੂ ਦੀਆਂ ਉੱਚ-ਪੱਧਰੀ ਭਾਵਨਾਤਮਕ ਗੱਲਾਂ ਅਤੇ ਲੋੜਵੰਦਾਂ ਪ੍ਰਤੀ ਸੇਵਾ ਦੇ ਜਜ਼ਬੇ ਨੂੰ ਦੇਖਦਿਆਂ ਐਲਾਨ ਕੀਤਾ,ਕਿ ਉਹ ਹੁਣ 10-15 ਲੱਖ ਨਹੀਂ,ਬਲਕਿ ਇੱਕ ਕਰੋੜ ਰੁਪਏ ਇਸ ਹਸਪਤਾਲ ਨੂੰ ਦਾਨ ਕਰਨ ਜਾ ਰਹੇ ਹਨ। ਇੱਥੇ ਸ: ਗੁੱਗੂ ਅਤੇ ਸਾਥੀਆਂ ਨੇ ਸ: ਕੰਗ ਦੇ ਕਰ-ਕਲਮਾਂ ਨਾਲ ਹਸਪਤਾਲ ਦਾ ਨੀਂਹ ਪੱਥਰ ੧ਓ ਦੇ ਸਿੱਕੇ ਨੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਆਂ ਵਰਗੇ ਸ਼ਹੀਦਾਂ ਦੀ ਮਿੱਟੀ 'ਚ ਨੱਪ ਕੇ ਰੱਖਿਆ ਅਤੇ ਹਸਪਤਾਲ ਦੇ ਜਲਦ ਬਣਨ ਦੀ ਕਾਮਨਾ ਕੀਤੀ। ਖਬਰ ਦੇ ਆਖਰ ਵਿਚ ਜ਼ਿਕਰ ਕਰਨਾ ਬਣਦਾ ਹੈ,ਕਿ ਜੇ ਅਸੀਂ ਖੁਦ ਲੋਕ ਸੇਵਾ ਦੇ ਕਾਰਜਾਂ ਵਿਚ ਕੋਈ ਸਹਿਯੋਗ ਨਹੀਂ ਕਰ ਸਕਦੇ,ਤਾਂ ਘੱਟੋ-ਘੱਟ ਸਾਨੂੰ ਨਿੰਦਿਆ ਅਤੇ ਵਿਰੋਧ ਛੱਡ ਕੇ ਗੁੱਗੂ ਅਤੇ ਕੰਗ ਵਰਗੇ ਦਾਨੀਆਂ ਯੋਧਿਆਂ ਦੀ ਪਿੱਠ ਜ਼ਰੂਰ ਥਾਪੜਨੀ ਚਾਹੀਦੀ ਹੈ।

8 May 2022